ਆਟੋ ਡੈਸਕ- ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਹਾਲ ਹੀ 'ਚ ਨਵੀਂ ਸੈਂਟਰੋ ਨੂੰ ਲਾਂਚ ਕੀਤਾ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਕੰਪਨੀ ਨੇ ਆਪਣੀ ਅਪਕਮਿੰਗ ਇਲੈਕਟ੍ਰਿਕ ਕਾਰ ਦੇ ਕੰਸੈਪਟ ਮਾਡਲ ਨੂੰ ਟੀਜ਼ ਕਰ ਦਿੱਤਾ ਹੈ। ਇਸ ਦੇ ਨਾਂ Saga Concept ਦੱਸਿਆ ਜਾ ਰਿਹਾ ਹੈ ਤੇ ਕੰਪਨੀ ਵਲੋਂ ਟੀਜ਼ ਕੀਤੇ ਗਏ ਫੋਟੋ 'ਚ ਕਾਰ ਨੂੰ ਸਕੈਚ ਡਿਜ਼ਾਈਨ ਦਿੱਤਾ ਗਿਆ ਹੈ। ਸਕੈਚ ਡਿਜ਼ਾਈਨ 'ਚ ਕੈਸਕੇਡਿੰਗ ਗਰਿਲ ਤੇ ਸਵਿਪਟਬੈਕ ਹੈੱਡਲੈਂਪਸ ਨੂੰ ਵੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਕਾਰ ਨੂੰ 6 ਨਵੰਬਰ ਨਾਲ ਸ਼ੁਰੂ ਹੋ ਰਹੇ Sao Paulo ਆਟੋ ਸ਼ੋਅ 'ਚ ਪੇਸ਼ ਕੀਤਾ ਜਾ ਸਕਦਾ ਹੈ।
ਡਿਜ਼ਾਈਨ
ਮਿਲੀ ਤਸਵੀਰ 'ਚ ਕਾਰ ਦੀ ਟੇਲ ਲੈਂਪਸ ਤੇ LEDs ਦੇ ਨਾਲ ਵੈਜ ਸਟਾਈਟ ਨੂੰ ਵੀ ਵੇਖਿਆ ਜਾ ਸਕਦਾ ਹੈ। ਉਥੇ ਹੀ ਗਰਾਊਂਡ ਤੋਂ ਇਸ ਦਾ ਬਾਟ ਸਪੇਸ ਕਾਫ਼ੀ ਜ਼ਿਆਦਾ ਹੈ, ਜਿਸ ਦੇ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਛੋਟੀ S”V ਹੋਵੇਗੀ। ਇਸ ਤੋਂ ਇਲਾਵਾ Saga Concept ਦੀ ਸਟਾਈਲਿੰਗ ਨੈਕਸਟ ਜਨਰੇਸ਼ਨ ਦੇ Grand i10 ਤੇ i20 ਦੀ ਝਲਕ ਦੇ ਰਿਹੇ ਹੈ।
ਭਾਰਤ 'ਚ ਲਾਂਚਿੰਗ
Saga Concept ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ ਜਾਂ ਨਹੀਂ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਇਸ ਕਾਰ ਦੀ ਪੂਰੀ ਜਾਣਕਾਰੀ ਤਾਂ ਇਸ ਦੀ ਲਾਂਚਿੰਗ ਦੇ ਬਾਅਦ ਹੀ ਸਾਹਮਣੇ ਆਵੇਗੀ।
ਸਾਲ ’ਚ ਚੌਥੀ ਵਾਰ ਵਧੀ ਬਜਾਜ ਦੀ ਇਸ ਦਮਦਾਰ ਬਾਈਕ ਦੀ ਕੀਮਤ
NEXT STORY