ਗੈਜੇਟ ਡੈਸਕ- ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (IAMAI) ਅਤੇ ਕਾਂਤਾਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਆਨਲਾਈਨ ਲਰਨਿੰਗ ਇੰਟਰਨੈੱਟ ਯੂਜ਼ਰਜ਼ਉਪਭੋਗਤਾਵਾਂ ਵਿੱਚ ਸਭ ਤੋਂ ਘੱਟ ਪ੍ਰਸਿੱਧ ਗਤੀਵਿਧੀ ਹੈ ਯਾਨੀ ਕਿ ਆਨਲਾਈਨ ਲਰਨਿੰਗ ਲਈ ਇੰਟਰਨੈੱਟ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ। ਰਿਪੋਰਟ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਿਰਫ਼ 3 ਫੀਸਦੀ ਇੰਟਰਨੈੱਟ ਯੂਜ਼ਰਜ਼ ਆਲਾਈਨ ਲਰਨਿੰਗ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਉਲਟ OTT ਵੀਡੀਓ ਅਤੇ ਸੰਗੀਤ, ਆਨਲਾਈਨ ਸੰਚਾਰ ਅਤੇ ਸੋਸ਼ਲ ਮੀਡੀਆ 'ਤੇ ਲੋਕ ਆਪਣਾ ਇੰਟਰਨੈੱਟ ਅਤੇ ਸਮਾਂ ਦੋਵੇਂ ਖਰਚ ਕਰ ਰਹੇ ਹਨ।
ਸ਼ਹਿਰੀ ਅਤੇ ਪੇਂਡੂ ਭਾਰਤ ਦੋਵਾਂ ਵਿੱਚ OTT ਵੀਡੀਓ ਅਤੇ ਸੰਗੀਤ ਸਮੱਗਰੀ ਦੀ ਵਰਤੋਂ, ਆਨਲਾਈਨ ਸੰਚਾਰ (ਜਿਵੇਂ ਕਿ ਚੈਟ, ਈਮੇਲ ਅਤੇ ਕਾਲਾਂ) ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਭ ਤੋਂ ਵੱਧ ਹੋ ਰਹੀ ਹੈ। ਰਿਪੋਰਟ ਦੇ ਅਨੁਸਾਰ ਆਨਲਾਈਨ ਲਰਨਿੰਗ ਵਿੱਚ ਵਿਦਿਅਕ ਸਰੋਤਾਂ ਤੱਕ ਪਹੁੰਚ, ਸਕੂਲ ਜਾਂ ਕਾਲਜ ਦੀਆਂ ਕਲਾਸਾਂ ਵਿੱਚ ਭਾਗ ਲੈਣਾ ਅਤੇ ਆਨਲਾਈਨ ਪਲੇਟਫਾਰਮਾਂ ਜਾਂ ਐਪਸ ਰਾਹੀਂ ਹੁਨਰ ਵਿਕਾਸ ਪ੍ਰੋਗਰਾਮ ਸ਼ਾਮਲ ਹਨ। ਹਾਲਾਂਕਿ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਵਧੀ ਹੈ ਪਰ ਆਨਲਾਈਨ ਲਰਨਿੰਗ ਵਿੱਚ ਕਮੀ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ- Apple Watch ਨੇ 55 ਸਾਲਾ ਵਿਅਕਤੀ ਨੂੰ ਦਿੱਤੀ ਨਵੀਂ ਜ਼ਿੰਦਗੀ, ਮੌਤ ਦੇ ਮੂੰਹ 'ਚੋਂ ਕੱਢਿਆ ਬਾਹਰ
ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਕਿਹੜਾ ਕੰਮ ਹੋ ਰਿਹਾ
- ਸੰਚਾਰ ਲਈ ਇੰਟਰਨੈੱਟ ਦੀ ਵਰਤੋਂ : 75 ਫੀਸਦੀ ਯੂਜ਼ਰਜ਼ ਚੈਟਿੰਗ, ਈਮੇਲਿੰਗ ਜਾਂ ਕਾਲ ਕਰਨ ਵਰਗੇ ਸੰਚਾਰ ਉਦੇਸ਼ਾਂ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ।
- ਸੋਸ਼ਲ ਮੀਡੀਆ : 74 ਫੀਸਦੀ ਯੂਜ਼ਰਜ਼ ਫੇਸਬੁੱਕ, ਇੰਸਟੈਗ੍ਰਾਮ ਅਤੇ ਵਟਸਐਪ ਵਰਗੇ ਪਲੇਟਫਾਰਮਾਂ 'ਤੇ ਸਰਗਰਮ ਹਨ।
ਆਨਲਾਈਨ ਗੇਮਿੰਗ : 54 ਫੀਸਦੀ ਯੂਜ਼ਰਜ਼ ਆਨਲਾਈਨ ਗੇਮਿੰਗ 'ਚ ਰੁਚੀ ਰੱਖਦੇ ਹਨ।
- OTT ਕੰਟੈਂਟ : ਵੀਡੀਓ, ਸੰਗੀਤ ਅਤੇ ਪੌਡਕਾਸਟ ਵਰਗੇ ਆਡੀਓ ਅਤੇ ਵੀਡੀਓ ਕੰਟੈਂਟ ਦੀ ਵਰਤੋਂ ਸਭ ਤੋਂ ਜ਼ਿਆਦਾ ਹੈ। ਯੂਜ਼ਰਜ਼ ਯੂਟਿਊਬ, ਹੌਟਸਟਾਰ, ਐਮਾਜ਼ੋਨ ਪ੍ਰਾਈਮ ਵੀਡੀਓ ਅਕੇ ਗਾਣਾ ਵਰਗੇ ਪਲੇਟਫਾਰਮ 'ਤੇ ਸਟਰੀਮਿੰਗ ਕਰਦੇ ਹਨ।
ਇਹ ਵੀ ਪੜ੍ਹੋ- ਆ ਗਈ Samsung ਦੀ AI ਤਕਨਾਲੋਜੀ ਵਾਲੀ ਨਵੀਂ ਵਾਸ਼ਿੰਗ ਮਸ਼ੀਨ, ਮਿਲਣਗੇ ਹੋਰ ਵੀ ਕਈ ਸ਼ਾਨਦਾਰ ਫੀਚਰਜ਼
ਇੰਟਰਨੈੱਟ ਦੀ ਵਰਤੋਂ ਦਾ ਵਿਸਤਾਰ
ਇਕ ਨਵੀਂ ਰਿਪੋਰਟ ਮੁਤਾਬਕ, 2025 ਦੇ ਅਖੀਰ ਤਕ ਭਾਰਤ 'ਚ 900 ਮਿਲੀਅਨ ਯੂਜ਼ਰਜ਼ ਹੋ ਜਾਣਗੇ ਜਿਸ ਵਿਚ ਮੁੱਖ ਯੋਗਦਾਨ ਪੇਂਡੂ ਖੇਤਰਾਂ ਦਾ ਹੋਵੇਗਾ। ਮੌਜੂਦਾ ਸਮੇਂ 'ਚ ਪੇਂਡੂ ਖੇਤਰਾਂ 'ਚ ਦੇਸ਼ ਦੇ ਕੁੱਲ ਇੰਟਰਨੈੱਟ ਯੂਜ਼ਰਜ਼ ਦਾ 55 ਫੀਸਦੀ ਹਿੱਸਾ ਹੈ। ਪੇਂਡੂ ਖੇਤਰਾਂ 'ਚ ਇੰਟਰਨੈੱਟ ਵਰਤੋਂ ਦੀ ਵਾਧਾ ਦਰ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਦੁੱਗਣੀ ਹੈ। 53 ਫੀਸਦੀ ਯੂਜ਼ਰਜ਼ ਪੁਰਸ਼ ਹਨ ਜਦੋਂਕਿ ਔਰਤਾਂ ਦਾ ਹਿੱਸਾ 47 ਫੀਸਦੀ ਹੈ।
ਇੰਟਰਨੈੱਟ ਵਰਤੋਂ ਦਾ ਔਸਤ ਸਮਾਂ
ਭਾਰਤੀ ਇੰਟਰਨੈੱਟ ਯੂਜ਼ਰਜ਼ ਔਸਤਨ ਪ੍ਰਤੀਦਿਨ 90 ਮਿੰਟ ਆਨਲਾਈਨ ਬਿਤਾਉਂਦੇ ਹਨ, ਜਿਸ ਵਿਚ ਸ਼ਹਿਰੀ ਯੂਜ਼ਰਜ਼ ਪੇਂਡੂ ਯੂਜ਼ਰਜ਼ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਸਮਾਂ ਆਨਲਾਈਨ ਰਹਿੰਦੇ ਹਨ। ਰਿਪੋਰਟ ਇਸ ਗੱਲ 'ਤੇ ਵੀ ਜ਼ੋਰ ਦਿੰਦੀ ਹੈ ਕਿ ਡਿਜੀਟਲ ਯੁਗ 'ਚ ਵਿਦਿਅਕ ਫਰਕ ਨੂੰ ਪੂਰਾ ਕਰਨ ਲਈ ਆਨਲਾਈਨ ਲਰਨਿੰਗ ਨੂੰ ਵਧੇਰੇ ਅਪਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ- BSNL ਦੇ ਸਸਤੇ ਪਲਾਨ ਨੇ Jio ਨੂੰ ਟੱਕਰ ਦਿੱਤੀ ਟੱਕਰ, ਜਾਣੋ ਕੌਣ ਦੇ ਰਿਹਾ ਜ਼ਿਆਦਾ ਫਾਇਦੇ
ਕਮਾਲ! Jio ਤੋਂ ਸਸਤੇ ਪਲਾਨ 'ਚ ਦੁੱਗਣਾ ਡਾਟਾ ਤੇ ਹੋਰ ਲਾਭ ਦੇ ਰਹੀ ਹੈ ਇਹ ਕੰਪਨੀ, ਚੈੱਕ ਕਰੋ ਡਿਟੇਲ
NEXT STORY