ਕੋਰੋਨਾਵਾਇਰਸ ਦਾ ਇੱਕ ਅਜਿਹਾ ਰੂਪ ਸਾਹਮਣੇ ਆ ਰਿਹਾ ਹੈ ਜੋ ਬਹੁਤ ਭਿਆਨਕ ਹੈ
ਭਾਰਤ 'ਚ ਕੋਰੋਨਾਵਾਇਰਸ ਦਾ ਇੱਕ ਅਜਿਹਾ ਰੂਪ ਸਾਹਮਣੇ ਆ ਰਿਹਾ ਹੈ ਜੋ ਬਹੁਤ ਭਿਆਨਕ ਹੈ। ਇਸ ਰੂਪ 'ਚ ਵਾਇਰਸ ਦੇ ਲੱਛਣ ਹੀ ਸਾਹਮਣੇ ਨਹੀਂ ਆ ਰਹੇ ਹਨ।
ਤਾਮਿਲਨਾਡੂ, ਕੇਰਲ, ਕਰਨਾਟਕ, ਅਸਮ, ਰਾਜਸਥਾਨ ਵਰਗੇ ਸੂਬਿਆਂ ਨੇ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ ਹੈ।
ਇਸ ਲਿਹਾਜ਼ ਨਾਲ ਭਾਰਤ 'ਚ ਬਿਨ੍ਹਾਂ ਲੱਛਣ ਵਾਲੇ ਸੰਕ੍ਰਮਿਤ ਮਾਮਲੇ ਡਾਕਟਰਾਂ ਲਈ ਇੱਕ ਨਵੀਂ ਸਿਰਦਰਦੀ ਬਣ ਗਏ ਹਨ। ਪੜ੍ਹੋ ਪੂਰੀ ਖ਼ਬਰ
ਭਾਰਤ ਸਰਕਾਰ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ
ਕੋਰੋਨਾਵਾਇਰਸ: ਆਰੋਗਿਆ ਸੇਤੂ ਐਪ ਕੀ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ?
ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਵਿੱਚ ਬੀਤੀ 25 ਮਾਰਚ ਤੋਂ ਹੀ ਲੌਕਡਾਊਨ ਹੈ, ਪਰ ਸਰਕਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ।
ਭਾਰਤ ਸਰਕਾਰ ਨੇ ਦੋ ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤੀ ਸੀ। ਪਰ ਕੀ ਇਹ ਕੋਈ ਲਾਜ਼ਮੀ ਐਪ ਹੈ, ਜਿਸ ਨੂੰ ਦੇਸ ਹਰੇਕ ਨਾਗਰਿਕਦੇ ਮੌਬਾਇਲ ਵਿੱਚ ਹੋਣਾ ਚਾਹੀਦਾ ਹੈ? ਇਸ ਬਾਰੇ ਮਾਹਰਾਂ ਦਾ ਰਾਇ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਅਮਰੀਕਾ 'ਚ ਬਹੁਤੀਆਂ ਨਰਸਾਂ ਬੇਰੁਜ਼ਗਾਰ ਕਿਉਂ ਹਨ?
ਅਜਿਹੇ ਸਮੇਂ ਵਿੱਚ ਜਦੋਂ ਮੈਡੀਕਲ ਪੇਸ਼ੇਵਰ ਆਪਣਾ ਜੀਵਨ ਖ਼ਤਰੇ ਵਿੱਚ ਪਾ ਰਹੇ ਹਨ, ਉਦੋਂ ਅਮਰੀਕਾ ਵਿੱਚ ਹਜ਼ਾਰਾਂ ਡਾਕਟਰਾਂ ਦੀ ਤਨਖ਼ਾਹ ਵਿੱਚ ਵੱਡੀ ਕਟੌਤੀ ਕੀਤੀ ਜਾ ਰਹੀ ਹੈ। ਨਰਸਾਂ ਨੂੰ ਬਿਨਾਂ ਤਨਖ਼ਾਹ ਦੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।
ਪਰ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
· ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
· ਕੋਰੋਨਾਵਾਇਰਸ: 'ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ'
· ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ 'ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
· ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਕੋਰੋਨਾਵਾਇਸ ਕਾਰਨ ਲੌਕਡਾਊਨ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦਾ ਕੀ ਹੈ ਹਾਲ
ਮੋਹਾਲੀ ਸ਼ਹਿਰ ਵਿਚ ਵਸੇ ਪਿੰਡ ਕੁੰਬੜਾ ’ਚ ਰਹਿਣ ਵਾਲੇ ਗੰਗਾਰਾਮ ਤੇ ਉਸ ਦੀ ਪਤਨੀ ਰੇਸ਼ਮਾ ਵਾਸਤੇ ਕੁਝ ਦਿਨ ਪਹਿਲਾਂ ਤੱਕ ਜ਼ਿੰਦਗੀ ਇੰਨੀ ਚੰਗੀ ਨਾ ਸਹੀ ਪਰ ਦਿਨ ਵਧੀਆ ਕੱਟ ਰਹੇ ਸਨ।
ਸਾਰੇ ਕਾਰੋਬਾਰ ਬੰਦ ਹੋ ਗਏ ਤੇ ਉਸ ਦੁਕਾਨ ’ਤੇ ਵੀ ਤਾਲਾ ਲੱਗ ਗਿਆ ਜਿੱਥੇ ਗੰਗਾਰਾਮ ਕੰਮ ਕਰਦਾ ਸੀ। ਨੇੜਲੇ ਘਰਾਂ ਵਿਚ ਜਾ ਕੇ ਕੰਮ ਕਰਨ ਵਾਲੀ ਰੇਸ਼ਮਾ ਵਾਸਤੇ ਸਾਰੇ ਬੂਹੇ ਬੰਦ ਹੋ ਗਏ।
ਅਜਿਹੇ ਹੀ ਕੁਝ ਹੋਰ ਫਸੇ ਮਜ਼ਦੂਰਾਂ ਦਾ ਹਾਲ ਜਾਣਨ ਲਈ ਇੱਥੇ ਕਲਿੱਕ ਕਰਕੇ ਖ਼ਬਰ ਵਿਸਥਾਰ ਨਾਲ ਪੜ੍ਹ ਸਕਦੇ ਹੋ।
· ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
· ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
· ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
· ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ
ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਲੱਛਣ
ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।
ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ। ਵਿਸਥਾਰ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ
https://www.youtube.com/watch?v=H1BnJtQqYLQ
https://www.youtube.com/watch?v=bSC-gFnj7pM
https://youtu.be/IHMVnkDMkOY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '17994478-bac0-49c7-8019-7527327262f3','assetType': 'STY','pageCounter': 'punjabi.india.story.52518418.page','title': 'ਕੋਰੋਨਾਵਾਇਰਸ: ਬਿਨਾਂ ਲੱਛਣ ਵਾਲਾ ਕੋਰੋਨਾ ਭਾਰਤ ਲਈ ਕਿੰਨ੍ਹਾਂ ਖ਼ਤਰਨਾਕ ਹੋ ਸਕਦਾ- 5 ਅਹਿਮ ਖ਼ਬਰਾਂ','published': '2020-05-03T02:42:20Z','updated': '2020-05-03T02:42:20Z'});s_bbcws('track','pageView');

ਕੋਰੋਨਾਵਾਇਰਸ: ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ
NEXT STORY