ਐੱਨਸੀਸੀ ਕੈਡਿਟਾਂ ਦੇ ਦਿੱਲੀ ਵਿਚਲੇ ਇੱਕ ਇਕੱਠ ਨੂੰ ਸੰਬੋਧਨ ਕਰਿਦਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਤੋਂ ਤਿੰਨ ਲੜਾਈਆਂ ਹਾਰ ਚੁੱਕਿਆ ਹੈ ਤੇ ਉਸ ਦੀਆਂ ਫੌਜਾਂ ਨੂੰ ਇੱਕ ਹੋਰ ਜੰਗ ਵਿੱਚ ਹਰਾਉਣ ਵਿੱਚ ਇੱਕ ਹਫ਼ਤੇ ਤੋਂ 10 ਦਿਨਾਂ ਦਾ ਹੀ ਸਮਾਂ ਲੱਗੇਗਾ।
ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਫੌਜ ਨੂੰ ਕਦੇ ਵੀ ਬਾਰਡਰ ਪਾਰ ਕੋਈ ਵੀ ਆਪਰੇਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, "ਕਈ ਭਾਸ਼ਣ ਦਿੱਤੇ ਗਏ ਪਰ ਜਦੋਂ ਸਾਡੀਆਂ ਫ਼ੌਜਾਂ ਨੇ ਇਜਾਜ਼ਤ ਮੰਗੀ ਮਨ੍ਹਾਂ ਕਰ ਦਿੱਤਾ ਗਿਆ। (ਪਰ) ਅੱਜ ਦੇਸ਼ ਯੁਵਾ ਸੋਚ ਨਾਲ ਅੱਗੇ ਵੱਧ ਰਿਹਾ ਹੈ। ਇਸ ਲਈ ਇਹ ਦਹਿਸ਼ਤਗਰਦਾਂ ਨੂੰ ਸਬਕ ਸਿਖਾਉਣ ਲਈ ਹਵਾਈ ਹਮਲੇ ਤੇ ਸਰਜੀਕਲ ਸਟਰਾਈਕ ਕਰਦਾ ਹੈ।"
ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਤੋਂ ਬਾਅਦ ਨਾ ਸਿਰਫ਼ ਘਾਟੀ ਵਿੱਚ ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅੱਤਵਾਦ ਨੂੰ ਠੱਲ੍ਹ ਪਈ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਅਜਿਹੇ ਹਮਲੇ ਹੁੰਦੇ ਤਾਂ ਪਹਿਲਾਂ ਵੀ ਰਹੇ ਹਨ ਪਰ ਇਸ ਵਾਰ ਭਾਰਤ ਦੀ ਸਿਆਸੀ ਲੀਡਰਸ਼ਿੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਅਤੇ ਇਹ ਹਮਲੇ ਵੀ ਪਹਿਲੇ ਕਿਸੇ ਵੀ ਹਮਲੇ ਤੋਂ ਵੱਡੇ ਸਨ।
ਵੀਡੀਓ: ਪੰਜਾਬੀ ਵਿਰਸਾ ਮਹਿਜ਼ ਵੀਰਤਾ ਤੱਕ ਸੀਮਤ ਨਹੀਂ
https://www.youtube.com/watch?v=Eto6v4X19mg
ਦਰਬਾਰ ਸਾਹਿਬ ਹੈਰੀਟੇਜ ਸਟਰੀਟ ਤੋਂ ਭੰਗੜੇ ਵਾਲੇ ਬੁੱਤ ਬਦਲੇ ਜਾਣਗੇ
ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸੱਭਿਆਚਾਰ ਵਿਭਾਗ ਨੂੰ ਦਰਬਾਰ ਸਾਹਿਬ ਹੈਰੀਟੇਜ ਸਟ੍ਰੀਟ ਤੋਂ ਗਿੱਧੇ-ਭੰਗੜੇ 'ਤੇ ਬੁੱਤਾਂ ਨੂੰ ਹਟਾ ਕੇ ਅੰਮ੍ਰਿਤਸਰ 'ਚ ਕਿਸੇ ਹੋਰ ਉਚਿਤ ਥਾਂ 'ਤੇ ਲਗਾਉਣ ਦੇ ਆਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੁੱਤ ਢਹੁਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਤੇ ਉਨ੍ਹਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ ਹਨ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੈਰੀਟੇਜ ਸਟ੍ਰੀਟ 'ਤੇ ਲੱਗੇ ਇਨ੍ਹਾਂ ਬੁੱਤਾ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਇਤਰਾਜ਼ ਜ਼ਾਹਿਰ ਕਰਦਿਆਂ ਰੋਸ-ਮੁਜ਼ਾਹਰੇ ਕਰ ਰਹੀਆਂ ਸਨ। ਪੜ੍ਹੋ ਪੂਰਾ ਮਾਮਲਾ।
ਪੰਜਾਬ 'ਚ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼
ਕੋਰੋਨਾਵਾਇਰਸ ਦੇ ਇੱਕ ਸ਼ੱਕੀ ਮਰੀਜ਼ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਕੀਤੀ ਹੈ।
ਡਾਕਟਰ ਜਗਤ ਰਾਮ ਮੁਤਾਬਕ ਮੁਹਾਲੀ ਦਾ ਰਹਿਣ ਵਾਲਾ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਚੀਨ ਤੋਂ ਪਰਤਿਆ ਹੈ।
ਉਸ ਦੀ ਯਾਤਰਾ ਹਿਸਟਰੀ ਨੂੰ ਦੇਖਦੇ ਹੋਏ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਆਈਸੋਲੇਟਿਡ ਵਾਰਡ ਵਿੱਚ ਰੱਖਿਆ ਗਿਆ ਹੈ।
ਡਾਕਟਰ ਜਗਤ ਰਾਮ ਨੇ ਦੱਸਿਆ ਕਿ ਪੀਜੀਆਈ ਵਿੱਚ ਕੋਰੋਨਾਵਾਇਰਸ ਸੱਕੀ ਮਰੀਜ਼ਾ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
ਪੜ੍ਹੋ ਭਾਰਤ ਦੇ ਉੱਤਰੀ ਸੂਬਿਆਂ ਵਿੱਚ ਇਸ ਬਾਰੇ ਕੀ ਹਨ ਇੰਤਜ਼ਾਮ।
ਵੀਡੀਓ: 'ਜੇ ਕਤਲ ਹੋ ਗਿਆ ਹੈ ਤਾਂ ਘੱਟੋਘੱਟ ਲਾਸ਼ ਮੰਗਵਾ ਦਿਓ
https://www.youtube.com/watch?v=Dc1XAzYGBEQ
ਲਾਹੌਰ ਵਿੱਚ ਕਤਲ ਹੋਏ ਮੁੰਡੇ ਦੇ ਪਿਤਾ ਨੇ ਕੀ ਕਿਹਾ?
ਹਰਮੀਤ ਸਿੰਘ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਥਿਤ ਆਗੂ ਸਮਝਿਆ ਜਾਂਦਾ ਸੀ ਅਤੇ ਉਸ ਉੱਤੇ ਭਾਰਤ ਵਿੱਚ ਕਈ ਹਿੰਸਕ ਵਾਰਦਾਤਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਦਾ ਰਿਹਾ ਹੈ।
ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਅਜੇ ਨਹੀਂ ਹੋਈ ਪਰ ਸੂਤਰਾਂ ਦੇ ਹਵਾਲੇ ਨਾਲ ਹਿੰਦੁਸਤਾਨ ਟਾਈਮਜ਼ ਦੇ ਪਹਿਲੇ ਸਫ਼ੇ ਉੱਤੇ ਇਹ ਖ਼ਬਰ ਛਪੀ ਹੈ।
ਰਿਪੋਰਟਾਂ ਮੁਤਾਬਕ ਗੁਰਦੁਆਰਾ ਡੇਰਾ ਚਾਹਲ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਗੋਲੀਆਂ ਮਾਰੀਆਂ।
ਹਰਪ੍ਰੀਤ ਦੇ ਪਿਤਾ ਦਾ ਕਹਿਣਾ ਹੈ, "ਹੋਇਆ ਤਾਂ ਕਤਲ ਹੀ ਹੈ, ਇਹ ਤਾਂ ਵਾਹਿਗੁਰੂ ਜਾਣਦਾ ਹੈ, ਕਿਵੇਂ ਹੋਇਆ ਤੇ ਕਿਸ ਨੇ ਕੀਤਾ ਸਾਨੂੰ ਨਹੀਂ ਪਤਾ।'
ਬੀਸੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਅੰਮ੍ਰਿਤਸਰ ਵਿੱਚ ਗੱਲਬਾਤ ਕੀਤੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
https://www.youtube.com/watch?v=xWw19z7Edrs&feature=youtu.be
ਅਮਿਤ ਸ਼ਾਹ ਤੇ ਅਰਵਿੰਦ ਕੇਜਰੀਵਾਲ ਸ਼ਾਹੀਨ ਬਾਗ਼ ਮੁੱਦੇ 'ਤੇ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ 'ਤੇ ਸ਼ਬਦੀ ਹਮਲੇ ਕਰ ਰਹੇ ਹਨ
ਦਿੱਲੀ ਚੋਣ ਦਾ ਕੇਂਦਰ ਪ੍ਰਚਾਰ ਸ਼ਾਹੀਨ ਬਾਗ਼
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਬਿਆਨਬਾਜ਼ੀ ਪੂਰੇ ਚੋਣ ਪ੍ਰਚਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲ ਰਿਹਾ ਮੁਜ਼ਾਹਰੇ ਉੱਤੇ ਫੋਕਸ ਕਰਨ ਵਾਲੀ ਹੈ।
ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਸ਼ਾਹੀਨ ਬਾਗ਼ ਵਿੱਚ ਚੱਲ ਰਹੇ ਮੁਜ਼ਾਹਰਿਆਂ ਬਾਰੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''ਦੰਗੇ ਕਰਵਾਉਣ ਕੇਜਰੀਵਾਲ, ਸ਼ਾਹੀਨ ਬਾਗ਼ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਰਨ ਕੇਜਰੀਵਾਲ ਤਾਂ ਉੱਥੇ ਬੈਠੇ ਲੋਕ ਸਾਡੇ ਤੋਂ ਵੱਧ ਅਰਵਿੰਦ ਕੇਜਰੀਵਾਲ ਦੀ ਹੀ ਗੱਲ ਮੰਨਣਗੇ।'' ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:
ਵੀਡੀਓ: ਲੜਾਈ ਚ ਨੁਕਸਾਨ ਕੱਲੇ ਪਾਕਿਸਤਾਨ ਦਾ ਨਹੀਂ
https://www.youtube.com/watch?v=9QecxEL_P3c
ਵੀਡੀਓ: ਹਿਟਲਰ ਦਾ ਉਹ ਕੈਂਪ ਜਿੱਥੇ ਲੱਖਾਂ ਯਹੂਦੀ ਕਤਲ ਹੋਏ
https://www.youtube.com/watch?v=AQCnmOzv7CY
ਵੀਡੀਓ: ਟੁਟੀਆਂ ਸੜਕਾਂ ਨੇ ਹਿਲਾਈ ਡਾਕਟਰ ਸਾਬ੍ਹ ਦੀ ਰੀੜ੍ਹ
https://www.youtube.com/watch?v=EMBS8MShsFA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਹਰਮੀਤ ਸਿੰਘ ਉਰਫ਼ ‘ਹੈੱਪੀ Phd’ : ਜੇ ਕਤਲ ਤਾਂ ਹੋ ਗਿਆ ਸਾਨੂੰ ਲਾਸ਼ ਤਾਂ ਦੇ ਦਿਓ, ਪਿਤਾ ਦੀ ਅਪੀਲ
NEXT STORY