ਜਲੰਧਰ-Royal Enfield Thailand ਨੇ Bngkok Motorcycle Show 'ਚ ਆਪਣੀ Himalayan Scrambler ADV ਕੰਸੈਪਟ ਨੂੰ ਡਿਸਪਲੇ ਕੀਤਾ ਹੈ। ਜਿਵੇਂ ਦੀ ਨਾਂ ਤੋਂ ਹੀ ਪਤਾ ਲੱਗਦਾ ਹੈ, ਇਹ ਮਾਡੀਫਾਇਡ ਮੋਟਰਸਾਈਕੱਲ ਇਕ Himalayan ਹੈ ਜਿਸ ਨੂੰ Scrambler ਦੇ ਸਟਾਇਲ ਅਤੇ ਫ਼ੀਚਰਸ ਦਿੱਤੇ ਗਏ ਹਨ। ਇਸ ਦਾ ਮਤਲਬ ਇਹ ਹੈ ਦੀ ਇਸ ਨੂੰ ਮਾਚੋ ਅਤੇ ਮਿਨੀਮਲ ਲੁੱਕ ਦਿੱਤੀ ਗਈ ਹੈ ਅਤੇ ਇਸ ਦਾ ਵਜ਼ਨ ਕਾਫ਼ੀ ਘੱਟ ਰੱਖਿਆ ਗਿਆ ਹੈ।
ਇਸ 'ਚ ਕਾਸਮੈਟਿਕ ਬਦਲਾਵਾਂ ਅਤੇ ਨਵੇਂ ਟਾਈਰਸ ਨਾਲ ਅਲੌਏ, ਮੋਟਰਸਾਈਕਲ ਪੂਰੀ ਤਰ੍ਹਾਂ ਨਾਲ ਸਟਾਕ ਹੈ। ਇਸ 'ਚ 411 ਸੀ. ਸੀ 4-ਸਟ੍ਰੋਕ ਇੰਜਣ ਹੈ ਜੋ ਏਅਰ ਅਤੇ ਆਇਲ ਕੂਲਡ ਹੈ। ਇਹ ਇੰਜਣ 24.5 ਬੀ.ਐੈੱਚ. ਪੀ ਅਤੇ 32 ਐਨ. ਐੈੱਮ ਦਾ ਆਉਟਪੁੱਟ ਦਿੰਦਾ ਹੈ। ਇਸ ਇੰਜਣ 'ਚ ਓਵਰਹੈੱਡ ਕੈਮਸ਼ਾਫ਼ਟ ਹੈ ਅਤੇ ਇਸ ਦਾ ਨਾਲ ਨਿਭਾਉਂਦਾ ਹੈ ਇਸ ਦਾ 5-ਸਪੀਡ ਮੈਨੂਅਲ ਗਿਅਰਬਾਕਸ। ਇਸ 'ਚ ਫਿਊਲ ਇੰਜੈਕਸ਼ਨ ਸਟੈਂਡਰਡ ਹੈ। ਅਤੇ ਫਰੰਟ ਅਤੇ ਰਿਅਰ ਵ੍ਹੀਲਸ ਨੂੰ ਰੋਕਣ ਦਾ ਕੰਮ ਡਿਸਕ ਬ੍ਰੇਕ ਕਰਦੀਆਂ ਹਨ।
ਭਾਰੀ ਵਜ਼ਨ ਵਾਲੀ Himalayan ਦਾ ਵਜਨ ਘੱਟ ਕਰਣਾ ਚੰਗੀ ਗੱਲ ਹੈ। ਇਸ ਕਸਟਮ ਮੋਟਰਸਾਈਕਲ 'ਚ ਅੱਗੇ ਤੇ ਪਿੱਛੇ ਨਾਬੀ ਟਾਇਰਸ ਹਨ ਜੋ ਇਸ ਨੂੰ ਕੀਚਡ ਤੋਂ ਦੋ-ਦੋ ੱਹਥ ਕਰਨ ਦੀ ਸਮਰੱਥਾ ਦਿੰਦੇ ਹਨ। ਬਰਸ਼-ਗਾਰਡ ਲਗਾ ਹੋਇਆ ਹੈਂਡਲਬਾਰ ਲੰਬਾ ਹੈ ਅਤੇ ਸੀਟ ਵੀ ਉਚੀ ਹੈ। ਇਸ ਦਾ ਐਗਜਾਸਟ ਬਿਲਕੁੱਲ ਟਰੂ Scrambler ਸਟਾਇਲ 'ਚ ਇੰਜਣ ਦੇ ਵਿਚਕਾਰ ਹੈ। ਕੁਲ ਮਿਲਾ ਕੇ ਇਹ ਮਾਡੀਫਿਕੇਸ਼ਨ ਇਨ੍ਹੇ ਸਰਲ ਹਨ ਦੀ ਕੋਈ ਵੀ Himalayan ਓਨਰ ਇਸ ਨੂੰ ਆਪਣੇ ਆਪ ਵੀ ਮਾਡੀਫਾਈ ਕਰ ਸਕਦਾ ਹੈ।
Himalayan 'ਚ ਸਸਪੈਂਸ਼ਨ ਲਈ ਅੱਗੇ ਲਾਂਗ-ਟ੍ਰੈਵਲ ਫੋਰਕਸ ਹਨ ਅਤੇ ਪਿੱਛੇ 'ਚ ਮੋਨੋਸ਼ਾਕ ਅਬਸੋਰਬਰ ਹੈ। ਇਸ ਮੋਟਰਸਾਈਕਲ ਦੇ 'ਚੇ ਗਰਾਊਂਡ ਕਲੀਅਰੰਸ ਦੇ ਨਾਲ ਇਸ ਦਾ ਲਾਂਗ-ਟ੍ਰੈਵਲ ਸਸਪੈਂਸ਼ਨ ਇਸ ਨੂੰ ਪਹਾੜਾਂ ਲਈ ਵੱਧਿਆ ਆਪਸ਼ਨ ਬਣਾਉਂਦਾ ਹੈ। ਉਥੇ ਹੀ ਨਾਬੀ ਟਾਇਰਸ ਤਾਂ ਇਸ ਨੂੰ ਪੂਰੀ ਨਾਲ ਦੂਜੇ ਲੈਵਲ 'ਤੇ ਹੀ ਲੈ ਜਾਂਦੇ ਹਨ।
ਅੱਜ ਤੋਂ ਸ਼ੁਰੂ ਹੋਵੇਗੀ ਫੋਰਡ ਫ੍ਰੀਸਟਾਇਲ SUV ਦੀ ਬੂਕਿੰਗ
NEXT STORY