ਏਅਰ ਕੈਨੇਡਾ 'ਤੇ 21000 ਕੈਨੇਡੀਅਨ ਡਾਲਰ ਜੁਰਮਾਨਾ ਅਤੇ ਇਸ ਦੇ ਨਾਲ ਹੀ ਇੱਕ ਮੁਆਫ਼ੀਨਾਮਾ ਲਿਖਣ ਦੀ ਆਦੇਸ਼ ਦਿੱਤਾ ਗਿਆ ਹੈ।
ਦਰਅਸਲ ਇੱਕ ਫਰੈਂਚ ਜੋੜੇ ਦੀ ਸ਼ਿਕਾਇਤ ਸੀ ਕਿ ਫਲਾਈਟ 'ਚ ਕੁਝ ਹਦਾਇਤਾਂ ਸਿਰਫ਼ ਅੰਗਰੇਜ਼ੀ ਵਿੱਚ ਸਨ ਅਤੇ ਇਸ ਤੋਂ ਇਲਾਵਾ ਦੂਜੀਆਂ ਹਦਾਇਤਾਂ ਜੋ ਫਰੈਂਚ ਵਿੱਤ ਸਨ ਉਹ ਵੀ ਬਹੁਤੀਆਂ ਖ਼ਾਸ ਨਹੀਂ ਸਨ।
ਜੋੜੇ ਦੀ ਸ਼ਿਕਾਇਤ ਉੱਤੇ ਸੁਣਵਾਈ ਕਰਨ ਵਾਲੇ ਜੱਜ ਨੇ ਏਅਰ ਕੈਨੇਡਾ ਵੱਲੋਂ ਦੁਭਾਸ਼ੀਆ ਕਾਨੂੰਨ ਦੇ ਉਲੰਘਣਾ ਦਾ ਮਾਮਲਾ ਦੱਸਿਆ।
ਓਂਟਾਰੀਓ ਦੇ ਰਹਿਣ ਵਾਲੇ ਇਸ ਜੋੜੇ ਨੇ 2016 ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਸੀ। ਕੈਨੇਡਾ ਦੀ ਅਧਿਕਾਰਤ ਭਾਸ਼ਾ ਫਰੈਂਚ ਅਤੇ ਅੰਗਰੇਜ਼ੀ ਹੈ।
ਇਹ ਵੀ ਪੜ੍ਹੋ-
ਅਸਾਮ: ਅੱਜ ਆਉਣੀ ਹੈ ਐਨਆਰਸੀ ਸੂਚੀ, ਕੀ ਜਾਣਦੇ ਹੋ ਤੁਸੀਂ ਇਸ ਬਾਰੇ
ਅਸਾਮ ਵਿੱਚ 31 ਅਗਸਤ ਨੂੰ ਛਪਣ ਵਾਲੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ੰਸ ਯਾਨਿ ਕਿ ਐਨਆਰਸੀ ਲਿਸਟ ਤੇ ਪੂਰੇ ਦੇਸ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਸੂਬੇ ਦੇ ਤਕਰੀਬਨ 41 ਲੱਖ ਲੋਕ ਫਿਲਹਾਲ ਵਿਚਾਲੇ ਲਟਕੀ ਆਪਣੀ ਨਾਗਰਿਕਤਾ ਦਾ ਭਵਿੱਖ ਜਾਣਨ ਲਈ ਇਸ ਸੂਚੀ ਦੀ ਉਡੀਕ ਕਰ ਰਹੇ ਹਨ।
ਪਰ ਅਖੀਰ ਇਹ ਐਨਆਰਸੀ ਸੂਚੀ ਹੈ ਕੀ? ਸੌਖੀ ਭਾਸ਼ਾ ਵਿੱਚ ਅਸੀਂ ਐਨਆਰਸੀ ਨੂੰ ਅਸਾਮ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੂਚੀ ਦੇ ਰੂਪ ਵਿੱਚ ਸਮਝ ਸਕਦੇ ਹਾਂ।
ਇਹ ਪ੍ਰਕਿਰਿਆ ਦਰਅਸਲ ਅਸਾਮ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਕਥਿਤ ਬੰਗਲਾਦੇਸ਼ੀਆਂ ਵਿਰੁੱਧ ਛੇ ਸਾਲਾਂ ਦੇ ਲੰਬੇ ਅੰਦੋਲਨ ਦਾ ਨਤੀਜਾ ਹੈ।
ਵਿਸਥਾਰ ਵਿੱਚ ਜਾਣਨ ਲਈ ਕਲਿੱਕ ਕਰੋ।
ਯੂਨਾਇਟਿਡ ਬੈਂਕ ਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਪੰਜਾਬ ਨੈਸ਼ਨਲ ਬੈਂਕ 'ਚ ਰਲੇਵਾਂ
ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਯੂਨਾਇਟਿਡ ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਪੰਜਾਬ ਨੈਸ਼ਨਲ ਬੈਂਕ ਵਿਚ ਰਲੇਵੇਂ ਦਾ ਐਲਾਨ ਕਰ ਦਿੱਤਾ ਹੈ।
ਦੂਜੇ ਪਾਸੇ ਕੇਨਰਾ ਤੇ ਸਿੰਡੀਕੇਟ ਬੈਂਕ ਦਾ ਵੀ ਆਪਸ ਵਿਚ ਰਲੇਵਾਂ ਹੋਵੇਗਾ।
ਇਸੇ ਤਰ੍ਹਾਂ ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਕੀਤਾ ਜਾ ਰਿਹਾ ਹੈ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਇੱਕ ਹਫ਼ਤੇ ਵਿਚ ਕੀਤੀ ਦੂਜੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਐਲਾਨ ਕੀਤਾ।
ਦੇਸ ਦੇ ਪਹਿਲੇ ਸਵਦੇਸ਼ੀ ਪੰਜਾਬ ਨੈਸ਼ਨਲ ਬੈਂਕ ਦੀ ਸ਼ੁਰੂਆਤ ਬਾਰੇ ਇੱਥੇ ਕਲਿੱਕ ਕਰ ਕੇ ਜਾਣੋ।
ਇਹ ਵੀ ਪੜ੍ਹੋ-
ਕਸ਼ਮੀਰ ਵਿੱਚ ਇੱਕ ਵਿਅਕਤੀ ਦੇ ਲੱਕ ਉੱਤੇ ਤਸ਼ੱਦਦ ਨੇ ਨਿਸ਼ਾਨ
ਕਸ਼ਮੀਰੀ ਲੋਕਾਂ 'ਤੇ ਭਾਰਤੀ ਫੌਜ ਵੱਲੋਂ ਤਸ਼ੱਦਦ ਦੇ ਇਲਜ਼ਾਮ - ਫੌਜ ਦਾ ਇਨਕਾਰ
ਭਾਰਤ ਸਰਕਾਰ ਦੇ ਫ਼ੈਸਲੇ ਮੁਤਾਬਕ ਭਾਰਤ ਸ਼ਾਸਿਤ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੇ ਲੋਕਾਂ ਨੇ ਭਾਰਤੀ ਫੌਜ 'ਤੇ ਕੁੱਟਮਾਰ ਤੇ ਤਸ਼ੱਦਦ ਢਾਏ ਜਾਣ ਦੇ ਇਲਜ਼ਾਮ ਲਗਾਏ ਹਨ।
ਬੀਬੀਸੀ ਨੇ ਕਈ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਡੰਡਿਆਂ, ਤਾਰਾਂ ਨਾਲ ਕੁੱਟਿਆ ਗਿਆ ਤੇ ਬਿਜਲੀ ਦੇ ਝਟਕੇ ਵੀ ਦਿੱਤੇ ਗਏ।
ਕਈ ਪਿੰਡਾਂ ਦੇ ਲੋਕਾਂ ਨੇ ਆਪਣੇ ਜਖ਼ਮ ਵੀ ਦਿਖਾਏ ਪਰ ਬੀਬੀਸੀ ਸਰਕਾਰੀ ਅਧਿਕਾਰੀਆਂ ਤੋਂ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰ ਸਕਿਆ।
ਹਾਲਾਂਕਿ, ਭਾਰਤੀ ਫੌਜ ਦਾ ਕਹਿਣਾ ਹੈ, "ਇਲਜ਼ਾਮ ਆਧਾਰਹੀਣ ਤੇ ਬੇਬੁਨਿਆਦ ਹਨ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅੰਮ੍ਰਿਤਾ ਪ੍ਰੀਤਮ ਦੀ 100ਵੀਂ ਵਰ੍ਹੇਗੰਢ, ਗੂਗਲ ਨੇ ਬਣਾਇਆ ਡੂਡਲ
ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਅੱਜ 100ਵੀਂ ਵਰ੍ਹੇਗੰਢ ਹੈ। ਇਸ ਮੌਕੇ ਨੇ ਗੂਗਲ ਨੇ ਅੰਮ੍ਰਿਤਾ ਪ੍ਰੀਤਮ ਦਾ ਡੂਡਲ ਵੀ ਬਣਾਇਆ ਹੈ।
ਅੰਮ੍ਰਿਤਾ ਪ੍ਰੀਤਮ (1919-2005) ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਵਿੱਚ ਹੋਇਆ ਸੀ ਅਤੇ 86 ਸਾਲ ਦੀ ਉਮਰ ਵਿੱਚ ਸਾਲ 2005 ਵਿੱਚ ਉਹ ਲੰਬੀ ਬਿਮਾਰੀ ਤੋਂ ਬਾਅਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=_LUOeAWBExc&t=31s
https://www.youtube.com/watch?v=zYvTzI7x5sg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਸਾਮ ਦੇ NRC ਬਾਰੇ 5 ਅਹਿਮ ਗੱਲਾਂ ਜੋ ਤੁਹਾਨੂੰ ਜਾਣਨੀਆ ਜ਼ਰੂਰੀ ਹਨ
NEXT STORY