'ਦੰਗਲ' ਫਿਲਮ ਲਈ 'ਬੈਸਟ ਸਪੋਰਟਿੰਗ ਐਕਟਰ' ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੀ ਜ਼ਾਇਰਾ ਵਸੀਮ ਬਾਰੇ ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਜ਼ਾਇਰਾ ਨੇ ਫਿਲਮ ਇੰਡਸਟਰੀ ਵਿੱਚ ਮੁੜ ਵਾਪਸੀ ਕਰ ਲਈ ਹੈ ਅਤੇ ਫਿਲਹਾਲ ਉਹ ਆਪਣੀ ਫਿਲਮ 'ਦਿ ਸਕਾਏ ਇੰਜ਼ ਪਿੰਕ' ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ।
ਜਦਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਧਰਮ ਅਤੇ ਅੱਲਾਹ ਲਈ ਫਿਲਮੀ ਦੁਨੀਆਂ ਛੱਡਣ ਦਾ ਐਲਾਨ ਕੀਤਾ ਸੀ।'
ਫਿਲਮ-ਨਿਰਮਾਤਾ ਰੌਨੀ ਸਕਰੂਵਾਲਾ ਅਤੇ ਸਿਧਾਰਥ ਰੌਇ ਕਪੂਰ ਨੇ ਹਾਲ ਹੀ ਵਿੱਚ ਆਪਣੀ ਅਪਕਮਿੰਗ ਫਿਲਮ 'ਦਿ ਸਕਾਇ ਇੰਜ਼ ਪਿੰਕ' ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਜ਼ਾਇਰਾ ਵਸੀਮ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-
ਇਸ ਪੋਸਟਰ ਵਿੱਚ ਪ੍ਰਿਅੰਕਾ ਚੋਪੜਾ, ਫ਼ਰਹਾਨ ਅਖ਼ਤਰ ਅਤੇ ਰੋਹਿਤ ਸਰਾਫ਼ ਦੇ ਨਾਲ ਜ਼ਾਇਰਾ ਵਸੀਮ ਵੀ ਨਜ਼ਰ ਆਉਂਦੀ ਹੈ। ਇੱਕ ਰੀਅਲ ਲਾਈਫ ਸਟੋਰੀ 'ਤੇ ਆਧਾਰਿਤ ਇਹ ਫਿਲਮ 11 ਅਕਤੂਬਰ 2019 ਨੂੰ ਰਿਲੀਜ਼ ਹੋਣੀ ਹੈ।
ਫਿਲਮ ਦੇ ਇਸ ਪੋਸਟਰ ਤੋਂ ਇਲਾਵਾ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਹਾਲ ਹੀ ਵਿੱਚ ਇੱਕ ਫੋਟੋ ਟਵੀਟ ਕੀਤੀ ਸੀ ਜਿਸ ਨੂੰ ਸੋਸ਼ਲ ਮੀਡੀਆ 'ਤੇ 'ਫਿਲਮ ਇੰਡਸਟਰੀ ਵਿੱਚ ਜ਼ਾਇਰਾ ਸਵੀਮ ਦੀ ਵਾਪਸੀ' ਦੇ ਦਾਅਵੇ ਵਜੋਂ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਦੇਖਿਆ ਹੈ ਕਿ ਬੀਤੇ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਲੱਖਾਂ ਅਜਿਹੇ ਸੰਦੇਸ਼ ਪੋਸਟ ਕੀਤੇ ਗਏ ਹਨ ਜਿਨ੍ਹਾਂ ਵਿੱਚ ਜ਼ਾਇਰਾ ਵਸੀਮ ਅਤੇ ਉਨ੍ਹਾਂ ਦੇ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫਿਲਮ ਨਾਲ ਜੁੜੇ ਕੁਝ ਹਾਲੀਆ ਇਵੈਂਸਟ 'ਚ ਜ਼ਾਇਰਾ ਵਸੀਮ ਨੇ ਹਿੱਸਾ ਲਿਆ ਸੀ।
ਪਰ ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਹੈ ਕਿ ਜ਼ਾਇਰਾ ਵਸੀਮ ਨਾਲ ਸਬੰਧਿਤ ਇਹ ਸਾਰੇ ਦਾਅਵੇ ਗ਼ਲਤ ਹਨ ਅਤੇ ਫਿਲਮ ਦੀ ਪੂਰੀ ਟੀਮ ਦੇ ਨਾਲ ਉਨ੍ਹਾਂ ਦੀ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਉਹ ਪੁਰਾਣੀ ਹੈ।
ਇਹ ਵੀ ਪੜ੍ਹੋ-
ਸ਼ੋਨਾਲੀ ਬੌਸ ਨੇ ਨਿਰਦੇਸ਼ਨ 'ਚ ਬਣੀ ਫਿਲਮ 'ਦਿ ਸਕਾਇ ਇਜ਼ ਪਿੰਕ' ਦੇ ਪ੍ਰਮੋਸ਼ਨ ਦਾ ਕੰਮ 'ਟ੍ਰੀ-ਸ਼ਲ' ਨਾਮ ਦੀ ਇੱਕ ਕੰਪਨੀ ਦੇਖ ਰਹੀ ਹੈ।
ਇਸ ਕੰਪਨੀ ਨੇ ਫਿਲਮ ਨਿਰਮਾਤਾਵਾਂ ਦੇ ਹਵਾਲੇ ਨਾਲ ਬੀਬੀਸੀ ਨੂੰ ਦੱਸਿਆ ਹੈ ਕਿ ਜ਼ਾਇਰਾ ਵਸੀਮ ਹੁਣ ਤੱਕ ਫਿਲਮ ਦੇ ਕਿਸੇ ਪ੍ਰਮੋਸ਼ਨਲ ਈਵੈਂਟ 'ਚ ਨਹੀਂ ਆਈ ਹੈ ਅਤੇ ਅੱਗੇ ਵੀ ਨਹੀਂ ਆਵੇਗੀ।
ਕੰਪਨੀ ਮੁਤਾਬਕ ਮਾਰਚ ਤੋਂ ਅਪ੍ਰੈਲ 2019 ਵਿਚਾਲੇ ਫਿਲਮ ਸ਼ੂਟਿੰਗ ਪੂਰੀ ਕਰਨ ਲਈ ਗਈ ਸੀ। ਜੂਨ ਦੇ ਅੰਤ 'ਚ ਜਦੋਂ ਜ਼ਾਇਰਾ ਵਸੀਮ ਨੇ ਫਿਲਮ ਇੰਡਸਟਰੀ ਛੱਡਣ ਦਾ ਫ਼ੈਸਲਾ ਲਿਆ ਸੀ, ਉਦੋਂ ਤੋਂ ਫਿਲਮ ਦੀ ਟੀਮ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੈ।
ਫਿਲਮ ਨਿਰਮਾਤਾ ਸਿਧਾਰਥ ਰੋਇ ਕਪੂਰ, ਰੌਨੀ ਸਕਰੂਵਾਲਾ ਅਤੇ ਡਾਇਰੈਕਟਰ ਸ਼ੋਨਾਲੀ ਬੌਸ ਦੇ ਨਾਲ ਪ੍ਰਿਅੰਕਾ ਚੋਪੜਾ, ਰੋਹਿਤ ਸਰਾਫ਼ ਦੇ ਨਾਲ ਜ਼ਾਇਰਾ
ਕੰਪਨੀ ਨੇ ਉਸ ਪ੍ਰੈਸ ਰਿਲੀਜ਼ ਦਾ ਵੀ ਹਵਾਲਾ ਦਿੱਤਾ ਜੋ 'ਦਿ ਸਕਾਇ ਇਜ਼ ਪਿੰਕ' ਫਿਲਮ ਦੀ ਨਿਰਮਾਤਾ ਕੰਪਨੀ 'ਰੌਇ ਕਪੂਰ ਫਿਲਮਜ਼' ਨੇ 1 ਜੁਲਾਈ 2019 ਨੂੰ ਜਾਰੀ ਕੀਤੀ ਸੀ।
ਇਸ ਪ੍ਰੈੱਸ ਰਿਲੀਜ਼ ਵਿੱਚ ਲਿਖਿਆ ਸੀ, "ਜ਼ਾਇਰਾ ਇੱਕ ਜ਼ਬਰਦਸਤ ਕਲਾਕਾਰ ਹੈ ਜੋ ਸਾਡੀ ਫਿਲਮ 'ਦਿ ਸਕਾਇ ਇਜ਼ ਪਿੰਕ' 'ਚ ਆਇਸ਼ਾ ਚੌਧਰੀ ਦੇ ਕਿਰਦਾਰ ਵਿੱਚ ਦਿਖੇਗੀ। ਪਿਛਲੇ ਮਹੀਨੇ ਫਿਲਮ ਦਾ ਕੰਮ ਪੂਰਾ ਕਰ ਲਿਆ ਗਿਆ ਸੀ।"
"ਇਸ ਦੌਰਾਨ ਜ਼ਾਇਰਾ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕੀਤਾ ਹੈ। ਹੁਣ ਜੋ ਫ਼ੈਸਲਾ ਉਨ੍ਹਾਂ ਨੇ ਲਿਆ ਹੈ, ਜਿਸ ਦਾ ਅਸੀਂ ਪੂਰੀ ਤਰ੍ਹਾਂ ਸਨਮਾਨ ਕਰਦੇ ਹਾਂ। ਅਸੀਂ ਹਰ ਤਰ੍ਹਾਂ ਨਾਲ ਉਨ੍ਹਾਂ ਸਪੋਰਟ ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ।"
ਵਾਇਰਲ ਫੋਟੋ ਦਾ ਸੱਚ
ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਚੋਪੜਾ, ਫਰਹਾਨ ਅਖ਼ਤਰ ਅਤੇ ਰੋਹਿਤ ਸਰਾਫ਼ ਦੇ ਨਾਲ ਜ਼ਾਇਰਾ ਦੀ ਜੋ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ, ਫਰਵਰੀ 2019 ਦੀ ਹੈ।
ਫਰਹਾਨ ਅਖ਼ਤਰ ਦੀ ਟੀਮ ਨੇ ਅਤੇ ਫਿਲਮ ਨਿਰਮਾਤਾ ਕੰਪਨੀ ਨੇ ਬੀਬੀਸੀ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਤਸਵੀਰ ਅੰਡਮਾਨ-ਨਿਕੋਬਾਰ ਦੀਪ ਸਮੂਹ ਦੇ 'ਹੈਕਲੌਕ ਆਈਲੈਂਡ' ਤੇ ਖਿੱਚੀ ਗਈ ਸੀ ਜਿਸ ਦਾ ਨਾਮ ਹੁਣ ਭਾਰਤ ਸਰਕਾਰ ਨੇ ਸਵਰਾਜ ਦੀਪ ਕਰ ਦਿੱਤਾ ਹੈ।
ਵਾਇਰਲ ਵੀਡੀਓ ਵਿੱਚ ਫਿਲਮ ਦੀ ਪੂਰੀ ਟੀਮ ਜਿਨ੍ਹਾਂ ਕੱਪੜਿਆਂ 'ਚ ਨਜ਼ਰ ਆਉਂਦੀ ਹੈ, ਉਨ੍ਹਾਂ ਕੱਪੜਿਆਂ ਵਿੱਚ ਕੁਝ ਤਸਵੀਰਾਂ ਪ੍ਰਿਅੰਕਾ ਚੋਪੜਾ ਅਤੇ ਰੋਹਿਤ ਸਰਾਫ਼ ਨੇ ਮਾਰਚ ਅਤੇ ਫਿਰ ਜੁਲਾਈ 2019 ਵਿੱਚ ਆਪਣੇ ਇੰਸਟਾਗਰਾਮ ਪ੍ਰੋਫਾਈਲ 'ਤੇ ਸ਼ੇਅਰ ਕੀਤੀਆਂ ਸਨ।
ਕੀ ਕਹਿ ਕੇ ਜ਼ਾਇਰਾ ਨੇ ਛੱਡੀ ਸੀ ਫਿਲਮ ਇੰਡਸਟਰੀ?
ਟਵਿੱਟਰ 'ਤੇ ਜ਼ਾਇਰਾ ਵਸੀਮ ਨੇ ਆਖ਼ਰੀ ਟਵੀਟ 5 ਅਗਸਤ 2019 ਨੂੰ ਕੀਤਾ ਸੀ। ਉਸੇ ਦਿਨ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਬੇਅਸਰ ਕੀਤੇ ਜਾਣ ਦਾ ਐਲਾਨ ਕੀਤਾ ਸੀ।
ਜ਼ਾਇਰਾ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ 'ਤੇ ਲਿਖਿਆ ਸੀ, "ਇਹ ਦੌਰ ਗੁਜ਼ਰ ਜਾਵੇਗਾ।#Kashmir"."
ਫੇਸਬੁੱਕ 'ਤੇ ਵੀ ਉਨ੍ਹਾਂ ਨੇ 1 ਜੁਲਾਈ 2019 ਤੋਂ ਬਾਅਦ ਕੋਈ ਪੋਸਟ ਨਹੀਂ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਹੈਕ ਹੋਣ ਦੀ ਅਫ਼ਵਾਹ 'ਤੇ ਵਿਸ਼ਵਾਸ਼ ਨਾ ਕਰੇ।
ਇਸ ਤੋਂ ਪਹਿਲਾਂ 30 ਜੂਨ 2019 ਦੀ ਸ਼ਾਮ ਇੱਕ ਲੰਬੀ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਆਪਣੇ ਧਰਮ ਅਤੇ ਅੱਲਾਹ ਲਈ ਉਹ ਬਾਲੀਵੁੱਡ ਨੂੰ ਅਲਵਿਦਾ ਕਹਿ ਰਹੀ ਹੈ।
ਪੜ੍ਹੋ ਉਨ੍ਹਾਂ ਫੇਸਬੁੱਕ ਪੋਸਟ ਦੇ ਅਹਿਮ ਹਿੱਸੇ-
- 5 ਸਾਲ ਪਹਿਲਾਂ ਮੈਂ ਇੱਕ ਫ਼ੈਸਲਾ ਕੀਤਾ ਸੀ, ਜਿਸ ਨੇ ਹਮੇਸ਼ਾ ਲਈ ਮੇਰਾ ਜੀਵਨ ਬਦਲ ਦਿੱਤਾ ਸੀ। ਮੈਂ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਇਸ ਨਾਲ ਮੇਰੇ ਲਈ ਬੇਹੱਦ ਹਰਮਨ ਪਿਆਰਤਾ ਦੇਸ ਦਰਵਾਜ਼ੇ ਖੁੱਲੇ। ਮੈਂ ਜਨਤਾ ਦੇ ਧਿਆਨ ਦਾ ਕੇਂਦਰ ਬਣਨ ਲੱਗੀ। ਮੈਨੂੰ ਸਫ਼ਲਤਾ ਦੀ ਮਿਸਾਲ ਵਜੋਂ ਪੇਸ਼ ਕੀਤਾ ਗਿਆ ਅਤੇ ਅਕਸਰ ਨੌਜਵਾਨਾਂ ਲਈ ਰੋਲ ਮਾਡਲ ਦੱਸਿਆ ਜਾਣ ਲੱਗਾ। ਹਾਲਾਂਕਿ ਮੈਂ ਕਦੇ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ ਅਤੇ ਨਾ ਹੀ ਅਜਿਹਾ ਬਣਨਾ ਚਾਹੁੰਦੀ ਸੀ।
- ਅੱਜ ਜਦੋਂ ਮੈਂ ਬਾਲੀਵੁੱਡ ਵਿੱਚ 5 ਸਾਲ ਪੂਰੇ ਕਰ ਲਏ ਹਨ ਤਾਂ ਮੈਂ ਇਹ ਗੱਲ ਸਵੀਕਾਰ ਕਰਨਾ ਚਾਹੁੰਦੀ ਹਾਂ ਕਿ ਇਸ ਪਛਾਣ ਨਾਲ ਯਾਨਿ ਆਪਣੇ ਕੰਮ ਨੂੰ ਲੈ ਕੇ ਖੁਸ਼ ਨਹੀਂ ਹਾਂ। ਲੰਬੇ ਸਮੇਂ ਤੋਂ ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਮੈਂ ਕੁਝ ਹੋਰ ਬਣਨਾ ਲਈ ਸੰਘਰਸ਼ ਕੀਤਾ ਹੈ।
- ਇਸ ਖੇਤਰ ਨੇ ਮੈਨੂੰ ਬਹੁਤ ਪਿਆਰ, ਸਹਿਯੋਗ ਤੇ ਸ਼ਲਾਘਾ ਦਿੱਤੀਆਂ ਹਨ ਪਰ ਇਹ ਮੈਨੂੰ ਗੁਮਰਾਹ ਹੋਣ ਦੇ ਰਾਹ 'ਤੇ ਵੀ ਲੈ ਆਇਆ ਹੈ। ਮੈਂ ਖਾਮੋਸ਼ੀ ਨਾਲ ਅਤੇ ਅਨਜਾਣੇ ਵਿੱਚ ਆਪਣੇ 'ਈਮਾਨ' ਤੋਂ ਬਾਹਰ ਨਿਕਲ ਆਈ।
- ਮੈਂ ਲਗਾਤਾਰ ਸੰਘਰਸ਼ ਕਰ ਰਹੀ ਸੀ ਕਿ ਮੇਰੀ ਆਤਮਾ ਮੇਰੇ ਵਿਚਾਰਾਂ ਅਤੇ ਸੁਭਾਵਿਕ ਸਮਝ ਨਾਲ ਮੇਲ ਕਰੇ ਅਤੇ ਮੈਂ ਆਪਣੇ ਈਮਾਨ ਦੀ ਪੱਕੀ ਤਸਵੀਰ ਬਣਾ ਲਵਾਂ। ਪਰ ਮੈਂ ਇਸ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ।
- ਕੁਰਾਨ ਦੇ ਮਹਾਨ ਅਤੇ ਅਲੌਕਿਕ ਗਿਆਨ ਵਿੱਚ ਮੈਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲੀ ਹੈ। ਅਸਲੀਅਤ ਵਿੱਚ ਦਿਲ ਨੂੰ ਉਦੋਂ ਹੀ ਸੁਕੂਨ ਮਿਲਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਅੱਲ੍ਹਾ, ਉਸਦੇ ਗੁਣਾਂ, ਦਿਆਲਤਾ ਅਤੇ ਉਸਦੇ ਹੁਕਮਾਂ ਬਾਰੇ ਜਾਣਦਾ ਹੈ।
- ਅੱਲਾਹ ਕਹਿੰਦੇ ਹਨ, "ਉਨ੍ਹਾਂ ਦੇ ਦਿਲਾਂ ਵਿੱਚ ਇੱਕ ਬਿਮਾਰੀ ਹੈ (ਸ਼ੱਕ ਤੇ ਪਾਖੰਡ) ਦੀ ਜਿਸ ਨੂੰ ਮੈਂ ਹੋਰ ਜ਼ਿਆਦਾ ਵਧਾ ਦਿੱਤਾ ਹੈ।"ਮੈਨੂੰ ਅਹਿਸਾਸ ਹੋਇਆ ਕਿ ਇਸ ਦਾ ਇਲਾਜ ਸਿਰਫ਼ ਅੱਲ੍ਹਾ ਦੀ ਸ਼ਰਨ ਵਿੱਚ ਜਾਣ ਨਾਲ ਹੀ ਹੋਵੇਗਾ ਅਤੇ ਅਸਲ ਵਿੱਚ ਮੈਂ ਜਦੋਂ ਰਾਹ ਭਟਕ ਗਈ ਸੀ ਉਦੋਂ ਅੱਲ੍ਹਾ ਨੇ ਹੀ ਮੈਨੂੰ ਹਾਰ ਦਿਖਾਈ।ਕੁਰਾਨ ਅਤੇ ਪੈਗੰਬਰ ਦਾ ਮਾਰਗ-ਦਰਸ਼ਨ ਮੇਰੇ ਫੈਸਲੇ ਲੈਣ ਅਤੇ ਤਰਕ ਕਰਨ ਦਾ ਕਾਰਨ ਬਣਿਆ ਅਤੇ ਇਸ ਨੇ ਜ਼ਿੰਦਗੀ ਦੇ ਪ੍ਰਤੀ ਮੇਰੇ ਨਜ਼ਰੀਏ ਅਤੇ ਜ਼ਿੰਦਗੀ ਦੇ ਮਾਇਨੇ ਨੂੰ ਬਦਲ ਦਿੱਤਾ।
- ਇਹ ਯਾਤਰਾ ਥਕਾਊ ਰਹੀ ਹੈ। ਲੰਮੇ ਸਮੇਂ ਤੋਂ ਮੈਂ ਆਪਣੀ ਰੂਹ ਨਾਲ ਲੜਦੀ ਰਹੀ ਹਾਂ। ਜ਼ਿੰਦਗੀ ਬਹੁਤ ਛੋਟੀ ਹੈ ਪਰ ਖੁਦ ਨਾਲ ਲੜਦੇ ਰਹਿਣ ਲਈ ਬਹੁਤ ਲੰਬੀ ਵੀ ਹੈ। ਇਸ ਲਈ ਅੱਜ ਮੈਂ ਆਪਣੇ ਇਸ ਫੈਸਲੇ 'ਤੇ ਪਹੁੰਚੀ ਤੇ ਮੈਂ ਰਸਮੀ ਤੌਰ 'ਤੇ ਇਸ ਖੇਤਰ ਤੋਂ ਵੱਖ ਹੋਣ ਦਾ ਐਲਾਨ ਕਰਦੀ ਹਾਂ।
ਫੈਕਟ ਚੈੱਕ ਦੀਆਂ ਹੋਰ ਖ਼ਬਰਾਂ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=3Z8YmVNYFUs
https://www.youtube.com/watch?v=hUMcwPAUaRE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਚਾਰ ਭਾਰਤੀ ਸਿੱਖ ਇਟਲੀ ''ਚ ਕਿਵੇਂ ਡੁੱਬ ਕੇ ਮਰ ਗਏ
NEXT STORY