ਸਵੈਬ ਟੈਸਟ
ਕੋਰੋਨਾਵਾਇਰਸ ਦੀ ਰੋਕਥਾਮ ਲਈ ਇੱਕ ਚੀਜ਼ ਜਿਸ ਨੂੰ ਸਭ ਤੋਂ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ- ਉਹ ਹੈ ਟੈਸਟਿੰਗ।
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਵੇਲੇ ਸਲਾਹ ਦਿੰਦਿਆਂ ਕਿਹਾ ਸੀ ਕਿ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ, ਸਭ ਤੋਂ ਜ਼ਰੂਰੀ ਹੈ ਕਿ ਅਸੀਂ ਨਿਯਮਿਤ ਤੌਰ 'ਤੇ ਆਪਣੇ ਹੱਥ ਧੋਈਏ ਅਤੇ ਜ਼ਿਆਦਾ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕਰੀਏ।
ਭਾਰਤ ਵਿੱਚ ਕੋਰੋਨਾਵਾਇਰਸ ਲਈ ਕੀਤੇ ਜਾਣ ਵਾਲੇ ਟੈਸਟਾਂ ਬਾਰੇ ਹਮੇਸ਼ਾਂ ਹੀ ਸਵਾਲ ਉੱਠਦੇ ਰਹੇ ਹਨ, ਪਰ ਹੁਣ ਭਾਰਤ ਇਸ ਵਿੱਚ ਆਤਮ ਨਿਰਭਰ ਹੋਣ ਜਾ ਰਿਹਾ ਹੈ।
ਕੋਰੋਨਾਵਾਇਰਸ ਟੈਸਟ ਲਈ ਸ਼ੱਕੀ ਮਰੀਜ਼ ਦਾ ਸੈਂਪਲ (ਨਮੂਨਾ) ਲੈਣਾ ਪੈਂਦਾ ਹੈ। ਇਹ ਨਮੂਨਾ ਸਵੈਬ ਨਾਲ ਲਿਆ ਜਾਂਦਾ ਹੈ।
ਹੁਣ ਤੱਕ ਭਾਰਤ ਚੀਨ ਤੋਂ ਸਵੈਬ ਲੈਂਦਾ ਸੀ। ਪਰ ਹੁਣ ਭਾਰਤ ਲਈ ਚੰਗੀ ਖ਼ਬਰ ਇਹ ਹੈ ਕਿ ਨਮੂਨਾ ਲੈਣ ਲਈ ਵਰਤਿਆ ਜਾਣ ਵਾਲਾ ਇਹ ਸਵੈਬ ਹੁਣ ਭਾਰਤ ਵਿੱਚ ਹੀ ਤਿਆਰ ਹੋਵੇਗਾ।
ਇਹ ਭਾਰਤੀ ਕੰਪਨੀਆਂ ਦੇ ਆਪਸੀ ਸਹਿਯੋਗ ਕਰਕੇ ਸੰਭਵ ਹੋਇਆ ਹੈ।
ਕੋਰੋਨਾਵਾਇਰਸ ਦੀ ਰੋਕਥਾਮ ਲਈ ਇੱਕ ਚੀਜ਼ ਜਿਸ ਨੂੰ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ- ਉਹ ਹੈ ਟੈਸਟਿੰਗ
ਇਸ ਦਾ ਇੱਕ ਹੋਰ ਲਾਭ ਇਹ ਹੈ ਕਿ ਇਹ ਮੌਜੂਦਾ ਕੀਮਤ ਨਾਲੋਂ 10% ਕੀਮਤ 'ਤੇ ਤਿਆਰ ਕੀਤੇ ਜਾਣਗੇ।
ਹੁਣ ਤੱਕ ਜੋ 'ਸਵੈਬ' ਅਸੀਂ ਚੀਨ ਤੋਂ ਮੰਗਵਾ ਰਹੇ ਸੀ, ਉਸ ਵਿੱਚ ਸਿਰਫ਼ ਇੱਕ ਸਵੈਬ ਦੀ ਕੀਮਤ ਲਗਭਗ 17 ਰੁਪਏ ਆ ਰਹੀ ਸੀ।
ਇੱਕ ਮੁਸ਼ਕਲ ਇਹ ਵੀ ਸੀ ਕਿ ਇਸਦੇ ਲਈ, ਭਾਰਤ ਚੀਨ 'ਤੇ ਨਿਰਭਰ ਹੋਣ ਲਈ ਮਜਬੂਰ ਸੀ।
ਨਾਲ ਹੀ, ਇਹ ਜ਼ਰੂਰੀ ਨਹੀਂ ਸੀ ਕਿ ਇਹ ਸਵੈਬ ਸਹੀ ਹੀ ਹੋਵੇ ਕਿਉਂਕਿ ਬਹੁਤ ਸਾਰੇ ਸੂਬਿਆਂ ਨੇ ਇਸ ਦੇ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ ਸੀ।
Click here to see the BBC interactive
ਹੁਣ ਜਦੋਂ ਸਵੈਬ ਭਾਰਤ ਵਿੱਚ ਹੀ ਤਿਆਰ ਕੀਤਾ ਜਾਵੇਗਾ ਤਾਂ ਪ੍ਰਤੀ ਸਵੈਬ ਕੀਮਤ ਚੀਨ ਤੋਂ ਮੰਗਵਾਏ ਸਵੈਬ ਨਾਲੋਂ ਬਹੁਤ ਘੱਟ ਹੋਵੇਗੀ।
ਭਾਰਤ ਵਿੱਚ ਬਣਨ ਵਾਲਾ ਇਹ ਸਵੈਬ ਦੋ ਰੁਪਏ ਤੋਂ ਵੀ ਘੱਟ ਕੀਮਤ ਵਿੱਚ ਉਪਲਬਧ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਗਰੁੱਪ ਪ੍ਰੈਜ਼ੀਡੈਂਟ ਜੋਤਿੰਦਰਾ ਠੱਕਰ ਨੇ ਕਿਹਾ ਕਿ ਇਹ ਟੈਕਸਟਾਈਲ ਮੰਤਰਾਲੇ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਪਹਿਲਕਦਮੀ ਦਾ ਨਤੀਜਾ ਹੈ ਅਤੇ ਮੰਤਰਾਲੇ ਵੱਲੋਂ ਇਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਉਹ ਕਹਿੰਦੇ ਹਨ, "ਭਾਰਤ ਹੁਣ ਸਵੈਬ ਬਣਾਉਣ ਲੱਗਾ ਹੈ। ਇਹ ਸਵੈਬ ਦੇਖਣ ਵਿੱਚ ਤਾਂ ਏਅਰ-ਬਡ (ਕੰਨ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ) ਵਰਗਾ ਹੁੰਦਾ ਹੈ, ਪਰ ਮੂਲ ਰੂਪ ਵਿੱਚ ਵੱਖਰਾ ਹੁੰਦਾ ਹੈ।"
"ਸਵੈਬ ਵਿੱਚ ਵਰਤਿਆ ਜਾਣ ਵਾਲਾ ਤੀਲਾ ਏਅਰ-ਬਡ ਨਾਲੋਂ ਥੋੜ੍ਹਾ ਲੰਬਾ ਹੁੰਦਾ ਹੈ। ਇਸ ਤੀਲੇ ਦੇ ਅੰਤ ਵਿੱਚ ਮੈਡੀਕਲ ਤੌਰ 'ਤੇ ਪਰਵਾਨ ਕੀਤਾ ਗਿਆ ਪੌਲੀ-ਕਾਰਬੋਨੇਟ ਲੱਗਿਆ ਹੁੰਦਾ ਹੈ।”
"ਰਿਲਾਇੰਸ ਪੋਲਿਸਟਰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ। ਪਰ ਸਾਡੇ ਕੋਲ ਪੂਰਾ ਸਵੈਬ ਤਿਆਰ ਕਰਨ ਦੀ ਕਾਬਲੀਅਤ ਨਹੀਂ ਸੀ। ਇਸ ਲਈ ਅਸੀਂ ਇਸ ਨੂੰ ਪੂਰਾ ਕਰਨ ਲਈ ਜੌਨਸਨ ਐਂਡ ਜੌਨਸਨ ਕੰਪਨੀ ਨੂੰ ਦਿੰਦੇ ਹਾਂ। ਮਤਲਬ ਕਿ ਕੱਚੇ ਪਦਾਰਥ ਰਿਲਾਇੰਸ ਦੇਵੇਗਾ ਅਤੇ ਜੌਨਸਨ ਐਂਡ ਜੌਨਸਨ ਕੰਪਨੀ ਇਸਦਾ ਨਿਰਮਾਣ ਕਰੇਗੀ।"
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਭਾਰਤ ਵਿੱਚ ਸਵੈਬ ਬਣਾਇਆ ਜਾ ਰਿਹਾ ਹੈ, ਤਾਂ ਇਸ ਦੀ ਕੀਮਤ ਦੋ ਰੁਪਏ ਤੋਂ ਵੀ ਘੱਟ ਪੈ ਰਹੀ ਹੈ, ਜੋ ਕਿ ਚੀਨ ਤੋਂ ਮੰਗਵਾਏ ਜਾਣ ਵਾਲੇ ਸਵੈਬ ਤੋਂ ਕਾਫ਼ੀ ਘੱਟ ਹੈ।
ਉਹ ਦੱਸਦੇ ਹਨ ਕਿ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਟੈਸਟ ਹੋਣ ਕਰਕੇ ਸਵੈਬ ਦੀ ਕਮੀ ਹੋ ਰਹੀ ਹੈ।
ਚੀਨ ਇਕਲੌਤਾ ਦੇਸ਼ ਹੈ ਜੋ ਦੁਨੀਆਂ ਭਰ ਵਿੱਚ ਸਵੈਬ ਐਕਸਪੋਰਟ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਲਈ ਇਸ ਸਬੰਧੀ ਸਵੈ-ਨਿਰਭਰ ਹੋਣਾ ਇੱਕ ਵੱਡੀ ਸਫ਼ਲਤਾ ਹੈ।
ਇਨ੍ਹਾਂ ਕੰਪਨੀਆਂ 'ਚ ਭਾਰਤ ਸਥਿਤ ‘ਰਿਲਾਇੰਸ ਇੰਡਸਟਰੀਜ਼ ਲਿਮਟਿਡ’, ‘ਜੌਨਸਨ ਐਂਡ ਜੌਨਸਨ’ ਅਤੇ ‘ਮਾਇਲੈਬ ਡਿਸਕਵਰੀ ਸਲਿਊਸ਼ਨ’ ਸ਼ਾਮਲ ਹਨ।
ਮਾਇਲੈਬ ਵਿੱਚ ਇਸਦੇ ਨਿਰਮਾਣ ਲਈ ਉਦਯੋਗਪਤੀ ਆਧਾਰ ਪੂਨਾਵਾਲਾ ਅਤੇ ਅਭਿਜੀਤ ਪਵਾਰ ਨੇ ਹੱਥ ਮਿਲਾਏ ਹਨ।
ਸਵੈ-ਨਿਰਭਰਤਾ ਵੱਲ ਵਧਣਾ
ਸੀਰਮ ਇੰਸਟੀਟਿਊਟ ਆਫ਼ ਇੰਡੀਆ ਦੇ ਸੀਈਓ ਆਧਾਰ ਪੂਨਾਵਾਲਾ ਦਾ ਕਹਿਣਾ ਹੈ, “ਇਸ ਨਾਲ ਭਾਰਤ ਦੂਜੇ ਦੇਸ਼ਾਂ ਉੱਤੇ ਨਿਰਭਰ ਨਹੀਂ ਰਹੇਗਾ ਅਤੇ ਟੈਸਟ ਕਰਨ ਵਾਲੀ ਕਿੱਟ ਬਣਾਉਣ ਅਤੇ ਉਨ੍ਹਾਂ ਦੀ ਉਪਲਬਧਤਾ ਨੂੰ ਲੈ ਕੇ ਵੀ ਸਵੈ-ਨਿਰਭਰ ਰਹੇਗਾ। ਇਹ ਸਾਡੇ ਭਾਰਤ ਵਿੱਚ ਬਣੀ ਹੋਈ ਟੈਸਟਿੰਗ ਕਿੱਟ ਹੈ।”
ਟੈਸਟਿੰਗ ਕਿੱਟਾਂ ਬਣਾਉਣ ਲਈ 'ਮਾਇਲੈਬ' ਦੇ ਨਾਲ ਆਧਾਰ ਪੂਨਾਵਾਲਾ ਅਤੇ ਅਭਿਜੀਤ ਪਵਾਰ ਦੀਆਂ ਕੰਪਨੀਆਂ ਵਿਚਾਲੇ ਸਾਂਝ 'ਤੇ ਬਾਇਓਕਾਇਨ ਦੇ ਸੀਈਓ, ਕਿਰਨ ਮਜੂਮਦਾਰ ਸ਼ਾਹ ਟਿੱਪਣੀ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਭਾਰਤ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਨੇ ਇਹ ਟੈਸਟਿੰਗ ਕਿੱਟ ਬਣਾਉਣ ਲਈ ਹੱਥ ਮਿਲਾਇਆ ਹੈ ਅਤੇ ਇਹ ਪੂਰੀ ਤਰ੍ਹਾਂ ਇੱਕ ਭਾਰਤੀ ਕਿੱਟ ਹੈ।
ਭਾਰਤ ਵਿੱਚ ਕੋਵਿਡ-19 ਟੈਸਟ ਕਿੱਟਾਂ ਅਤੇ ਐਨ-95 ਮਾਸਕ ਤੋਂ ਇਲਾਵਾ ਹੋਰ ਜ਼ਰੂਰੀ ਉਤਪਾਦਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ
ਮਾਇਲੈਬ ਦੇ ਹਸਮੁੱਖ ਰਾਵਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਭਾਰਤ ਸਰਕਾਰ ਦੇ ਆਈਸੀਐਮਆਰ ਨੂੰ 7 ਲੱਖ ਅਜਿਹੀਆਂ ਕਿੱਟਾਂ ਦਿੱਤੀਆਂ ਹਨ।
“ਇਨ੍ਹਾਂ ਕਿੱਟਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਗਈ ਹੈ ਤਾਂ ਜੋ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਇਸ ਦੀ ਕੋਈ ਕਮੀ ਨਾ ਹੋਵੇ ਅਤੇ ਸਰਕਾਰੀ ਵਿਭਾਗ ਨੂੰ ਵੀ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ।”
ਅੱਠ ਕੰਪਨੀਆਂ ਨੇ ਸ਼ੁਰੂ ਕੀਤਾ ਉਤਪਾਦਨ
ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਿਤ ਕੰਪਨੀਆਂ ਵੀ ਟੈਸਟਿੰਗ ਕਿੱਟਾਂ ਬਣਾਉਣ ਵਿੱਚ ਲੱਗ ਗਈਆਂ ਹਨ।
ਬੀਬੀਸੀ ਨੇ ਤਮਿਲਨਾਡੂ ਦੇ ਸਿਹਤ ਵਿਭਾਗ ਦੀ ਸਕੱਤਰ ਬੀਲਾ ਰਾਜੇਸ਼ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਹਾਲਾਂਕਿ, ਤਮਿਲਨਾਡੂ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੀਆਂ ਅੱਠ ਕੰਪਨੀਆਂ ਹਨ ਜਿਨ੍ਹਾਂ ਨੇ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਕੋਵਿਡ-19 ਟੈਸਟ ਕਿੱਟਾਂ ਅਤੇ ਐਨ-95 ਮਾਸਕ ਤੋਂ ਇਲਾਵਾ ਹੋਰ ਜ਼ਰੂਰੀ ਉਤਪਾਦਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਪੀਪੀਈ ਕਿੱਟਾਂ ਅਤੇ ਵੈਂਟੀਲੇਟਰ।
ਉਨ੍ਹਾਂ ਵਿਚੋਂ, ਭਾਰਤ ਸਥਿਤ ਬਹੁ-ਰਾਸ਼ਟਰੀ ਕੰਪਨੀ 'ਹੁੰਡਈ' ਵੀ ਸਹਿਯੋਗ ਦੇ ਰਹੀ ਹੈ। ਇਸ ਕੰਪਨੀ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਪਲਾਂਟ ਹਨ।
ਇਨ੍ਹਾਂ ਕੰਪਨੀਆਂ ਵਿੱਚ ਏਅਰ ਲਿਕੁਇਡ, ਨਿਸਾਨ, ਟ੍ਰਿਵਿਟਰੋਨ ਹੈਲਥਕੇਅਰ, ਕਿਰਿਤ ਕੇਅਰ, ਰਾਜੇਸ਼ਵਰੀ ਲਾਈਫਕੇਅਰ ਅਤੇ ਹੈਲਥਫਾਰਮਾ ਸ਼ਾਮਲ ਹਨ।
ਆਨੰਦ ਮਹਿੰਦਰਾ ਨੇ ਚੁੱਕੇ ਕਈ ਕਦਮ
ਭਾਰਤ ਸਰਕਾਰ ਨੇ ਪੀਡੀ ਵਾਘੇਲਾ ਦੀ ਅਗਵਾਈ ਵਿੱਚ ਇਸ ਮਹਾਂਮਾਰੀ ਨਾਲ ਲੜ੍ਹਨ ਲਈ 11 ਮੈਂਬਰਾਂ ਦੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ।
ਵਾਘੇਲਾ ਨੇ ਹਾਲ ਹੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤ ਵਿੱਚ ਦੇਸ਼ ਨੂੰ 2.01 ਕਰੋੜ ਪੀਪੀਈ ਕਿੱਟਾਂ ਦੀ ਜ਼ਰੂਰਤ ਸੀ, ਪਰ 2.20 ਕਰੋੜ ਦਾ ਉਤਪਾਦਨ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੂੰ ਹੋਰ ਦੇਸਾਂ ਵਿੱਚ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਵਾਘੇਲਾ ਦਾ ਕਹਿਣਾ ਹੈ ਕਿ ਪਹਿਲਾਂ ਭਾਰਤ ਵਿੱਚ ਪੀਪੀਈ ਕਿੱਟਾਂ ਬਣਾਉਣ ਲਈ ਬਹੁਤੀਆਂ ਸਹੂਲਤਾਂ ਨਹੀਂ ਸਨ। ਪਰ ਹੁਣ ਉਹ ਕਹਿੰਦੇ ਹਨ ਕਿ ਭਾਰਤ ਇਨ੍ਹਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਹੋ ਰਿਹਾ ਹੈ।
ਉਨ੍ਹਾਂ ਅਨੁਸਾਰ, ਹੁਣ ਇਹ ਉਦਯੋਗ 7,000 ਕਰੋੜ ਤੱਕ ਪਹੁੰਚ ਚੁੱਕਿਆ ਹੈ।
ਦੇਸ਼ ਦੀ ਮਸ਼ਹੂਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਮਾਲਕ ਆਨੰਦ ਮਹਿੰਦਰਾ ਨੇ ਲੌਕਡਾਊਨ ਤੋਂ ਪਹਿਲਾਂ ਹੀ ਆਪਣੀ ਕੰਪਨੀ ਦੀਆਂ ਵੱਖ-ਵੱਖ ਇਕਾਈਆਂ ਵਿੱਚ ਵੈਂਟੀਲੇਟਰਾਂ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰਵਾ ਦਿੱਤਾ ਸੀ।
ਹਾਲ ਹੀ ਵਿੱਚ, ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਇਸ ਮਹਾਂਮਾਰੀ ਦੇ ਤੀਜੇ ਪੜਾਅ 'ਤੇ ਪਹੁੰਚ ਗਿਆ ਹੈ ਜਦੋਂ ਵੈਂਟੀਲੇਟਰਾਂ ਦੀ ਜ਼ਰੂਰਤ ਹੋਰ ਵਧੇਗੀ।
ਉਨ੍ਹਾਂ ਨੇ ਪਹਿਲਾਂ ਹੀ ਮਹਿੰਦਰਾ ਦੇ ਸਾਰੇ ਰਿਜ਼ੋਰਟਸ ਕੋਵਿਡ-19 ਦੇ ਆਇਸੋਲੇਸ਼ਨ ਲਈ ਮੁਹੱਈਆ ਕਰਵਾ ਦਿੱਤੇ ਸਨ।
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=CgwhNlKY-2s
https://www.youtube.com/watch?v=8jDOqATdeQE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '242077f4-41bb-4fad-a0e9-9cb55cdb1697','assetType': 'STY','pageCounter': 'punjabi.india.story.52805021.page','title': 'ਕੋਵਿਡ-19: ਨਮੂਨਿਆਂ ਦੀ ਜਾਂਚ ਲਈ ਹੁਣ ਭਾਰਤ ਨਹੀਂ ਰਹੇਗਾ ਚੀਨ \'ਤੇ ਨਿਰਭਰ','author': 'ਸਲਮਾਨ ਰਾਵੀ','published': '2020-05-27T10:23:11Z','updated': '2020-05-27T10:23:11Z'});s_bbcws('track','pageView');

ਮੋਦੀ 2.0: ਲੌਕਡਾਊਨ ''ਚ ਕਿਵੇਂ ਹਨ ਉਹ ਔਰਤਾਂ ਪੀਐੱਮ ਮੋਦੀ ਨੇ ਜਿਨ੍ਹਾਂ ਦੇ ਪੈਰ ਧੋਤੇ ਸਨ
NEXT STORY