ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਜਾਰੀ ਗੀਤ ਨੂੰ ਆਧਾਰ ਬਣਾ ਕੇ ਪਾਕਿਸਤਾਨ ਸਰਕਾਰ ਦੀ ਇੱਛਾ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪਾਕਿਸਤਾਨ 'ਤੇ 'ਲੁਕਿਆ ਹੋਇਆ ਏਜੰਡਾ ਚਲਾਉਣ' ਦਾ ਇਲਜ਼ਾਮ ਲਾਇਆ ਹੈ।
ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸੋਮਵਾਰ (4 ਨਵੰਬਰ) ਨੂੰ ਤਿੰਨ ਹਿੱਸਿਆਂ ਵਿਚ ਗੀਤ ਪੋਸਟ ਕੀਤਾ ਸੀ।
ਪਾਕਿਸਤਾਨ ਨੇ ਇਸ ਨੂੰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਦੇ ਲਈ ਜਾਰੀ 'ਅਧਿਕਾਰਿਤ ਗੀਤ' ਦੱਸਿਆ ਹੈ। ਇਸੇ ਗੀਤ 'ਤੇ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ।
ਪਾਕਿਸਤਾਨ ਵਲੋਂ ਜਾਰੀ ਗੀਤ ਤਕਰੀਬਨ 4 ਮਿੰਟ ਦਾ ਹੈ। ਟਵਿੱਟਰ 'ਤੇ ਇਸ ਨੂੰ ਤਿੰਨ ਹਿੱਸਿਆ ਵਿਚ ਜਾਰੀ ਕੀਤਾ ਗਿਆ ਹੈ। ਵਿਵਾਦ 37ਵੇਂ ਸਕਿੰਟ 'ਤੇ ਨਜ਼ਰ ਆਉਣ ਵਾਲੇ ਇੱਕ ਪੋਸਟਰ ਨੂੰ ਲੈ ਕੇ ਸ਼ੁਰੂ ਹੋਇਆ ਹੈ। ਇਸ ਪੋਸਟਰ ਤੇ ਜਰਨੈਲ ਸਿੰਘ ਭਿੰਡਰਾਵੇਲ ਦੀ ਤਸਵੀਰ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਨੂੰ ਲੈ ਕੇ ਪਾਕਿਸਤਾਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਲਗਾਤਾਰ ਇਸ ਨੂੰ ਲੈ ਕੇ ਚੇਤਾਵਨੀ ਦਿੰਦੇ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ ਪਹਿਲੇ ਦਿਨ ਤੋਂ ਇਸੇ ਗੱਲ ਨੂੰ ਲੈ ਕੇ ਚੇਤਾਵਨੀ ਦਿੰਦਾ ਰਿਹਾ ਕਿ ਇੱਥੇ ਪਾਕਿਸਤਾਨ ਦਾ ਲੁਕਿਆ ਹੋਇਆ ਏਜੰਡਾ ਹੈ।"
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=JriiiNG3rLs
https://www.youtube.com/watch?v=NIXU5CLDYW4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਪੁਲਿਸ-ਵਕੀਲ ਵਿਵਾਦ : ਕਿਰਨ ਬੇਦੀ ਕਿਉਂ ਯਾਦ ਆਈ ਦਿੱਲੀ ਦੇ ਪੁਲਿਸਵਾਲਿਆਂ ਨੂੰ
NEXT STORY