ਦੱਖਣੀ-ਪੂਰਬੀ ਦਿੱਲੀ ਦੀ ਵਸਨੀਕ ਸਫੂਰਾ ਜ਼ਰਗਰ ਦੇ ਘਰ ਦੁਪਹਿਰ ਦੇ 2:30 ਵਜੇ ਇਕ ਪੁਲਿਸ ਦਲ ਨੇ ਦਸਤਕ ਦਿੱਤੀ। ਸਫੂਰਾ ਦੇ ਪਤੀ ਨੇ ਆਪਣਾ ਨਾਂਅ ਜਨਤਕ ਨਾ ਕਰਨ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ ਅਤੇ ਉਸ ਸਮੇਂ ਉਹ ਆਰਾਮ ਕਰ ਰਹੀ ਸੀ।
ਸਫੂਰਾ ਦਾ ਵਿਆਹ 19 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਫੂਰਾ ਨੂੰ ਕੁੱਝ ਹਫ਼ਤੇ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ।
ਸਫੂਰਾ ਦੇ ਪਤੀ ਨੇ ਦੱਸਿਆ, "ਗਰਭਵਤੀ ਹੋਣ ਕਰਕੇ ਉਸ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਆਮ ਤੌਰ 'ਤੇ ਸੁਸਤ ਜਿਹਾ ਮਹਿਸੂਸ ਕਰਦੀ ਸੀ।"
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਦਿੱਲੀ ਪੁਲਿਸ ਦੀ ਅੱਤਵਾਦ ਵਿਰੋਧੀ ਸ਼ਾਖਾ ਦੀ 'ਵਿਸ਼ੇਸ਼ ਸੈੱਲ' ਦੇ ਮੁਲਾਜ਼ਮ ਹਨ। ਉਨ੍ਹਾਂ ਨੇ ਸਫੂਰਾ ਨੂੰ ਕੇਂਦਰੀ ਦਿੱਲੀ 'ਚ ਸਥਿਤ ਉਨ੍ਹਾਂ ਦੇ ਦਫ਼ਤਰ ਚੱਲਣ ਲਈ ਕਿਹਾ।
ਅਧਿਕਾਰੀਆਂ ਨੇ ਕਿਹਾ ਕਿ ਉਹ ਸਫੂਰਾ ਤੋਂ ਵਿਵਾਦਿਤ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਹੋਏ ਪ੍ਰਦਰਸ਼ਨ 'ਚ ਉਸ ਦੀ ਸ਼ਮੂਲੀਅਤ ਸਬੰਧੀ ਸਵਾਲ ਕਰਨਾ ਚਾਹੁੰਦੇ ਹਨ। ਦਰਅਸਲ ਕੁੱਝ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਾਨੂੰਨ ਮੁਸਲਿਮ ਭਾਈਚਾਰੇ ਦੇ ਹਿੱਤ 'ਚ ਨਹੀਂ ਹੈ।
ਫਰਵਰੀ ਮਹੀਨੇ ਹੋਏ ਦਿੱਲੀ ਦੰਗਿਆਂ ਦੀ ਤਸਵੀਰ
ਗਰਭਵਤੀ ਸਫੂਰਾ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਥਾਣੇ 'ਚ ਸਫੂਰਾ ਤੋਂ ਕਈ ਘੰਟਿਆਂ ਤੱਕ ਸਵਾਲ-ਜਵਾਬ ਕੀਤੇ ਗਏ ਅਤੇ ਪੁੱਛਗਿੱਛ ਤੋਂ ਬਾਅਦ ਰਾਤ ਦੇ 10:30 ਵਜੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ 10 ਅਪ੍ਰੈਲ ਦਾ ਦਿਨ ਸੀ।
ਉਸ ਦਿਨ ਤੋਂ ਹੀ ਸਫੂਰਾ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਇਸ ਜੇਲ੍ਹ 'ਚ ਭਾਂਤ-ਭਾਂਤ ਦੇ ਕੈਦੀ ਅਤੇ ਹੋਰ ਲੋਕ ਰਹਿੰਦੇ ਹਨ।
ਇੱਥੇ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਵਿਸ਼ਵ ਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ ਦੇਸ ਭਰ 'ਚ ਤਾਲਾਬੰਦੀ ਦੀ ਸਥਿਤੀ ਜਾਰੀ ਹੈ ਅਤੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਉਪਾਵਾਂ ਤਹਿਤ ਗਰਭਵਤੀ ਮਹਿਲਾਵਾਂ ਦਾ ਖਾਸ ਧਿਆਨ ਦੇਣ ਦੀ ਗੱਲ ਕਹੀ ਗਈ ਹੈ, ਕਿਉਂਕਿ ਗਰਭਵਤੀ ਮਹਿਲਾਵਾਂ ਦੇ ਜਲਦੀ ਸੰਕ੍ਰਮਿਤ ਹੋਣ ਦਾ ਖ਼ਤਰਾ ਵਧੇਰੇ ਹੈ।
ਜ਼ਰਗਰ 'ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤਹਿਤ ਆਰੋਪ ਲਗਾਏ ਗਏ ਹਨ। ਯੂਏਪੀਏ ਇਕ ਸਖ਼ਤ ਕਾਨੂੰਨ ਹੈ, ਜਿਸ 'ਚ ਮੁਲਜ਼ਮ ਨੂੰ ਜ਼ਮਾਨਤ ਮਿਲਣਾ ਲਗਭਗ ਅਸੰਭਵ ਹੀ ਹੁੰਦਾ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਸਫੂਰਾ ਨੂੰ ਆਪਣੇ ਪਤੀ ਅਤੇ ਵਕੀਲ ਨੂੰ ਕੁੱਝ ਮਿੰਟ ਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਕੋਵਿਡ-19 ਦੇ ਮੱਦੇਨਜ਼ਰ ਜਾਰੀ ਪਾਬੰਦੀਆਂ ਦੇ ਕਾਰਨ ਉਸ ਨੂੰ ਨਾ ਤਾਂ ਕੋਈ ਚਿੱਠੀ ਪੱਤਰ ਦੀ ਸਹੂਲਤ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਉਸ ਨੂੰ ਮਿਲਣ ਆ ਸਕਦਾ ਹੈ।
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਵਿੱਚ ਪ੍ਰਦਰਸ਼ਨ (ਫਾਈਲ ਤਸਵੀਰ)
ਕੌਣ ਹੈ ਸਫੂਰਾ?
ਸਫੂਰਾ ਉਨ੍ਹਾਂ ਬਹੁਤ ਸਾਰੇ ਮੁਸਲਿਮ ਵਿਦਿਆਰਥੀਆਂ ਅਤੇ ਕਾਰਕੁੰਨਾਂ 'ਚੋਂ ਇੱਕ ਹੈ ਜਿੰਨ੍ਹਾਂ ਨੂੰ ਦੇਸ਼ਭਰ 'ਚ 25 ਮਾਰਚ ਤੋਂ ਲਾਗੂ ਹੋਏ ਲੌਕਡਾਊਨ ਦੌਰਾਨ ਜੇਲ੍ਹਾਂ 'ਚ ਬੰਦ ਕੀਤਾ ਗਿਆ ਹੈ।
ਸਰਕਾਰ 'ਤੇ ਆਰੋਪ ਲੱਗ ਰਹੇ ਹਨ ਕਿ ਮਹਾਂਮਾਰੀ ਦੀ ਆੜ 'ਚ ਸਰਕਾਰ ਭਾਸ਼ਣ ਅਤੇ ਅਸਿਹਮਤੀ ਪ੍ਰਗਟ ਕਰਨ ਦੇ ਅਧਿਕਾਰ ਦੀਆਂ ਧੱਜੀਆਂ ਉਡਾ ਰਹੀ ਹੈ।
ਸਫੂਰਾ ਜਾਮੀਆ ਤਾਲਮੇਲ ਕਮੇਟੀ, ਜੇਸੀਸੀ, ਜੋ ਕਿ ਇੱਕ ਵਿਦਿਆਰਥੀ ਸਮੂਹ ਹੈ, ਉਸ ਦੀ ਸਰਗਰਮ ਮੈਂਬਰ ਹੈ। ਇਸੇ ਕਰਕੇ ਉੱਤਰ-ਪੂਰਬੀ ਦਿੱਲੀ 'ਚ ਸੀਏਏ ਖਿਲਾਫ਼ ਚੱਲ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ 'ਚ ਉਸ ਨੇ ਵੀ ਸ਼ਿਰਕਤ ਕੀਤੀ ਸੀ।
ਸਫੂਰਾ ਦੀ ਭੈਣ ਸਾਮੀਆ ਉਸ ਨੂੰ ਬਹੁਤ ਹੀ ਸਾਹਸੀ, ਨਿਡਰ, ਇਮਾਨਦਾਰ ਅਤੇ ਹਿੰਮਤ ਨਾਲ ਆਪਣੀ ਗੱਲ ਰੱਖਣ ਵਾਲੀ ਔਰਤ ਦੱਸਦੀ ਹੈ।
https://www.youtube.com/watch?v=bSFCiVpkLhQ
ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸਫੂਰਾ ਫਰਵਰੀ ਮਹੀਨੇ ਵਾਪਰੇ ਦੰਗਿਆਂ ਦੀ 'ਮੁੱਖ ਸਾਜਿਸ਼ਕਾਰ' ਸੀ। ਦੱਸਣਯੋਗ ਹੈ ਕਿ ਇੰਨ੍ਹਾਂ ਦੰਗਿਆਂ 'ਚ 53 ਲੋਕਾਂ ਦੀ ਮੌਤ ਹੋ ਗਈ ਸੀ, ਜਿੰਨ੍ਹਾਂ 'ਚੋਂ ਵਧੇਰੇਤਰ ਮੁਸਲਮਾਨ ਸਨ।
ਉਸ ਦੇ ਪਰਿਵਾਰ ਨੇ ਇੰਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਸਾਮੀਆ ਦਾ ਕਹਿਣਾ ਹੈ ਕਿ ਉਸ ਦੀ ਭੈਣ ਅਪਰਾਧੀ ਨਹੀਂ ਹੈ ਬਲਕਿ ਉਹ ਤਾਂ ਇਕ ਵਿਦਿਆਰਥੀ ਅਤੇ ਇੱਕ ਕਾਰਕੁੰਨ ਹੈ, ਜੋ ਕਿ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਕਰਕੇ ਹੀ ਵਿਰੋਧ ਕਰ ਰਹੀ ਸੀ।
ਉਹ ਹਮੇਸ਼ਾਂ ਹੀ ਇੱਕ ਵਿਦਿਆਰਥੀ ਦੀ ਤਰ੍ਹਾਂ ਹੀ ਦੂਜੇ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਰਹਿੰਦੀ ਸੀ।
ਉਧਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਨਿਰਪੱਖ ਰਹਿ ਕੇ ਕੀਤਾ ਹੈ ਅਤੇ ਹੁਣ ਤੱਕ ਜਿੰਨ੍ਹਾਂ ਵੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦਾ ਅਧਾਰ ਵਿਗਿਆਨਕ ਅਤੇ ਫੋਰੈਂਸਿਕ ਸਬੂਤ ਹਨ।
ਪਰ ਆਲੋਚਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਵਿਰੋਧ ਪ੍ਰਦਰਸ਼ਨਾਂ ਨੂੰ ਦੰਗਿਆਂ ਦੀ ਘਟਨਾ ਨਾਲ ਜੋੜਣ ਲਈ ਗਲਤ ਅਤੇ ਝੂਠੀਆਂ ਕਹਾਣੀਆਂ ਨੂੰ ਜੋੜਨ ਦੇ ਯਤਨ ਕਰ ਰਹੇ ਹਨ।
23 ਤੋਂ 25 ਫਰਵਰੀ ਤੱਕ ਹੋਏ ਦੰਗਿਆਂ ਦੀ ਤਸਵੀਰ
ਕਈ ਪ੍ਰਤੀਕਰਮ ਆਏ ਸਾਹਮਣੇ
ਪ੍ਰਸ਼ਾਂਤ ਭੂਸ਼ਣ ਜੋ ਕਿ ਇੱਕ ਕਾਰਕੁੰਨ ਅਤੇ ਵਕੀਲ ਵੀ ਹਨ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਮੁਤਾਬਿਕ ਇਹ ਇਕ ਬਹੁਤ ਵੱਡੀ ਸੋਚੀ ਸਮਝੀ ਸਾਜਿਸ਼ ਹੈ।"
ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਹੀ ਮਤਭੇਦਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਦਿਆਰਥੀਆਂ ਅਤੇ ਕਾਰਕੁੰਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਭਵਿੱਖ 'ਚ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਦਬਾਉਣ ਦੇ ਯਤਨ ਕਰ ਰਹੀ ਹੈ।
ਭੂਸ਼ਣ ਨੇ ਅੱਗੇ ਕਿਹਾ ਕਿ "ਮੁਸਲਮਾਨ ਭਾਈਚਾਰਾ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇੰਨ੍ਹਾਂ 'ਤੇ ਕਈ ਤਰ੍ਹਾਂ ਨਾਲ ਜ਼ੁਲਮ ਢਾਏ ਜਾ ਰਹੇ ਹਨ।"
ਆਖ਼ਰ ਹੋਇਆ ਕੀ ਸੀ?
23 ਤੋਂ 25 ਫਰਵਰੀ ਤੱਕ ਉੱਤਰੀ-ਪੂਰਬੀ ਦਿੱਲੀ ਤਲਵਾਰਾਂ, ਚਾਕੂ, ਡੰਡੇ, ਪੱਥਰ ਅਤੇ ਹੋਰ ਕਈ ਹਥਿਆਰਾਂ ਨਾਲ ਲੈਸ ਭੀੜ ਨੇ ਹਮਲੇ ਕੀਤੇ।
ਇਸ ਭੀੜ੍ਹ ਵੱਲੋਂ ਬਿਨ੍ਹਾਂ ਕੁੱਝ ਸੋਚੇ ਸਮਝੇ ਹੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਈ ਗੰਭੀਰ ਜ਼ਖਮੀ ਹੋਏ। ਮਸਜਿਦਾਂ ਦੀ ਭੰਨ-ਤੋੜ ਕੀਤੀ ਗਈ ਅਤੇ ਦੁਕਾਨਾਂ ਨੂੰ ਅੱਗ ਲਗਾਉਣ ਤੋਂ ਵੀ ਗੁਰੇਜ਼ ਨਾ ਕੀਤਾ ਗਿਆ।
ਅਜਿਹੀ ਸਥਿਤੀ 'ਚ ਹਜ਼ਾਰਾਂ ਹੀ ਮੁਸਲਮਾਨ ਪਰਿਵਾਰ ਆਪਣਾ ਘਰ ਬਾਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲੈਣ ਲਈ ਮਜਬੂਰ ਹੋਏ।
ਇੱਕ ਪਾਸੇ ਦੰਗਿਆਂ ਨੇ ਭਿਆਨਕ ਰੂਪ ਲੈ ਲਿਆ ਸੀ ਅਤੇ ਦੂਜੇ ਪਾਸੇ ਪੁਲਿਸ ਨੇ ਕਿਸੇ ਵੀ ਗਲਤ ਗਤੀਵਿਧੀ ਦੇ ਵਾਪਰਨ ਤੋਂ ਇਨਕਾਰ ਕੀਤਾ।
ਪੁਲਿਸ ਵੱਲੋਂ ਦੰਗੇਕਾਰੀਆਂ ਦੀ ਮਦਦ ਕਰਨ ਦੀਆਂ ਕਈ ਅਜਿਹੀਆਂ ਮਿਸਾਲਾਂ ਮਿਲੀਆਂ ਹਨ, ਜਦੋਂ ਪੁਲਿਸ ਵੱਲੋਂ ਹੀ ਇੰਨ੍ਹਾਂ ਹਮਲਾਵਰਾਂ ਨੂੰ ਜਾਂ ਤਾਂ ਉੱਥੋਂ ਭਜਾ ਦਿੱਤਾ ਗਿਆ ਜਾਂ ਫਿਰ ਦੇਰੀ ਨਾਲ ਪਹੁੰਚ ਕੇ ਕੁੱਝ ਵੀ ਨਾ ਹੋਣ ਦੀ ਗੱਲ ਕਹੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ, ਭਾਜਪਾ ਦੇ ਉੱਘੇ ਮੈਂਬਰਾਂ ਨੂੰ ਦੰਗਿਆਂ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਖਿਲਾਫ਼ ਆਪਣੀ ਭੜਾਸ ਕੱਢਦਿਆਂ ਇੱਕ ਵੀਡੀਓ 'ਚ ਵੇਖਿਆ ਗਿਆ ਸੀ।
ਇਸ ਸਬੰਧ 'ਚ ਦਿੱਲੀ ਹਾਈ ਕੋਰਟ 'ਚ ਤਿੰਨ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਅਜੇ ਲੰਬਿਤ ਹੈ।
ਬਹੁਤ ਸਾਰੇ ਟਿੱਪਣੀਕਾਰਾਂ ਨੇ ਇੰਨ੍ਹਾਂ ਦੰਗਿਆਂ ਨੂੰ 'ਮੁਸਲਮਾਨਾਂ ਵਿਰੁੱਧ ਇੱਕ ਸੰਗਠਿਤ ਕਾਰਵਾਈ' ਦੱਸਿਆ ਹੈ।
ਪਰ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਭਾਜਪਾ ਆਗੂਆਂ ਜਾਂ ਭੀੜ੍ਹ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੁਸਲਮਾਨ ਵਿਦਿਆਰਥੀਆਂ, ਕਾਰਕੁੰਨ੍ਹਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ। ਇੰਨ੍ਹਾਂ 'ਤੇ ਵਿਦਰੋਹ ਦਾ ਆਰੋਪ ਲਗਾਇਆ ਗਿਆ ਹੈ ਅਤੇ ਯੂਏਪੀਏ ਤਹਿਤ ਇੰਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ ਹੈ।
ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰਵਰੀ ਮਹੀਨੇ 'ਚ ਹੋਏ ਦੰਗਿਆਂ ਦੇ ਸਬੰਧ 'ਚ 800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨ੍ਹਾਂ 'ਚੋਂ ਦਰਜਨਾਂ ਨੂੰ ਲੌਕਡਾਊਨ ਦੌਰਾਨ ਨਿਗਰਾਨੀ 'ਚ ਲਿਆ ਗਿਆ ਹੈ।(ਫਾਈਲ ਤਸਵੀਰ)
ਵਿਦਿਆਰਥੀਆਂ ਦੀ ਜ਼ਮਾਨਤ ਹੋਈ ਔਖੀ
ਮਹਾਂਮਾਰੀ ਕੋਵਿਡ-19 ਦੇ ਮੱਦੇਨਜ਼ਰ ਇਸ ਸਮੇਂ ਅਦਾਲਤੀ ਕਾਰਵਾਈ ਵੀ ਬਹੁਤ ਘੱਟ ਹੋ ਰਹੀ ਹੈ। ਇਸ ਲਈ ਜੇਲ੍ਹਾਂ 'ਚ ਬੰਦ ਕੀਤੇ ਗਏ ਇੰਨ੍ਹਾਂ ਵਿਦਿਆਰਥੀਆਂ ਅਤੇ ਕਾਰਕੁਨਾਂ ਦੀ ਜ਼ਮਾਨਤ ਬਹੁਤ ਔਖੀ ਹੋਈ ਪਈ ਹੈ।
ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰਵਰੀ ਮਹੀਨੇ 'ਚ ਹੋਏ ਦੰਗਿਆਂ ਦੇ ਸਬੰਧ 'ਚ 800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨ੍ਹਾਂ 'ਚੋਂ ਦਰਜਨਾਂ ਨੂੰ ਲੌਕਡਾਊਨ ਦੌਰਾਨ ਨਿਗਰਾਨੀ 'ਚ ਲਿਆ ਗਿਆ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਜੋ ਕਿ ਸੰਘੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ, ਉਹ ਪੀਐਮ ਮੋਦੀ ਦੀ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ।
ਸਫੂਰਾ ਤੋਂ ਬਿਨ੍ਹਾਂ ਪੁਲਿਸ ਨੇ ਖੋਜ ਵਿਦਵਾਨ ਅਤੇ ਜੇਸੀਸੀ ਦੀ ਮੈਂਬਰ ਮੀਰਾਂ ਹੈਦਰ , ਜਾਮੀਆ ਮਿਲੀਆ ਇਸਲਾਮੀਆ ਐਲੂਮਨੀ ਐਸੋਸੀਏਸ਼ਨ ਦੀ ਪ੍ਰਧਾਨ ਸ਼ੀਫਾ-ਉਰ-ਰਹਿਮਾਨ, ਐਮਬੀਏ ਵਿਦਿਆਰਥੀ ਗੁਲਫੀਸ਼ਾ ਅਤੇ ਸਾਬਕਾ ਨਗਰ ਨਿਗਮ ਕੌਂਸਲਰ ਇਸ਼ਰਤ ਜਹਾਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਇੰਨ੍ਹਾਂ ਸਾਰੇ ਹੀ ਮਾਮਲਿਆਂ 'ਚ ਪੁਲਿਸ ਨੇ ਇਕ ਹੀ ਕਹਾਣੀ ਨੂੰ ਅੰਜਾਮ ਦਿੱਤਾ ਹੈ। ਸਾਰੀਆਂ ਗ੍ਰਿਫ਼ਤਾਰੀਆਂ 'ਤੇ ਦੰਗਿਆਂ ਦੀ ਸਾਜਿਸ਼ ਰਚਣ, ਨਫ਼ਰਤ ਭਰਪੂਰ ਭਾਸ਼ਣ ਦੇਣ ਅਤੇ ਭੀੜ੍ਹ ਨੂੰ ਭੜਕਾਉਣ ਦੇ ਇਲਜ਼ਾਮ ਆਇਦ ਕੀਤੇ ਗਏ ਹਨ ਅਤੇ ਯੂਏਪੀਏ ਤਹਿਤ ਇੰਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ ਹੈ।
ਦਿੱਲੀ ਦੰਗਿਆਂ ਦੀ ਫਾਈਲ ਤਸਵੀਰ
ਗ੍ਰਿਫ਼ਤਾਰੀਆਂ ਦੀ ਹੋ ਰਹੀ ਨਿਖ਼ੇਧੀ
ਸਿਵਲ ਸੁਸਾਇਟੀ ਵੱਲੋਂ ਇੰਨ੍ਹਾਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਅਧਿਕਾਰਾਂ ਦੀ ਰਾਖੀ ਕਰਨ ਲਈ ਬਣੇ ਸਮੂਹਾਂ ਨੇ ਤਾਂ ਇਸ ਕਾਰਵਾਈ ਨੂੰ 'ਗੈਰਕਾਨੂੰਨੀ' ਅਤੇ 'ਸ਼ਕਤੀ ਦੀ ਦੁਰਵਰਤੋਂ' ਕਰਾਰ ਦਿੱਤਾ ਹੈ।
ਦੇਸ ਭਰ ਦੀਆਂ ਬਹੁਤ ਸਾਰੀਆਂ ਮਹਿਲਾ ਕਾਰਕੁੰਨਾਂ ਨੇ ਇੱਕ ਬਿਆਨ ਜ਼ਰੀਏ ਇਸ ਕਾਰਵਾਈ ਨੂੰ ਖ਼ਤਮ ਕਰਨ ਅਤੇ ਗ੍ਰਿਫ਼ਤਾਰ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਹਿਰਾਸਤ ਤੋਂ ਮੁਕਤ ਕਰਨ ਲਈ ਮੰਗ ਰੱਖੀ ਹੈ।
ਇਸ ਬਿਆਨ 'ਚ ਕਿਹਾ ਗਿਆ ਹੈ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਰੁੱਧ ਝੂਠੇ ਮਾਮਲੇ ਰੱਦ ਕੀਤੇ ਜਾਣੇ ਚਾਹੀਦੇ ਹਨ ਅਤੇ ਨਾਲ ਹੀ ਝੂਠੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਪਰ ਚਾਰ ਮਹੀਨਿਆਂ ਦੀ ਗਰਭਵਤੀ ਸਫੂਰਾ ਹੁਣ ਵਿਦਿਆਰਥੀਆਂ ਅਤੇ ਕਾਰਕੁਨਾਂ ਵਿਰੁੱਧ ਰਾਜ ਦੇ ਜਬਰ ਦਾ ਚਿਹਰਾ ਬਣ ਕੇ ਉਭਰੀ ਹੈ।
ਐਮਨੇਸਟੀ ਇੰਟਰਨੈਸ਼ਨਲ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਅਵੀਨਾਸ਼ ਕੁਮਾਰ ਨੇ ਇਕ ਬਿਆਨ 'ਚ ਕਿਹਾ, "ਭਾਰਤ ਸਰਕਾਰ ਭਾਸ਼ਣ ਅਤੇ ਅਸਿਹਮਤੀ ਪ੍ਰਗਟ ਕਰਨ ਦੇ ਅਧਿਕਾਰ ਪ੍ਰਤੀ ਅਸਹਿਣਸ਼ੀਲ ਰਹੀ ਹੈ।"
"ਪਰ ਸਫੂਰਾ ਜੋ ਕਿ ਆਪਣੀ ਗਰਭ ਅਵਸਥਾ ਦੇ ਦੂਜੇ ਗੇੜ੍ਹ 'ਚ ਹੈ, ਉਸ ਨੂੰ ਹਿਰਾਸਤ 'ਚ ਲੈਣਾ ਅਤੇ ਮਹਾਂਮਾਰੀ ਦੇ ਦੌਰ 'ਚ ਇੱਕ ਭੀੜ ਭੜਾਕੇ ਵਾਲੀ ਜੇਲ੍ਹ 'ਚ ਰੱਖਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੇਸ਼ 'ਚ ਚੱਲ ਰਹੀ ਇਹ ਕਠੋਰ ਨੀਤੀ ਕਿੰਨ੍ਹੀ ਬੇਰਹਿਮ ਹੈ।"
ਸਫੂਰਾ ਦੇ ਮਾਮਲੇ 'ਤੇ ਸਰਕਾਰ ਦੇ ਸਮਰਥਕਾਂ ਨੇ ਕੋਈ ਵਧੀਆ ਬਿਆਨ ਨਹੀਂ ਦਿੱਤੇ ਹਨ। ਇੰਨ੍ਹਾਂ ਨੇ ਹਾਲ 'ਚ ਹੀ ਜੇਲ੍ਹ 'ਚ ਬੰਦ ਕਾਰਕੁੰਨ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ।
ਦਿੱਲੀ ਦੰਗਿਆਂ ਦੀ ਫਾਈਲ ਤਸਵੀਰ
ਸੋਸ਼ਲ ਮੀਡੀਆ ‘ਤੇ ਉੱਠਿਆ ਮੁੱਦਾ
ਪਿਛਲੇ ਹਫ਼ਤੇ ਟਵਿੱਟਰ 'ਤੇ ਸੈਂਕੜੇ ਸੱਜੇ ਪੱਖੀ ਟਰੋਲਜ਼ ਨੇ ਸਫੂਰਾ ਵਿਰੁੱਧ ਟਵੀਟ ਕਰਦਿਆਂ ਕਿਹਾ ਕਿ ਉਹ ਤਾਂ ਅਜੇ ਅਣਵਿਆਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਅਸ਼ਲੀਲ ਟਿੱਪਣੀਆਂ ਕਰਦਿਆਂ ਸਫੂਰਾ ਦੀ ਗਰਭ ਅਵਸਥਾ 'ਤੇ ਵੀ ਸਵਾਲ ਖੜ੍ਹੇ ਕੀਤੇ।
ਇਹ ਹੀ ਨਹੀਂ ਫੇਸਬੁੱਕ 'ਤੇ ਇੱਕ ਸਮੂਹ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਇੱਕ ਅਸ਼ਲੀਲ ਵੀਡੀਓ ਤੋਂ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਅਸੀਂ ਵੀ ਨਰਿੰਦਰ ਮੋਦੀ ਦੇ ਹੱਕ 'ਚ ਹਾਂ। ਇਸ ਫੋਟੋ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਫੂਰਾ ਦੀ ਹੈ, ਜੋ ਕਿ ਝੂਠਾ ਦਾਅਵਾ ਹੈ।
ਇਸ ਦੌਰਾਨ ਆਲਟ ਨਿਊਜ਼, ਜੋ ਕਿ ਇੱਕ ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਹੈ, ਨੇ ਦੱਸਿਆ ਕਿ ਜਿਸ ਸਮੂਹ ਵੱਲੋਂ ਇਹ ਫੋਟੋ ਪੋਸਟ ਕੀਤੀ ਗਈ ਹੈ, ਉਨ੍ਹਾਂ ਲਈ ਇਹ ਇੱਕ ਪ੍ਰਚਾਰ ਦਾ ਸਾਧਨ ਹੈ। ਇਸ ਸਮੂਹ ਦੀਆਂ ਬਹੁਤ ਸਾਰੀਆਂ ਪੋਸਟਾਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਪ੍ਰਸੰਸਾ ਅਤੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਪ੍ਰਗਟਾਉਂਦੀਆਂ ਹਨ।
ਕੁੱਝ ਸੱਜੇ ਪੱਖੀ ਪ੍ਰੈਸਾਂ, ਜੋ ਕਿ ਸਰਕਾਰ ਪ੍ਰਤੀ ਹਮਦਰਦ ਹਨ, ਉਨ੍ਹਾਂ ਨੇ ਜ਼ਰਗਰ ਨੂੰ ਦੰਗਿਆਂ ਦੌਰਾਨ ਮਾਸੂਮ ਅਤੇ ਨਿਰਦੋਸ਼ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਗਾਏ ਹਨ।
ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਅਦਾਲਤ 'ਚ ਮੁਕੱਦਮਾ ਚੱਲਣ ਤੋਂ ਬਾਅਦ ਹੀ ਹੋਵੇਗਾ।
ਪਰ ਇਹ ਇੱਕ ਲੰਮੇ ਸਮੇਂ ਤੱਕ ਚੱਲਣ ਵਾਲੀ ਪ੍ਰਕ੍ਰਿਆ ਹੈ ਅਤੇ ਇਹ ਪ੍ਰਕ੍ਰਿਆ ਹੀ ਆਪਣੇ ਆਪ 'ਚ ਇੱਕ ਸਜ਼ਾ ਹੈ।
https://www.youtube.com/watch?v=2Kc57FvCoKE
ਸਫੂਰਾ ਬਾਰੇ ਹੋ ਰਹੀ ਟ੍ਰੋਲਿੰਗ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਪਿਛਲੇ ਹਫ਼ਤੇ ਜਦੋਂ ਉਸ ਦੇ ਪਤੀ ਨੇ ਫੋਨ 'ਤੇ ਉਸ ਨਾਲ ਗੱਲ ਕੀਤੀ ਤਾਂ, ਉਸ ਨੇ ਸਫੂਰਾ ਇਸ ਸਥਿਤੀ ਬਾਰੇ ਕੁੱਝ ਨਾ ਦੱਸਿਆ।
ਉਸ ਦੇ ਪਤੀ ਨੇ ਕਿਹਾ ਕਿ ਮੈਂ ਉਸ ਨਾਲ ਬਹੁਤ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਮੇਂ ਦੀ ਘਾਟ ਕਰਕੇ ਕਰ ਨਾ ਸਕਿਆ।
ਪਿਛਲੀ ਕਾਲ ਦਾ ਸਮਾਂ ਪੰਜ ਮਿੰਟ ਤੋਂ ਵੀ ਘੱਟ ਦਾ ਸੀ। ਦੋਵਾਂ ਨੇ ਸਫੂਰਾ ਦੀ ਸਿਹਤ , ਜੇਲ੍ਹ 'ਚ ਮਿਲ ਰਹੇ ਖਾਣੇ ਆਦਿ ਸਬੰਧੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਜੇਲ੍ਹ 'ਚ ਉਸ ਤੱਕ ਪੈਸੇ ਪਹੁੰਚਾਉਣ ਬਾਰੇ ਵੀ ਗੱਲ ਕੀਤੀ ਗਈ ਕਿਉਂਕਿ ਕੋਵਿਡ-19 ਦੇ ਕਾਰਨ ਜਾਰੀ ਪਾਬੰਦੀਆਂ ਦੇ ਮੱਦੇਨਜ਼ਰ ਜੇਲ੍ਹ 'ਚ ਮਨੀ ਆਰਡਰ ਦੀ ਸਹੂਲਤ ਨਹੀਂ ਦਿੱਤੀ ਗਈ ਹੈ।
"ਉਸ ਨੇ ਆਪਣੇ ਅਤੇ ਮੇਰੇ ਮਾਤਾ-ਪਿਤਾ, ਭੈਣ-ਭਰਾਵਾਂ ਬਾਰੇ ਪੁੱਛਿਆ। ਦਰਅਸਲ ਉਹ ਜਾਣਨਾ ਚਾਹੁੰਦੀ ਸੀ ਕਿ ਕੀ ਪਰਿਵਾਰ ਵਾਲੇ ਉਸ ਬਾਰੇ ਚਿੰਤਤ ਹਨ?"
ਸਫੂਰਾ ਦੇ ਪਤੀ ਨੇ ਅੱਗੇ ਦੱਸਿਆ ਕਿ " ਮੈਂ ਉਸ ਨੂੰ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੂੰ ਹਿੰਮਤ ਨਾਲ ਇਸ ਸਥਿਤੀ ਦਾ ਟਾਕਰਾ ਕਰੇਂਗੀ।"
ਇਹ ਵੀ ਦੇਖੋ
https://www.youtube.com/watch?v=3abSYSpctvk
https://www.youtube.com/watch?v=8-WyQ6m0410
https://www.youtube.com/watch?v=NHbzuyEK-SQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f35380d1-0e90-574b-af82-811ca7f21dec','assetType': 'STY','pageCounter': 'punjabi.india.story.52647038.page','title': 'ਕੋਰੋਨਾਵਾਇਰਸ - ਜੇਲ੍ਹ ’ਚ ਬੰਦ ਕੌਣ ਹੈ ਗਰਭਵਤੀ ਵਿਦਿਆਰਥਣ ਸਫੂਰਾ ਜ਼ਰਗਰ ਜਿਸ ਦੀ ਜ਼ਿੰਦਗੀ ਦਾਅ ‘ਤੇ ਹੈ','published': '2020-05-14T05:45:59Z','updated': '2020-05-14T05:45:59Z'});s_bbcws('track','pageView');

ਕੋਰੋਨਾਵਾਇਰਸ: ਪੰਜ ਵੈਕਸੀਨਾਂ ਜਿਨ੍ਹਾਂ ''ਤੇ ਹੋ ਰਿਹਾ ਹੈ ਤੇਜ਼ੀ ਨਾਲ ਕੰਮ ਅਤੇ ਕੀ ਹਨ ਚੁਣੌਤੀਆਂ- ਪੰਜ...
NEXT STORY