ਜਲੰਧਰ- ਰਾਇਲ ਐਨਫੀਲਡ ਜਦੋ ਦੀ ਅਸਤੀਤਵ 'ਚ ਆਈ ਹੈ ਉਦੋ ਤੋਂ ਉਹ ਹਮੇਸ਼ਾ ਲੋਕਾਂ ਦੀ ਮਨਪਸੰਦ ਬਣੀ ਹੋਈ ਹੈ। ਹਾਲਾਂਕਿ ਹਮੇਸ਼ਾ ਤੋਂ ਹੀ ਰਾਇਲ ਐਨਫੀਲਡ ਦੀ ਉਹੀ ਲੁੱਕ ਵੇਖ ਵੇਖ ਕੇ ਲੋਕ ਬੋਰ ਹੋ ਚੁੱਕੇ ਹਨ। ਇਸ ਲਈ ਰਾਇਲ ਨੇ ਹੁਣ ਆਪਣੀ ਬਾਈਕ ਨੂੰ ਕਸਟਮਾਇਜ਼ ਕਰਕੇ ਬਿਹਤਰੀਨ ਲੁੱਕ ਦਿੱਤੀ ਹੈ ਜਾਣਕਾਰੀ ਮੁਤਾਬਕ ਇਸ ਰਾਇਲ ਦੇ ਨਿਰਮਾਤਾ ਨੇ ਚਾਰ ਕਸਟਮ ਬਿਲਡਰਸ ਮਤਲਬ ਇਨ ਲਾਈਨ ਥਰੀ, ਟੀ. ਐੱਨ. ਟੀ ਮੋਟਰਸਾਈਕਲ, ਬੁੱਲ ਸਿਟੀ ਕਸਟਮ ਅਤੇ ਬਾਂਬੇ ਕਸਟਮ ਵਰਕ ਦੇ ਨਾਲ ਮਿਲ ਕੇ ਮੋਟਰਸਾਈਕਲ ਲਈ ਚਾਰ ਕਸਟਮ ਮੋਟਰਸਾਈਕਲ ਤਿਆਰ ਕੀਤੇ ਹੈ।
ਇਸ ਟਾਈ ਦੇ ਨਾਲ ਰਾਇਲ ਐਨਫੀਲਡ ਦੇ ਮਾਡਲ ਕਲਾਸਿਕ 500 ਅਤੇ ਕਾਂਟੀਨੇਂਟ ਜੀ. ਟੀ ਨੂੰ ਨਿੱਜੀ ਕਸਟਮ ਮੋਟਰਸਾਈਕਲ 'ਚ ਬਣਾਇਆ ਗਿਆ ਹੈ। ਜੋ ਨਿਜੀਕਰਨ ਦੀ ਭਾਵਨਾ ਨੂੰ ਦਰਸਾਉਦੀਂ ਹੈ।
ਕੰਪਨੀ ਨੇ ਇਸ ਅਨੋਖੀ ਤਿਆਰ ਕੀਤੀ ਗਈ ਮੋਟਰਸਾਈਕਲ ਤੋਂ ਪ੍ਰੇਰਿਤ ਇਕ ਆਕਾਰ ਅਤੇ ਸਾਮਾਨ ਦਾ ਇਕ ਤਾਜ਼ਾ ਕੁਲੈੱਕਸ਼ਨ ਪੇਸ਼ ਕੀਤਾ ਹੈ। ਭਾਰਤ ਦੀ ਵਰਤਮਾਨ ਪੀੜ੍ਹੀ ਦੀ ਆਪਸ਼ਨ ਨੂੰ ਪ੍ਰਤੀਬੰਧਿਤ ਕਰਨ ਲਈ ਚਾਰ ਕਸਟਮ ਬਿਲਡਰਾਂ ਨੇ ਅਨੋਖੇ ਵਿਚਾਰ ਵਿਕਸਿਤ ਕੀਤੇ।
ਕਲਰ ਵੇਰਿਅੰਟ ਦੀ ਗੱਲ ਕਰੀਏ ਤਾਂ ਇਕ ਬੋਲਡ ਮੇਲੇਂਜ, ਕ੍ਰੋਮ ਐਕਸਵੇਂਸ਼ਨ, ਲਕੜੀ ਦੇ ਨਾਲ ਤਾਂਬੇ ਦਾ ਮਿਸ਼ਰਣ ਅਤੇ ਚਮੜੇ ਦੇ ਨਾਲ ਧਾਤੁ ਦਾ ਮਿਸ਼ਰਣ ਸ਼ਾਮਿਲ ਹੈ।
ਜਲਦ ਹੀ ਭਾਰਤ 'ਚ ਲਾਂਚ ਹੋਵੇਗਾ Honda Civic ਦਾ ਨਵਾਂ ਅਵਤਾਰ
NEXT STORY