ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਕਿ ਆਖ਼ਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਨਾਮਜ਼ਦਗੀ ਇਸ ਸਾਲ ਦੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ 'ਤੋਂ ਵਾਪਸ ਕਿਉਂ ਲਈ।
ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ, "ਮੇਰੀ ਖੇਡ ਰਤਨ ਲਈ ਨਾਮਜ਼ਦਗੀ ਨੂੰ ਲੈ ਕੇ ਬਹੁਤ ਸਾਰੇ ਸ਼ੱਕ ਅਤੇ ਕਿਆਸ ਲਗਾਏ ਜਾ ਰਹੇ ਹਨ, ਇਸ ਲਈ ਮੈਂ ਸਪੱਸ਼ਟ ਕਰ ਦਿੰਦਾ ਹਾਂ।"
"ਹਾਂ, ਪਿਛਲੇ ਸਾਲ ਨਾਮਜ਼ਦਗੀ ਦੇਰੀ ਨਾਲ ਭੇਜੀ ਗਈ ਸੀ ਪਰ ਇਸ ਸਾਲ ਮੈਂ ਆਪ ਪੰਜਾਬ ਸਰਕਾਰ ਨੂੰ ਆਪਣਾ ਨਾਮ ਵਾਪਸ ਲੈਣ ਲਈ ਕਿਹਾ ਹੈ ਕਿਉਂਕਿ ਮੈਨੂੰ ਖ਼ੁਦ 3 ਸਾਲ ਦੇ ਕ੍ਰਾਈਟੀਰੀਆ ਮੁਤਾਬਕ ਲਗਦਾ ਹੈ ਕਿ ਮੈਂ ਖੇਡ ਰਤਨ ਦੀ ਯੋਗਤਾ ਨੂੰ ਪੂਰਾ ਨਹੀਂ ਕਰਦਾ। ਇਸ ਲਈ ਪਿਛਲੇ ਤਿੰਨਾਂ ਸਾਲਾਂ ਦਾ ਖੇਡ ਦੇ ਖੇਤਰ ਵਿੱਚ ਕੌਮਾਂਤਰੀ ਪ੍ਰਦਰਸ਼ਨ ਦੇਖਿਆ ਜਾਂਦਾ ਹੈ।"
https://twitter.com/harbhajan_singh/status/1284400998052532224
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੀ ਕੋਈ ਗ਼ਲਤੀ ਨਹੀਂ ਹੈ ਅਤੇ ਮੈਂ ਅਪੀਲ ਕਰਦਾ ਹਾਂ ਕਿ ਇਸ ਬਾਰੇ ਹੋਰ ਕਿਆਸ ਨਾ ਲਗਾਏ ਜਾਣ।
https://twitter.com/harbhajan_singh/status/1284401169352122370
ਡਰੱਗ ਮਾਫ਼ੀਆ ਦੀ ਗ੍ਰਿਫ਼ਤਾਰੀ ਅਤੇ ਮਹਿਲਾ ਪੁਲਿਸ ਅਫ਼ਸਰ 'ਤੇ 'ਮੁੱਖ ਮੰਤਰੀ ਦੇ ਦਬਾਅ' ਦੀ ਕਹਾਣੀ
ਮਣੀਪੁਰ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਅਤੇ ਸੱਤਾਧਾਰੀ ਭਾਜਪਾ ਦੇ ਇੱਕ ਸਿਖਰਲੇ ਨੇਤਾ 'ਤੇ ਗ੍ਰਿਫ਼ਤਾਰ ਡਰੱਗ ਮਾਫ਼ੀਆ ਨੂੰ ਛੱਡਣ ਲਈ ਉਸ 'ਤੇ 'ਦਬਾਅ' ਪਾਉਣ ਦਾ ਇਲਜ਼ਾਮ ਲਗਾਇਆ ਹੈ।
ਇਹ ਇਲਜ਼ਾਮ ਇਸ ਲਈ ਗੰਭੀਰ ਹੈ ਕਿਉਂਕਿ ਮਣੀਪੁਰ ਪੁਲਿਸ ਸੇਵਾ ਦੀ ਅਧਿਕਾਰੀ ਥੌਨਾਓਜਮ ਬ੍ਰਿੰਦਾ (41 ਸਾਲ) ਨੇ ਇਹ ਸਾਰੀਆਂ ਗੱਲਾਂ 13 ਜੁਲਾਈ ਨੂੰ ਮਣੀਪੁਰ ਹਾਈ ਕੋਰਟ ਵਿੱਚ ਦਾਖ਼ਲ ਕੀਤੇ ਗਏ ਆਪਣੇ ਹਲਫ਼ਨਾਮੇ ਵਿੱਚ ਕਹੀਆਂ ਹਨ। ਪੂਰੀ ਖ਼ਬਰ ਪੜ੍ਹੋ।
ਹਿਰਾਸਤੀ ਮੌਤ ਬਾਰੇ ਵਾਇਰਲ ਵੀਡੀਓ ਨੂੰ ਕਿਉਂ ਹਟਾਇਆ ਗਿਆ
ਤਮਿਲਨਾਡੂ ਵਿੱਚ ਇੱਕ ਪਿਓ-ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਬਾਰੇ ਇੰਸਟਾਗ੍ਰਾਮ ਉੱਤੇ ਪਾਈ ਵੀਡੀਓ ਨੇ ਕੌਮੀ ਪੱਧਰ ਉੱਤੇ ਧਿਆਨ ਖਿੱਚਿਆ। ਪਰ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸੁਚਿਤਰਾ ਰਮਾਦੁਰਾਈ ਨੇ ਇਹ ਵੀਡੀਓ ਹਟਾ ਲਈ ਹੈ।
ਉਨ੍ਹਾਂ ਨੇ ਵੀਡੀਓ ਨੂੰ ਕਿਉਂ ਹਟਾਇਆ? ਇਸ ਬਾਰੇ ਬੀਬੀਸੀ ਦੇ ਐਂਡਰੀਊ ਕਲੈਰੈਂਸ ਨਾਲ ਸੁਚਿਤਰਾ ਨੇ ਗੱਲਬਾਤ ਕੀਤੀ।
''ਮੇਰਾ ਨਾਮ ਸੁਚਿਤਰਾ ਹੈ ਅਤੇ ਮੈਂ ਦੱਖਣੀ ਭਾਰਤੀ ਹੈ। ਮੈਨੂੰ ਇਸ ਗੱਲ ਤੋਂ ਨਫ਼ਰਤ ਹੈ ਕਿ ਹਰ ਦੱਖਣ ਭਾਰਤ ਦਾ ਮਸਲਾ ਸਿਰਫ਼ ਦੱਖਣ ਭਾਰਤ ਦਾ ਹੀ ਹੋ ਕੇ ਰਹਿ ਜਾਂਦਾ ਹੈ ਕਿਉਂਕਿ ਇਸ ਬਾਰੇ ਅੰਗਰੇਜੀ 'ਚ ਗੱਲ ਨਹੀਂ ਕਰਦੇ।''
ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਪੀੜਤਾਂ ਦੇ ਪਰਿਵਾਰ ਅਤੇ ਗਵਾਹਾਂ ਤੋਂ ਇਕੱਠੀ ਕਰਕੇ ਸੁਚਿਤਰਾ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀ। ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਵੈਕਸੀਨ: ਆਕਸਫੋਰਡ 'ਚ ਹੋ ਰਹੇ ਟ੍ਰਾਇਲ ਟੀਮ ਦੀ ਅਗਵਾਈ ਕਰਨ ਵਾਲੀ ਸਾਰਾ ਗਿਲਬਰਟ ਨੂੰ ਜਾਣੋ
ਦਾਅਵਾ ਹੈ ਕਿ ਆਕਸਫੋਰਡ ਦੀ ਵੈਕਸੀਨ ਦਾ ਪਹਿਲਾ ਹਿਊਮਨ ਟ੍ਰਾਇਲ ਕਾਮਯਾਬ ਰਿਹਾ ਹੈ। ਜੇਕਰ ਅੱਗੇ ਵੀ ਸਭ ਕੁਝ ਠੀਕ ਰਹਿੰਦਾ ਹੈ, ਤਾਂ ਸੰਭਵ ਹੈ ਕਿ ਬਹੁਤ ਛੇਤੀ ਹੀ ਕੋਰੋਨਾਵਾਇਰਸ ਦੀ ਇੱਕ ਕਾਰਗਰ ਵੈਕਸੀਨ ਤਿਆਰ ਕਰ ਲਈ ਜਾਵੇਗੀ।
ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਸਾਰਾ ਗਿਲਬਰਟ ਦੀ ਅਗਵਾਈ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ। ਇੱਥੇ ਕਲਿੱਕ ਕਰਕੇ ਜਾਣੋ ਕੌਣ ਹੈ ਸਾਰਾ ਗਿਲਬਰਟ।
Click here to see the BBC interactive
ਕੋਰੋਨਾਵਾਇਰਸ: ਘਰਾਂ 'ਚ ਬਣਾਏ ਜਾ ਰਹੇ ICU ਕਿਵੇਂ ਕੰਮ ਕਰਦੇ ਹਨ
ਪੱਛਮੀ ਦਿੱਲੀ ਦੇ ਇੱਕ ਘੁੱਗ ਵਸਦੇ ਇਲਾਕੇ ਵਿੱਚ ਇੱਕ ਪਰਿਵਾਰ ਹਸਪਤਾਲ ਦੇ ਬੈਡ ਦਾ ਬੰਦੋਬਸਤ ਕਰਨ ਲਈ ਜੀ-ਤੋੜ ਕੋਸ਼ਿਸ਼ ਕਰ ਰਿਹਾ ਹੈ।
ਮਹਿਤਾ ਪਰਿਵਾਰ ਨੂੰ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬੈਡ ਨਾ ਮਿਲ ਸਕਿਆ। ਅਜਿਹੇ ਸੰਕਟ ਦੇ ਸਮੇਂ ਵਿੱਚ ਇੱਕ ਦੋਸਤ ਵੱਲੋਂ ਦਿੱਤਾ ਗਿਆ ਇੱਕ ਸੰਪਰਕ ਨੰਬਰ ਜਿਵੇਂ ਮਹਿਤਾ ਪਰਿਵਾਰ ਲਈ ਵਰਦਾਨ ਸਾਬਤ ਹੋਇਆ।
ਮਹਿਤਾ ਦੇ ਪੁੱਤਰ ਮਨੀਸ਼ ਨੇ ਇੱਕ ਅਜਿਹੀ ਕੰਪਨੀ ਬਾਰੇ ਪਤਾ ਕਰਨ ਲਈ ਫੋਨ ਮਿਲਾਇਆ ਜਿਸ ਦਾ ਵਾਅਦਾ ਸੀ, "ਉਹ ਘਰ ਵਿੱਚ ਹੀ ਪੂਰੀ ਨਿਗਰਾਨੀ ਅਤੇ ਔਕਸੀਜ਼ਨ ਦੇ ਨਾਲ ਇੱਕ ਹਸਪਤਾਲ ਵਾਂਗ ਬੈੱਡ ਮੁਹੱਈਆ ਕਰਵਾ ਸਕਦੀ ਹੈ।"
ਮੁਢਲੀ ਸਹਿਮਤੀ ਅਤੇ ਕੁਝ ਪੇਸ਼ਗੀ ਰਕਮ ਦੇ ਭੁਗਤਾਨ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਮਹਿਤਾ ਪਰਿਵਾਰ ਦੇ ਘਰ ਮੈਡੀਕਲ ਉਪਕਰਣਾਂ ਜਿਵੇਂ ਕਾਰਡੀਐਕ ਮੌਨੀਟਰ ਜਿਸ ਨਾਲ ਔਕਸੀਮੀਟਰ ਜੁੜਿਆ ਹੋਇਆ ਸੀ ਅਤੇ ਇੱਕ ਔਕਸੀਜ਼ਨ ਦਾ ਸਿਲੰਡਰ ਅਤੇ ਇੱਕ ਪੋਰਟੇਬਲ ਵੈਂਟੀਲੇਟਰ ਵੀ ਸੀ, ਉਨ੍ਹਾਂ ਦੇ ਘਰ ਪਹੁੰਚ ਗਿਆ। ਇਸ ਦੇ ਨਾਲ ਸੀ ਇੱਕ ਸਿਖਲਾਈ ਪ੍ਰਾਪਤ ਪੈਰਾ-ਮੈਡਿਕ ਵੀ। ਪੂਰੀ ਖ਼ਬਰ ਲਈ ਕਲਿੱਕ ਕਰੋ।
ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼
https://www.youtube.com/watch?v=HJkjyFkifi8&t=15s
https://www.youtube.com/watch?v=8fVej4Z1V_w&t=7s
https://www.youtube.com/watch?v=7yUaowjHrCs&t=19s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a480fc28-3bfb-4bae-8278-0f100265aacf','assetType': 'STY','pageCounter': 'punjabi.india.story.53460826.page','title': 'ਹਰਭਜਨ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਨੇ ਇਸ ਗੱਲੋਂ ਲਈ ਖੇਡ ਰਤਨ ਐਵਾਰਡ ਤੋਂ ਉਨ੍ਹਾਂ ਦੀ ਨਾਮਜ਼ਦਗੀ ਵਾਪਸ- 5 ਅਹਿਮ ਖ਼ਬਰਾਂ','published': '2020-07-19T01:46:21Z','updated': '2020-07-19T01:46:21Z'});s_bbcws('track','pageView');
ਮਣੀਪੁਰ: ਡਰੱਗ ਮਾਫ਼ੀਆ ਦੀ ਗ੍ਰਿਫ਼ਤਾਰੀ ਅਤੇ ਮਹਿਲਾ ਪੁਲਿਸ ਅਫ਼ਸਰ ''ਤੇ ''ਮੁੱਖ ਮੰਤਰੀ ਦੇ ਦਬਾਅ'' ਦੀ...
NEXT STORY