ਨਵੀਂ ਦਿੱਲੀ- ਗੁੜਗਾਓਂ, ਹਰਿਆਣਾ ਦੀ ਸਟਾਰਟਅਪ ਕੰਪਨੀ JBM ਗਰੁੱਪ ਨੇ ਆਟੋ ਐਕਸਪੋ 2018 'ਚ ਆਪਣੀ ਨਵੀਂ 100% ਇਲੈਕਟ੍ਰਿਕ ਬੱਸ ਨੂੰ ਲਾਂਚ ਕੀਤਾ ਹੈ। ਇਸ 'ECO-Life' ਨਾਂ ਦੀ ਬੱਸ ਨੂੰ ਲੈ ਕੇ ਕੰਪਨੀ ਦੇ ਚੇਅਰਮੈਨ ਐੱਸ. ਕੇ. ਆਰੀਆ (S.K. Arya) ਨੇ ਦੱਸਿਆ ਕਿ ਇਸ ਜ਼ੀਰੋ ਅਮਿਸ਼ਨ ਵ੍ਹੀਕਲ ਨੂੰ 10 ਸਾਲਾਂ ਤਕ ਵਰਤੋਂ 'ਚ ਲਿਆਉਣ 'ਤੇ 350,000 ਲਿਟਰ ਡੀਜ਼ਲ ਤੇ ਉਸ 'ਤੇ ਖਰਚ ਹੋਣ ਵਾਲੇ ਪੈਸੇ ਨੂੰ ਬਚਾਇਆ ਜਾ ਸਕਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰਕੇ 150 ਤੋਂ 200 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ, ਮਤਲਬ ਤੁਸੀਂ ਸ਼ਹਿਰ ਦੇ ਅੰਦਰ 10 ਤੋਂ 15 ਘੰਟਿਆਂ ਤਕ ਇਕ ਵਾਰ ਚਾਰਜ ਕਰਨ 'ਤੇ ਇਸਦੀ ਵਰਤੋਂ ਕਰ ਸਕਦੇ ਹੋ।

ਫੀਚਰਸ
- ਫਾਸਟ ਚਾਰਜਿੰਗ ਲੀਥੀਅਮ ਬੈਟਰੀਜ਼
- ਟ੍ਰੈਕਸ਼ਨ ਮੋਟਰ (Traction)
- ਇੰਡੀਪੈਂਡੈਂਟ ਫਰੰਟ ਸਸਪੈਂਸ਼ਨ
ਸੇਫਟੀ ਫੀਚਰਸ
- ਲਾਈਵ ਕੈਮਰਾ, ਸੈਂਟ੍ਰਲੀ ਮਾਨੀਟਰਡ ਸਿਸਟਮ
- ਪੈਸੇਂਜਰ ਇਨਫਾਰਮੇਸ਼ਨ ਸਿਸਟਮ
- ਐਮਰਜੈਂਸੀ ਸੇਫ ਸਟਾਪ ਬਟਨਸ
- ਇਲੈਕਟ੍ਰਾਨੀਕਲੀ ਕੰਟਰੋਲਸ ਐਂਟਰੀ ਡੋਰਸ
- ਆਲ ਵ੍ਹੀਲਜ਼ ਡਿਸਕ ਬ੍ਰੇਕਸ
ਕਨਵੀਰੀਐਂਸ ਫੀਚਰਸ
- ਕੰਪਲੀਟਲੀ ਲੋਅ ਫਲੋਰ
- ਵਨ ਸਟੈੱਪ ਐਂਟਰੀ
- ਸਾਰੀਆਂ ਸੀਟਾਂ ਦੇ ਨਾਲ ਮੋਬਾਇਲ ਚਾਰਜਿੰਗ ਸਾਕੇਟ
- ਏਅਰ ਕੰਡੀਸ਼ਨਿੰਗ ਸਿਸਟਮ
- ਪਬਲਿਕ ਅਨਾਊਂਸਮੈਂਟ ਸਿਸਟਮ
Auto Expo 2018: ਮਰਸੀਡੀਜ਼ ਤੇ BMW ਨੇ ਉਠਾਇਆ ਆਪਣੀਆਂ ਲਗਜ਼ਰੀ ਕਾਰਾਂ ਤੋਂ ਪਰਦਾ
NEXT STORY