ਭਾਰਤ ਵਿੱਚ 54 ਸਾਲ ਫਸੇ ਰਹਿਣ ਤੋਂ ਬਾਅਦ 2017 ਵਿੱਚ ਅਖ਼ੀਰ ਚੀਨ ਪਹੁੰਚਣ ਵਾਲੇ ਚੀਨੀ ਫੌਜੀ ਵਾਂਗ ਛੀ ਹੁਣ ਆਪਣੇ ਭਾਰਤੀ ਪਰਿਵਾਰ ਨੂੰ ਮਿਲਣ ਭਾਰਤ ਨਹੀਂ ਆ ਪਾ ਰਹੇ ਹਨ।
ਕਾਰਨ ਹੈ ਕਿ ਚਾਰ ਮਹੀਨਿਆਂ ਦੀ ਉਡੀਕ ਤੋਂ ਬਾਅਦ ਵੀ ਉਨ੍ਹਾਂ ਨੂੰ ਬੀਜਿੰਗ ਸਥਿਤ ਭਾਰਤੀ ਸਿਫ਼ਾਰਤਖਾਨੇ ਤੋਂ ਵੀਜ਼ਾ ਨਹੀਂ ਮਿਲ ਪਾ ਰਿਹਾ ਹੈ।
ਵਾਂਗ ਛੀ ਮੁਤਾਬਕ ਸਾਲ 1963 ਵਿੱਚ ਉਹ ਗਲਤੀ ਨਾਲ ਭਾਰਤ ਵਿੱਚ ਦਾਖਲ ਹੋ ਗਏ ਸਨ ਅਤੇ ਫੜ੍ਹੇ ਗਏ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਉਹ ਭਾਰਤ ਵਿੱਚ ਬਿਨਾਂ ਕਾਗਜ਼ਾਂ ਦੇ ਦਾਖਲ ਹੋਏ।
ਤਕਰਬੀਨ 54 ਸਾਲ ਭਾਰਤ ਵਿੱਚ ਕੱਟਣ ਤੋਂ ਬਾਅਦ 2017 ਵਿੱਚ ਉਹ ਚੀਨ ਵਿੱਚ ਆਪਣੇ ਘਰ ਜਾ ਸਕੇ ਸਨ ਅਤੇ ਆਪਣੇ ਭਾਰਤੀ ਪਰਿਵਾਰ ਨੂੰ ਮਿਲਣ ਭਾਰਤ ਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ:
ਵੀਜ਼ਾ ਵਿੱਚ ਦੇਰੀ 'ਤੇ ਅਸੀਂ ਬੀਜਿੰਗ ਸਥਿਤ ਭਾਰਤੀ ਸਿਫ਼ਾਰਤਖਾਨੇ ਨਾਲ ਸੰਪਰਕ ਕੀਤਾ ਪਰ ਕਈ ਦਿਨਾਂ ਦੀ ਉਡੀਕ ਦੇ ਬਾਵਜੂਦ ਹਾਲੇ ਤੱਕ ਉੱਥੋਂ ਕੋਈ ਜਵਾਬ ਨਹੀਂ ਮਿਲ ਸਕਿਆ।
ਵਾਂਗ ਛੀ ਹਾਲੇ ਚੀਨ ਦੇ ਸ਼ਾਂਕਸੀ ਸੂਬੇ ਦੇ ਸ਼ਿਆਨਯਾਂਗ ਇਲਾਕੇ ਵਿੱਚ ਹਨ ਜਿੱਥੇ ਉਨ੍ਹਾਂ ਦਾ ਚੀਨੀ ਪਰਿਵਾਰ ਰਹਿੰਦਾ ਹੈ।
ਉਨ੍ਹਾਂ ਦਾ ਪੁੱਤ, ਦੋ ਧੀਆਂ, ਪੋਤਾ-ਪੋਤੀ ਮੱਧ ਪ੍ਰਦੇਸ਼ ਦੇ ਤਿਰੋੜੀ ਵਿੱਚ ਰਹਿੰਦੇ ਹਨ। ਸਾਲ 2017 ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਦੀ ਮੌਤ ਹੋ ਗਈ।
ਵਾਂਗ ਛੀ ਦੇ ਵੀਜ਼ਾ ਵਿੱਚ ਮਹੀਨਿਆਂ ਦੀ ਇਸ ਦੇਰੀ ਅਤੇ ਸਿਫ਼ਾਰਤਖਾਨੇ ਵਲੋਂ ਸਾਫ਼ ਜਵਾਬ ਨਾ ਮਿਲਣ ਕਾਰਨ ਬੇਹੱਦ ਨਾਰਾਜ਼ ਹਨ।
ਚੀਨੀ ਅੰਦਾਜ਼ ਵਿੱਚ ਬੋਲੀ ਜਾਣ ਵਾਲੀ ਤੇਜ਼ ਹਿੰਦੀ ਵਿੱਚ ਉਨ੍ਹਾਂ ਨੇ ਫ਼ੋਨ 'ਤੇ ਦੱਸਿਆ, "ਉਨ੍ਹਾਂ ਨੇ ਸਾਡੇ ਨਾਲ 54 ਸਾਲ ਖੇਡ ਕੀਤਾ। ਹੁਣ ਵੀਜ਼ਾ ਲਈ ਕਿਉਂ ਖੇਡ ਕਰਦੇ ਹੋ? ਤੁਸੀਂ ਸਾਨੂੰ ਕਿਉਂ ਪਰੇਸ਼ਾਨ ਕਰਦੇ ਹੋ... 80 ਸਾਲ ਹੋ ਗਏ ਹਨ ਲੜਦੇ-ਲੜਦੇ। ਕਿੰਨਾ ਲੜੀਏ?"
"ਭਾਰਤ ਸਰਕਾਰ ਕਹਿੰਦੀ ਹੈ ਕਿ ਤੁਸੀਂ ਵਿਦੇਸ਼ੀ ਆਦਮੀ ਹੋ, ਚੀਨ ਦੇ ਆਦਮੀ ਹੋ। ਕਦੇ ਕਹਿੰਦੇ ਹੋ ਤੁਸੀਂ ਦੁਸ਼ਮਣ ਦੇ ਆਦਮੀ ਹੋ। ਉਹ ਜਵਾਬ ਦਿੰਦੇ ਨਹੀਂ। ਭਾਰਤ ਦੀ ਸਰਕਾਰ ਕੋਈ ਜਵਾਬ ਦਿੰਦੀ ਨਹੀਂ।"
ਵਾਂਗ ਛੀ ਦੀ ਕਹਾਣੀ
ਵਾਂਗ ਛੀ ਕਈ ਜੇਲ੍ਹਾਂ ਵਿੱਚ ਛੇ ਤੋਂ ਸੱਤ ਸਾਲ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਇੱਕ ਪਿੰਡ ਤਿਰੋੜੀ ਵਿੱਚ ਛੱਡ ਦਿੱਤਾ ਗਿਆ।
ਚੀਨ ਵਿੱਚ ਪਰਿਵਾਰ ਤੋਂ ਦੂਰੀ ਦੇ ਕਾਰਨ ਉਹ ਘੰਟਿਆਂ ਬੱਦੀ ਰੋਂਦੇ ਸੀ ਅਤੇ ਉਨ੍ਹਾਂ ਨੂੰ ਯਾਦ ਕਰਦੇ ਸੀ।
ਤਿਰੋੜੀ ਵਿੱਚ ਵਾਂਗ ਛੀ ਨੇ ਇੱਕ ਆਟੇ ਦੀ ਚੱਕੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੇ ਸੁਸ਼ੀਲਾ ਨਾਲ ਵਿਆਹ ਕੀਤਾ, ਉੱਥੇ ਹੀ ਉਨ੍ਹਾਂ ਦੇ ਬੱਚੇ ਹੋਏ।
80 ਦੇ ਦਹਾਕੇ ਵਿੱਚ ਪਹਿਲੀ ਵਾਰੀ ਚਿੱਠੀਆਂ ਰਾਹੀਂ ਚੀਨ ਵਿੱਚ ਪਰਿਵਾਰ ਦੇ ਨਾਲ ਉਨ੍ਹਾਂ ਦਾ ਸੰਪਰਕ ਹੋਇਆ।
40 ਸਾਲ ਵਿੱਚ ਪਹਿਲੀ ਵਾਰੀ 2002 ਵਿੱਚ ਫੋਨ 'ਤੇ ਉਨ੍ਹਾਂ ਦੀ ਗੱਲ ਉਨ੍ਹਾਂ ਦੀ ਮਾਂ ਨਾਲ ਹੋਈ। ਸਾਲ 2006 ਵਿੱਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ।
ਬੀਬੀਸੀ ਵਿੱਚ ਉਨ੍ਹਾਂ ਦੀ ਕਹਾਣੀ ਛਪਣ ਤੋਂ ਬਾਅਦ ਭਾਰਤੀ ਅਤੇ ਚੀਨ ਦੇ ਮੀਡੀਆ ਵਿੱਚ ਇਸ 'ਤੇ ਪ੍ਰਤੀਕਰਮ ਹੋਇਆ ਜਿਸ ਕਾਰਨ ਦੋਹਾਂ ਦੇਸਾਂ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ।
ਵਾਂਗ ਛੀ ਨੂੰ ਕੁਝ ਸਮੇਂ ਪਹਿਲਾਂ ਹੀ ਚੀਨ ਦਾ ਪਾਸਪੋਰਟ ਮਿਲਿਆ ਸੀ।
ਵਾਂਗ ਛੀ ਦੇ ਪਰਿਵਾਰ ਮੁਤਾਬਕ ਉਹ ਪੁੱਤਰ ਵਿਸ਼ਨੂੰ, ਵਿਸ਼ਨੂੰ ਦੀ ਪਤਨੀ ਅਤੇ ਧੀ ਦੇ ਨਾਲ ਚੀਨ ਜਾ ਸਕੇ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਇੱਕ ਸਾਲ ਮਲਟੀ-ਐਂਟਰੀ ਵੀਜ਼ਾ ਮਿਲਿਆ।
ਵਾਂਗ ਛੀ ਮੁਤਾਬਕ 2018 ਵਿੱਚ ਉਨ੍ਹਾਂ ਨੂੰ ਆਪਣਾ ਭਾਰਤ ਦਾ ਮਲਟੀ-ਐਂਟਰੀ ਵੀਜ਼ਾ ਰਿਨਿਊ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਈ ਪਰ ਇਸ ਸਾਲ ਕਈ ਮਹੀਨੇ ਲੰਘ ਗਏ ਹਨ ਪਰ ਵੀਜ਼ਾ ਰੀਨਿਊ ਨਹੀਂ ਹੋ ਸਕਿਆ ਹੈ।
ਜਦੋਂ 2017 ਵਿੱਚ ਵਾਂਗ ਛੀ ਚੀਨ ਪਹੁੰਚੇ
ਬੀਬੀਸੀ 'ਤੇ ਜਨਵਰੀ 2017 ਵਿੱਚ ਵਾਂਗ ਛੀ ਦੀ ਕਹਾਣੀ ਛਪਣ ਦੇ ਕੁਝ ਹੀ ਦਿਨਾਂ ਬਾਅਦ ਵਾਂਗ ਛੀ ਚੀਨ ਵਿੱਚ ਆਪਣੇ ਘਰ ਪਹੁੰਚੇ।
ਰੋਂਦੇ ਹੋਏ ਵਾਂਗ ਛੀ ਦਾ ਦਹਾਕਿਆਂ ਬਾਅਦ ਆਪਣੇ ਪਰਿਵਾਰ ਨਾਲ ਮਿਲਣ ਸਾਰਿਆਂ ਨੇ ਦੇਖਿਆ।
ਪੁੱਤਰ ਵਿਸ਼ਨੂੰ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਸਥਾਨਕ ਅਧਿਕਾਰੀਆਂ ਨੂੰ ਲਿਖਿਆ ਕਿ ਸਾਲਾਂ ਤੋਂ ਭਾਰਤ ਵਿੱਚ ਰਹਿਣ ਦੇ ਦੌਰਾਨ ਉਨ੍ਹਾਂ ਦੀ ਤਨਖਾਹ ਜਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੀ ਕੋਈ ਵੀ ਰਾਸ਼ੀ ਬਕਾਇਆ ਹੈ ਤਾਂ ਉਹ ਉਨ੍ਹਾਂ ਨੂੰ ਦਿੱਤੀ ਜਾਵੇ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਚਿੱਠੀ ਨੂੰ ਅੱਗੇ ਬੀਜਿੰਗ ਵਿੱਚ ਸਰਕਾਰ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਪਰ ਪਰਿਵਾਰ ਮੁਤਾਬਕ ਉਸ ਦੇ ਅੱਗੇ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਚੱਲਿਆ।
ਦਿੱਲੀ ਵਿੱਚ ਚੀਨ ਦੇ ਸਿਫ਼ਾਰਤਖਾਨੇ ਨੂੰ ਭੇਜੇ ਇੱਕ ਈਮੇਲ ਰਾਹੀਂ ਅਸੀਂ ਇਸ ਬਾਰੇ ਜਾਣਨਾ ਚਾਹਿਆ ਪਰ ਜਵਾਬ ਨਹੀਂ ਮਿਲਿਆ।
1962 ਦੀ ਲੜਾਈ ਤੋਂ ਬਾਅਦ ਵਾਂਗ ਛੀ ਭਾਰਤ ਵਿੱਚ ਫੜ੍ਹੇ ਗਏ ਸੀ ਅਤੇ ਫਿਰ ਕਦੇ ਚੀਨ ਨਹੀਂ ਜਾ ਸਕੇ।
ਵਿਸ਼ਨੂੰ ਕਹਿੰਦੇ ਹਨ, "ਮੇਰੇ ਪਿਤਾ ਨੇ ਅਧਿਕਾਰੀਆਂ ਨੂੰ ਕਿਹਾ, ਤੁਸੀਂ ਮੈਨੂੰ ਜ਼ਮੀਨ ਦੇਣਾ ਚਾਹੁੰਦੇ ਹੋ, ਉਸ ਦੀ ਥਾਂ ਮੈਨੂੰ ਫਲੈਟ ਦੇ ਦਿਉ। ਜਦੋਂ ਇਹ ਮਾਮਲਾ ਉੱਠਿਆ ਸੀ ਤਾਂ ਉੱਥੋਂ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਉਹ ਸਭ ਦੇਵਾਂਗੇ ਅਤੇ ਅਸੀਂ ਤੁਹਾਡੇ ਲਈ ਉਹ ਸਭ ਕਰਾਂਗੇ ਜੋ ਇੱਕ ਫ਼ੌਜੀ ਨੂੰ ਦਿੱਤਾ ਜਾਂਦਾ ਜਾਂ ਉਸ ਲਈ ਕੀਤਾ ਜਾਂਦਾ ਹੈ।"
ਵਾਂਗ ਛੀ ਦਾ ਪੁੱਤ, ਦੋ ਧੀਆਂ, ਪੋਤਾ-ਪੋਤੀ ਮੱਧ ਪ੍ਰਦੇਸ਼ ਦੇ ਤਿਰੋੜੀ ਵਿੱਚ ਰਹਿੰਦੇ ਹਨ
ਸ਼ਿਆਨਯਾਂਗ ਵਿੱਚ ਇੱਕ ਅਧਿਕਾਰੀ ਨੇ ਇੰਡੀਆ ਟੁਡੇ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਜੇ ਵਾਂਗ ਛੀ ਰਹਿਣਾ ਜਾਰੀ ਰੱਖਣਾ ਚਾਹੁਣ ਤਾਂ ਸਥਾਨਕ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਉਨ੍ਹਾਂ ਦੀ ਪੁਰਾਣੀ ਜ਼ਮੀਨ ਦਾ ਟੁਕੜਾ ਮੁਹੱਈਆ ਕਰਾਉਣ ਲਈ ਕਿਹਾ ਜਾਵੇਗਾ।
ਵਿਸ਼ਨੂੰ ਕਹਿੰਦੇ ਹਨ, "ਪਾਪਾ ਪਰਿਵਾਰ ਤੋਂ ਕੁਝ ਨਹੀਂ ਚਾਹੁੰਦੇ ਸੀ। ਪਾਪਾ ਪਰਿਵਾਰ ਨੂੰ ਮਿਲੇ। ਇੰਨਾ ਕਾਫ਼ੀ ਸੀ ਉਨ੍ਹਾਂ ਲਈ। ਇੰਨੇ ਸਾਲ ਬਾਅਦ ਉਨ੍ਹਾਂ ਨੇ ਆਪਣੇ ਭਰਾ ਨੂੰ ਜ਼ਿੰਦਾ ਦੇਖਿਆ ਸੀ। ਉਸ ਤੋਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ।"
ਇਹ ਵੀ ਪੜ੍ਹੋ:
ਵਿਸ਼ਨੂੰ ਮੁਤਾਬਕ ਵਾਂਗ ਛੀ ਬੀਜਿੰਗ ਵਿੱਚ ਭਾਰਤੀ ਸਿਫ਼ਾਰਤਖਾਨੇ ਗਏ ਅਤੇ ਉੱਥੇ ਉਨ੍ਹਾਂ ਨੇ ਭਾਰਤ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਉਨ੍ਹਾਂ ਨਾਲ ਕੀਤੇ ਗਏ 'ਤਸ਼ਦੱਦ' ਅਤੇ ਭਾਰਤ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਦੇਣ ਲਈ ਵਿੱਤੀ ਹਰਜਾਨੇ ਦੀ ਮੰਗ ਕੀਤੀ।
ਤਕਰੀਬਨ ਤਿੰਨ ਮਹੀਨੇ ਘੁੰਮਣ ਤੋਂ ਬਾਅਦ ਵਾਂਗ ਛੀ ਮਈ 2017 ਵਿੱਚ ਪਰਿਵਾਰ ਸਣੇ ਵਾਪਸ ਜਦੋਂ ਤਿਰੋੜੀ ਆਪਣੇ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਗਿਆ।
ਤਕਰੀਬਨ ਸਤੰਬਰ-ਅਕਤੂਬਰ ਵਿੱਚ ਉਹ ਇਕੱਲੇ ਫਿਰ ਚੀਨ ਚਲੇ ਗਏ।
ਵਿਸ਼ਨੂੰ ਮੁਤਾਬਕ ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਚੀਨ ਚਲਾ ਜਾਵੇ। ਪਰ "ਇਸ ਦੀ ਚਾਹਤ ਅਤੇ ਹਕੀਕਤ ਵਿੱਚ ਅਜਿਹਾ ਹੋਣਾ ਦੋ ਵੱਖ-ਵੱਖ ਗੱਲਾਂ ਹੁੰਦੀਆਂ ਹਨ।"
ਸਾਲ 2017 ਵਿੱਚ ਹੀ ਵਾਂਗ ਛੀ ਦੇ ਚੀਨ ਵਾਪਸ ਜਾਣ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਪਤਨੀ ਸੁਸ਼ੀਲਾ ਨੂੰ 'ਲੀਵਰ ਵਿੱਚ ਮੁਸ਼ਕਿਲ ਆ ਗਈ' ਅਤੇ ਉਨ੍ਹਾਂ ਨੂੰ ਨਾਗਪੁਰ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ।
ਪਰਿਵਾਰ ਦੇ ਲਈ ਇਹ ਮੁਸ਼ਕਿਲ ਸਮਾਂ ਸੀ।
ਉਨ੍ਹਾਂ ਨੇ ਕਈ ਥਾਵਾਂ ਤੋਂ ਪੈਸਿਆਂ ਲਈ ਹੱਥ-ਪੈਰ ਮਾਰੇ ਪਰ ਵਿਸ਼ਨੂੰ ਮੁਤਾਬਕ, "ਲੋਕਾਂ ਵਲੋਂ ਪ੍ਰਤੀਕਰਮ ਨਹੀਂ ਮਿਲਿਆ।"
ਇਲਾਜ ਵਿੱਚ ਤਕਰੀਬਨ ਅੱਠ ਲੱਖ ਰੁਪਏ ਖਰਚ ਹੋਏ ਪਰ ਉਹ ਕਾਫ਼ੀ ਨਹੀਂ ਸੀ।
ਸੁਸ਼ੀਲਾ ਵੈਂਟੀਲੇਟਰ 'ਤੇ ਹੀ ਸੀ ਜਦੋਂ ਵਾਂਗ ਛੀ ਚੀਨ ਤੋਂ ਦੌੜੇ ਭੱਜੇ ਨਾਗਪੁਰ ਪਹੁੰਚੇ।
ਹਸਪਤਾਲ ਵਿੱਚ ਭਰਤੀ ਹੋਣ ਦੇ 10-15 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਵਿਸ਼ਨੂੰ ਕਹਿੰਦੇ ਹਨ, "ਮਾਂ-ਪਿਤਾ ਨੂੰ ਦੇਖ ਨਹੀਂ ਸਕੀ। ਉਨ੍ਹਾਂ ਨੂੰ ਤਿਰੋੜੀ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।"
ਕੁਝ ਸਮਾਂ ਤਿਰੋੜੀ ਵਿੱਚ ਬਿਤਾਉਣ ਤੋਂ ਬਾਅਦ ਵਾਂਗ ਛੀ ਵਾਪਸ ਚੀਨ ਚਲੇ ਗਏ ਜਿੱਥੇ ਉਨ੍ਹਾਂ ਨੇ ਆਪਣੇ ਮਲਟੀ-ਐਂਟਰੀ ਵੀਜ਼ਾ ਨੂੰ ਇੱਕ ਸਾਲ ਹੋਰ ਰਿਨਿਊ ਕਰਨ ਲਈ ਮਾਰਚ 2018 ਦੇ ਨੇੜੇ ਅਪਲਾਈ ਕੀਤਾ ਅਤੇ ਉਹ ਤਕਰੀਬਨ 15 ਦਿਨਾਂ ਵਿੱਚ ਰਿਨਿਊ ਹੋ ਗਿਆ।"
ਵਾਂਗ ਛੀ ਫਿਰ ਭਾਰਤ ਆਏ ਅਤੇ ਅਕਤੂਬਰ 2018 ਵਿੱਚ ਵਾਪਸ ਚੀਨ ਚਲੇ ਗਏ। ਉਹ ਉਦੋਂ ਤੋਂ ਉੱਥੇ ਹੀ ਹਨ।
ਵਿਸ਼ਨੂੰ ਅਨੁਸਾਰ, ਵਾਂਗ ਛੀ ਦਾ ਇੱਕ ਸਾਲ ਦਾ ਭਾਰਤੀ ਮਲਟੀ-ਐਂਟਰੀ ਵੀਜ਼ਾ ਮਾਰਚ 2019 ਵਿੱਚ ਖ਼ਤਮ ਹੋ ਗਿਆ ਸੀ ਅਤੇ ਅਪ੍ਰੈਲ 2019 ਵਿੱਚ ਉਨ੍ਹਾਂ ਨੇ ਵੀਜ਼ਾ ਰਿਨਿਊ ਕਰਨ ਲਈ ਅਰਜ਼ੀ ਦਿੱਤੀ ਸੀ ਜੋ ਹਾਲੇ ਤੱਕ ਲਟਕੀ ਹੋਈ ਹੈ।
ਇਹ ਵੀ ਪੜ੍ਹੋ:
ਵਿਸ਼ਨੂੰ ਕਹਿੰਦੇ ਹਨ, "ਪਹਿਲਾਂ ਪਾਪਾ ਨੂੰ ਕਿਹਾ ਗਿਆ ਕਿ ਪਾਸਪੋਰਟ ਲੈ ਜਾਓ ਕਿਉਂਕਿ ਅਰਜ਼ੀ ਵਿੱਚ ਕੁਝ ਗਲਤੀਆਂ ਹਨ। ਉਹ ਦੂਜੀ ਵਾਰੀ ਬੀਜਿੰਗ ਗਏ ਤਾਂ ਕਿਹਾ ਗਿਆ ਕਿ ਤੁਸੀਂ ਈ-ਵੀਜ਼ਾ ਲਈ ਅਰਜ਼ੀ ਦਿਓ। ਈ-ਵੀਜ਼ਾ ਲਈ 5709 ਰੁਪਏ ਫੀਸ ਲੱਗੀ। ਦੋ ਦਿਨਾਂ ਬਾਅਦ ਮੇਲ ਆਇਆ। ਮੇਲ ਵਿੱਚ ਲਿਖਿਆ ਸੀ ਕਿ ਤੁਹਾਡੀ ਅਰਜ਼ੀ ਰੱਦ ਕੀਤੀ ਜਾਂਦੀ ਹੈ। ਕਿਹਾ ਗਿਆ ਕਿ ਪੇਪਰ ਵੀਜ਼ਾ ਲਈ ਉੱਥੇ ਬੀਜਿੰਗ ਅਪਲਾਈ ਕਰੋ।"
ਵਾਂਗ ਛੀ ਲਈ ਹਰ ਵਾਰੀ ਸ਼ਿਆਨਯਾਂਗ ਤੋਂ ਬੀਜਿੰਗ ਦਾ 1000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਕੇ ਜਾਣਾ ਸੌਖਾ ਨਹੀਂ ਸੀ।
ਵਿਸ਼ਨੂੰ ਕਹਿੰਦੇ ਹਨ, "ਪਾਪਾ ਇਸ ਤੋਂ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਕਿਹਾ, ਮੈਨੂੰ ਕਿੰਨੀ ਵਾਰੀ ਆਉਣਾ-ਜਾਣਾ ਪਏਗਾ। ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਕੁਝ ਸਮਝ ਨਹੀਂ ਆ ਰਿਹਾ ਹੈ।"
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=UGCzxatRt4M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕਸ਼ਮੀਰ ਦੇ ਸੌਰਾ ''ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ
NEXT STORY