ਜਲੰਧਰ- ਇਟਲੀ ਦੀ ਇਲੈਕਟ੍ਰਿਕ ਕਾਰ ਕੰਪਨੀ ਐਕਸ.ਈ.ਵੀ. ਅਤੇ 3ਡੀ ਪ੍ਰਿੰਟਿੰਗ ਮਟੀਰੀਅਲ ਕੰਪਨੀ ਪਾਲੀਮੇਕਰ ਨੇ ਮਿਲ ਕੇ ਇਕ ਅਜਿਹੀ 3ਡੀ ਪ੍ਰਿੰਟਿਡ ਕਾਰ ਬਣਾਈ ਹੈ ਜਿਸ ਬਾਰੇ ਖੂਬ ਚਰਚਾ ਹੈ। ਇਹ ਦੋ ਲੋਕਾਂ ਦੇ ਬੈਠਣ ਯੋਗ ਬਣਾਈ ਗਈ ਹੈ। ਇਸ ਦਾ ਨਾਂ ਐੱਲ.ਐੱਸ.ਈ.ਵੀ. ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ 'ਚ ਸਿਰਫ ਤਿੰਨ ਦਿਨ ਹੀ ਲੱਗੇ ਹਨ। ਇਸ ਨੂੰ ਚੀਨ 'ਚ ਪੇਸ਼ ਕੀਤਾ ਗਿਆ ਹੈ। ਏਸ਼ੀਆ ਅੇਤ ਯੂਰਪ 'ਚ ਇਹ ਅਗਲੇ ਸਾਲ ਤਕ ਆ ਸਕਦੀ ਹੈ। ਆਓ ਜਾਣਦੇ ਹਾਂ ਇਸ ਕਾਰ ਦੀਆਂ ਹੋਰ ਖੂਬੀਆਂ ਬਾਰੇ..
7 ਲੱਖ ਦੇ ਕਰੀਬ ਹੋਵੇਗੀ ਕੀਮਤ
ਹੁਣ ਇਸ ਕਾਰ ਦੇ ਹੋਰ ਮਾਡਲਸ ਬਣਾਉਣ ਲਈ ਪ੍ਰੋਡਕਸ਼ਨ ਲਾਈਨ ਦੀ ਅਸੈਂਬਲਿੰਗ ਚੱਲ ਰਹੀ ਹੈ। ਚਾਈਨੀਜ਼ ਬਾਜ਼ਾਰ 'ਚ ਇਹ ਕਾਰ ਅਪ੍ਰੈਲ 2019 'ਚ ਆ ਸਕਦੀ ਹੈ। ਇਸ ਦੀ ਕੀਮਤ 8,500 ਯੂਰੋ (ਕਰੀਬ 7 ਲੱਖ ਰੁਪਏ) ਹੋਵੇਗੀ।
ਭਾਰ ਸਿਰਫ 450 ਕਿਲੋਗ੍ਰਾਮ
ਇਸ ਕਾਰ ਦਾ ਭਾਰ ਸਿਰਫ 450 ਕਿਲੋਗ੍ਰਾਮ ਹੈ ਅਤੇ ਇਸ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਇਕ ਵਾਰ ਫੁੱਲ ਚਾਰਜ 'ਤੇ ਇਹ 150 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।
ਹਾਂਗਕਾਂਗ ਦੇ ਇਕ ਸਟਾਰਟ-ਅਪ ਦੀ ਉਪਜ
ਇਹ ਕਾਰ ਹਾਂਗਕਾਂਗ ਦੇ ਇਕ ਸਟਾਰਟ-ਅਪ ਫਰਮ, ਐਕਸ.ਈ.ਵੀ. ਲਿਮਟਿਡ ਦੀ ਉਪਜ ਹੈ। ਇਸ ਦਾ ਇਟਲੀ 'ਚ ਡਿਜ਼ਾਇਨ ਸੈਂਟਰ ਹੈ ਅਤੇ ਚੀਨ 'ਚ ਇਹ ਕਾਰ ਬਣਾਉਂਦਾ ਹੈ। 2019 ਦੇ ਅੰਤ ਤਕ ਇਸ ਦੀਆਂ 20,000 ਯੂਨਿਟਸ ਬਣਾਉਣ ਦਾ ਟੀਚਾ ਹੈ।
ਸਿਰਫ 40 ਤੋਂ 60 ਪੁਰਜੇ ਹੀ ਲੱਗੇ ਹਨ
ਇਕ ਆਮ ਕਾਰ 'ਚ ਕਰੀਬ 2,000 ਛੋਟੇ-ਵੱਡੇ ਪੁਰਜੇ ਲੱਗਦੇ ਹਨ ਪਰ ਇਸ ਵਿਚ ਸਿਰਫ 40 ਤੋਂ 60 ਪੁਰਜੇ ਹੀ ਲੱਗੇ ਹਨ। ਚੈਸਿਸ, ਸੀਟ ਅਤੇ ਗਲਾਸ ਨੂੰ ਛੱਡ ਕੇ ਦਿਸਣ ਵਾਲੇ ਸਾਰੇ ਪੁਰਜਿਆਂ ਨੂੰ 3ਡੀ ਪ੍ਰਿੰਟਿੰਗ ਰਾਹੀਂ ਪਾਲੀਮੇਕਰ ਮਟੀਰੀਅਲ ਨਾਲ ਬਣਾਇਆ ਗਿਆ ਹੈ।
ਹੁਣ ਤੋਂ ਹੋ ਗਈ ਇੰਨੀ ਜ਼ਿਆਦਾ ਪ੍ਰੀ-ਬੁਕਿੰਗਸ
ਆਮਤੌਰ 'ਤੇ ਕਿਸੇ ਕਾਰ ਦੇ ਰਿਸਰਚ ਅਤੇ ਡਿਵੈਲਪਮੈਂਟ ਪ੍ਰੋਸੈਸ 'ਚ ਤਿੰਨ ਤੋਂ ਪੰਜ ਸਾਲ ਤਕ ਲੱਗ ਜਾਂਦੇ ਹਨ ਪਰ ਇਸ ਵਿਚ ਸਿਰਫ ਤਿੰਨ ਤੋਂ 12 ਮਹੀਨੇ ਹੀ ਲੱਗੇ। ਕਈ ਦੇਸ਼ਾਂ 'ਚੋਂ ਇਸ ਦੀ 15,000 ਤੋਂ ਜ਼ਿਆਦਾ ਪ੍ਰੀ-ਬੁਕਿੰਗ ਵੀ ਹੋ ਚੁੱਕੀ ਹੈ।
ਸੁਜ਼ੂਕੀ ਸਵਿਫਟ ਸਪੋਰਟ ਬੀਰੇਸਿੰਗ ਲਿਮਟਿਡ ਐਡੀਸ਼ਨ ਲਾਂਚ, ਜਾਣੋ ਖੂਬੀਆਂ
NEXT STORY