ਕੋਰੋਨਾਵਾਇਰਸ ਤੋਂ ਪੀੜਤ ਮਰੀਜਾਂ ਦੇ ਇਲਾਜ ਲਈ ਚੀਨ ਦੇ ਸ਼ਹਿਰ ਵੁਹਾਨ ਵਿੱਚ 6 ਦਿਨਾਂ ਦੇ ਅੰਦਰ ਇੱਕ ਹਸਪਤਾਲ ਬਣਾਇਆ ਜਾ ਰਿਹਾ ਹੈ।
ਚੀਨ ਦੇ ਸਰਕਾਰੀ ਚੈਨਲ ਮੁਤਾਬਕ ਲਗਭਗ 25,000 ਵਰਗ ਮੀਟਰ ਦੇ ਖੇਤਰ ਵਿੱਚ ਜੰਗੀ ਪੱਧਰ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਸਾਲ 2003 ਵਿੱਚ ਬੀਜਿੰਗ ਵਿੱਚ 7 ਦਿਨਾਂ ਵਿੱਚ ਹਸਪਤਾਲ ਬਣਾਇਆ ਗਿਆ ਸੀ; 6 ਦਿਨਾਂ ਵਿੱਚ ਹਸਪਤਾਲ ਬਣਾ ਕੇ ਚੀਨ ਆਪਣਾ ਰਿਕਾਰਡ ਤੋੜ ਸਕਦਾ ਹੈ, ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:ਦੁਨੀਆਂ ਦੇ ਸਿਹਤ ਮਾਹਰਾਂ ਨੂੰ ਚਿੰਤਾ 'ਚ ਪਾਉਣ ਵਾਲਾ ਚੀਨੀ ਵਾਇਰਸ ਕਿੰਨਾ ਖ਼ਤਰਨਾਕ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੀਨ ਤੋਂ ਭਾਰਤ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਵਿੱਚੋਂ ਕੋਈ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਪਾਇਆ ਗਿਆ।
ਕਿੱਥੇ ਕਿੱਥੇ ਫੈਲਿਆ
- ਵਾਇਰਸ ਚੀਨ ਤੋਂ ਇਲਾਵਾ ਯੂਰਪ ਵਿੱਚ ਵੀ ਦਾਖ਼ਲ ਹੋ ਰਿਹਾ ਹੈ।
- ਫਰਾਂਸ ਵਿੱਚ ਇਸ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
- ਆਸਟਰੇਲੀਆ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਪਿਛਲੇ ਹਫ਼ਤੇ ਹੀ ਚੀਨ ਤੋਂ ਪਰਤਿਆ ਸੀ।
- ਸ਼ੁੱਕਰਵਾਰ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ ਦੂਜੇ ਕੇਸ ਦੀ ਪੁਸ਼ਟੀ ਕੀਤੀ ਗਈ।
- ਥਾਈਲੈਂਡ ਵਿੱਚ 5 ਕੇਸਾਂ ਦੀ ਪੁਸ਼ਟੀ ਹੋਈ ਹੈ।
- ਸਿੰਗਾਪੁਰ ਵਿੱਚ 3 ਕੇਸਾਂ ਦੀ ਪੁਸ਼ਟੀ ਹੋਈ ਹੈ।
- ਜਪਾਨ, ਵਿਅਤਨਾਮ ਤੇ ਦੱਖਣੀ ਕੋਰੀਆ ਵਿੱਚ 2-2 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
- ਤਾਇਵਾਨ ਵਿੱਚ ਵੀ ਇੱਕ ਕੇਸ ਦੀ ਪੁਸ਼ਟੀ ਹੋਈ ਹੈ।
- ਇਨ੍ਹਾਂ ਤੋਂ ਇਲਾਵਾ ਬ੍ਰਿਟੇਨ, ਅਮਰੀਕਾ ਤੇ ਕੈਨੇਡਾ ਵੀ ਸ਼ੱਕੀ ਮਾਮਲਿਆਂ ਦੀ ਜਾਂਚ ਕਰ ਰਹੇ ਹਨ।
ਚੀਨੀ ਵਾਇਰਸ ਕਿੰਨਾ ਖ਼ਤਰਨਾਕ
ਫੇਫੜਿਆਂ ਦੀ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ।
ਇਸ ਵਾਇਰਸ ਦੀ ਪਛਾਣ ਕੋਰੋਨਾਵਾਇਰਸ ਦੀ ਇੱਕ ਕਿਸਮ ਵਜੋਂ ਹੋਈ ਹੈ, ਜਿਹੜਾ ਇੱਕ ਆਮ ਵਾਇਰਸ ਹੈ ਜੋ ਨੱਕ, ਸਾਈਨਸ ਜਾਂ ਗਲੇ ਦੇ ਉੱਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ।
ਜਾਣੋ ਇਹ ਇਨਫੈਕਸ਼ਨ ਕਿੰਨਾ ਚਿੰਤਾਜਨਕ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲਦਾ ਹੈ?
ਵੀਡੀਓ: ਚੀਨੀ ਵਾਇਰਸ ਦਾ ਦੁਨੀਆਂ ਭਰ ਵਿੱਚ ਡਰ
https://www.youtube.com/watch?v=HflP-RuHdso
ਵਾਇਰਸ ਕਾਰਨ ਵੁਹਾਨ ਦੇ 2 ਕਰੋੜ ਲੋਕਾਂ ਦੀ ਆਵਾਜਾਈ ਪ੍ਰਭਾਵਿਤ
ਸ਼ੁੱਕਰਵਾਰ ਨੂੰ ਵੁਹਾਨ ਵਿੱਚ ਵਾਇਰਸ ਫੈਲਣ ਤੋਂ ਰੋਕਣ ਲਈ ਪਬਲਿਕ ਟਰਾਂਸਪੋਰਟ ਬੰਦ ਕਰ ਦਿੱਤਾ ਗਿਆ ਸੀ।
ਇਸ ਵੇਲੇ ਚੀਨ ਵਿੱਚ ਨਵੇਂ ਸਾਲ ਦੀ ਆਮਦ ਹੁੰਦੀ ਹੈ ਅਤੇ ਇਹ ਚੀਨੀ ਕੈਲੈਂਡਰ ਦੀ ਬੇਹੱਦ ਮਹੱਤਵਪੂਰਨ ਤਰੀਕ ਹੁੰਦੀ ਹੈ, ਜਿਸ ਦੌਰਾਨ ਲੱਖਾਂ ਲੋਕ ਆਪਣੇ ਘਰ ਆਉਣ ਲਈ ਯਾਤਰਾ ਕਰਦੇ ਹਨ।
ਅਜਿਹੇ ਵਿੱਚ ਲੋਕ ਲਈ ਬਹੁਤ ਮੁਸ਼ਕਲ ਹੋ ਰਹੀ ਹੈ ਕਿਉਂਕਿ ਉਹ ਨਵੇਂ ਸਾਲ ਦੀਆਂ ਛੁੱਟੀਆਂ ਵਿੱਚ ਬਹੁਤ ਸਫ਼ਰ ਕਰਦੇ ਹਨ। ਪੜ੍ਹੋ ਪੂਰੀ ਖ਼ਬਰ।
ਵਾਇਰਸ ਵੁਹਾਨ ਦੀ ਮੱਛੀ ਮਾਰਕਿਟ ਤੋਂ ਨਿਕਲਿਆ ਤੇ ਸਾਰੇ ਪਾਸੇ ਫੈਲ ਗਿਆ।
ਵਾਇਰਸ ਦਾ ਫੈਲਣਾ
ਚੀਨੀ ਅਧਿਕਾਰੀਆਂ ਮੁਤਾਬਕ ਵਾਇਰਸ ਕਾਰਨ ਦੋ ਦਿਨਾਂ ਵਿੱਚ 139 ਨਵੇਂ ਕੇਸ ਦਰਜ ਹੋਏ ਸਨ। ਸਿਹਤ ਅਧਿਕਾਰੀਆਂ ਨੇ ਪਹਿਲੀ ਵਾਰ ਇਸ ਰਹੱਸਮਈ ਵਾਇਰਸ ਦੀ ਪਛਾਣ ਦਸੰਬਰ ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਸੀ।
ਸ਼ੁਰੂ ਵਿੱਚ ਕਿਹਾ ਜਾ ਰਿਹਾ ਸੀ ਕਿ ਇਸ ਨਾਲ ਵਾਇਰਲ ਨਿਮੋਨੀਆ ਵੀ ਫੈਲ ਸਕਦਾ ਹੈ ਪਰ ਇਸ ਨਾਲ ਜੁੜੀ ਹੋਰ ਜਾਣਕਾਰੀ ਨਹੀਂ ਸੀ।
ਸ਼ੰਕਾ ਜ਼ਾਹਰ ਕੀਤੀ ਜਾ ਰਹੀ ਸੀ ਕਿ ਛੁੱਟੀਆਂ ਦੌਰਾਨ ਲੋਕ ਆਪਣੇ ਪਰਿਵਾਰਾਂ ਨਾਲ ਸਫ਼ਰ ਕਰਦੇ ਹਨ, ਜਿਸ ਕਾਰਨ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਪੜ੍ਹੋ ਪੂਰੀ ਖ਼ਬਰ।
ਕੀ ਮਾਸਕ ਵਾਇਰਸ ਤੋਂ ਬਚਾਅ ਸਕਦੇ ਹਨ
ਕਿਸੇ ਵੀ ਵਿਸ਼ਾਣੂ (ਵਾਇਰਸ) ਦੇ ਫੈਲਣ ਤੋਂ ਬਾਅਦ ਸਰਜੀਕਲ ਮਾਸਕ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ।
ਇਨਫੈਕਸ਼ਨ ਦੀ ਰੋਕਥਾਮ ਲਈ ਇਨ੍ਹਾਂ ਦੀ ਵਰਤੋਂ ਦੁਨੀਆਂ ਭਰ ਦੇ ਬਹੁਤ ਸਾਰੇ ਦੇਸਾਂ ਵਿੱਚ ਕੀਤੀ ਜਾਂਦੀ ਹੈ।
ਹਾਲਾਂਕਿ, ਵਿਸ਼ਾਣੂ ਵਿਗਿਆਨੀਆਂ ਨੂੰ ਹਵਾ ਵਿੱਚ ਮੌਜੂਦ ਵਾਇਰਸਾਂ ਵਿਰੁੱਧ ਇਨ੍ਹਾਂ ਮਾਸਕਾਂ ਦੇ ਅਸਰਦਾਰ ਹੋਣ ਬਾਰੇ ਖ਼ਦਸ਼ੇ ਹਨ।
ਸਬੂਤ ਹਨ ਜੋ ਸੁਝਾਅ ਦਿੰਦੇ ਹਨ ਕਿ ਮਾਸਕ ਹੱਥ ਤੇ ਮੂੰਹ ਰਾਹੀਂ ਫੈਲਣ ਵਾਲੇ ਵਾਇਰਸ ਜਾਂ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦੇ ਹਨ। ਜਾਣੋ ਇਹ ਮਾਸਕ ਕਿੰਨੇ ਕਾਰਗਰ ਹਨ।
ਵੀਡੀਓ:ਵੁਹਾਨ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੇ ਬੀਬੀਸੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ
https://youtu.be/ib4Qv2H21Kg
ਇਹ ਵੀ ਪੜ੍ਹੋ:
ਵੀਡੀਓ: ਈਰਾਨ ਦੀ ਕ੍ਰਾਂਤੀ ਜਿਸ ਨੇ ਪੱਛਮੀ ਏਸ਼ੀਆ ਨੂੰ ਬਦਲ ਕੇ ਰੱਖ ਦਿੱਤਾ
https://www.youtube.com/watch?v=GZeGv2cnEMw
ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ
https://www.youtube.com/watch?v=6Om3b2aq5zQ
ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ
https://www.youtube.com/watch?v=ZMyiOsUY6Yo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Coronavirus: ਚੀਨ 6 ਦਿਨਾਂ ਵਿੱਚ 1000 ਬੈੱਡ ਦਾ ਹਸਪਤਾਲ ਕਿਵੇਂ ਬਣਾ ਸਕਦਾ ਹੈ
NEXT STORY