ਜਲੰਧਰ—ਵਿਸ਼ਵ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਰੇਨਾ ਭਾਰਤ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਹੈਚਬੈਕ ਕਾਰਾਂ 'ਚ ਸ਼ਾਮਲ ਹੈ। ਹੁਣ ਕੰਪਨੀ ਇਸ ਨੂੰ ਅਪਗਰੇਡ ਕਰਨਾ ਚਾਹੁੰਦੀ ਹੈ ਅਤੇ ਜਲਦ ਹੀ ਇਸ ਦੇ ਫੇਸਲਿਫਟ ਵਰਜ਼ਨ ਨੂੰ ਵੀ ਲਾਂਚ ਕੀਤਾ ਜਾਵੇਗਾ। ਪਰ ਲਾਂਚ ਤੋਂ ਪਹਿਲਾਂ ਹੀ ਰੇਨਾ ਕਵਿੱਡ ਫੇਸਲਿਫਟ ਨੂੰ ਭਾਰਤ 'ਚ ਟੈਸਟਿੰਗ ਦੌਰਾਨ ਸਪਾਟ ਕਰ ਲਿਆ ਗਿਆ ਹੈ। ਸਪਾਟ ਕੀਤੀ ਗਈ ਰੇਨਾ ਕਵਿੱਡ ਫੇਸਲਿਫਟ ਤੋਂ ਪਤਾ ਚੱਲਦਾ ਹੈ ਕਿ ਇਸ ਦੇ ਐਕਸਟੀਰੀਅਰ ਡਿਜਾਈਨ 'ਚ ਕਈ ਬਦਲਾਅ ਕੀਤੇ ਗਏ ਹਨ। 2018 ਰੇਨਾ ਕਵਿੱਡ ਫੇਸਲਿਫਟ ਦੇ ਫਰੰਟ ਗ੍ਰਿਲ 'ਚ ਕ੍ਰੋਮ ਵਰਕ ਅਤੇ ਡੋਰ ਦੇ ਸਾਈਡ ਸਟਰੀਪਸ 'ਤੇ ਕਵਿੱਡ ਦੀ ਬ੍ਰੈਂਡਿੰਗ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਕਾਰ ਦਾ ਪੂਰਾ ਡਿਜਾਈਨ ਸਟੈਂਡਰਡ ਵਰਜ਼ਨ ਨਾਲ ਮਿਲਦ-ਜੁਲਦਾ ਹੈ। ਰੇਨਾ ਕਵਿੱਡ ਫੇਸਲਿਫਟ ਦੇ ਨਵੇਂ ਫੀਚਰਸ ਦੀ ਗੱਲ ਕਰੀਏ ਇਸ 'ਚ ਰੀਅਰ ਪੈਸੇਂਜਰ ਲਈ 12ਵੀ ਦਾ ਚਾਰਜਿੰਗ ਸਾਕਟ, ਡੋਰ ਹੈਂਡਲਸ 'ਤੇ ਕ੍ਰੋਮ ਗਰਨੀਸ਼ਿੰਗ ਅਤੇ ਰਿਵਰਸ ਪਾਰਕਿੰਗ ਸੈਂਸਰ ਦਿੱਤਾ ਗਿਆ ਹੈ।

ਇਸ ਰਿਵਰਸ ਪਾਰਕਿੰਗ ਕੈਮਰਾ ਨੂੰ ਰੇਨਾ ਦੇ ਡਾਈਮੰਡ ਲੋਗੋ 'ਚ ਫਿੱਟ ਕੀਤਾ ਗਿਆ ਹੈ। ਰੇਨਾ ਕਵਿੱਡ ਫੇਸਲਿਫਟ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਬੇਸ ਵੇਰੀਐਂਟ ਨੂੰ ਛੱਡ ਕੇ ਸਾਰੇ ਵੇਰੀਐਂਟ 'ਚ ਪਾਵਰ ਸਟੀਅਰਿੰਗ ਅਤੇ ਏਅਰ ਕੰਡੀਸ਼ਨਿੰਗ ਦਿੱਤੀ ਗਈ ਹੈ। ਹਾਲਾਂਕਿ ਸੈਫਟੀ ਦੇ ਮੋਰਚੇ 'ਤੇ ਰੇਨਾ ਕਵਿੱਡ ਫੇਸਲਿਫਟ ਬਿਲਕੁਲ ਨਿਰਾਸ਼ ਕਰਦੀ ਹੈ। ਇਸ 'ਚ ਸਿਰਫ ਇਕ ਡਰਾਈਵਰ ਸਾਈਡ ਏਅਰਬੈਗ ਦਿੱਤਾ ਗਿਆ ਹੈ, ਉਹ ਵੀ ਟਾਪ ਵੇਰੀਐਂਟ 'ਚ। ਇਸ ਤੋਂ ਇਲਾਵਾ ਇਸ 'ਚ ਏ.ਬੀ.ਐੱਸ. ਵੀ ਦਿੱਤਾ ਜਾਵੇਗਾ ਜਾਂ ਨਹੀਂ ਇਸ ਦੀ ਕੋਈ ਜਾਣਕਾਰੀ ਨਹੀਂ ਹੈ।

ਭਾਰਤ 'ਚ ਰੇਨਾ ਕਵਿੱਡ ਫੇਸਲਿਫਟ ਦੇ ਵਿਰੋਧੀਆਂ ਦੀ ਗੱਲ ਕਰੀਏ ਤਾਂ ਇਸ ਦਾ ਮੁਕਾਬਲਾ ਮੁੱਖ ਰੂਪ ਨਾਲ ਮਾਰੂਤੀ ਆਲਟੋ, ਹੁੰਡਈ ਅਤੇ ਅਪਕਮਿੰਗ ਹੁੰਡਈ ਸੈਂਟਰੋ ਵਰਗੀਆਂ ਕਾਰਾਂ ਨਾਲ ਹੋਵੇਗਾ।
ਥਾਈਲੈਂਡ ਦੀ ਕੰਪਨੀ ਦਾ ਪਹਿਲਾ ਥੋਕ ਵਿਕਰੀ ਕੇਂਦਰ ਦਿੱਲੀ 'ਚ ਖੁੱਲ੍ਹਿਆ
NEXT STORY