ਜਲੰਧਰ-ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ (Hyundai) ਆਪਣੀ ਕ੍ਰੇਟਾ ਐੱਸ. ਯੂ. ਵੀ. (Creta SUV) ਦੀ ਸਫਲਤਾ ਤੋਂ ਬਾਅਦ ਹੁਣ ਛੋਟੀ ਐੱਸ. ਯੂ. ਵੀ. (Small SUV) ਨੂੰ ਬਾਜ਼ਾਰ 'ਚ ਪੇਸ਼ ਕਰੇਗੀ। ਕੰਪਨੀ ਮੁਤਾਬਕ ਇਸ ਨਵੀਂ ਐੱਸ. ਯੂ. ਵੀ. ਦੇ ਲਈ ਇਕ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ। ਇਹ ਐੱਸ. ਯੂ. ਵੀ. ਮਾਰੂਤੀ ਬ੍ਰੇਜ਼ਾ ਅਤੇ ਟਾਟਾ ਨੈਕਸਨ ਵਰਗੀਆਂ ਗੱਡੀਆਂ ਦਾ ਮੁਤਾਬਲਾ ਕਰੇਗੀ।
ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ 2019 ਜਾਂ 2020 ਤੱਕ ਅਮਰੀਕਾ 'ਚ ਲਾਂਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਦੂਜੇ ਬਾਜ਼ਾਰਾਂ 'ਚ ਪੇਸ਼ ਕੀਤੀ ਜਾਵੇਗੀ। ਇਹ ਐੱਸ. ਯੂ. ਵੀ. ਕੰਪਨੀ ਦੇ ਲਿਓਨਿਸ (Leonis) ਵੀ ਹੋ ਸਕਦੀ ਹੈ, ਜਿਸ ਨੂੰ ਕੰਪਨੀ ਸਾਊਥ ਕੋਰੀਆ 'ਚ ਪੇਸ਼ ਕਰਨ ਲਈ ਪਲਾਨਿੰਗ ਬਣਾ ਰਹੀਂ ਹੈ।
ਫੀਚਰਸ-
ਭਾਰਤੀ ਬਾਜ਼ਾਰ 'ਚ ਫਿਲਹਾਲ ਕੰਪਨੀ ਨਵੀਂ ਸਬ-4 ਮੀਟਰ ਐੱਸ. ਯੂ. ਵੀ. 'ਤੇ ਕੰਮ ਕਰ ਰਹੀਂ ਹੈ। ਇਸ ਦਾ ਮੁਕਾਬਲਾ ਇਸ ਸੈਗਮੈਂਟ ਦੀ ਲੀਡਰ ਵਿਟਾਰਾ ਬ੍ਰੇਜ਼ਾ ਨਾਲ ਹੋਵੇਗਾ। ਹੁੰਡਈ ਦੀ ਇਹ ਨਵੀਂ ਐੱਸ. ਯੂ. ਵੀ. ਕਾਰਲਿਨੋ ਕਨਸੈਪਟ 'ਤੇ ਆਧਾਰਿਤ ਹੋਵੇਗੀ, ਜਿਸ ਨੂੰ 2016 ਆਟੋ ਐਕਸਪੋ 'ਚ ਪੇਸ਼ ਕੀਤੀ ਗਈ ਸੀ। ਇਹ ਐੱਸ. ਯੂ. ਵੀ. 'ਚ 1.0 ਲਿਟਰ ਟੀ-ਜੀ ਡੀ ਆਈ (T-GDi) ਪੈਟਰੋਲ ਇੰਜਣ ਅਤੇ 1.4 ਲਿਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ।
ਲਾਂਚ ਤੋਂ ਪਹਿਲਾਂ Renault Kwid ਫੇਸਲਿਫਟ ਹੋਈ ਸਪਾਟ
NEXT STORY