ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ ਬੈਂਜ਼ ਨੇ ਭਾਰਤ 'ਚ ਆਪਣੀ ਨਵੀਂ ਈ-ਕਲਾਸ ਲਾਈਨਅਪ ਦੀ 5220d ਦਾ ਡੀਜ਼ਲ ਵੇਰਿਅੰਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ 2017 ਮਰਸਡੀਜ਼-ਬੈਂਜ਼ ਈ-ਕਲਾਸ 5220d ਦੀ ਕੀਮਤ 57.14 ਲੱਖ ਰੁਪਏ (ਐਕਸ ਸ਼ੋਰੂਮ ਪੁਨੇ) ਰੱਖੀ ਹੈ। ਨਵੀਂ E220d ਨੂੰ ਕੰਪਨੀ ਨੇ E350d ਦੇ ਹੇਠਾਂ ਰੱਖਿਆ ਹੈ।
ਪੈਟਰੋਲ ਵੇਰੀਅੰਟ
ਮਰਸਡੀਜ਼ ਨੇ E220d ਦਾ ਭਾਰਤ 'ਚ ਪੈਟਰੋਲ ਵੇਰੀਅੰਟ ਵੀ ਉਤਾਰਿਆ ਹੈ ਜਿਸਦੀ ਕੀਮਤ 56.7 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ। ਉਥੇ ਹੀ, E350d ਦੀ ਕੀਮਤ 70.15 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਦਿੱਤੀ ਗਈ ਹੈ। ਭਾਰਤ ਪਹਿਲਾ ਦੇਸ਼ ਹੈ ਜਿੱਥੇ 2017 ਮਰਸਡੀਜ਼ ਈ-ਕਲਾਸ ਲਾਂਗ ਵ੍ਹੀਲਬੇਸ ਵੇਰਿਅੰਟ ਨੂੰ ਰਾਈਟ ਹੈਂਡ ਡਰਾਈਵ ਲੇਆਉਟ ਦੇ ਨਾਲ ਲਾਂਚ ਕੀਤਾ ਗਿਆ ਹੈ। |
2017 ਮਰਸਡੀਜ਼-ਬੈਂਜ ਈ-ਕਲਾਸ ਦਾ ਇੰਜਣ
ਮਰਸਡੀਜ਼ ਬੈਂਜ਼ E220d ਮੌਜੂਦਾ E250d ਵੇਰਿਅੰਟ ਨੂੰ ਰਿਪਲੇਸ ਕਰੇਗੀ। ਨਵੀਂ ਐਂਟਰੀ ਲੇਵਲ ਈ-ਕਲਾਸ 'ਚ 2.0 ਲਿਟਰ ਆਇਲ ਬਰਨਰ ਇੰਜਣ ਲਗਾ ਹੈ। ਇਹ ਇੰਜਣ 191bhp ਦੀ ਪਾਵਰ ਦੇ ਨਾਲ 400Nm ਦਾ ਟਾਰਕ ਜਨਰੇਟ ਕਰਦਾ ਹੈ। ਦੋਨੋਂ ਵੇਰੀਅੰਟ ਦੀ ਤਰ੍ਹਾਂ E220d 'ਚ ਵੀ 9 ਸਪੀਡ 97-ਟਰਾਨਿਕ ਟਰਾਂਸਮਿਸ਼ਨ ਲਗਾ ਹੈ। 2017 ਮਰਸਡੀਜ਼- ਬੈਂਜ ਈ-ਕਲਾਸ ਲਾਂਗ ਵ੍ਹੀਲਬੇਸ ਵੇਰਿਅੰਟ ਦੋ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ ਜਿਸ 'ਚ ਇਕ 2.0-ਲਿਟਰ ਟਰਬੋ-ਚਾਰਜਡ ਪੈਟਰੋਲ ਅਤੇ ਇਕ 3.0-ਲਿਟਰ V6 ਡੀਜ਼ਲ ਇੰਜਣ ਸ਼ਾਮਲ ਹੈ। ਕਾਰ ਦਾ ਪੈਟਰੋਲ ਇੰਜਣ 184 ਬੀ. ਐੱਚਪੀ ਦਾ ਪਾਵਰ ਅਤੇ 300Nm ਦਾ ਟਾਰਕ ਦਿੰਦਾ ਹੈ ਉਥੇ ਹੀ, ਇਸ ਦਾ ਡੀਜ਼ਲ ਇੰਜਣ 258 ਬੀ. ਐੱਚ. ਪੀ ਦਾ ਪਾਵਰ ਅਤੇ 620Nm ਦਾ ਟਾਰਕ ਦਿੰਦਾ ਹੈ। ਇਨ੍ਹਾਂ ਦੋਨਾਂ ਇੰਜਣ ਨੂੰ 97-“ronic ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ ਇਸ ਕਾਰ ਦੀ ਟਾਪ ਸਪੀਡ 240 ਕਿ. ਮੀ ਪ੍ਰਤੀ ਘੰਟਾ ਹੈ। ਰਫਤਾਰ 'ਚ ਇਹ 0 ਤੋਂ 100 ਦੀ ਰਫਤਾਰ ਸਿਰਫ 7.3 ਸੈਕਿੰਡ 'ਚ ਹਾਸਲ ਕਰ ਲੈਂਦੀ ਹੈ।
2017 ਮਰਸਡੀਜ਼-ਬੈਂਜ਼ ਈ-ਕਲਾਸ ਡਿਜ਼ਾਈਨ
ਨਵੀਂ ਈ -ਕਲਾਸ ਦੀ ਵ੍ਹੀਲਬੇਸ 3,079mm ਹੈ ਜੋ ਆਪਣੇ ਸੈਗਮੇਂਟ 'ਚ ਸਭ ਤੋਂ ਜ਼ਿਆਦਾ ਹੈ। ਇਸ ਵਜ੍ਹਾ ਨਾਲ ਇਸ ਕਾਰ 'ਚ ਕਾਫ਼ੀ ਸਪੇਸ ਵੀ ਹੈ। ਇਸ ਦੇ ਇਲਾਵਾ ਕਾਰ ਦੇ ਐਕਸਟੀਰਿਅਰ ਅਤੇ ਇੰਟੀਰਿਅਰ 'ਚ ਵੀ ਬਦਲਾਵ ਕੀਤੇ ਗਏ ਹਨ। ਕਾਰ 'ਚ ਇਲੈਕਟ੍ਰਿਕਲ ਓ. ਆਰ. ਵੀ. ਐੱਮ, ਇੰਟੀਗ੍ਰੇਟਡ ਟਰਨ ਲਾਈਟਸ, ਨਵੇਂ ਅਲੌਏ ਵ੍ਹੀਲ ਅਤੇ ਐੱਲ. ਈ. ਡੀ ਟੇਲਲੈਂਪ ਲਗਾਇਆ ਗਿਆ ਹੈ। ਕਾਰ ਦੀ ਲੰਬਾਈ 'ਚ 43mm ਅਤੇ ਵ੍ਹੀਲਬੇਸ 'ਚ 65mm ਦੀ ਵਾਧਾ ਕੀਤੀ ਗਈ ਹੈ।|
2017 ਮਰਸਡੀਜ਼-ਬੈਜ਼ ਈ-ਕਲਾਸ ਫ਼ੀਚਰਸ
ਮਰਸਡੀਜ਼ ਈ-ਕਲਾਸ ਦੇ ਇਸ ਵੇਰਿਅੰਟ ਦਾ ਇੰਟੀਰਿਅਰ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕਾਰ 'ਚ ਬਲੈਕ-ਬੀਜ ਥੀਮ, ਹਾਈ-ਰੈਜ਼ੋਲਿਊਸ਼ਨ 12.3-ਇੰਚ COMAND ਆਨਲਾਈਨ ਇੰਫੋਟੇਨਮੇਂਟ ਸਿਸਟਮ (ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇਅ ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ), 13-ਸਪੀਕਰ ਦੇ ਨਾਲ ਆਡੀਓ ਸਿਸਟਮ, ਪਿਯਾਨੋ ਬਲੈਕ ਸੈਂਟਰ ਕੰਸੋਲ ਜਿਹੇ ਫੀਚਰਸ ਦਿੱਤੇ ਗਏ ਹਨ। ਕਾਰ 'ਚ 360 ਸਰਾਊਂਡ ਏਰੀਅਲ ਵੀਊ ਕੈਮਰਾ, ਪਾਰਕਿੰਗ ਸੈਂਸਰ, ਥ੍ਰੀ-ਜੋਨ ਕਲਾਈਮੇਟ ਕੰਟਰੋਲ ਸਿਸਟਮ, ਰਿਵਰਸਿੰਗ ਸਿਸਟਮ, ਇਲੈਕਟ੍ਰਿਕਲ ਸਨਬਲਾਇੰਡਸ, ਪੈਨਾਰੋਮਿਕ ਸਨਰੂਫ ਆਦਿ ਫੀਚਰਸ ਵੀ ਦਿੱਤੇ ਗਏ ਹਨ। ਸੇਫਟੀ ਦੇ ਲਿਹਾਜ਼ ਨਾਲ ਵੀ ਕਾਰ 'ਚ ਕਈ ਫੀਚਰਸ ਦਿੱਤੇ ਗਏ ਹਨ ਜਿਸ 'ਚ 7 ਏਅਰਬੈਗ, ਪ੍ਰੀ-ਸੇਫ ਸਿਸਟਮ ਸ਼ਾਮਿਲ ਹੈ। |
ਬਾਜ਼ਾਰ 'ਚ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
2017 ਮਰਸਡੀਜ਼-ਬੈਂਜ਼ ਈ-ਕਲਾਸ ਦੀ ਲਾਂਚਿੰਗ ਦੇ ਇਕ ਹਫਤੇ ਪਹਿਲਾਂ ਹੀ ਭਾਰਤ 'ਚ 500 ਬੁਕਿੰਗ ਮਿਲ ਚੁੱਕੀਆਂ ਹਨ। ਭਾਰਤੀ ਬਾਜ਼ਾਰ 'ਚ ਇਸ ਕਾਰ ਦਾ ਮੁਕਾਬਲਾ BMW 5 ਸੀਰੀਜ਼, ਵੋਲਵੋ S90, ਆਡੀ 16 ਅਤੇ ਵੋਲਵੋ X6 ਨਾਲ ਹੋਵੇਗਾ।
Tata Motors ਦੀ ਵਿਕਰੀ 4.39 ਫ਼ੀਸਦੀ ਡਿੱਗੀ
NEXT STORY