ਚੀਨ ਨੇ ਇਲਜ਼ਾਮ ਲਾਇਆ ਹੈ ਕਿ ਅਮਰੀਕਾ ਕੋਰੋਨਾਵਾਇਰਸ ਨੂੰ ਲੈ ਕੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਕਰ ਰਿਹਾ ਹੈ
ਚੀਨ ਨੇ ਇਲਜ਼ਾਮ ਲਾਇਆ ਹੈ ਕਿ ਅਮਰੀਕਾ ਕੋਰੋਨਾਵਾਇਰਸ ਨੂੰ ਲੈ ਕੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਕਰ ਰਿਹਾ ਹੈ।
ਅਮਰੀਕਾ ਨੇ ਕੋਰੋਨਾਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਜਿਨ੍ਹਾਂ ਵਿਦੇਸ਼ੀ ਲੋਕਾਂ ਨੇ ਚੀਨ ਦਾ ਦੌਰਾ ਕੀਤਾ ਹੈ, ਨੂੰ ਅਮਰੀਕਾ ਨਹੀਂ ਆਉਣ ਦਿੱਤਾ ਜਾਵੇਗਾ।
ਅਮਰੀਕਾ ਦੇ ਇਨ੍ਹਾਂ ਫੈਸਲਿਆਂ ਤੋਂ ਬਾਅਦ ਚੀਨ ਦਾ ਤਾਜ਼ਾ ਜਵਾਬ ਆਇਆ ਹੈ।
ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਵਾਲੇ ਲੋਕਾਂ ਦੇ 17 ਹਜ਼ਾਰ ਕੇਸ ਸਾਹਮਣੇ ਆਏ ਹਨ। ਸਿਰਫ਼ ਚੀਨ ਵਿੱਚ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਤੋਂ ਬਾਹਰ ਵੀ ਕੋਰੋਨਾਵਾਇਰਸ ਨਾਲ ਗ੍ਰਸਤ ਲੋਕਾਂ ਦੇ 150 ਮਾਮਲੇ ਸਾਹਮਣੇ ਆਏ ਹਨ, ਜਦਕਿ ਫਿਲਪੀਨਜ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ
ਇੱਕ ਪ੍ਰੈਸ ਕਾਨਫਰੰਸ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਇਸ ਫ਼ੈਸਲੇ ਨਾਲ ਡਰ ਦਾ ਮਾਹੌਲ ਪੈਦਾ ਹੋਵੇਗਾ
ਚੀਨ ਨੇ ਕੀ ਕਿਹਾ ਹੈ?
ਇੱਕ ਪ੍ਰੈਸ ਕਾਨਫਰੰਸ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਇਸ ਫ਼ੈਸਲੇ ਨਾਲ ਡਰ ਦਾ ਮਾਹੌਲ ਪੈਦਾ ਹੋਵੇਗਾ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੂਨਇੰਗ ਨੇ ਕਿਹਾ ਕਿ ਅਮਰੀਕਾ ਨੂੰ ਮਦਦ ਕਰਨੀ ਚਾਹੀਦੀ ਹੈ, ਪਰ ਇਸ ਦੀ ਬਜਾਏ ਇਹ ਡਰ ਫੈਲਾਅ ਰਿਹਾ ਹੈ।
ਚੁਨਇੰਗ ਨੇ ਕਿਹਾ ਕਿ ਅਮਰੀਕਾ ਚੀਨ ਦੇ ਸੈਲਾਨੀਆਂ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਸੀ ਅਤੇ ਉਸ ਨੇ ਆਪਣੇ ਦੂਤਘਰ ਦੇ ਕੁਝ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਅਜਿਹੀ ਸਥਿਤੀ ਨੂੰ ਫੈਲਣ ਤੋਂ ਰੋਕਣ ਦੀ ਸਮਰੱਥਾ ਰੱਖਦੇ ਹਨ, ਜਦਕਿ ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਸ਼ਾਂ ਤੋਂ ਅਲੱਗ ਜ਼ਿਆਦਾ ਰੋਕ ਲਗਾਉਣ ਦੀ ਪਹਿਲ ਕੀਤੀ ਹੈ।
ਅਮਰੀਕਾ ਦੀ ਤਰਫ਼ੋਂ ਪਾਬੰਦੀ ਦੇ ਬਾਅਦ, ਆਸਟਰੇਲੀਆ ਵਰਗੇ ਕੁਝ ਦੇਸ਼ਾਂ ਨੇ ਵੀ ਚੀਨ ਤੋਂ ਆਉਣ ਵਾਲੇ ਲੋਕਾਂ ਉੱਤੇ ਕੁਝ ਪਾਬੰਦੀਆਂ ਲਗਾਈਆਂ ਹਨ।
ਹਾਂਗ ਕਾਂਗ ਨੇ ਇਹ ਵੀ ਕਿਹਾ ਹੈ ਕਿ ਉਹ ਫ਼ਿਲਹਾਲ ਚੀਨੀ ਸਰਹੱਦ ਨਾਲ ਲੱਗਦੀ 13 ਸਰਹੱਦਾਂ ਵਿੱਚੋਂ 10 ਨੂੰ ਬੰਦ ਕਰ ਰਿਹਾ ਹੈ।
ਹਾਲਾਂਕਿ, ਡਬਲਿਯੂਐੱਚਓ ਨੇ ਚੇਤਾਵਨੀ ਦਿੱਤੀ ਹੈ ਕਿ ਸਰਹੱਦਾਂ ਦੇ ਬੰਦ ਹੋਣ ਨਾਲ ਵਾਇਰਸ ਦੇ ਫੈਲਣ ਵਿੱਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਲੋਕ ਗ਼ੈਰ-ਸਰਕਾਰੀ ਤੌਰ 'ਤੇ ਦੂਜੇ ਦੇਸ਼ਾਂ ਵਿੱਚ ਦਾਖਲ ਹੋਣਗੇ।
https://www.youtube.com/watch?v=WpdgZhPtPjY
ਅਮਰੀਕਾ ਨੇ ਕੀ ਕਦਮ ਚੁੱਕੇ ਹਨ?
23 ਜਨਵਰੀ ਨੂੰ, ਅਮਰੀਕਾ ਨੇ ਆਦੇਸ਼ ਦਿੱਤਾ ਕਿ ਵੁਹਾਨ ਤੋਂ ਸਾਰੇ ਗੈਰ-ਜ਼ਰੂਰੀ ਅਮਰੀਕੀ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਚਲੇ ਜਾਣ।
ਇਕ ਹਫ਼ਤੇ ਬਾਅਦ, ਅਮਰੀਕਾ ਨੇ ਕਈ ਹੋਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੀਨ ਤੋਂ ਵਾਪਸ ਆਉਣ ਦੀ ਆਗਿਆ ਦਿੱਤੀ।
30 ਜਨਵਰੀ ਨੂੰ, ਵਿਸ਼ਵ ਸਿਹਤ ਸੰਗਠਨ ਨੇ ਨਵੇਂ ਵਾਇਰਸ ਸੰਬੰਧੀ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਇਸ ਤੋਂ ਬਾਅਦ ਅਮਰੀਕਾ ਨੇ 21 ਸਾਲ ਤੋਂ ਘੱਟ ਉਮਰ ਦੇ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਚੀਨ ਤੋਂ ਵਾਪਸ ਆਉਣ ਦਾ ਆਦੇਸ਼ ਦਿੱਤਾ।
ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਹੁਬੇਈ ਸੂਬੇ ਤੋਂ ਆਉਣ ਵਾਲੇ ਕਿਸੇ ਵੀ ਅਮਰੀਕੀ ਨਾਗਰਿਕ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾ ਸਕਦਾ ਹੈ।
ਕਈ ਦੇਸ਼ਾਂ ਨੇ ਚੀਨ ਵਿੱਚ ਦਾਖਲ ਹੋਣ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ
ਹੋਰ ਕਿਸ ਦੇਸ਼ ਨੇ ਕੀ ਕੀਤਾ ਹੈ?
ਕਈ ਦੇਸ਼ਾਂ ਨੇ ਚੀਨ ਵਿੱਚ ਦਾਖਲ ਹੋਣ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ।
ਅਮਰੀਕਾ, ਆਸਟਰੇਲੀਆ ਅਤੇ ਸਿੰਗਾਪੁਰ ਨੇ ਹਾਲ ਹੀ ਵਿੱਚ ਉਨ੍ਹਾਂ ਵਿਦੇਸ਼ੀਆਂ ਦੇ ਆਪਣੇ ਦੇਸ਼ਾ ਵਿੱਚ ਆਉਣ 'ਤੇ ਰੋਕ ਲਗਾਈ ਹੈ ਜੋ ਫਿਲਹਾਲ ਚੀਨ ਗਏ ਸਨ।
ਨਿਉਜ਼ੀਲੈਂਡ ਅਤੇ ਇਜ਼ਰਾਈਲ ਨੇ ਮੇਨਲੈਂਡ ਚੀਨ ਤੋਂ ਆਉਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਆਉਣ 'ਤੇ ਪਾਬੰਦੀ ਲਗਾਈ।
ਜਪਾਨ ਅਤੇ ਦੱਖਣੀ ਕੋਰੀਆ ਨੇ ਹੁਬੇਈ ਪ੍ਰਾਂਤ ਦੀ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀਆਂ ਦੇ ਆਉਣ 'ਤੇ ਪਾਬੰਦੀ ਲਗਾਈ ਹੈ।
ਮਿਸਰ, ਫ਼ਿਨਲੈਂਡ, ਬ੍ਰਿਟੇਨ ਅਤੇ ਇਟਲੀ ਵਰਗੇ ਦੇਸ਼ਾਂ ਨੇ ਮੇਨਲੈਂਡ ਚਾਈਨਾ ਜਾਣ ਵਾਲੀ ਆਪਣੀ ਰਾਸ਼ਟਰੀ ਏਅਰ ਲਾਈਨ ਦੀਆਂ ਉਡਾਣਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ।
ਅੰਤਰਰਾਸ਼ਟਰੀ ਸਿਹਤ ਅਧਿਕਾਰੀਆਂ ਨੇ ਪਾਬੰਦੀਆਂ ਦੇ ਵਿਰੁੱਧ ਆਪਣੀ ਰਾਏ ਜ਼ਾਹਰ ਕੀਤੀ ਹੈ
ਕੀ ਪਾਬੰਦੀ ਕੰਮ ਕਰੇਗੀ?
ਅੰਤਰਰਾਸ਼ਟਰੀ ਸਿਹਤ ਅਧਿਕਾਰੀਆਂ ਨੇ ਇਨ੍ਹਾਂ ਪਾਬੰਦੀਆਂ ਦੇ ਵਿਰੁੱਧ ਆਪਣੀ ਰਾਏ ਜ਼ਾਹਰ ਕੀਤੀ ਹੈ।
ਡਬਲਯੂਐਚਓ ਦੇ ਮੁਖੀ ਡਾ. ਟੇਡਰੋਸ ਏਡਹਾਨੋਮ ਦਾ ਕਹਿਣਾ ਹੈ ਕਿ ਆਉਣ-ਜਾਣ 'ਤੇ ਪਾਬੰਦੀਆਂ ਵਧੇਰੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ।
ਸੰਸਥਾਨ ਨੇ ਸਰਹੱਦਾਂ 'ਤੇ ਸਕ੍ਰੀਨਿੰਗ ਕਰਨ ਦੀ ਸਿਫਾਰਸ਼ ਕੀਤੀ ਹੈ।
https://www.youtube.com/watch?v=HflP-RuHdso
ਇਹ ਵਾਇਰਸ ਕਿੰਨਾ ਖਤਰਨਾਕ ਹੈ?
ਵੁਹਾਨ ਸ਼ਹਿਰ ਵਿੱਚ 75 ਹਜ਼ਾਰ ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਕੋਰੋਨਾ ਵਾਇਰਸ ਵੂਹਾਨ ਤੋਂ ਹੀ ਫੈਲਿਆ ਸੀ।
ਹਾਂਗ ਕਾਂਗ ਯੂਨੀਵਰਸਿਟੀ ਦਾ ਅਨੁਮਾਨ ਹੈ ਕਿ ਇਹ ਗਿਣਤੀ ਸਰਕਾਰੀ ਗਿਣਤੀ ਤੋਂ ਵੱਧ ਹੋ ਸਕਦੀ ਹੈ।
ਮੈਡੀਕਲ ਜਰਨਲ ਲੈਂਸੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਸਨ।
ਰਿਪੋਰਟ ਦੇ ਅਨੁਸਾਰ, 99 ਲੋਕ ਜਿਨ੍ਹਾਂ ਦਾ ਵੁਹਾਨ ਦੇ ਜਿਨਿਤਾਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਉਨ੍ਹਾਂ 'ਚੋਂ 40 ਲੋਕਾਂ ਦਾ ਦਿਲ ਕਮਜ਼ੋਰ ਸੀ ਅਤੇ ਖੂਨ ਦੀਆਂ ਨਾੜੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਜਦਕਿ 12 ਹੋਰਾਂ ਨੂੰ ਸ਼ੂਗਰ ਸੀ।
ਬੁਖ਼ਾਰ ਦੇ ਲੱਛਣ ਪਹਿਲਾਂ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀਆਂ ਵਿੱਚ ਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।
ਪਰ ਇਸ ਵਾਇਰਸ ਨਾਲ ਸੰਕਰਮਿਤ ਜ਼ਿਆਦਾਤਰ ਲੋਕਾਂ ਦੀ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਹੈ, ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਮ ਫਲੂ ਹੋਵੇ।
ਚੀਨ ਵਿੱਚ ਨੈਸ਼ਨਲ ਹੈਲਥ ਕਮਿਸ਼ਨ (ਐੱਨਐੱਚਸੀ) ਦੇ ਇਕ ਮਾਹਰ ਨੇ ਕਿਹਾ ਕਿ ਕੋਰੋਨਾਵਾਇਰਸ ਇਕ ਹਫ਼ਤੇ ਵਿੱਚ ਠੀਕ ਹੋ ਸਕਦਾ ਹੈ।
ਇਹ ਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=rdpHkYEF7Lc
https://www.youtube.com/watch?v=ggIBPyp3_pc
https://www.youtube.com/watch?v=9UvyjWQjJ7k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
NEXT STORY