ਜਲੰਧਰ- ਬੀਜਿੰਗ ਮੋਟਰ ਸ਼ੋਅ 'ਚ ਇਕ ਤੋਂ ਵੱਧ ਕੇ ਇਕ ਕਾਰਾਂ ਲਾਂਚ ਹੋ ਰਹੀ ਹੈ। ਇਸ 'ਚ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਪਹਿਲੀ ਸਭ ਤੋਂ ਲੰਬੀ ਵ੍ਹੀਲਬੇਸ ਵਾਲੀ SUV Q5L ਨੂੰ ਇਸ ਮੋਟਰ ਸ਼ੋਅ 'ਚ ਪੇਸ਼ ਕੀਤਾ ਹੈ। ਇਹ ਨਵਾਂ ਮਾਡਲ ਖਾਸ ਤੌਰ 'ਤੇ ਚਾਈਨਾ ਮਾਰਕਿਟ ਲਈ ਬਣਾਇਆ ਗਿਆ ਹੈ।
ਨਵੀਂ Q5L 'ਚ 4.77 ਮੀਟਰ (15.6 ਫਿੱਟ) ਲੰਬਾ ਵ੍ਹੀਲਬੇਸ ਹੈ ਜਿਸ ਦੀ ਵਜ੍ਹਾ ਤੋਂ ਇਸ 'ਚ ਬੈਠਣ ਵਾਲੇ ਅਤੇ ਸਾਮਾਨ ਰੱਖਣ ਦੇ ਲਈ ਕਾਫ਼ੀ ਜਗ੍ਹਾ ਮਿਲ ਜਾਂਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਆਡੀ Q5L 'ਚ 2.0 ਲਿਟਰ ਦਾ “6S9 ਇੰਜਣ ਲਗਾ ਹੈ। ਇਸ 'ਚ ਐਕਸਟਰਾ 88 ਮਿਲੀਮੀਟਰ ਦੀ ਲੰਬਾਈ ਦਿੱਤੀ ਗਈ ਹੈ ਤਾਂ ਕਿ ਪਿੱਛੇ ਬੈਠਣ ਵਾਲਿਆਂ ਨੂੰ ਜ਼ਿਆਦਾ ਜਗ੍ਹਾ ਮਿਲ ਸਕੇ ਜਦ ਕਿ ਗੋਡਿਆਂ ਲਈ ਇਸ 'ਚ 110 ਮਿਲੀਮੀਟਰ ਦੀ ਜ਼ਿਆਦਾ ਜਗ੍ਹਾ ਦਿੱਤੀ ਗਈ ਹੈ।
ਐੱਮ. ਜੀ. ਮੋਟਰ ਇਲੈਕਟ੍ਰੋਨਿਕ ਐੱਸ. ਯੂ. ਵੀ. ਅਤੇ ਮਿਨੀ ਕਾਰ ਦੀ ਭਾਰਤ 'ਚ ਕਰ ਰਹੀਂ ਹੈ ਟੈਸਟਿੰਗ
NEXT STORY