ਜਲੰਧਰ-ਵਾਹਨ ਨਿਰਮਾਤਾ ਕੰਪਨੀ ਟਾਟਾ ਆਪਣੀ ਨਵੀਂ SUV H5X ਕਾਰ ਨੂੰ ਲਾਂਚ ਕਰਨ ਦੀ ਪਲਾਨਿੰਗ ਬਣਾ ਰਹੀਂ ਹੈ। ਹਾਲ ਹੀ 'ਚ ਇਹ ਕਾਰ ਟੈਸਟਿੰਗ ਦੇ ਦੌਰਾਨ ਸਪਾਟ ਹੋ ਗਈ ਹੈ। ਟੈਸਟਿੰਗ ਦੇ ਦੌਰਾਨ ਲਏ ਗਏ ਸ਼ਾਟਸ 'ਚ ਗੱਡੀ ਦੇ ਬਾਰੇ ਬਹੁਤ ਜਿਆਦਾ ਡੀਟੇਲ ਨਹੀਂ ਪਤਾ ਲੱਗ ਸਕੀ ਹੈ ਪਰ ਫਿਰ ਵੀ ਇਸ 'ਚ ਬਲੈਕ ਰੰਗ ਦੀ ਬਾਡੀ ਕਲੈਡਿੰਗ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਕਾਰ ਦਾ ਪ੍ਰੋਡਕਸ਼ਨ ਮਾਡਲ ਅਪ੍ਰੈਲ 2019 ਤੱਕ ਮਾਰਕੀਟ 'ਚ ਆ ਸਕਦਾ ਹੈ।
ਕੀਮਤ-
ਉਮੀਦ ਕੀਤੀ ਜਾ ਰਹੀਂ ਹੈ ਕਿ ਟਾਟਾ ਦੀ ਇਹ ਨਵੀਂ SUV 15 ਲੱਖ ਰੁਪਏ ਦੀ ਕੀਮਤ 'ਚ ਆ ਸਕਦੀ ਹੈ, ਪਰ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਹੈ।

ਇੰਜਣ -
ਟਾਟਾ H5X SUV 'ਚ 2.0 ਲਿਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ, ਜੋ ਕਿ Fiat ਤੋਂ ਲਿਆ ਗਿਆ ਹੋਵੇਗਾ। ਇਹ ਮੈਨੂਅਲੀ ਅਤੇ ਆਟੋਮੈਟਿਕ , ਦੋਵਾਂ ਆਪਸ਼ਨਜ਼ 'ਚ ਪੇਸ਼ ਹੋਵੇਗੀ।
ਡਿਜ਼ਾਇਨ-
ਇਸ ਨਵੀਂ SUV ਨੂੰ ਟਾਟਾ ਓਮੇਗਾ ਪਲੇਟਫਾਰਮ 'ਤੇ ਤਿਆਰ ਕਰ ਰਹੀਂ ਹੈ। ਪ੍ਰੋਡਕਸ਼ਨ ਮਾਡਲ 'ਚ ਲਗਭਗ 80% ਹਿੱਸਾ ਕੰਸੈਂਪਟ ਮਾਡਲ ਵਰਗਾ ਹੋਵੇਗਾ। ਇਸ 'ਚ 2.0 ਇੰਪੈਕਟ ਥੀਮ 'ਤੇ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਸ ਨਵੀਂ ਕਾਰ 'ਚ ਕੰਪਨੀ ਨੇ ਰਿਅਰ ਸਪਾਈਲਰ ਵੀ ਦੇ ਸਕਦੀ ਹੈ, ਜੋ ਕਿ ਰੂਫ ਦੇ ਨਾਲ ਮਿਲਦਾ ਹੈ।
Audi ਦੀ ਇਸ ਨਵੀਂ 5 ਸੀਟਰ SUV ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ
NEXT STORY