ਨਾਰਮਨ ਬਾਰਲੌਗ ਦੇ ਸਿਰ ਲੱਖਾਂ ਲੋਕਾਂ ਦੀ ਭੁੱਖਮਰੀ ਤੋਂ ਬਚਾਉਣ ਦਾ ਸਿਹਰਾ ਜਾਂਦਾ ਹੈ
1900 ਦੇ ਦਹਾਕੇ ਦੀ ਸ਼ੁਰੂਆਤ 'ਚ ਇੱਕ ਨਵੇਂ ਵਿਆਹੇ ਜੋੜੇ ਕੈਥੀ ਅਤੇ ਕੈਪੀ ਨੇ ਬਤੌਰ ਕਿਸਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਅਮਰੀਕਾ ਦੇ ਕਨੈਟੀਕਟ ਨੂੰ ਛੱਡ ਉੱਤਰੀ ਪੱਛਮੀ ਮੈਕਸੀਕੋ ਦੀ ਯਾਕੂਈ ਘਾਟੀ 'ਚ ਆਪਣਾ ਨਵਾਂ ਬਸੇਰਾ ਕਾਇਮ ਕੀਤਾ।
ਐਰੀਜ਼ੋਨਾ ਸਰਹੱਦ ਤੋਂ ਲਗਭਗ 100 ਕਿਲੋਮੀਟਰ ਦੱਖਣ ਵੱਲ ਇਹ ਸਥਾਨ ਸੁੱਕਾ ਅਤੇ ਧੂੜ ਭਰਿਆ ਮੰਨਿਆ ਜਾਂਦਾ ਹੈ।
1931 'ਚ ਜਦੋਂ ਕੈਪੀ ਦੀ ਮੌਤ ਹੋਈ ਤਾਂ ਕੈਥੀ ਨੇ ਇੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ।
ਉਸ ਸਮੇਂ ਕੈਥੀ ਦਾ ਇੱਕ ਗੁਆਂਢੀ ਸੀ। ਉਹ ਕੋਈ ਵਿਅਕਤੀ ਨਹੀਂ ਬਲਕਿ ਇੱਕ ਖੇਤੀਬਾੜੀ ਖੋਜ ਕੇਂਦਰ ਸੀ ਜਿਸ ਦਾ ਨਾਂਅ ਯਾਕੂਈ ਘਾਟੀ ਪ੍ਰਯੋਗਾਤਮਕ ਸਟੇਸ਼ਨ ਸੀ।
ਇੱਥੇ ਪ੍ਰਭਾਵਸ਼ਾਲੀ ਪੱਥਰਾਂ ਦੇ ਥੰਮ੍ਹ ਅਤੇ ਆਧੁਨਿਕ ਢੰਗ ਨਾਲ ਡਿਜ਼ਾਇਨ ਕੀਤੀਆਂ ਸਿਜਾਈ ਨਹਿਰਾਂ ਸਨ।
ਕੁੱਝ ਸਮੇਂ ਲਈ ਕੇਂਦਰ 'ਚ ਪਸ਼ੂਆਂ, ਭੇਡਾਂ ਅਤੇ ਸੂਰਾਂ ਦੀ ਗਿਣਤੀ 'ਚ ਇਜ਼ਾਫਾ ਕੀਤਾ ਅਤੇ ਸੰਤਰੇ, ਅੰਜੀਰ ਅਤੇ ਅੰਗੂਰ ਦੀ ਕਾਸ਼ਤ ਕੀਤੀ ਗਈ।
ਇਹ ਵੀ ਪੜ੍ਹੋ-
1945 ਤੱਕ ਆਉਂਦਿਆਂ-ਆਉਂਦਿਆਂ ਫਸਲਾਂ ਦੀ ਵਧੇਰੀ ਤਾਦਾਦ ਕਾਰਨ ਖੇਤਾਂ ਦੇ ਕੰਢੇ ਲੱਗੀ ਵਾੜ ਡਿੱਗਣੀ ਸ਼ੁਰੂ ਹੋ ਗਈ ਅਤੇ ਕੇਂਦਰ ਦੀਆਂ ਖਿੜਕੀਆਂ ਦੀ ਹਾਲਤ ਵੀ ਬਹੁਤ ਖ਼ਸਤਾ ਹੋ ਗਈ।
ਟੁੱਟੀਆਂ ਖਿੜਕੀਆਂ ਦਾ ਫਾਇਦਾ ਚੁੱਕਦਿਆਂ ਪੂਰੇ ਕੇਂਦਰ 'ਚ ਚੂਹਿਆਂ ਦਾ ਰਾਜ ਹੋਣ ਲੱਗਾ।
ਇਸ ਦੌਰਾਨ ਜਦੋਂ ਕੈਥੀ ਨੇ ਅਫ਼ਵਾਹ ਦੇ ਰੂਪ 'ਚ ਸੁਣਿਆ ਕਿ ਇੱਕ ਅਮਰੀਕੀ ਨੌਜਵਾਨ ਇਸ ਤਹਿਸ ਨਹਿਸ ਹੋਏ ਕੇਂਦਰ 'ਚ, ਜਿੱਥੇ ਬਿਜਲੀ, ਪਾਣੀ ਦੀ ਘਾਟ ਹੈ ਉੱਥੇ ਕੈਂਪ ਲਗਾਉਣ ਜਾ ਰਿਹਾ ਹੈ ਤਾਂ ਉਸ ਨੇ ਇਸ ਸਬੰਧੀ ਜਾਂਚ ਕਰਨ ਬਾਰੇ ਸੋਚਿਆ।
ਬਿਮਾਰੀ ਕਾਰਨ ਕਈ ਫ਼ਸਲਾਂ ਬਰਬਾਦ
ਕੈਥੀ ਨੇ ਰੋਕੇਫੈਲਰ ਫਾਊਂਡੇਸ਼ਨ ਦੇ ਨੌਰਮਨ ਈ ਬਾਰਲੌਗ ਨੂੰ ਵੇਖਿਆ, ਜੋ ਕਿ ਕਣਕ ਦੀ ਪੈਦਾਵਾਰ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਸੀ। ਦਰਅਸਲ ਕਿਸੇ ਬਿਮਾਰੀ ਕਾਰਨ ਕਈ ਫਸਲਾਂ ਬਰਬਾਦ ਹੋ ਚੁੱਕੀਆਂ ਸਨ।
ਨੌਰਮਨ ਬਾਰਲੌਗ ਨੂੰ ਆਪਣੇ ਕੰਮ ਲਈ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆ
ਦੱਖਣ ਵਾਲੇ ਪਾਸੇ ਜਿੱਥੋਂ ਦਾ ਕੀ ਉਹ ਵਾਸੀ ਮੰਨਿਆ ਜਾ ਰਿਹਾ ਸੀ, ਉੱਥੇ ਬਸੰਤ ਦੇ ਮਹੀਨੇ ਬੀਜਾਈ ਅਤੇ ਪਤਝੜ 'ਚ ਕਟਾਈ ਦਾ ਕੰਮ ਕੀਤਾ ਜਾਂਦਾ ਸੀ।
ਪਰ ਇੱਥੇ ਉਸ ਦਾ ਵੱਖਰੇ ਹੀ ਜਲਵਾਯੂ ਨਾ ਵਾਹ ਪਿਆ। ਇੱਥੋਂ ਦੇ ਹਵਾ-ਪਾਣੀ ਤਹਿਤ ਫਸਲੀ ਚੱਕਰ ਕੁੱਝ ਪੁੱਠਾ ਸੀ।
ਇੱਥੇ ਪਤਝੜ 'ਚ ਬਿਜਾਈ ਅਤੇ ਬਸੰਤ 'ਚ ਕਟਾਈ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਕਣਕ ਦੀਆਂ ਕੁੱਝ ਖ਼ਾਸ ਕਿਸਮਾਂ ਲਈ ਇੱਥੋਂ ਦੀ ਜਲਵਾਯੂ ਢੁਕਵੀਂ ਸੀ।
ਹਾਲਾਂਕਿ, ਫਾਊਂਡੇਸ਼ਨ ਨੂੰ ਇਸ ਖੇਤਰ 'ਚ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਨੌਰਮਨ ਅਧਿਕਾਰਤ ਤੌਰ 'ਤੇ ਇੱਥੇ ਆਪਣੇ ਪ੍ਰਯੋਗ ਨਹੀਂ ਕਰ ਸਕਦਾ ਸੀ।
ਇਸ ਦਾ ਮਤਲਬ ਹੈ ਕਿ ਬਿਨ੍ਹਾਂ ਮਸ਼ੀਨਰੀ ਅਤੇ ਹੋਰ ਸੰਧਾਂ ਦੇ ਉਸ ਨੂੰ ਸਾਰਾ ਕੰਮ ਕਰਨਾ ਸੀ। ਜ਼ਮੀਨ ਨੂੰ ਸਮਤਲ ਕਰਨ ਲਈ ਵੀ ਉਹ ਕਿਸੇ ਦੀ ਮਦਦ ਨਹੀਂ ਸੀ ਲੈ ਸਕਦਾ।
ਇਸ ਲਈ ਉਸ ਨੇ ਆਪਣੀ ਪਤਨੀ ਮਾਰਗਰੇਟ ਅਤੇ ਧੀ ਜੇਅਨੀ ਨੂੰ ਮੈਕਸੀਕੋ ਸ਼ਹਿਰ ਤੋਂ ਬਾਹਰ ਹੀ ਛੱਡ ਦਿੱਤਾ ਅਤੇ ਆਪ ਜਿਵੇਂ ਤਿਵੇਂ ਇੱਥੇ ਪਹੁੰਚ ਗਿਆ।
"ਨੌਰਮਨ ਬਾਰਲੌਗ ਆਨ ਵਰਲਡ ਹੰਗਰ" ਨਾਂਅ ਦੀ ਆਪਣੀ ਪੁਤਸਕ 'ਚ ਉਸ ਨੇ ਸਵੀਕਾਰ ਕੀਤਾ ਹੈ ਕਿ ਮੈਕਸੀਕੋ 'ਚ ਆਪਣੇ ਅਹੁਦੇ ਨੂੰ ਸਵੀਕਾਰ ਕਰਨ 'ਚ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ।
ਪਰ ਨੌਰਮਾਨ ਨੇ ਧਾਰ ਲਿਆ ਸੀ ਕਿ ਉਹ ਭੁੱਖਮਰੀ ਦੀ ਲਾਣਤ ਨੂੰ ਦੂਰ ਜ਼ਰੂਰ ਕਰੇਗਾ।
2002 'ਚ ਨੌਰਮਨ ਨੇ ਡੈਲੱਸ ਅਬਜ਼ਰਵਰ ਨੂੰ ਕਿਹਾ, "ਮੈਂ ਸਭ ਤੋਂ ਘਟੀਆ ਨਿਰਾਸ਼ਾ ਦਾ ਉਤਪਾਦ ਹਾਂ ।"
ਕੈਥੀ ਨੂੰ ਇਸ ਨੌਜਵਾਨ ਦੇ ਹਾਲਾਤਾਂ 'ਤੇ ਤਰਸ ਆਇਆ ਜਿਸ ਕਰਕੇ ਕੈਥੀ ਨੇ ਨੌਰਮਨ ਨੂੰ ਸਪੈਨਿਸ਼ ਭਾਸ਼ਾ ਸਿਖਾਈ, ਹਫ਼ਤਾਵਰੀ ਭੋਜਨ ਲਈ ਸੱਦਾ ਦਿੱਤਾ ਅਤੇ ਆਪਣੇ ਘਰ 'ਚ ਨਹਾਉਣ ਅਤੇ ਕੱਪੜੇ ਧੋਣ ਦੀ ਇਜਾਜ਼ਤ ਦਿੱਤੀ।
ਬਾਅਦ 'ਚ ਨੌਰਮਨ ਨੇ ਕਿਹਾ ਸੀ ਕਿ ਉਹ ਕੈਥੀ ਦੀ ਮਦਦ ਤੋਂ ਬਿਨ੍ਹਾਂ ਇਸ ਸਥਿਤੀ ਨੂੰ ਪਾਰ ਨਹੀਂ ਸੀ ਕਰ ਸਕਦਾ ਸੀ।
50 Things That Made the Modern Economy 'ਚ ਉਨ੍ਹਾਂ ਨੇ ਖੋਜਾਂ, ਵਿਚਾਰਾਂ ਅਤੇ ਨਵੀਨਤਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ ਆਰਥਿਕ ਸੰਸਾਰ ਤਿਆਰ ਕਰਨ 'ਚ ਮਦਦ ਕੀਤੀ ਹੈ।
ਇਸ ਦਾ ਪ੍ਰਸਾਰਨ ਬੀਬੀਸੀ ਵਰਲਡ ਸਰਵਿਸ 'ਤੇ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਸਾਰੇ ਐਪੀਸੋਡ ਤੁਸੀਂ ਆਨਲਾਈਨ ਸੁਣ ਸਕਦੇ ਹੋ ਜਾਂ ਫਿਰ ਪ੍ਰੋਗਰਾਮ ਪੋਡਕਾਸਟ ਨੂੰ ਸਬਸਕਰਾਇਬ ਵੀ ਕਰ ਸਕਦੇ ਹੋ।
ਨੌਰਮਨ ਦੇ ਨਾਮ 'ਤੇ ਗਲੀ ਦਾ ਨਾਮ
ਇਸ ਤੋਂ ਇਲਾਵਾ ਤੁਸੀਂ ਇਸ ਪ੍ਰੋਗਰਾਮ ਦੇ ਸਰੋਤਾਂ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਵੀ ਆਨਲਾਈਨ ਖੋਜ ਕਰ ਸਦਕੇ ਹੋ।
ਕੈਥੀ ਨੇ ਨੋਰਮਨ ਨੂੰ Ciudad Obregón ਕਸਬੇ 'ਚ ਭੇਜ ਦਿੱਤਾ, ਜਿੱਥੇ 23 ਸਾਲਾਂ ਬਾਅਦ ਨੌਰਮਨ ਦੇ ਨਾਂਅ 'ਤੇ ਇੱਕ ਗਲੀ ਦਾ ਨਾਂਅ ਕੈਲ ਦਿ ਡਾ. ਨੌਰਮਨ ਈ ਬਾਰਲੌਗ ਰੱਖਿਆ ਗਿਆ ਸੀ।
ਇਸੇ ਸਾਲ, 1968 'ਚ ਸਟੈਂਫੋਰਡ ਜੀਵ ਵਿਗਿਆਨੀ ਪੌਲ ਐਰਚਿਲ ਅਤੇ ਉਸ ਦੀ ਪਤਨੀ ਐਨ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। ਦੱਸਣਯੋਗ ਹੈ ਕਿ ਐਨ ਨੂੰ ਇਸ ਪੁਸਤਕ ਤੋਂ ਇਲਾਵਾ ਕੋਈ ਹੋਰ ਸਿਹਰਾ ਪ੍ਰਾਪਤ ਨਹੀਂ ਹੋਇਆ।
'ਦਿ ਪੌਪਊਲੇਸ਼ਨ ਬੰਬ' ਨਾਂਅ ਦੀ ਇਸ ਪੁਸਤਕ 'ਚ ਲੇਖਕ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਰਗੇ ਗਰੀਬ ਮੁਲਕਾਂ 'ਚ ਖੁਰਾਕੀ ਵਸਤਾਂ ਦੀ ਬਜਾਏ ਆਬਾਦੀ ਵਧੇਰੇ ਗਤੀ ਨਾਲ ਵੱਧ ਰਹੀ ਹੈ।
ਨੌਰਮਨ ਨੂੰ ਨੋਬਲ ਸ਼ਾਂਤੀ ਪੁਰਸਕਾਰ
1970 'ਚ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ, "ਲੱਖਾਂ ਹੀ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾਣਗੇ।"
ਨੌਰਮਨ ਨੇ ਵੇਖਿਆ ਕਿ ਇੱਕ ਕਿਸਮ ਹੈ ਜੋ ਕਿ ਪੈਦਾਵਾਰ ਤਾਂ ਵਧੇਰੀ ਮਾਤਰਾ 'ਚ ਦਿੰਦੀ ਹੈ ਪਰ ਉਸ ਦੀ ਰੋਟੀ ਸਹੀ ਨਹੀਂ ਬਣਦੀ ਹੈ
ਸ਼ੁਕਰ ਹੈ ਕਿ ਐਰਲਿਚ ਦੀ ਇਹ ਭਵਿੱਖਬਾਣੀ ਗਲਤ ਸਿੱਧ ਹੋਈ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਨੌਰਮਨ ਭੁੱਖਮਰੀ ਨੂੰ ਦੂਰ ਕਰਨ ਲਈ ਕੀ ਵਿਸ਼ੇਸ਼ ਯਤਨ ਕਰ ਰਿਹਾ ਹੈ।
ਬਾਅਦ 'ਚ ਇਸ ਖੇਤਰ 'ਚ ਕੀਤੇ ਗਏ ਖਾਸ ਕਾਰਜਾਂ ਸਦਕਾ ਨੌਰਮਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਹ ਪੁਰਸਕਾਰ ਮੈਕਸੀਕੋ ਸ਼ਹਿਰ ਅਤੇ ਯਾਕੂਈ ਘਾਟੀ ਵਿਚਾਲੇ ਉਸ ਵੱਲੋਂ ਬਤੀਤ ਕੀਤੇ ਸਮੇਂ ਲਈ ਪ੍ਰਦਾਨ ਕੀਤਾ ਗਿਆ ਸੀ।
ਇਸ ਦੌਰਾਨ ਨੌਰਮਨ ਨੇ ਕਈ ਕਿਸਮ ਦੀ ਕਣਕ ਦੀ ਪੈਦਵਾਰ 'ਚ ਵਾਧਾ ਕੀਤਾ ਅਤੇ ਬਹੁਤ ਹੀ ਸਾਵਧਾਨੀ ਨਾਲ ਇੰਨ੍ਹਾਂ ਕਿਸਮਾਂ ਦੇ ਗੁਣਾ 'ਚ ਵਾਧਾ ਵੀ ਕੀਤਾ।
ਨੌਰਮਨ ਨੇ ਵੇਖਿਆ ਕਿ ਇੱਕ ਕਿਸਮ ਹੈ ਜੋ ਕਿ ਪੈਦਾਵਾਰ ਤਾਂ ਵਧੇਰੀ ਮਾਤਰਾ 'ਚ ਦਿੰਦੀ ਹੈ ਪਰ ਉਸ ਦੀ ਰੋਟੀ ਸਹੀ ਨਹੀਂ ਬਣਦੀ ਹੈ। ਇਸ ਤਰ੍ਹਾਂ ਦੇ ਕਈ ਤੱਥਾਂ ਨੂੰ ਨੌਰਮਨ ਨੇ ਉਜਾਗਰ ਕੀਤਾ।
ਇਹ ਵੀ ਪੜ੍ਹੋ-
ਉਹ ਕਣਕ ਦੇ ਜੀਨ ਦੱਸਣ 'ਚ ਅਸਮਰੱਥ ਸੀ ਕਿਉਂਕਿ ਇਹ ਤਕਨੀਕ ਅਜੇ ਵਿਕਸਿਤ ਨਹੀਂ ਹੋਈ ਸੀ।
ਪਰ ਫਿਰ ਵੀ ਉਸ ਨੇ ਹਿੰਮਤ ਨਾ ਹਾਰਦਿਆਂ ਕੁੱਝ ਅਜਿਹੀਆਂ ਕਣਕ ਦੀਆਂ ਕਿਸਮਾਂ ਦੀ ਪਛਾਣ ਕੀਤੀ ਜਿਨ੍ਹਾਂ 'ਚ ਵਧੀਆ ਗੁਣ ਮੌਜੂਦ ਸਨ।
ਇਹ ਬਹੁਤ ਹੀ ਮਿਹਨਤ ਵਾਲਾ ਕੰਮ ਸੀ ਪਰ ਫਿਰ ਵੀ ਨੌਰਮਨ ਨੇ ਇਸ ਨੂੰ ਪੂਰੀ ਲਗਨ ਨਾਲ ਪੂਰਾ ਕੀਤਾ।
ਨੌਰਮਨ ਨੇ ਇੱਕ ਘੱਟ ਉਚਾਈ ਵਾਲੀ ਕਣਕ ਦੀ ਕਿਸਮ ਦੀ ਖੋਜ ਕੀਤੀ, ਜਿਸ ਦੀਆਂ ਜੜ੍ਹਾਂ ਛੋਟੀਆਂ ਸਨ ਅਤੇ ਤੇਜ਼ ਹਵਾ ਨਾਲ ਉਨ੍ਹਾਂ ਨੂੰ ਵਧੇਰੇ ਨੁਕਸਾਨ ਨਹੀਂ ਸੀ ਪਹੁੰਚਦਾ।
'ਪਾਕਿਸਤਾਨ 'ਚ ਤੁਸੀਂ ਇਸ ਢੰਗ ਨਾਲ ਕਣਕ ਦੀ ਬਿਜਾਈ ਕਰਦੇ ਹੋ'
ਬਾਅਦ 'ਚ ਹੋਰ ਪਰੀਖਣ ਕਰਕੇ ਨੌਰਮਨ ਨੇ ਵੇਖਿਆ ਕਿ ਕਿਸ ਤਰ੍ਹਾਂ ਨਾਲ ਇਸ ਦੀ ਪੈਦਾਵਾਰ ਨੂੰ ਵਧਾਇਆ ਜਾ ਸਕਦਾ ਹੈ। ਕਿੰਨੀ ਡੂੰਘਾਈ 'ਚ ਇਸ ਨੂੰ ਲਗਾਉਣਾ ਹੈ, ਖਾਦ ਅਤੇ ਪਾਣੀ ਦੀ ਮਾਤਰਾ ਆਦਿ ਸਬੰਧੀ ਤਜ਼ਰਬੇ ਕੀਤੇ ਗਏ।
ਬਾਰਲੌਗ ਦੇ ਵਿਚਾਰਾਂ ਨੂੰ ਆਖਰਕਾਰ ਪ੍ਰਦੀਪ ਸਿੰਗਾ ਵਰਗੇ ਭਾਰਤੀ ਕਿਸਾਨਾਂ ਨੇ ਉਤਸ਼ਾਹ ਨਾਲ ਅਪਣਾਇਆ
1960 ਦੇ ਦਹਾਕੇ ਦੌਰਾਨ ਨੌਰਮਨ ਨੇ ਦੁਨੀਆਂ ਦਾ ਸਫ਼ਰ ਸ਼ੁਰੂ ਕੀਤਾ ਤਾਂ ਜੋ ਇਸ ਖ਼ਬਰ ਜਾਂ ਕਹਿ ਸਕਦੇ ਹੋ ਕਿ ਖੋਜ ਨੂੰ ਫੈਲਾਇਆ ਜਾ ਸਕੇ। ਇਹ ਕੋਈ ਅਸਾਨ ਕਾਰਜ ਨਹੀਂ ਸੀ।
ਪਾਕਿਸਤਾਨ 'ਚ ਖੋਜ ਕੇਂਦਰ ਦੇ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਨੌਰਮਨ ਦੀ ਖੋਜ ਕੀਤੀ ਕਣਕ ਦੀ ਕਿਸਮ ਦੀ ਵਰਤੋਂ ਕੀਤੀ ਪਰ ਝਾੜ ਬਹੁਤ ਘੱਟ ਨਿਕਲਿਆ।
ਨੌਰਮਨ ਨੇ ਵੇਖਿਆ ਕਿ ਅਜਿਹਾ ਕਿਉਂ ਹੋਇਆ ਹੈ। ਉਸ ਨੂੰ ਪਤਾ ਲੱਗਾ ਕਿ ਉਸ ਦੀਆਂ ਹਦਾਇਤਾਂ ਨੂੰ ਅਣਗੌਲਿਆ ਕਰਦਿਆਂ ਬੀਜ ਨੂੰ ਬਹੁਤ ਗਹਿਰਾਈ 'ਚ ਬੀਜਿਆ ਗਿਆ ਸੀ, ਜਿਸ ਨੂੰ ਕਿ ਖਾਦ ਅਤੇ ਬਰਾਬਰ ਪਾਣੀ ਤੋਂ ਵੀ ਵਾਂਝਾ ਰੱਖਿਆ ਗਿਆ ਸੀ।
ਉਸ ਨੇ ਗੁੱਸੇ 'ਚ ਜਵਾਬ ਦਿੱਤਾ, "ਪਾਕਿਸਤਾਨ 'ਚ ਤੁਸੀਂ ਇਸ ਢੰਗ ਨਾਲ ਕਣਕ ਦੀ ਬਿਜਾਈ ਕਰਦੇ ਹੋ।"
ਕਈਆਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਇਸ ਤਰ੍ਹਾਂ ਕ੍ਰਾਂਤੀ ਸੰਭਵ ਹੋ ਸਕੇਗੀ।
ਅੱਧੀ ਸਦੀ ਤੱਕ ਪਾਕਿਸਤਾਨ ਦੀ ਕਣਕ ਦੀ ਪੈਦਵਾਰ 'ਚ ਇਕਸਾਰਤਾ ਕਾਇਮ ਰਹੀ। ਪ੍ਰਤੀ ਏਕੜ 360 ਕਿਲੋਗ੍ਰਾਮ ਪੈਦਾਵਾਰ ਰਹੀ ਸੀ। ਮੈਕਸਿਕੋ ਦੇ ਕਿਸਾਨਾਂ ਨੇ ਇਸ ਤੋਂ ਤਿੰਨ ਗੁਣਾ ਪੈਦਾਵਾਰ ਹਾਸਿਲ ਕੀਤੀ।
ਕੀ ਇਹ ਕਿਸਮ ਮੈਕਸੀਕੋ ਦੀ ਜਲਵਾਯੂ ਅਨੁਸਾਰ ਸੀ? ਨਹੀਂ, ਅਜਿਹਾ ਨਹੀਂ ਹੈ।
ਇੱਕ ਮਸ਼ਹੂਰ ਵਿਦਵਾਨ ਨੇ ਕਿਹਾ, "ਇੰਨ੍ਹਾਂ ਅੰਕੜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਕਣਕ ਦਾ ਉਤਪਾਦਨ ਹੋਰ ਨਹੀਂ ਵਧੇਗਾ।"
'ਹਰੀ ਕ੍ਰਾਂਤੀ'
ਨੌਰਮਨ ਦੀ ਮਿਹਨਤ ਰੰਗ ਲਿਆਈ ਅਤੇ ਵਿਕਾਸਸ਼ੀਲ ਮੁਲਕਾਂ ਨੇ ਉਸ ਦੇ ਕਣਕ ਬੀਜ ਅਤੇ ਵਿਧੀਆਂ ਦਰਾਮਦ ਕਰਨੀਆਂ ਸ਼ੁਰੂ ਕਰ ਦਿੱਤੀਆਂ।
"ਸਿਆਸੀ ਆਰਥਿਕਤਾ" ਦੇ ਦੁਨੀਆ ਦੇ ਪਹਿਲੇ ਪ੍ਰੋਫੈਸਰ ਥੋਮਸ ਰੋਬਰਟ ਮਾਲਥੁਸ ਨੇ ਵੀ ਅਰਥ ਸ਼ਾਸਤਰ 'ਚ ਇਸ ਸਵਾਲ ਨੂੰ ਚੁੱਕਿਆ ਸੀ
ਫਿਰ 1960 ਤੋਂ 2000 ਦੌਰਾਨ ਉਨ੍ਹਾਂ ਦੀ ਕਣਕ ਪੈਦਾਵਾਰ ਤਿੰਨ ਗੁਣਾ ਹੋ ਗਈ।
ਇਸੇ ਤਰ੍ਹਾਂ ਮੱਕੀ ਅਤੇ ਚਾਵਲ ਦੀ ਖੇਤੀ 'ਤੇ ਵੀ ਕੰਮ ਕੀਤਾ ਗਿਆ। ਇਸ ਨੂੰ 'ਹਰੀ ਕ੍ਰਾਂਤੀ' ਦਾ ਨਾਂਅ ਦਿੱਤਾ ਗਿਆ।
ਐਰਲਿਚ ਨੇ ਭਾਵੇਂ ਭੁੱਖਮਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਬਾਰੇ ਗੱਲ ਕਹੀ ਸੀ ਪਰ ਦੁਨੀਆਂ ਦੀ ਆਬਾਦੀ ਦੁੱਗਣੀ ਰਫ਼ਤਾਰ ਨਾਲ ਵੱਧ ਰਹੀ ਸੀ ਅਤੇ ਖੁਰਾਕ ਉਤਪਾਦਨ ਵੀ ਆਪਣੀ ਗਤੀ ਨਾਲ ਅੱਗੇ ਵੱਧ ਰਿਹਾ ਸੀ।
ਅੱਜ ਵੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੀ ਚਿੰਤਾ ਦੂਰ ਨਹੀਂ ਹੋਈ ਹੈ।
"ਸਿਆਸੀ ਆਰਥਿਕਤਾ" ਦੇ ਦੁਨੀਆ ਦੇ ਪਹਿਲੇ ਪ੍ਰੋਫੈਸਰ ਥੋਮਸ ਰੋਬਰਟ ਮਾਲਥੁਸ ਨੇ ਵੀ ਅਰਥ ਸ਼ਾਸਤਰ 'ਚ ਇਸ ਸਵਾਲ ਨੂੰ ਚੁੱਕਿਆ ਸੀ।
1798 'ਚ ਮਾਲਥੁਸ ਨੇ ਜਨਸੰਖਿਆ ਦੇ ਸਿਧਾਂਤ 'ਤੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ ਜਿਸ 'ਚ ਸਧਾਰਨ ਤਰਕਾਂ ਨੂੰ ਪੇਸ਼ ਕੀਤਾ ਗਿਆ ਸੀ।
ਮਿਸਾਲਨ ਆਬਾਦੀ ਦੋ, ਚਾਰ, ਅੱਠ, ਸੋਲਾਂ, ਬੱਤੀ…. ਦੀ ਰਫ਼ਤਾਰ ਨਾਲ ਵੱਧ ਰਹੀ ਸੀ, ਪਰ ਖੁਰਾਕ ਉਤਪਾਦਨ ਦੀ ਗਤੀ ਬਹੁਤ ਹੌਲੀ ਸੀ।
ਉਨ੍ਹਾਂ ਦਲੀਲ ਦਿੱਤੀ ਸੀ ਕਿ ਹੁਣ ਜਾਂ ਫਿਰ ਕੁਝ ਸਮੇਂ ਬਾਅਦ ਅਜਿਹੀ ਸਥਿਤੀ ਬਣ ਜਾਵੇਗੀ ਕਿ ਲੋਕਾਂ ਦੀ ਗਿਣਤੀ ਵਧੇਰੇ ਅਤੇ ਭੋਜਨ ਘੱਟ ਹੋਵੇਗਾ ਜਿਸ ਦੇ ਨਤੀਜੇ ਬਹੁਤ ਦੁੱਖਦਾਈ ਹੋਣਗੇ।
ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮਾਲਥੁਸ ਨੇ ਇਸ ਤੱਥ ਦਾ ਅੰਦਾਜ਼ਾ ਨਹੀਂ ਲਗਾਇਆ ਕਿ ਜੋ ਲੋਕ ਅਮੀਰ ਹੋ ਰਹੇ ਸਨ ਉਹ ਛੋਟੇ ਪਰਿਵਾਰ ਨੂੰ ਤਰਜੀਹ ਦੇ ਰਹੇ ਸਨ ਜਿਸ ਕਾਰਨ ਜਨਸੰਖਿਆ ਦੇ ਵਾਧੇ ਦੀ ਰਫ਼ਤਾਰ ਕੁਝ ਹੌਲੀ ਹੋਈ।
ਇੱਥੋਂ ਤੱਕ 1968 ਜਦੋਂ ਐਰਲਿਚ ਨੇ ਆਪਣੀ ਭਿਆਨਕ ਭਵਿੱਖਬਾਣੀਆਂ ਕੀਤੀਆਂ ਸਨ, ਉਸੇ ਹੀ ਸਾਲ ਵਿਸ਼ਵ ਆਬਾਦੀ ਦੀ ਗਤੀ 'ਚ ਕੁੱਝ ਠਹਿਰਾਅ ਆਉਣਾ ਸ਼ੁਰੂ ਹੋਇਆ ਸੀ।
2018 'ਚ ਸਾਲਾਨਾ ਵਿਕਾਸ ਦਰ 2.09% ਤੋਂ 1.09% ਦੇ ਆਪਣੇ ਸਿਖਰ 'ਤੇ ਪਹੁੰਚ ਗਈ ਸੀ।
ਮਾਲਥੁਸ ਅਤੇ ਐਲਰਿਚ ਦੋਵਾਂ ਨੇ ਹੀ ਨੌਰਮਨ ਵੱਲੋਂ ਪੇਸ਼ ਕੀਤੀ ਮਨੁੱਖੀ ਚਤੁਰਾਈ ਨੂੰ ਨਜ਼ਰਅੰਦਾਜ਼ ਕੀਤਾ।
ਪਰ ਜਦੋਂ ਇਕ ਪਾਸੇ ਵਿਸ਼ਵ ਆਬਾਦੀ 'ਚ ਕਮੀ ਆਉਣੀ ਸ਼ੁਰੂ ਹੋਈ ਹੈ ਤਾਂ ਵੀ ਸੰਯੁਕਤ ਰਾਸ਼ਟਰ ਨੂੰ ਉਮੀਦ ਹੈ ਕਿ ਸਦੀ ਦੇ ਅੰਤ ਤੱਕ ਅਜੇ ਵੀ ਅਰਬਾਂ ਹੀ ਲੋਕਾਂ ਦੀ ਗਿਣਤੀ 'ਚ ਇਜ਼ਾਫਾ ਵੇਖਿਆ ਜਾ ਸਕਦਾ ਹੈ।
ਕੁਝ ਮਾਹਿਰਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਫਸਲਾਂ ਦੀ ਪੈਦਾਵਾਰ 'ਚ ਉਨ੍ਹੀ ਤੇਜ਼ੀ ਨਾਲ ਵਾਧਾ ਨਹੀਂ ਹੋ ਰਿਹਾ ਹੈ, ਜੋ ਕਿ ਸਮੇਂ ਦੀ ਜ਼ਰੂਰਤ ਹੈ।
ਵਿਕਾਸ ਦੀ ਗਤੀ ਢਿੱਲੀ ਪੈ ਗਈ ਹੈ ਅਤੇ ਪੌਣ-ਪਾਣੀ ਤਬਦੀਲੀ, ਜਲ ਸੰਕਟ ਅਤੇ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇੰਨ੍ਹਾਂ ਸਮੱਸਿਆਵਾਂ ਨੇ ਹਰੀ ਕ੍ਰਾਂਤੀ ਨੂੰ ਬਦਤਰ ਬਣਾ ਦਿੱਤਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਚੁਣੌਤੀਆਂ ਨੇ ਗਰੀਬੀ ਨੂੰ ਸ਼ਹਿ ਦਿੱਤੀ ਹੈ ਅਤੇ ਨਾਲ ਹੀ ਜਨਸੰਖਿਆ 'ਚ ਵੀ ਵਾਧਾ ਕੀਤਾ ਹੈ।
ਖਾਦਾਂ ਅਤੇ ਸਿਜਾਈ ਦੀ ਲਾਗਤ ਕਈ ਕਿਸਾਨਾਂ ਵੱਲੋਂ ਪੂਰੀ ਕਰ ਪਾਉਣੀ ਕਠਿਨ ਹੋ ਜਾਂਦੀ ਹੈ।
ਪੌਲ ਐਲਰਿਚ ਹੁਣ 80 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਗਲਤ ਨਹੀਂ ਸਨ। ਜੋ ਵੀ ਉਨ੍ਹਾਂ ਨੇ ਕਿਹਾ ਸੀ ਉਹ ਸਥਿਤੀ ਕਿਸੇ ਹੱਦ ਤੱਕ ਬਣੀ ਹੈ। ਜੇਕਰ ਮਾਲਥੁਸ ਅੱਜ ਜ਼ਿੰਦਾ ਹੁੰਦੇ ਤਾਂ ਉਹ ਵੀ ਕੁੱਝ ਅਜਿਹਾ ਹੀ ਕਹਿੰਦੇ।
ਪਰ ਕੀ ਮਨੁੱਖੀ ਚਤੁਰਾਈ, ਤੇਜ਼ੀ ਇਸ ਦਾ ਸਹੀ ਜਵਾਬ ਪੇਸ਼ ਕਰ ਸਕਦੀ ਹੈ?
ਕਿਉਂਕਿ ਜਿਨਸੀ ਸੋਧ ਸੰਭਵ ਹੈ। ਜ਼ਿਆਦਾਤਰ ਇਹ ਰੋਗਾਂ, ਕੀੜੇ-ਮਕੌੜਿਆਂ ਅਤੇ ਜੜੀ ਬੂਟੀਆਂ ਲਈ ਪ੍ਰਤੀਰੋਧ ਦਾ ਕੰਮ ਕਰਦੀ ਹੈ। ਹਾਲਾਂਕਿ ਉਪਜ 'ਚ ਵਾਧਾ ਕਰਨਾ ਸਿੱਧੇ ਤੌਰ 'ਤੇ ਉਦੇਸ਼ ਨਹੀਂ ਹੈ।
ਪਰ ਫਿਰ ਵੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਖੇਤੀ ਮਾਹਿਰਾਂ ਨੇ ਜਿਨਸੀ ਸੋਧ ਸੰਧ CRISPR ਦੀ ਤਲਾਸ਼ ਕਰਨੀ ਸ਼ਰੂ ਕੀਤੀ ਹੈ ਜਿਸ ਦੀ ਕਿ ਨੌਰਮਨ ਵੱਲੋਂ ਬਹੁਤ ਤੇਜ਼ੀ ਨਾਲ ਵਰਤੋਂ ਕੀਤੀ ਗਈ ਸੀ।
ਜਿਵੇਂ ਕਿ ਨੌਰਮਨ ਨੇ ਵੇਖਿਆ ਕਿ ਉਸ ਦੇ ਕੰਮ ਕਾਰਨ ਕਈ ਅਜਿਹੀਆਂ ਮੁਸ਼ਕਿਲਾਂ ਵੀ ਪੈਦਾ ਹੋਈਆਂ ਹਨ, ਜਿਨ੍ਹਾਂ ਨੂੰ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਗਿਆ।
ਪਰ ਇੱਥੇ ਇਕ ਸਵਾਲ ਆਉਂਦਾ ਹੈ ਕਿ ਕੀ ਤੁਸੀਂ ਵਧੇਰੇ ਪੈਦਾਵਾਰ ਲਈ ਨਾਮੁਕੰਮਲ ਤਰੀਕਿਆਂ ਦੀ ਵਰਤੋਂ ਕਰੋਗੇ ਜਾਂ ਫਿਰ ਲੋਕਾਂ ਨੂੰ ਭੁੱਖਾ ਰਹਿਣ ਦਿਓਗੇ? ਇਹ ਦੋਵੇਂ ਹੀ ਸਥਿਤੀਆਂ ਵਿਰੋਧਾਭਾਸ ਹਨ।
ਇਹ ਇਕ ਅਜਿਹਾ ਸਵਾਲ ਹੈ ਜੋ ਕਿ ਪਿਛਲੀਆਂ ਕਈ ਸਦੀਆਂ ਤੋਂ ਲਗਾਤਾਰ ਕਾਇਮ ਹੈ ਅਤੇ ਇਸ ਦੇ ਜਵਾਬ ਦੀ ਭਾਲ ਅਜੇ ਬਾਕੀ ਹੈ।
ਲੇਖਕ ਫਾਈਨੈਂਸ਼ੀਅਲ ਟਾਈਮਜ਼ ਅਖ਼ਬਾਰ ਦੇ ਅਰਥਸ਼ਾਸਤਰੀ ਕਾਲਮ 'ਚ ਲਿਖਦਾ ਹੈ। 50 Things That Made the Modern Economy ਦਾ ਪ੍ਰਸਾਰਨ ਬੀਬੀਸੀ ਵਰਲਡ ਸਰਵਿਸ 'ਤੇ ਕੀਤਾ ਗਿਆ ਹੈ।
(ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਹਾਸਿਲ ਕਰਨ ਅਤੇ ਇਸ ਦੇ ਸਰੋਤਾਂ ਸਬੰਧੀ ਜਾਣਕਾਰੀ ਲੈਣ ਲਈ ਅਤੇ ਇਸ ਦੇ ਸਾਰੇ ਐਪੀਸੋਡ ਸੁਣਨ ਲਈ ਆਨਲਾਈਨ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਫਿਰ ਤੁਸੀਂ ਪ੍ਰੋਗਰਾਮ ਪੋਡਕਾਸਟ ਨੂੰ ਸਬਸਕਰਾਇਬ ਵੀ ਕਰ ਸਕਦੇ ਹੋ।)
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=E9rEw6ChM3Q
https://www.youtube.com/watch?v=RNyQU6pwmLQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਮੋਗਾ ਵਿੱਚ ਮਿਲਿਆ ਮੋਰਟਾਰ ਸ਼ੈੱਲ, ਬੰਬ ਡਿਸਪੋਜ਼ਲ ਟੀਮ ਨੂੰ ਸੱਦਿਆ
NEXT STORY