ਜਲੰਧਰ- ਕੁਝ ਦਿਨ ਪਹਿਲਾਂ ਟਾਟਾ ਨੈਕਸਨ ਦੀ ਇਕ ਵੀਡੀਓ ਆਈ ਸੀ, ਜਿਸ 'ਚ ਇਸ 'ਤੇ ਦਿੱਤੇ ਗਏ ਨੀਓ-ਗਰੀਨ ਟ੍ਰੀਟਮੈਂਟ ਦੀ ਝਲਕ ਦਿੱਖੀ ਸੀ। ਹੁਣ ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਨਿਓ-ਗ੍ਰੀਨ ਵਾਲੇ ਇਸ ਸਪੈਸ਼ਲ ਐਡੀਸ਼ਨ ਨੂੰ Kra੍ਰEdition ਨਾਂ ਦਿੱਤਾ ਗਿਆ ਹੈ। ਇਹ ਬਲੈਕ ਤੇ ਗ੍ਰੇ ਪੇਂਟ ਸਕੀਮ 'ਚ ਨਿਓ-ਗ੍ਰੀਨ (ਨਯੋਨ-ਗਰੀਨ) ਹਾਇਲਾਈਟ ਦੇ ਨਾਲ ਆਵੇਗਾ। ਇਸ ਦੇ ਏਕਸਟੀਰੀਅਰ ਤੇ ਇੰਟੀਰੀਅਰ 'ਤੇ ਨਿਓ-ਗ੍ਰੀਨ ਹਾਇ-ਲਾਈਟ ਦਿੱਤੀ ਗਈ ਹੈ। ਕੰਪਨੀ ਨੇ ਨੈਕਸਨ ਦੀ ਪਹਿਲੀ ਐਨੀਵਰਸਰੀ ਦੇ ਮੌਕੇ 'ਤੇ ਇਸ ਸਪੈਸ਼ਲ ਐਡੀਸ਼ਨ ਨੂੰ ਪੇਸ਼ ਕੀਤਾ ਹੈ।
ਟਾਟਾ ਨੈਕਸਨ Kraz Edition ਨੂੰ ਫੇਸਟਿਵਲ ਸੀਜਨ ਤੋਂ ਪਹਿਲਾਂ ਲਾਂਚ ਕੀਤਾ ਗਿਆ ਹੈ ਤੇ ਇਹ Kraz ਅਤੇ Kraz+ ਗ੍ਰੇਡ 'ਚ ਉਪਲੱਬਧ ਹੋਵੇਗੀ। ਸਪੈਸ਼ਲ ਐਡੀਸ਼ਨ ਵਰਜਨ 'ਚ OVRMs, ਗਰਿਲ ਤੇ ਵ੍ਹੀਲ ਕਵਰ 'ਤੇ ਗ੍ਰੀਨ ਹਾਇ-ਲਾਈਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਏ. ਸੀ ਵੇਂਟਸ ਤੇ ਸੀਟ 'ਤੇ ਕਾਂਟਰਾਸਟ ਗ੍ਰੀਨ ਸਟਿੱਚੇਜ ਦਿੱਤੇ ਗਏ ਹਨ। ਇਸ ਦੇ ਲੋਅਰ ਲੈਵਲ ਟ੍ਰਿਮ 'ਚ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਨਹੀਂ ਦਿੱਤਾ ਗਿਆ ਹੈ।

ਕਲਰ ਸਕੀਮ ਤੋਂ ਇਲਾਵਾ ਸਪੈਸ਼ਲ ਐਡੀਸ਼ਨ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਇਸ 'ਚ ਨੈਕਸਨ ਵਾਲਾ ਹੀ 1.2 ਲਿਟਰ ਟਰਬੋ ਪੈਟਰੋਲ ਤੇ 1.5 ਲਿਟਰ ਟਰਬੋ ਡੀਜ਼ਲ ਇੰਜਣ ਆਪਸ਼ਨ ਦਿੱਤੀਆਂ ਗਈਆਂ ਹਨ। ਦੋਵਾਂ ਇੰਜਣ 108 bhp ਦੀ ਪਾਵਰ, ਪੈਟਰੋਲ ਇੰਜਣ 170 Nm ਦਾ ਟਾਰਕ ਤੇ ਡੀਜ਼ਲ ਇੰਜਣ 260 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 6-ਸਪੀਡ ਮੈਨੂਅਲ ਤੇ ਏ. ਐੱਮ. ਟੀ ਯੂਨਿਟ ਦੇ ਆਪਸ਼ਨ ਉਪਲੱਬਧ ਹੈ।
ਟਾਟਾ ਨੈਕਸਨ ਦੇ X5 ਪੈਟਰੋਲ ਵੇਰੀਐਂਟ ਦੀ ਕੀਮਤ 6.15 ਲੱਖ ਰੁਪਏ (ਐਕਸ ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਸਪੈਸ਼ਲ ਐਡੀਸ਼ਨ ਦੇ ਪੈਟਰੋਲ ਵੇਰੀਐਂਟ ਦੀ ਕੀਮਤ 7.14 ਲੱਖ ਰੁਪਏ ਤੇ ਡੀਜ਼ਲ ਵੇਰੀਐਂਟ ਦੀ ਕੀਮਤ 8.07 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸ਼ਾਪਿੰਗ ਐਪ ਲਾਂਚ ਕਰਨ ਦੀ ਤਿਆਰੀ 'ਚ ਇੰਸਟਾਗ੍ਰਾਮ, ਈ-ਕਾਮਰਸ ਸਾਈਟਾਂ ਦੀ ਹੋਵੇਗੀ ਛੁੱਟੀ!
NEXT STORY