ਗੈਜੇਟ ਡੈਸਕ- ਪੋਰਸ਼ ਨੇ ਭਾਰਤ 'ਚ ਤੀਜੀ ਜਨਰੇਸ਼ਨ ਦੀ ਕਾਇਯੇਨ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 1.19 ਕਰੋੜ ਰੁਪਏ ਰੱਖੀ ਹੈ। ਪੋਰਸ਼ ਕਾਇਯੇਨ ਈ-ਹਾਈ-ਬਰਿਡ ਦੀ ਕੀਮਤ 1.58 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਪੋਰਸ਼ ਕਾਇਨ ਟਰਬੋ ਦੀ ਕੀਮਤ 1.92 ਕਰੋੜ ਰੁਪਏ (ਐਕਸ ਸ਼ੋਰੂਮ ਇੰਡੀਆ) ਰੱਖੀ ਹੈ। ਨਵੀਂ ਕਾਇਯੇਨ ਦੀ ਬੁਕਿੰਗ ਇਸ ਸਾਲ ਦੇ ਸ਼ੁਰੂਆਤ 'ਚ ਹੀ ਸ਼ੁਰੂ ਕਰ ਦਿੱਤੀ ਗਈ ਸੀ। ਉਥੇ ਹੀ ਟਰਬੋ ਵੇਰੀਐਂਟ ਦੀ ਬੁਕਿੰਗ ਸਤੰਬਰ 2018 ਤੋ ਸ਼ੁਰੂ ਕੀਤੀ ਗਈ ਹੈ। ਕਾਰ ਦਾ ਪਹਿਲਾ ਬੈਚ ਪਹਿਲਾਂ ਹੀ ਵਿੱਕ ਚੁੱਕਿਆ ਹੈ ਤੇ ਇਸ ਤੋਂ ਪਤਾ ਚੱਲਦਾ ਹੈ ਕਿ ਇਸ ਦੀ ਲੋਕਪ੍ਰਿਅਤਾ ਦੇਸ਼ 'ਚ ਕਿੰਨੀ ਜ਼ਿਆਦਾ ਹੈ। ਭਾਰਤ 'ਚ ਮੈਕਨ ਦੇ ਲਾਂਚ ਤੋਂ ਪਹਿਲਾਂ ਕਾਇਯੇਨ ਪੋਰਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। 2018 ਪੋਰਸ਼ ਕਾਇਨ SUV 'ਚ ਪੁਰਾਣੇ ਵਰਜਨ ਦੇ ਮੁਕਾਬਲੇ ਕਈ ਅਪਗਰੇਡ ਕੀਤੇ ਗਏ ਹਨ, ਜਿਸ 'ਚ ਰੀਵਾਈਜ਼ਡ ਚੈਸੀ ਤੇ ਫਰੰਟ ਐਕਸਲ ਤੇ ਮਲਟੀ-ਲਿੰਕ ਰੀਅਰ ਐਕਸਲ ਲਈ ਇਕ ਅਲਗ ਲਿੰਕ ਡਿਜ਼ਾਈਨ ਦਿੱਤਾ ਗਿਆ ਹੈ। ਪੋਰਸ਼ ਦੀ ਐੱਸ. ਯੂ. ਵੀ 'ਚ ਡਾਇਨਾਮਿਕ ਲਾਈਟ ਸਿਸਟਮ (PLDS ) ਜਾਂ LED ਮੈਟ੍ਰਿਕਸ ਬੀਮ ਹੈੱਡਲਾਈਟ ਦਿੱਤੀ ਗਈ ਹੈ, ਜਿਸ 'ਚ PLDS ਵੀ ਸ਼ਾਮਿਲ ਹੈ। ਤੀਜੀ ਜਨਰੇਸ਼ਨ ਪੋਰਸ਼ ਕਾਇਨ 'ਚ ਚਾਰ ਮੋਡਸ-ਮਡ, ਗਰੈਵਲ, ਸੈਂਡ ਤੇ ਰਾਕਸ ਦਿੱਤੇ ਗਏ ਹਨ।
ਇੰਟੀਰੀਅਰ
ਨਵੀਂ ਕਾਇਯੇਨ 'ਚ ਕਈ ਫੀਚਰਸ ਦਿੱਤੇ ਗਏ ਹਨ। ਇਸ 'ਚ ਨਵੀਂ ਡਿਸਪਲੇਅ ਤੇ ਪੋਰਸ਼ ਤੋਂ ਲਏ ਗਏ ਕੰਟਰੋਲ ਕੰਸੈਪਟ ਜਿਸ 'ਚ ਪੈਨਾਮੇਰਾ ਤੋਂ ਲਈ ਗਈ 12.3 ਇੰਚ ਟੱਚ-ਸਕਰੀਨ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਸ. ਯੂ. ਵੀ. 'ਚ ਕਈ ਐਕਟਿਵ ਤੇ ਪੈਸਿਵ ਸੇਫਟੀ ਸਿਸਟਮਸ ਦਿੱਤੇ ਗਏ ਹਨ। ਇਸ 'ਚ ਲੇਨ ਚੈਂਜਿੰਗ ਅਸਿਸਟ, ਲੇਨ ਕੀਪਿੰਗ ਅਸਿਸਟ ਦੇ ਨਾਲ ਟ੍ਰੈਫਿਕ ਸਾਈਨ ਰਿਕੋਗਨਿਸ਼ਨ, ਟ੍ਰੈਫਿਕ ਜੈਮ ਅਸਿਸਟ, ਪਾਰਕ ਅਸਿਸਟ, ਅਡੈਪਟਿਵ ਕਰੂਜ਼ ਕੰਟਰੋਲ ਤੇ ਕਈ ਫੀਚਰਸ ਸ਼ਾਮਿਲ ਹਨ।
ਇੰਜਣ ਪਾਵਰ
ਨਵੀਂ ਜਨਰੇਸ਼ਨ ਪੋਰਸ਼ ਕਾਇਯੇਨ 'ਚ V6 ਤੇ V8 ਇੰਜਣ ਦੀ ਰੇਂਜ ਦੀ ਆਪਸ਼ਨ ਦਿੱਤੀ ਗਈ ਹੈ। ਸਟੈਂਡਰਡ ਵਰਜਨ 'ਚ 3.0 ਲੀਟਰ ਸਿੰਗਲ-ਟਰਬੋ V6 ਇੰਜਣ ਲਗਾ ਹੈ ਜੋ 335bhp ਦੀ ਪਾਵਰ ਤੇ 450Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਕਾਇਨ S 'ਚ 2.9 ਲਿਟਰ ਟਵਿਨ ਟਰਬੋ V6 ਇੰਜਣ ਲਗਾ ਹੈ ਜੋ 433bhp ਦੀ ਪਾਵਰ ਤੇ 550Nm ਦਾ ਟਾਰਕ ਜਨਰੇਟ ਕਰਦਾ ਹੈ। 2018 ਕਾਇਨ ਟਰਬੋ 'ਚ 4.0 ਲਿਟਰ ਬਾਈ-ਟਰਬੋ V8 ਇੰਜਣ ਲਗਾ ਹੈ ਜੋ 542bhp ਦੀ ਪਾਵਰ ਤੇ 770Nm ਦਾ ਟਾਰਕ ਜਨਰੇਟ ਕਰਦਾ ਹੈ। V8 ਇੰਜਣ ਦੀ ਟਾਪ ਸਪੀਡ 286kmph ਹੈ।
ਇਸ ਤੋਂ ਇਲਾਵਾ ਈ-ਹਾਈ-ਬਰਿਡ ਵੇਰਿਐਂਟ ਵੀ ਦਿੱਤਾ ਗਿਆ ਹੈ। ਇਸ 'ਚ 3.0 ਲਿਟਰ V6 ਇੰਜਣ ਦਿੱਤਾ ਗਿਆ ਹੈ ਜੋ ਇਲੈਕਟ੍ਰਿਕ ਮੋਟਰ ਦੇ ਨਾਲ ਮਿਲ ਕੇ 462bhp ਦੀ ਪਾਵਰ ਤੇ 700Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਨਵਾਂ ਇੰਜਣ 8-ਸਪੀਡ ਟਿਪਟ੍ਰਾਨਿਕ S ਟਰਾਂਸਮਿਸ਼ਨ ਨਾਲ ਲੈਸ ਹੈ। ਕਾਇਨ ਈ-ਹਾਈ-ਬਰਿਡ ਨੂੰ 0-100 kmph ਦੀ ਰਫਤਾਰ ਫੜਨ 'ਚ 5 ਸੈਕਿੰਡ ਦਾ ਸਮਾਂ ਲੱਗਦਾ ਹੈ ਤੇ ਇਸ ਦੀ ਟਾਪ ਸਪੀਡ 253 kmph ਹੈ।
Isuzu MU-X ਫੇਸਲਿਫਟ ਭਾਰਤ 'ਚ ਹੋਈ ਲਾਂਚ, ਜਾਣੋ ਕੀਮਤ ਤੇ ਫੀਚਰਸ
NEXT STORY