ਜਲੰਧਰ- ਜੇਨੇਵਾ ਮੋਟਰ ਸ਼ੋਅ ਦੇ ਚੌਥੇ ਦਿਨ ਲਗਜ਼ਰੀ ਕਾਰਾਂ ਤੇ ਨਵੇਂ ਕਾਰ ਕੰਸੈਪਟਸ ਦਾ ਸ਼ੋਅਕੇਸ ਹੋਣਾ ਲਗਾਤਾਰ ਜਾਰੀ ਹੈ। ਇਸ ਈਵੈਂਟ 'ਚ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ BMW ਨੇ ਅਪਕਮਿੰਗ ਜਨਰੇਸ਼ਨ ਦੀ ਕਾਰ M8 Gran Coupe ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਕਾਰ ਦੇ ਬੋਨਟ 'ਤੇ ਲੱਗੇ ਲੋਗੋ ਦੇ ਹੇਠਾਂ ਸੋਨੇ ਨਾਲ ਬਣਾਈ ਗਰਿੱਲ ਲਾਈ ਗਈ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ। M8 ਗ੍ਰਾਨ ਕੋਪ ਦੇ ਡਿਜ਼ਾਈਨ ਅਤੇ ਸ਼ੇਪ ਨੂੰ ਕੰਪਨੀ ਦੀ ਮੌਜੂਦਾ ਕਾਰਾਂ ਤੋਂ ਕਾਫੀ ਅਨੋਖਾ ਤੇ ਵੱਖਰਾ ਬਣਾਇਆ ਗਿਆ ਹੈ। ਉਥੇ ਗਰਿੱਲ ਨਾਲ ਮੈਚ ਕਰਦੀ ਹੋਈ ਯੈਲੋ ਭਾਵ ਪੀਲੀ ਰੰਗ ਦੀ L54 ਹੈੱਡਲਾਈਟਸ ਲਾਈਆਂ ਗਈਆਂ ਹਨ।
4.4 ਲੀਟਰ V8 ਇੰਜਣ : ਇਸ ਕਾਰ 'ਚ 4.4 ਲੀਟਰ ਦਾ V8 ਇੰਜਣ ਲੱਗਾ ਹੈ ਜੋ 650 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ 6 ਵੱਖ-ਵੱਖ ਕੀਮਤਾਂ 'ਚ ਉਪਲਬਧ ਹੋਵੇਗੀ, ਜਿਸ ਦੇ ਬਾਰੇ 'ਚ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ, ਸਿਰਫ ਇੰਨਾ ਹੀ ਦੱਸਿਆ ਹੈ ਕਿ ਇਸ ਦੀ ਪ੍ਰੋਡਕਸ਼ਨ ਸਾਲ 2019 ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਬਾਜ਼ਾਰ 'ਚ 2020 ਤਕ ਉਤਾਰ ਦਿੱਤਾ ਜਾਵੇਗਾ।
ਲਾਂਚ ਈਵੈਂਟ : BMW ਡਿਜ਼ਾਈਨ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਡ੍ਰੀਅਨ ਵੈਨ ਹੁਈਡੋਂਕ ਨੇ ਇਸ ਕਾਰ ਨੂੰ ਸ਼ੋਅਕੇਸ ਕਰਦੇ ਹੋਏ ਦੱਸਿਆ ਹੈ ਕਿ ਅਸੀਂ BMW 8 ਸੀਰੀਜ਼ 'ਚ ਨਵੇਂ ਮਾਡਲਸ ਨੂੰ ਪੇਸ਼ ਕਰ ਕੰਪਨੀ ਦੀ ਲਾਈਨਅਪ ਨੂੰ ਉਤਸ਼ਾਹਿਤ ਕਰਾਂਗੇ। ਨਵੀਆਂ ਕਾਰਾਂ ਆਪਣੇ ਸ਼ਾਨਦਾਰ ਲੁਕ ਤੇ ਸਪੋਰਟਨੈੱਸ ਡਿਜ਼ਾਈਨ ਨਾਲ ਗਾਹਕਾਂ ਦਾ ਮਨ ਮੋਹ ਲੈਣਗੀਆਂ। ਇਸ ਨਵੇਂ ਕੰਸਪੈਟ ਨੂੰ ਇਥੇ ਅਸੀਂ ਭਵਿੱਖ ਦੀਆਂ ਕਾਰਾਂ ਦੇ ਡਿਜ਼ਾਈਨ ਨੂੰ ਦਿਖਾਉਣ ਲਈ ਖਾਸ ਤੌਰ 'ਤੇ ਪ੍ਰਦਰਸ਼ਿਤ ਕੀਤਾ ਹੈ।
ਨਿਲਾਮੀ 'ਚ ਹੋਂਡਾ ਦੀ ਸਭ ਤੋਂ ਮਹਿੰਗੀ ਬੋਲੀ ਵਾਲੀ ਮੋਟਰਸਾਈਕਲ ਬਣੀ CB750
NEXT STORY