ਕੋਰੋਨਾਵਾਇਰਸ ਦੇ ਟੈਸਟ ਵਿੱਚ 4500 ਰੁਪਏ ਤੱਕ ਖ਼ਰਚਾ ਆਉਂਦਾ ਹੈ
ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ ਸੰਖਿਆ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਹਾਲਾਤ ਸਭ ਤੋਂ ਜਿਆਦਾ ਖ਼ਰਾਬ ਹਨ।
ਇਨਫੈਕਸ਼ਨ ਦੇ ਮਾਮਲੇ ਵਧਦੇ ਦੇਖ ਕੋਰੋਨਾਵਾਇਰਸ ਦੇ ਮਰੀਜਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਲਈ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਟੈਸਟਿੰਗ ਵਧਾ ਦਿੱਤੀ ਹੈ।
ਹੁਣ ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਾਣੋ ਆਖ਼ਰ ਕੀ ਹੁੰਦੀ ਹੈ ਪੂਲ ਟੈਸਟਿੰਗ?
ਜਾਣੋ ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਕਿੰਨੇ ਕੇਸ ਹਨ (ਜ਼ਿਲ੍ਹੇ ਨਾਂ ਇੰਗਲਿਸ਼ ਵਿੱਚ ਲਿਖੋ)
ਤੁਸੀਂ ਆਪਣਾ ਟੈਸਟ ਕਿੱਥੋਂ ਤੇ ਕਿਵੇਂ ਕਰਵਾ ਸਕਦੇ ਹੋ
ਬਹੁਤ ਮੁਮਕਿਨ ਹੈ ਕਿ ਹੁਣ ਤੱਕ ਤੁਹਾਨੂੰ ਕੋਵਿਡ-19 ਦੇ ਲੱਛਣ ਪਤਾ ਲੱਗ ਗਏ ਹੋਣਗੇ। ਇਸਦੇ ਮੁੱਖ ਲੱਛਣ ਹਨ- ਖਾਂਸੀ ਅਤੇ ਬੁਖਾਰ। ਪਰ ਜ਼ਰੂਰੀ ਨਹੀਂ ਹੈ ਕਿ ਇਹਨਾਂ ਲੱਛਣਾਂ ਦਾ ਮਤਲਬ ਤੁਹਾਨੂੰ ਕੋਰੋਨਾ ਹੋ ਗਿਆ ਹੈ।
ਇਹ ਆਮ ਫਲੂ ਦੇ ਲੱਛਣ ਵੀ ਹੋ ਸਕਦੇ ਹਨ। ਪਰ ਜੇ ਤੁਹਾਨੂੰ ਡਰ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?
ਘਬਰਾਓ ਨਾ ਆਪਣੀ ਜਾਂਚ ਅਤੇ ਟੈਸਟ ਕਰਵਾਉਣ ਦੇ ਕਈ ਤਰੀਕੇ ਹਨ। ਜਿਵੇਂ ਹੈਲਪ ਲਾਈਨ ਉੱਪਰ ਫੋਨ ਕਰਨਾ ਅਤੇ ਪ੍ਰਕਿਰਿਆ ਪੂਰੀ ਕਰਨੀ। ਜਾਂ ਤੁਸੀਂ ਨਿੱਜੀ ਲੈਬ ਵਿੱਚੋਂ ਵੀ ਟੈਸਟ ਕਰਵਾ ਸਕਦੇ ਹੋ।
ਅਜਿਹੇ ਵਿੱਚ ਜਾਣੋ ਆਪਣੀ ਕੋਰੋਨਾਵਾਇਰਸ ਦੀ ਜਾਂਚ ਕਰਵਾਉਣ ਲਈ ਤੁਹਾਡੇ ਕੋਲ ਕਿਹੜੇ-ਕਿਹੜੇ ਤਰੀਕੇ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ। ਪੜ੍ਹੋ ਪੂਰੀ ਖ਼ਬਰ।
ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਖ਼ੁਦ ਨੂੰ ਲਾਗ ਤੋਂ ਕਿਵੇਂ ਬਚਾਈਏ
ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਢਿੱਲ ਵਧਾਈ ਜਾ ਰਹੀ ਹੈ। ਅਸੀਂ ਮੁੜ ਸਮਾਜਿਕ ਵਾਤਾਵਰਣ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ। ਇਸ ਨਾਲ ਕੋਰੋਨਾਵਾਇਰਸ ਦੀ ਲਾਗ ਦਾ ਖ਼ਤਰਾ ਪਹਿਲਾਂ ਨਾਲੋਂ ਵਧ ਸਕਦਾ ਹੈ।
ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।
ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ?
ਹੁਣ ਲੌਕਡਾਊਨ ਤੁਹਾਨੂੰ ਨਹੀਂ ਰੋਕ ਰਿਹਾ ਤੁਸੀਂ ਆਪਣੇ-ਆਪ ਨੂੰ ਰੋਕ ਕੇ ਰੱਖਣਾ ਹੈ। ਇਸ ਲਈ ਜਾਣੋ ਇਸ ਢਿੱਲ ਵਿੱਚ ਕਿਹੜੀਆਂ ਸਾਵਧਾਨੀਆਂ ਰੱਖੀਏ।
ਕੀ ਫ਼ਿਲਮਾਂ ਹੁਣ ਥਿਏਟਰ ਵਿੱਚ ਰਿਲੀਜ਼ ਨਹੀਂ ਹੋਣਗੀਆਂ
ਫ਼ਿਲਮਾਂ ਆਨਲਾਈਨ ਪਲੇਟਫਾਰਮਾਂ ਉੱਪਰ ਜਾਰੀ ਕਰਨ ਤੋਂ ਸਿਨੇਮਾ ਮਾਲਕਾਂ ਵਿੱਚ ਭਾਰੀ ਨਾਰਾਜਗੀ ਹੈ
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਸਿਨੇਮਾ ਘਰਾਂ 'ਤੇ ਤਾਲਾ ਲਗਿਆ ਹੈ। ਇਸ ਕਾਰਨ ਸਿਨੇਮਾਂ ਘਰਾਂ ਦੇ ਮਾਲਿਕਾਂ ਦੀ ਜਿੱਥੇ ਬੀਤੇ ਦੋ ਮਹੀਨਿਆਂ ਤੋਂ ਕੋਈ ਕਮਾਈ ਨਹੀਂ ਹੋ ਰਹੀ ਹੈ, ਉੱਥੇ ਹੀ ਹੁਣ ਉਹਨਾਂ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ ਅਮਿਤਾਭ ਬਚਨ ਅਤੇ ਆਯੁਸ਼ਮਾਨ ਖੁਰਾਣਾ ਦੀ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ ਐਮੇਜ਼ੌਨ ਪ੍ਰਾਈਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
ਅਜਿਹੇ ਵਿੱਚ ਕੀ ਫ਼ਿਲਮਾਂ ਸਿਨੇਮਾ ਘਰਾਂ ਵਿੱਚ ਲੱਗਣੋਂ ਹਟ ਜਾਣਗੀਆਂ ਅਤੇ ਉਨ੍ਹਾਂ ਸਿਨੇਮਾ ਘਰਾਂ ਦਾ ਭਵਿੱਖ ਕੀ ਹੋਵੇਗਾ। ਪੜ੍ਹੋ ਪੂਰੀ ਖ਼ਬਰ।
WHO ਦੀਆਂ ਖਾਣ-ਪੀਣ ਸਬੰਧੀ ਇਹ 5 ਹਦਾਇਤਾਂ
ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।
ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ?
ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ। ਪੜ੍ਹੋ ਕੀ ਹਨ ਇਹ ਸੁਝਾਅ।
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=n8FMvpyjhDk
https://www.youtube.com/watch?v=LVsYKqcv3ro
https://www.youtube.com/watch?v=lkDTh4dCugY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '987e19bd-c8d3-467b-9fd8-84cf8a9497e3','assetType': 'STY','pageCounter': 'punjabi.india.story.52749376.page','title': 'ਕੋਰੋਨਾਵਾਇਰਸ: ਪੂਲ ਟੈਸਟਿੰਗ ਕੀ ਹੈ ਅਤੇ ਕਿਵੇਂ ਹੁੰਦੀ ਹੈ- 5 ਅਹਿਮ ਖ਼ਬਰਾਂ','published': '2020-05-21T01:53:46Z','updated': '2020-05-21T01:59:06Z'});s_bbcws('track','pageView');

ਨੇਪਾਲ ਦੇ ਨਵੇਂ ਨਕਸ਼ੇ ਨੂੰ ਭਾਰਤ ਨੇ ਨਕਾਰਿਆ, ਪੂਰੇ ਵਿਵਾਦ ਨੂੰ ਸੌਖੇ ਸ਼ਬਦਾਂ ’ਚ ਸਮਝੋ
NEXT STORY