ਜਲੰਧਰ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੁਤੀ ਸੁਜ਼ੂਕੀ ਆਪਣੀ ਪ੍ਰੀਮੀਅਮ ਹੈਚਬੈਕ ਬਲੇਨੋ ਨੂੰ ਕੈਰੇਬਿਅਨ ਆਇਲੈਂਡ ਅਤੇ ਸਾਊਥ ਅਫਰੀਕਾ ਸਹਿਤ ਕਈ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਸਮੇ 'ਚ ਬਲੇਨੋ ਨੂੰ 100 ਤੋਂ ਜ਼ਿਆਦਾ ਦੇਸ਼ਾਂ 'ਚ ਐਕਸਪੋਰਟ ਕੀਤੇ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਮਾਰੂਤੀ ਸੁਜ਼ੂਕੀ ਬਲੇਨੋ ਨੇ ਘਰੇਲੂ ਵਿਕਰੀ 'ਚ 1 ਲੱਖ ਯੂਨਿਟ ਦਾ ਸੰਖਿਆ ਪਾਰ ਕਰ ਲਈ ਹੈ। ਖਬਰਾਂ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਬਲੇਨੋ ਨੂੰ ਕੈਰੇਬਿਅਨ ਆਈਲੈਂਡ , ਸਾਊਥ ਅਫਰੀਕਾ, ਇੰਡੋਨੇਸ਼ੀਆ, ਯੂ. ਏ. ਈ, ਓਮਾਨ, ਕੁਵੈਤ, ਲੇਬਨਨ, ਕਤਰ ਅਤੇ ਸਾਊਦੀ ਅਰਬ 'ਚ ਵੀ ਲਾਂਚ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੰਪਨੀ ਹੁਣ ਤੱਕ ਫ਼ਰਾਂਸ, ਡੈਨਮਾਰਕ, ਜਰਮਨੀ, ਗਰੀਸ, ਆਈਸਲੈਂਡ, ਇਟਲੀ, ਜਾਪਾਨ, ਨੀਦਰਲੈਂਡ, ਪੋਲੈਂਡ, ਸਪੇਨ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ 'ਚ ਬਲੇਨੋ ਦੇ 38,000 ਯੂਨਿਟਸ ਭੇਜ ਚੁੱਕੀ ਹੈ।
ਤਿਓਹਾਰਾਂ ਦੇ ਮੌਕੇ 'ਤੇ ਇਨ੍ਹਾਂ ਕਾਰ ਕੰਪਨੀਆਂ ਨੇ ਦਿੱਤੇ ਖਾਸ ਆਫਰ
NEXT STORY