ਅਮਰੀਕਾ ਨੇ ਕੋਵਿਡ-19 ਮਹਾਂਮਾਰੀ ਦਾ ਇਲਾਜ ਰੈਮਡੈਸੇਵੀਅਰ ਨਾਂਅ ਦੀ ਦਵਾਈ ਨਾਲ ਕੀਤਾ ਜਾਣ ਲੱਗਿਆ ਹੈ
ਅਮਰੀਕਾ ਨੇ ਕੋਵਿਡ-19 ਮਹਾਂਮਾਰੀ ਦੇ ਇਲਾਜ ਲਈ ਰੈਮਡੈਸੇਵੀਅਰ ਨਾਂਅ ਦੀ ਦਵਾਈ ’ਤੇ ਭਰੋਸਾ ਕਰਦਿਆਂ ਕਿਹਾ ਹੈ ਕਿ ਇਸ ਗੱਲ ਦੇ ਸਪੱਸ਼ਟ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ।
ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ’ਚ ਵੀ ਇਸ ਦਵਾਈ ਦਾ ਜ਼ਿਕਰ ਕੀਤਾ ਗਿਆ।
ਰੈਮਡੈਸੇਵੀਅਰ ਦਵਾਈ ਨਾਲ ਆਸ ਦੀ ਕਿਰਨ ਤਾਂ ਬੱਝੀ ਹੈ ਪਰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਇਸ ’ਤੇ ਅੱਗੇ ਹੋਰ ਕੁਝ ਵੀ ਕਹਿਣ ਤੋਂ ਪਹਿਲਾਂ ਫਿਲਹਾਲ ਥੋੜ੍ਹਾ ਰੁਕਣਾ ਚਾਹੀਦਾ ਹੈ।
ਉਨ੍ਹਾਂ ਕਿਹਾ, “ਰੈਮਡੈਸੇਵੀਅਰ ਉਨ੍ਹਾਂ ਤਮਾਮ ਮੈਡੀਕਲ ਪ੍ਰੋਟੋਕਲ ‘ਚੋਂ ਇੱਕ ਹੈ ਜਿੰਨ੍ਹਾਂ ਨੂੰ ਦੁਨੀਆਂ ਭਰ ਵਿੱਚ ਪਰਖਿਆ ਜਾ ਰਿਹਾ ਹੈ। ਕੋਵਿਡ-19 ਦੇ ਇਲਾਜ ਲਈ ਅਜੇ ਤੱਕ ਕੋਈ ਤੈਅ ਇਲਾਜ ਜਾਂ ਪ੍ਰੋਟੋਕੋਲ ਨਹੀਂ ਅਪਣਾਇਆ ਜਾ ਰਿਹਾ।"
"ਰੈਮਡੈਸੇਵੀਅਰ ਵੀ ਉਨ੍ਹਾਂ ਅਧਿਐਨਾਂ ’ਚੋਂ ਇੱਕ ਹੈ ਜੋ ਕਿ ਹਾਲ ਵਿੱਚ ਹੀ ਛਪੀਆਂ ਹਨ। ਅਧਿਐਨ ਵਿੱਚ ਇਹ ਸਾਬਿਤ ਨਹੀਂ ਹੋਇਆ ਕਿ ਦਵਾਈ 100 ਫੀਸਦ ਮਦਦਗਾਰ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਅਸੀਂ ਹੋਰ ਸਬੂਤਾਂ ਦਾ ਇੰਤਜ਼ਾਰ ਕਰ ਰਹੇ ਹਾਂ।”
ਭਾਰਤ ਵਿੱਚ ਕਿਵੇਂ ਮਿਲੇਗੀ ਇਹ ਦਵਾਈ
ਜੇਕਰ ਰੈਮਡੈਸੇਵੀਅਰ ਦਵਾਈ ਜਾਂਚ ਵਿੱਚ ਸਫ਼ਲ ਸਾਬਤ ਹੁੰਦੀ ਹੈ ਤਾਂ ਅੱਗੇ ਦੀ ਕਾਰਵਾਈ ਕੀ ਹੋਵੇਗੀ ਅਤੇ ਭਾਰਤ ਵਿੱਚ ਇਹ ਦਵਾਈ ਕਿਵੇਂ ਪਹੁੰਚੇਗੀ?
ਆਈਸੀਐਮਆਰ ਦੇ ਜਾਣਕਾਰਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਪਹਿਲਾਂ ਭਾਰਤੀ ਨਾਗਰਿਕਾਂ ਉੱਤੇ ਇਸ ਦਵਾਈ ਦਾ ਅਸਰ ਵੇਖਿਆ ਜਾਵੇਗਾ ਕਿ ਕਿਤੇ ਕੋਈ ਨੇਗੈਟਿਵ ਪ੍ਰਭਾਵ ਤਾਂ ਨਹੀਂ ਪੈ ਰਿਹਾ। ਇਸ ਸਬੰਧੀ ਅਧਿਐਨ ਕੀਤਾ ਜਾਵੇਗਾ।
ਦੇਸ ਵਿੱਚ ਕਿਸੇ ਵੀ ਨਵੀਂ ਦਵਾਈ ਨੂੰ ਪਹਿਲਾਂ ਡਰੱਗਸ ਕੰਟਰੋਲਰ ਜਨਰਲ ਆਫ਼ ਇੰਡੀਆ ਮਨਜ਼ੂਰੀ ਦਿੰਦਾ ਹੈ। ਇਸ ਸਬੰਧੀ ਉਹ ਆਈਸੀਐਮਆਰ ਨਾਲ ਤਕਨੀਕੀ ਮਸ਼ਵਰਾ ਕਰਦੇ ਹਨ। ਇਹ ਸਾਰਾ ਕੁਝ ਤੈਅ ਕਾਨੂੰਨ ਤਹਿਤ ਹੁੰਦਾ ਹੈ।
ਆਈਸੀਐਮਆਰ ਮੁਤਾਬਕ ਦੁਨੀਆਂ ਭਰ ਵਿੱਚ ਕੋਵਿਡ-19 ਦੇ ਇਲਾਜ ਦੀ ਭਾਲ ਲਈ 300 ਤੋਂ ਵੀ ਵੱਧ ਸਟੱਡੀਜ਼ ਚੱਲ ਰਹੀਆਂ ਹਨ। ਭਾਰਤ ਵਿੱਚ ਵੀ ਕਈ ਕਲੀਨਿਕਲ ਟ੍ਰਾਇਲ ਕੀਤੇ ਜਾ ਰਹੇ ਹਨ।
ਦੁਨੀਆਂ ਭਰ ਵਿੱਚ ਕੋਵਿਡ-19 ਦੇ ਇਲਾਜ ਦੀ ਭਾਲ ਲਈ 300 ਤੋਂ ਵੀ ਵੱਧ ਸਟੱਡੀਜ਼ ਚੱਲ ਰਹੀਆਂ ਹਨ
ਦਵਾਈ ਦੀ ਟ੍ਰਾਇਲ ਕਰਨ ਵਾਲੀ ਅਮਰੀਕੀ ਕੰਪਨੀ
ਰੈਮਡੈਸੇਵੀਅਰ ਇੱਕ ਐਂਟੀਵਾਇਰਲ ਦਵਾਈ ਹੈ, ਜਿਸ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ।
ਅਮਰੀਕਾ ਵਿੱਚ ਇਸ ਦਵਾਈ ਦਾ ਕੋਵਿਡ-19 ਦੇ ਇਲਾਜ ਵੱਜੋਂ ਪ੍ਰੀਖਣ ਗਿਲਿਏਡ ਨਾਂਅ ਦੀ ਕੰਪਨੀ ਕਰ ਰਹੀ ਹੈ।
ਭਾਰਤ ਦੀ ਸਭ ਤੋਂ ਵੱਡੀ ਖੋਜ ਸੰਸਥਾ ਸੀਐਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਭਾਰਤ ਵਿੱਚ ਇਹ ਦਵਾਈ ਕਿਵੇਂ ਆਵੇਗੀ, ਇਹ ਸਭ ਕੰਪਨੀ ਦੀ ਵਪਾਰਕ ਰਣਨੀਤੀ ’ਤੇ ਨਿਰਭਰ ਕਰਦਾ ਹੈ।"
"ਕੰਪਨੀ ਕੋਲ 2-3 ਬਦਲ ਹਨ। ਹਾਲਾਂਕਿ, ਉਸ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਪਰ ਇਹ ਮੁੰਕਮਲ ਤੌਰ ’ਤੇ ਗਿਲਿਏਡ ਕੰਪਨੀ ਦਾ ਅੰਦਰੂਨੀ ਮਾਮਲਾ ਹੈ ਕਿ ਉਹ ਭਾਰਤ ਵਿੱਚ ਇਸ ਦਵਾਈ ਨੂੰ ਕਿਸ ਤਰ੍ਹਾਂ ਲਿਆਵੇਗੀ।”
https://youtu.be/MrixFJmZEJU
ਵੇਖਿਆ ਜਾਵੇ ਤਾਂ ਹਾਈਡਰੋਕਲੋਰੋਕਵਿਨ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਿੱਧਾ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਸੀ ਤੇ ਦਵਾਈ ਮੰਗਵਾ ਲਈ ਸੀ।
ਤਾਂ ਕੀ ਭਾਰਤ ਵੀ ਅਮਰੀਕਾ ਵਾਂਗ ਸਿੱਧਾ ਸੰਪਰਕ ਸਾਧ ਕੇ ਦਵਾਈ ਨਹੀਂ ਮੰਗਵਾ ਸਕਦਾ?
ਇਸ ਬਾਰੇ ਡਾ. ਸ਼ੇਖਰ ਦਾ ਕਹਿਣਾ ਹੈ ਕਿ ਇਹ ਦੋਵੇਂ ਵੱਖਰੇ ਮਾਮਲੇ ਹਨ।
"ਹਾਈਡਰੋਕਲੋਰੋਕਵੀਨ ਬਹੁਤ ਪੁਰਾਣੀ ਦਵਾਈ ਹੈ ਅਤੇ ਇਸ ਦਾ ਕੋਈ ਪੇਟੇਂਟ ਵੀ ਨਹੀਂ ਹੈ। ਪਰ ਰੈਮਡੈਸੇਵੀਅਰ ਇੱਕ ਨਵੀਂ ਦਵਾਈ ਹੈ ਅਤੇ ਇਸ ਦਾ ਪੇਟੇਂਟ ਵੀ ਹੈ ਇਸ ਲਈ ਹਾਈਡਰੋਕਲੋਰੋਕਵਿਨ ਜੈਨੇਰਿਕ ਕੰਪਨੀ ਬਣਾ ਸਕਦੀ ਹੈ ਅਤੇ ਕਿਸੇ ਨੂੰ ਵੀ ਵੇਚ ਸਕਦੀ ਹੈ।"
"ਪਰ ਇਹ ਦਵਾਈ ਗਿਲੀਏਡ ਕੰਪਨੀ ਦੀ ਮਾਲਕੀਅਤ ਹੈ। ਇਸ ਲਈ ਕੰਪਨੀ ਹੀ ਤੈਅ ਕਰੇਗੀ ਕਿ ਕੌਣ ਬਣਾ ਸਕਦਾ ਹੈ ਅਤੇ ਕੌਣ ਵੇਚ ਸਕਦਾ ਹੈ।”
ਭਾਰਤ ਦੀਆਂ ਕੰਪਨੀਆਂ ਰੈਮਡੈਸੇਵੀਅਰ ਬਣਾਉਣ ਵਿੱਚ ਸਮਰੱਥ
ਜੇਕਰ ਰੈਮਡੈਸੇਵੀਅਰ ਜਾਂਚ ਵਿੱਚ ਸਫ਼ਲ ਹੋ ਜਾਂਦੀ ਹੈ ਤਾਂ ਜ਼ਾਹਰ ਹੈ ਕਿ ਦੁਨੀਆਂ ਭਰ ਦੇ ਦੇਸ ਇਸ ਨੂੰ ਲੈਣਾ ਚਾਹੁਣਗੇ।
ਅਜਿਹੇ ਵਿੱਚ ਇਹ ਕੰਪਨੀ ਹੋ ਸਕਦਾ ਹੈ ਕਿ ਸਥਾਨਕ ਕੰਪਨੀਆਂ ਨੂੰ ਪੇਟੇਂਟ ਦੇ ਕੇ, ਉੱਥੇ ਦਵਾਈ ਬਣਵਾ ਸਕੇ।
ਡਾ.ਸ਼ੇਖਰ ਕਹਿੰਦੇ ਹਨ ਕਿ ਕੰਪਨੀ ਦੀ ਇਹ ਰਣਨੀਤੀ ਜ਼ਰੂਰ ਹੋਵੇਗੀ ਕਿ ਉਹ ਭਾਰਤੀ ਕੰਪਨੀਆਂ ਨਾਲ ਸੰਪਰਕ ਕਰੇ, ਕਿਉਂਕਿ ਭਾਰਤੀ ਕੰਪਨੀਆਂ ਦੀ ਸਮਰੱਥਾ ਬਹੁਤ ਚੰਗੀ ਹੈ।
“ਜੇਕਰ ਅਮਰੀਕੀ ਕੰਪਨੀ ਕੁਝ ਭਾਰਤੀ ਕੰਪਨੀਆਂ ਨੂੰ ਪੇਟੇਂਟ ਦੇਣਾ ਚਾਵੇ ਤਾਂ ਵੱਡੀਆਂ ਕੰਪਨੀਆਂ ਆਸਾਨੀ ਨਾਲ ਦਵਾਈ ਬਣਾ ਲੈਣਗੀਆਂ। ਇਸ ਲਈ ਗਿਲਿਏਡ ਕੰਪਨੀ ਦੀ ਰਣਨੀਤੀ ’ਤੇ ਹੀ ਸਭ ਕੁਝ ਨਿਰਭਰ ਕਰਦਾ ਹੈ।”
ਰੈਮਡੈਸੇਵੀਅਰ ਦਵਾਈ ਦਾ ਪੇਟੇਂਟ 2035 ਤੱਕ ਗਿਲਿਏਡ ਨਾਂ ਦੀ ਕੰਪਨੀ ਕੋਲ ਹੈ
ਭਾਰਤੀ ਡਰੱਗ ਨਿਰਮਾਤਾ ਐਸੋਸੀਏਸ਼ਨ ਦੇ ਸਕੱਤਰ ਜਨਰਲ ਧਾਰਾ ਪਟੇਲ ਅਨੁਸਾਰ, ਰੈਮਡੈਸੇਵੀਅਰ ਦਵਾਈ ਦਾ ਪੇਟੇਂਟ 2035 ਤੱਕ ਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਤਿੰਨ ਦਵਾਈ ਨਿਰਮਾਤਾ ਕੰਪਨੀਆਂ ਦੀ ਨਜ਼ਰ ਇਸ ’ਤੇ ਟਿਕੀ ਹੋਈ ਹੈ ਅਤੇ ਜੇਕਰ ਰੈਮਡੈਸੇਵੀਅਰ ਦਵਾਈ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਭਾਰਤੀ ਕੰਪਨੀਆਂ ਗਿਲਿਏਡ ਕੰਪਨੀ ਨਾਲ ਸਮਝੌਤਾ ਕਰ ਸਕਦੀਆਂ ਹਨ।
ਧਾਰਾ ਪਟੇਲ ਕਹਿੰਦੇ ਹਨ ਕਿਹਾ ਕਿ ਇਹ ਸਰਕਾਰ ਦੇਖੇਗੀ ਕਿ, ਕੀ ਇਹ ਕੰਪਨੀਆਂ ਕਿਫਾਇਤੀ ਮੁੱਲ ’ਤੇ ਇਹ ਦਵਾਈ ਨੂੰ ਬਣਾਉਣ ਦੇ ਯੋਗ ਹਨ, ਤਾਂ ਹੀ ਜ਼ਰੂਰੀ ਲਾਈਸੈਂਸ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਉਤਪਾਦ ਬਹੁਤ ਜ਼ਰੂਰੀ ਹੈ ਤਾਂ ਰਾਸ਼ਟਰ ਪੱਧਰ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ ਅਤੇ ਦੇਸ ਕੋਲ ਲਾਜ਼ਮੀ ਲਾਈਸੈਂਸ ਦੇਣ ਦਾ ਪੂਰਾ ਹੱਕ ਹੁੰਦਾ ਹੈ।
ਬੀਬੀਸੀ ਦੇ ਸਿਹਤ ਅਤੇ ਵਿਗਿਆਨ ਦੇ ਪੱਤਰਕਾਰ ਜੇਮਸ ਗੇਲਾਘਰ ਦੀ ਰਿਪੋਰਟ ਮੁਤਾਬਕ ਇਸ ਦਵਾਈ ਦੀ ਕਲੀਨਿਕਲ ਜਾਂਚ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੀੜਤ ਮਰੀਜ਼ਾਂ ਵਿੱਚ ਇਸ ਮਹਾਂਮਾਰੀ ਦੇ ਲੱਛਣ 15 ਦਿਨਾਂ ਦੀ ਥਾਂ 11 ਦਿਨਾਂ ’ਚ ਹੀ ਲੱਛਣ ਦਿਸਣ ਲੱਗ ਜਾਂਦੇ ਹਨ।
ਰੈਮਡੈਸੇਵੀਅਰ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੀੜਤ ਮਰੀਜ਼ਾਂ ਵਿੱਚ ਇਸ ਮਹਾਂਮਾਰੀ ਦੇ ਲੱਛਣ 15 ਦਿਨਾਂ ਦੀ ਥਾਂ 11 ਦਿਨਾਂ 'ਚ ਹੀ ਲੱਛਣ ਦਿਸਣ ਲੱਗ ਜਾਂਦੇ ਹਨ
ਹਾਲਾਂਕਿ ਇਸ ਦਵਾਈ ’ਤੇ ਹੋਈ ਜਾਂਚ ਸਬੰਧੀ ਮੁਕੰਮਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਦਵਾਈ ਸਬੰਧੀ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਮੌਜੂਦਾ ਸਮੇਂ ਦੀ ਸਭ ਤੋਂ ਬਿਹਤਰੀਨ ਖ਼ਬਰ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਦਵਾਈ ਇਸ ਬਿਮਾਰੀ ਲਈ ਜਾਦੂ ਵਾਲੀ ਪੁੜੀ ਵਾਂਗ ਨਹੀਂ ਹੈ।
ਇਸ ਦਵਾਈ ਨਾਲ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਹਸਪਤਾਲ ’ਤੇ ਬੋਝ ਨੂੰ ਘਟਾਇਆ ਜਾ ਸਕੇਗਾ ਤੇ ਕਈ ਥਾਵਾਂ ’ਤੇ ਇਹ ਲੌਕਡਾਊਨ ਵੀ ਹਟਾਇਆ ਜਾ ਸਕੇਗਾ।
ਕਿਥੋਂ ਆਈ ਹੈ ਇਹ ਦਵਾਈ?
ਦਰਅਸਲ ਇਹ ਦਵਾਈ ਇਬੋਲਾ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ। ਇਹ ਇਕ ਐਂਟੀਵਾਇਰਲ ਦਵਾਈ ਹੈ।
ਕੋਈ ਵੀ ਵਾਇਰਸ ਜਦੋਂ ਕਿਸੇ ਮਨੁੱਖੀ ਸਰੀਰ ਵਿੱਚ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੇ ਵਰਗੇ ਹੋਰ ਵਾਇਰਸ ਯਾਨਿ ਕਿ ਆਪਣੇ ਰੇਪਲੀਕੇਟ ਤਿਆਰ ਕਰਦਾ ਹੈ ਅਤੇ ਇਹ ਇਨਸਾਨ ਦੇ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਹੁੰਦਾ ਹੈ ਪਰ ਇਸ ਪ੍ਰਕਿਰਿਆ ਲਈ ਵਾਇਰਸ ਨੂੰ ਇੱਕ ਐਂਜਾਇਮ ਦੀ ਲੋੜ ਹੁੰਦੀ ਹੈ।
ਰੈਮਡੈਸੇਵੀਅਰ ਦਵਾਈ ਇਬੋਲਾ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ
ਇਹ ਦਵਾਈ ਐਂਜਾਇਮ ’ਤੇ ਹਮਲਾ ਕਰਕੇ ਵਾਇਰਸ ਦੀ ਦੇ ਰਸਤੇ ਵਿੱਚ ਰੌੜਾ ਬਣਦੀ ਹੈ।
ਅਮਰੀਕਾ ਵਿੱਚ ਇਸ ਦਵਾਈ ਦਾ ਪ੍ਰੀਖਣ ਅਮਰੀਕਾ ਦੀ ਰਾਸ਼ਟਰੀ ਐਲਰਜੀ ਅਤੇ ਲਾਗ ਵਾਲੀ ਰੋਗ ਸੰਸਥਾ ਵਿੱਚ ਹੋਇਆ ਹੈ।
ਇਸ ਟ੍ਰਾਇਲ ਵਿੱਚ 1063 ਲੋਕਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਕੁਝ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਤੇ ਕਈਆਂ ਨੂੰ ਪੈਲੇਸਿਬੋ ਦਿੱਤੀ ਗਈ।
ਦਵਾਈਆਂ ਦੀ ਭਾਸ਼ਾ ਵਿੱਚ ਪੇਲੇਸਿਬੋ ਤੋਂ ਭਾਵ ਮੈਡੀਕਲ ਗੁਣਾਂ ਰਹਿਤ ਦਵਾਈ ਤੋਂ ਹੈ।
ਇਸ ਵਿੱਚ ਪਾਣੀ ਅਤੇ ਚੀਨੀ ਦੀਆਂ ਗੋਲੀਆਂ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
ਕਿੰਨੀ ਕਾਮਯਾਬ ਹੈ ਇਹ ਦਵਾਈ?
ਅਮਰੀਕਾ ਦੀ ਰਾਸ਼ਟਰੀ ਐਲਰਜੀ ਅਤੇ ਲਾਗ ਵਾਲੀ ਰੋਗ ਸੰਸਥਾ ਦੇ ਮੁਖੀ ਡਾ. ਐਂਥਨੀ ਫਾਓਚੀ ਨੇ ਕਿਹਾ ਕਿ ਟ੍ਰਾਇਲ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਦਵਾਈ ਕੋਵਿਡ-19 ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੇ ਠੀਕ ਹੋਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਦਵਾਈ ਵਾਇਰਸ ਨੂੰ ਬਲੌਕ ਕਰ ਸਕਦੀ ਹੈ ਤੇ ਉਹ ਦੱਸ ਰਹੇ ਸੀ ਕਿ ਉਨ੍ਹਾਂ ਕੋਲ ਹੁਣ ਇਹ ਰਸਤਾ ਹੋਵੇਗਾ ਕਿ ਅਸੀਂ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਾਂ।
ਹਾਲਾਂਕਿ ਇਸ ਦਵਾਈ ਦਾ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ’ਤੇ ਕੋਈ ਸਪੱਸ਼ਟ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਹੈ।
ਜਿੰਨ੍ਹਾਂ ਲੋਕਾਂ ਨੂੰ ਇਹ ਦਵਾਈ ਦਿੱਤੀ ਗਈ ਸੀ, ਉਨ੍ਹਾਂ ਵਿੱਚ ਮੌਤ ਦਰ 8% ਸੀ ਅਤੇ ਉੱਥੇ ਹੀ ਦੂਜੇ ਪਾਸੇ ਜਿੰਨ੍ਹਾਂ ਮਰੀਜ਼ਾਂ ਨੂੰ ਪੇਲੇਸੀਬੋ ਦਿੱਤਾ ਗਿਆ ਸੀ ਉਨ੍ਹਾਂ ਵਿੱਚ ਮੌਤ ਦਰ 11.6% ਸੀ। ਪਰ ਇਹ ਨਤੀਜੇ ਅੰਕੜਿਆਂ ਦੇ ਅਧਾਰ ’ਤੇ ਅਹਿਮ ਨਹੀਂ ਹਨ।
ਇਸ ਦਾ ਮਤਲਬ ਇਹ ਹੈ ਕਿ ਵਿਗਿਆਨੀ ਇਹ ਦੱਸਣ ਵਿੱਚ ਅਸਮਰਥ ਹਨ ਕਿ ਮੌਤ ਦਰ ਵਿੱਚ ਜੋ ਅੰਤਰ ਹੈ , ਉਸ ਦਾ ਮੁਲੰਕਣ ਸਹੀ ਵੀ ਹੈ ਜਾਂ ਨਹੀਂ।
ਇਹ ਵੀ ਸਪੱਸ਼ਟ ਨਹੀਂ ਹੈ ਕਿ ਕਿਸ ਨੂੰ ਲਾਭ ਹੋ ਰਿਹਾ ਹੈ।
ਕੀ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰ ਰਹੀ ਹੈ, ਜੋ ਕਿ ਬਿਨ੍ਹਾਂ ਦਵਾਈ ਦੇ ਵੀ ਠੀਕ ਹੋ ਜਾਂਦੇ ਹਨ?
ਇਹ ਦਵਾਈ ਕਿਸ ਉਮਰ ਵਰਗ ਦੇ ਲੋਕਾਂ ’ਤੇ ਕੰਮ ਕਰ ਰਹੀ ਹੈ?
ਕੀ ਇਹ ਦਵਾਈ ਮਰੀਜ਼ਾਂ ਨੂੰ ਆਈਸੀਯੂ ਤੋਂ ਬਚਾ ਰਹੀ ਹੈ?
ਇਹ ਦਵਾਈ ਨੌਜਵਾਨਾਂ ਜਾਂ ਬਜ਼ੁਰਗਾਂ ’ਤੇ ਵਧੇਰੇ ਕੰਮ ਕਰ ਰਹੀ ਹੈ? ਜਾਂ ਫਿਰ ਇਹ ਬਿਮਾਰ ਜਾਂ ਸਿਹਤਯਾਬ ਲੋਕਾਂ ਵਿਚੋਂ ਕਿਸ ’ਤੇ ਵਧੀਆ ਕੰਮ ਕਰ ਰਹੀ ਹੈ?
ਕੀ ਮਰੀਜ਼ਾਂ ਦਾ ਸ਼ੁਰੂਆਤੀ ਪੱਧਰ ’ਤੇ ਹੀ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਜਦੋਂ ਵਿਰਸ ਆਪਣੇ ਸਿਖ਼ਰ ’ਤੇ ਹੁੰਦਾ ਹੈ ?
ਜਦੋਂ ਇਸ ਦਵਾਈ ਨਾਲ ਜੁੜੀ ਮੁੰਕਮਲ ਜਾਣਕਾਰੀ ਪੇਸ਼ ਕੀਤੀ ਜਾਵੇਗੀ ਤਾਂ ਇਸ ਤਰ੍ਹਾਂ ਦੇ ਵਿਸ਼ੇਸ਼ ਸਵਾਲਾਂ ਦੇ ਜਵਾਬ ਸਾਹਮਣੇ ਆਉਣਗੇ ਜਿੱਥੇ ਇੱਕ ਪਾਸੇ ਮਹਾਂਮਾਰੀ ਦੀ ਮਾਰ ਝੱਲ ਰਹੇ ਮਰੀਜ਼ਾਂ ਨੂੰ ਦੀਆਂ ਜ਼ਿੰਦਗੀਆਂ ਬਚਾਉਣ ਦੇ ਨਾਲ-ਨਾਲ ਲੌਕਡਾਊਨ ਹਟਾਏ ਜਾਣ ਵਾਲੇ ਫਾਇਦੇ ਵੀ ਹੋਣਗੇ।
ਲੰਡਨ ਦੇ ਯੂਸੀਐਲ ਕਾਲੇਜ ਵਿੱਚ ਐਮਆਰਸੀ ਕਲੀਨਿਕਲ ਟ੍ਰਾਇਲ ਯੂਨਿਟ ਦੇ ਡਾਇਰੈਕਟਰ ਪ੍ਰੋ.ਮਹੇਸ਼ ਪਰਮਾਰ ਦਾ ਕਹਿਣਾ ਹੈ, “ਇਸ ਦਵਾਈ ਦੇ ਵਿਆਪਕ ਤੌਰ ’ਤੇ ਪ੍ਰਾਪਤ ਹੋਣ ਤੋਂ ਪਹਿਲਾਂ ਕਈ ਤੱਥਾਂ ਦਾ ਸਪੱਸ਼ਟ ਹੋਣਾ ਬਹੁਤ ਜ਼ਰੂਰੀ ਹੈ।"
"ਇਸ ਨਾਲ ਜੁੜੇ ਡਾਟਾ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਇਸ ਡਰੱਗ ਲਈ ਲਾਈਸੈਂਸ ਜਾਰੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਸਿਹਤ ਮਹਿਕਮਿਆਂ ਵੱਲੋਂ ਵੀ ਇਸ ਦਵਾਈ ਸਬੰਧੀ ਮੁਲੰਕਣ ਕਰਨ ਦੀ ਲੋੜ ਹੈ।”
“ਜਿਸ ਸਮੇਂ ਇਹ ਅਧਿਐਨ ਹੋ ਰਿਹਾ ਹੈ, ਤਾਂ ਸਾਨੂੰ ਇਸ ਟ੍ਰਾਇਲ ਅਤੇ ਦੂਜੇ ਟ੍ਰਾਇਲਜ਼ ਤੋਂ ਵਧੇਰੇ ਸਮੇਂ ਦਾ ਡਾਟਾ ਹਾਸਲ ਹੋਵੇਗਾ। ਜਿਸ ਦੀ ਮਦਦ ਨਾਲ ਇਹ ਤੈਅ ਕੀਤਾ ਜਾ ਸਕੇਗਾ ਕਿ ਇਹ ਦਵਾਈ ਕੋਵਿਡ-19 ਨੂੰ ਵੀ ਰੋਕਦੀ ਹੈ ਜਾਂ ਨਹੀਂ।"
ਜੇਕਰ ਇੱਕ ਦਵਾਈ ਮਰੀਜ਼ਾਂ ਨੂੰ ਆਈਸੀਯੂ ਵਿੱਚ ਜਾਣ ਤੋਂ ਰੋਕ ਸਕਦੀ ਹੈ ਤਾਂ ਇਸ ਨਾਲ ਹਸਪਤਾਲਾਂ ਦਾ ਬੋਝ ਘੱਟ ਸਕਦਾ ਹੈ।
ਰੈਮਡੈਸੇਵੀਅਰ ਦਵਾਈ ਸਰੀਰ ਵਿੱਚ ਵਾਇਰਸ ਨੂੰ ਬਲੌਕ ਕਰ ਸਕਦੀ ਹੈ
ਕੀ ਫਾਇਦਾ ਹੋਵੇਗਾ?
ਇਸ ਨਾਲ, ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰਤ ਘੱਟ ਕੀਤੀ ਜਾ ਸਕਦੀ ਹੈ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹੋਰਬੀ ਇਸ ਸਮੇਂ ਕੋਵਿਡ-19 ਦੀ ਦਵਾਈ ਨੂੰ ਵੱਡੇ ਪੈਮਾਨੇ 'ਤੇ ਲੱਭਣ ਲਈ ਅਧਿਐਨ ਚਲਾ ਰਹੇ ਹਨ।
ਹਾਰਬੀ ਨੇ ਕਿਹਾ, "ਸਾਨੂੰ ਪੂਰੇ ਨਤੀਜੇ ਦੇਖਣ ਦੀ ਜ਼ਰੂਰਤ ਹੈ। ਪਰ ਜੇ ਇਸ ਦਵਾਈ ਬਾਰੇ ਕੀਤੇ ਦਾਅਵਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਬਹੁਤ ਵਧੀਆ ਰਹੇਗਾ ਅਤੇ ਕੋਵਿਡ-19 ਵਿਰੁੱਧ ਚੱਲ ਰਹੀ ਲੜਾਈ ਵਿੱਚ ਇਹ ਬਹੁਤ ਚੰਗੀ ਖ਼ਬਰ ਹੋਵੇਗੀ।"
"ਇਸ ਤੋਂ ਬਾਅਦ, ਅਗਲੇ ਕੁਝ ਕਦਮਾਂ ਵਿੱਚ ਇਸ ਨਾਲ ਜੁੜੀ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਇਸ ਦਵਾਈ ਨੂੰ ਸਾਰਿਆਂ ਲਈ ਉਪਲਬਧ ਕਰਾਉਣਾ ਸ਼ਾਮਲ ਹੈ।"
ਜਦੋਂ ਇਸ ਦਵਾਈ ਬਾਰੇ ਅਮਰੀਕਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ, ਉਸੇ ਵੇਲੇ ਚੀਨ ਵਿੱਚ ਇਸ ਦਵਾਈ ਬਾਰੇ ਕੀਤੇ ਗਏ ਟਰਾਇਲ ਦੀ ਰਿਪੋਰਟ ਲਾਂਸੈਟ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਇਸ ਰਿਪੋਰਟ ਅਨੁਸਾਰ ਇਹ ਦਵਾਈ ਬੇਅਸਰ ਸਾਬਤ ਹੋਈ ਹੈ।
https://youtu.be/H1BnJtQqYLQ
ਹਾਲਾਂਕਿ, ਚੀਨ ਵਿੱਚ ਇਹ ਦਵਾਈ ਦਾ ਟਰਾਇਲ ਅਧੂਰਾ ਰਹਿ ਗਿਆ ਸੀ ਕਿਉਂਕਿ ਲੌਕਡਾਊਨ ਦੀ ਸਫ਼ਲਤਾ ਦੇ ਕਾਰਨ ਚੀਨ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਗਈ ਸੀ।
ਕੈਂਬਰਿਜ ਯੂਨੀਵਰਸਿਟੀ ਵਿੱਚ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਪ੍ਰੋਫੈਸਰ ਬਾਬਕ ਜਾਵਿਦ ਦਾ ਕਹਿਣਾ ਹੈ, "ਇਹ ਅੰਕੜੇ ਬਹੁਤ ਵਧੀਆ ਹਨ। ਪਰ ਕੋਵਿਡ-19 ਲਈ ਕੋਈ ਦਵਾਈ ਨਾ ਮਿਲਣ ਕਾਰਨ ਇਸ ਦਵਾਈ ਨੂੰ ਜਲਦੀ ਹੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਪਰ ਇਹ ਨਤੀਜੇ ਇਹ ਵੀ ਸੁਝਾਉਂਦੇ ਹਨ ਕਿ ਇਹ ਦਵਾਈ ਕੋਈ ਜਾਦੂ ਦੀ ਪੁੜੀ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਠੀਕ ਹੋਣ ਵਿੱਚ ਕੁੱਲ 30 ਫੀਸਦੀ ਫਾਇਦਾ ਹੈ।"
ਇਸਦੇ ਨਾਲ, ਕੋਵਿਡ-19 ਨੂੰ ਲੈ ਕੇ ਜਿਹੜੀਆਂ ਹੋਰ ਦਵਾਈਆਂ ਦੀ ਟੈਸਟਿੰਗ ਚਲ ਰਹੀ ਹੈ, ਉਨ੍ਹਾਂ ਵਿੱਚ ਮਲੇਰੀਆ ਅਤੇ ਐੱਚਆਈਵੀ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ।
ਇਨ੍ਹਾਂ ਦਵਾਈਆਂ ਵਿੱਚ ਵਾਇਰਸ 'ਤੇ ਹਮਲਾ ਕਰਨ ਦੇ ਨਾਲ, ਉਹ ਤੱਥ ਸ਼ਾਮਲ ਹੁੰਦੇ ਹਨ ਜੋ ਰੋਗ ਪ੍ਰਤੀਰੋਧ ਪ੍ਰਣਾਲੀ ਨੂੰ ਆਰਾਮ ਦਿੰਦੇ ਹਨ।
ਹਾਲਾਂਕਿ, ਐਂਟੀਵਾਇਰਲ ਦਵਾਈਆਂ ਦੀ ਵਰਤੋਂ ਸ਼ੁਰੂਆਤੀ ਪੜਾਵਾਂ ਅਤੇ ਇਮਿਊਨ ਦਵਾਈਆਂ ਦੀ ਬਿਮਾਰੀ ਤੋਂ ਬਾਅਦ ਦੇ ਪੜਾਵਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਦੇਖੋ
https://youtu.be/vpHPTG1RJSk
https://youtu.be/UzZoqHRBDJ4
https://youtu.be/8g65Lkz56uY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '83e6bdcd-a15f-48dd-8c8c-61fbaef1776e','assetType': 'STY','pageCounter': 'punjabi.india.story.52520347.page','title': 'ਕੋਰੋਨਾਵਾਇਰਸ: ਭਾਰਤ ਨੂੰ ਕਿਵੇਂ ਮਿਲੇਗੀ ਰੈਮਡੈਸੇਵੀਅਰ ਤੇ ਇਸ ਨੇ ਕਿੰਨੀ ਉਮੀਦ ਜਗਾਈ','author': 'ਗੁਰਪ੍ਰੀਤ ਸੈਣੀ ','published': '2020-05-04T04:55:45Z','updated': '2020-05-04T04:55:45Z'});s_bbcws('track','pageView');

ਕੋਰੋਨਾਵਾਇਰਸ ਠੀਕ ਹੋਣ ਵਿੱਚ ਕਿੰਨਾ ਵਕਤ ਲਗ ਸਕਦਾ ਹੈ - 5 ਅਹਿਮ ਖ਼ਬਰਾਂ
NEXT STORY