ਸੰਯੁਕਤ ਅਰਬ ਅਮੀਰਾਤ (UAE) ਦੇ ਮੰਗਲ ਗ੍ਰਹਿ ਲਈ ਇਤਿਹਾਸਿਕ ਪੁਲਾੜ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਅਭਿਆਨ ਦੇ ਲਈ ਉੱਪ-ਗ੍ਰਹਿ ਨੂੰ ਜਾਪਾਨ ਤੋਂ ਲੌਂਚ ਕੀਤਾ ਗਿਆ ਹੈ।
'ਹੋਪ' ਨਾਮ ਦੇ ਇਸ ਉੱਪ-ਗ੍ਰਹਿ ਨੂੰ ਤਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਐੱਚ 2-ਏ ਨਾਮ ਦੇ ਰੌਕੇਟ ਰਾਹੀਂ ਭੇਜਿਆ ਗਿਆ ਹੈ ਅਤੇ ਹੁਣ ਇਹ 50 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮੰਗਲ ਗ੍ਰਹਿ ਦੇ ਮੌਸਮ ਅਤੇ ਜਲਵਾਯੂ ਦਾ ਅਧਿਐਨ ਕਰੇਗਾ।
ਖ਼ਰਾਬ ਮੌਸਮ ਦੇ ਕਾਰਨ ਇਸ ਅਭਿਆਨ ਨੂੰ ਦੋ ਵਾਰ ਟਾਲਣਾ ਪਿਆ ਸੀ।
'ਹੋਪ' ਉੱਪ-ਗ੍ਰਹਿ ਦੇ ਫ਼ਰਵਰੀ 2021 ਤੱਕ ਮੰਗਲ ਤੱਕ ਪਹੁੰਚਣ ਦੀ ਸੰਭਾਵਨਾ ਹੈ, ਇਹ ਤਾਰੀਕ ਇਸ ਲਈ ਅਹਿਮ ਹੈ ਕਿਉਂਕਿ ਉਸ ਸਮੇਂ UAE ਦੇ ਗਠਨ ਦੀ 50ਵੀਂ ਸਾਲਗਿਰਾਹ ਵੀ ਹੈ।
ਯੂਏਈ ਦਾ ਇਹ ਪੁਲਾੜ ਅਭਿਆਨ ਮੰਗਲ ਗ੍ਰਹਿ ਦੇ ਲਈ ਇਸ ਮਹੀਨੇ ਸ਼ੁਰੂ ਹੋਣ ਵਾਲੇ ਅਭਿਆਨਾਂ ਵਿੱਚੋਂ ਇੱਕ ਹੈ।
ਅਮਰੀਕਾ ਅਤੇ ਚੀਨ ਵੀ ਮੰਗਲ ਗ੍ਰਹਿ ਦੇ ਲਈ ਆਪਣੇ ਨਵੇਂ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।
https://twitter.com/HopeMarsMission/status/1284978102058258434
ਮੰਗਲ ਉੱਤੇ ਕਿਉਂ ਜਾ ਰਿਹਾ ਹੈ UAE?
ਪੁਲਾੜ ਯਾਨਾਂ ਦੇ ਉਤਪਾਦਨ ਅਤੇ ਡਿਜ਼ਾਇਨਿੰਗ ਦਾ ਸੰਯੁਕਤ ਅਰਬ ਅਮੀਰਾਤ ਦੇ ਕੋਲ ਬਹੁਤ ਘੱਟ ਤਜਰਬਾ ਹੈ।
ਪਰ ਇਸ ਦੇ ਬਾਵਜੂਦ UAE ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਹੁਣ ਤੱਕ ਸਿਰਫ਼ ਅਮਰੀਕਾ, ਰੂਸ, ਯੂਰਪ ਅਤੇ ਭਾਰਤ ਕਰਨ ਵਿੱਚ ਸਫ਼ਲ ਰਹੇ ਹਨ।
ਇਹ ਸੰਯੁਕਤ ਅਰਬ ਅਮੀਰਾਤ ਦੇ ਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਬਿਆਨ ਕਰਦਾ ਹੈ ਕਿ ਉਹ ਇਸ ਚੁਣੌਤੀ ਦੇ ਲਈ ਤਿਆਰ ਹਨ।
ਅਮਰੀਕੀ ਮਾਹਰਾਂ ਦੀ ਨਿਗਰਾਨੀ ਵਿੱਚ UAE ਦੇ ਇੰਜੀਨੀਅਰਾਂ ਨੇ ਛੇ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਸਾਫ਼ ਤੇ ਸੁਧਾਰ ਕੀਤਾ ਗਿਆ ਉੱਪ-ਗ੍ਰਹਿ ਤਿਆਰ ਕੀਤਾ ਹੈ।
ਹੁਣ ਇਹ ਉੱਪ-ਗ੍ਰਹਿ ਮੰਗਲ ਉੱਤੇ ਪਹੁੰਚੇਗਾ ਤਾਂ ਉਮੀਦ ਇਹ ਕੀਤੀ ਜਾ ਰਹੀ ਹੈ ਇਸ ਨਾਲ ਵਿਗਿਆਨ ਦੀ ਨਵੀਂ ਸੂਚਨਾ, ਮੰਗਲ ਦੇ ਵਾਤਾਵਰਣ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਵੇਗੀ।
ਖ਼ਾਸ ਤੌਰ 'ਤੇ ਵਿਗਿਆਨੀਆਂ ਨੂੰ ਲਗਦਾ ਹੈ ਕਿ 'ਹੋਪ' ਮਿਸ਼ਨ ਨਾਲ ਸ਼ਾਇਦ ਇਹ ਪਤਾ ਲੱਗ ਸਕੇ ਕਿ ਮੰਗਲ 'ਤੇ ਅਜਿਹਾ ਕੀ ਹੋਇਆ ਕਿ ਉਸ 'ਤੇ ਹਵਾ ਤੇ ਪਾਣੀ ਦੋਵੇਂ ਖ਼ਤਮ ਹੋ ਗਏ।
'ਹੋਪ' ਮਿਸ਼ਨ ਨੂੰ ਅਰਬ ਜਗਤ ਵਿੱਚ ਪ੍ਰੇਰਣਾ ਦੇ ਇੱਕ ਬਹੁਤ ਵੱਡੇ ਸਰੋਤ ਵਜੋਂ ਦੇਖਿਆ ਜਾ ਰਿਹਾ ਹੈ।
ਸਾਰਾ ਅਲ ਅਮੀਰੀ ਕੌਣ ਹਨ?
ਸਾਰਾ ਹੋਪ ਪ੍ਰੋਜੈਕਟ ਦੀ ਸਾਈਂਸ ਲੀਡਰ ਸੰਯੁਕਤ ਅਰਬ ਅਮੀਰਾਤ ਦੀ ਆਧੁਨਿਕ ਵਿਗਿਆਨ ਮਾਮਲਿਆਂ ਦੀ ਰਾਜ ਮੰਤਰੀ ਵੀ ਹਨ।
ਕਈ ਮਾਅਨਿਆਂ ਵਿੱਚ ਉਹ ਪੂਰੇ ਮਿਸ਼ਨ ਦਾ ਚਿਹਰਾ ਹਨ।
ਉਹ ਦੁਬਈ ਦੇ ਮੁਹੰਮਦ ਬਿਨ ਰਾਸ਼ਿਦ ਸਪੇਸ ਸੈਂਟਰ ਵਿੱਚ ਬਤੌਰ ਸੌਫ਼ਟਵੇਅਰ ਇੰਜੀਨੀਅਰ ਇਸ ਪ੍ਰੋਜੌਕਟ ਨਾਲ ਜੁੜੇ ਅਤੇ ਹੁਣ ਉਹ ਪੁਲਾੜ ਅਭਿਆਨ ਲਈ ਆਪਣੇ ਜਨੂੰਨ ਨੂੰ ਵਧਾ ਰਹੇ ਹਨ।
ਇਹ ਗੱਲ ਗ਼ੌਰ ਕਰਨ ਵਾਲੀ ਹੈ ਕਿ ਹੋਪ ਮਿਸ਼ਨ ਉੱਤੇ ਕੰਮ ਕਰ ਰਹੀਆਂ 34 ਫ਼ੀਸਦੀ ਅਮੀਰਾਤੀ ਔਰਤਾਂ ਹਨ।
ਸਾਰਾ ਅਲ ਅਮੀਰੀ ਨੇ ਦੱਸਿਆ, "ਅਹਿਮ ਗੱਲ ਇਹ ਹੈ ਕਿ ਇਸ ਮਿਸ਼ਨ ਦੀ ਲੀਡਰਸ਼ਿਪ ਟੀਮ ਵਿੱਚ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਥਾਂ ਹੈ।''
ਉਮੀਦ ਹੈ ਕਿ ਇਸ ਪ੍ਰੋਜੈਕਟ ਨਾਲ UAE ਦੇ ਨੌਜਵਾਨਾਂ ਅਤੇ ਅਰਬ ਦੁਨੀਆਂ ਦੇ ਬੱਚਿਆਂ ਦਾ ਵਿਗਿਆਨ ਪ੍ਰਤੀ ਰੁਝਾਨ ਵਧੇਗਾ।
UAE ਦੀ ਸਰਕਾਰ ਦੇਸ਼ ਦੀ ਅਰਥਵਿਵਸਥਾ ਦੀ ਨਿਰਭਰਤਾ ਤੇਲ ਅਤੇ ਗੈਸ ਤੋਂ ਹਟਾ ਕੇ ਭਵਿੱਖ ਵਿੱਚ ਗਿਆਨ ਉੱਤੇ ਆਧਾਰਿਤ ਅਰਥਵਿਵਸਥਾ ਵੱਲ ਲੈ ਕੇ ਜਾਣਾ ਚਾਹੁੰਦੇ ਹਨ।
ਪਰ ਹਮੇਸ਼ਾ ਵਾਂਗ ਜਦੋਂ ਗੱਲ ਮੰਗਲ ਗ੍ਰਹਿ ਦੀ ਹੁੰਦੀ ਹੈ ਤਾਂ ਇਸਦਾ ਜੋਖ਼ਿਮ ਵੀ ਬਹੁਤ ਜ਼ਿਆਦਾ ਹੈ। ਲਾਲ ਗ੍ਰਹਿ ਉੱਤੇ ਭੇਜੇ ਗਏ ਹੁਣ ਤੱਕ ਦੇ ਸਾਰੇ ਅਭਿਆਨਾਂ ਵਿੱਚ ਅੱਧੇ ਨਾਕਾਮ ਰਹੇ ਹਨ।
'ਹੋਪ' ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਓਮਰਾਨ ਸ਼ਰਾਫ਼ ਨੂੰ ਇਸ ਦੇ ਖ਼ਤਰਿਆਂ ਦਾ ਅੰਦਾਜ਼ਾ ਹੈ ਪਰ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦਾ ਦੇਸ਼ ਸਹੀ ਦਿਸ਼ਾ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਕਿਹਾ, ''ਇਹ ਇੱਕ ਰਿਸਰਚ ਅਤੇ ਡਿਵਲੈਪਮੈਂਟ ਮਿਸ਼ਨ ਹੈ ਅਤੇ ਹਾਂ, ਇਸ 'ਚ ਨਾਕਾਮੀ ਵੀ ਮਿਲ ਸਕਦੀ ਹੈ। ਹਾਲਾਂਕਿ ਇੱਕ ਰਾਸ਼ਟਰ ਦੇ ਤੌਰ 'ਤੇ ਤਰੱਕੀ ਕਰਨ ਵਿੱਚ ਨਾਕਾਮ ਹੋਣਾ ਕੋਈ ਬਦਲ ਨਹੀਂ ਹੁੰਦਾ। UAE ਇਸ ਮਿਸ਼ਨ ਨਾਲ ਜੋ ਸਮਰੱਥਾ ਹਾਸਿਲ ਕਰਨ ਵਾਲਾ ਹੈ ਅਤੇ ਇਸ ਦੇਸ਼ ਵਿੱਚ ਜੋ ਗਿਆਨ ਆਵੇਗਾ, ਇਹੀ ਗੱਲ ਸਭ ਤੋਂ ਵੱਧ ਮਾਅਨੇ ਰੱਖਦੀ ਹੈ।''
ਮੰਗਲ 'ਤੇ 'ਹੋਪ' ਮਿਸ਼ਨ ਦਾ ਮਕਸਦ
ਸੰਯੁਕਤ ਅਰਬ ਅਮੀਰਾਤ ਮੰਗਲ ਗ੍ਰਹਿ 'ਤੇ ਪਹੁੰਚ ਕੇ ਉਹ ਨਹੀਂ ਕਰਨਾ ਚਾਹੁੰਦਾ ਜੋ ਜਾਣਕਾਰੀ ਦੂਜੇ ਦੇਸ਼ ਪਹਿਲਾਂ ਹੀ ਹਾਸਿਲ ਕਰ ਚੁੱਕੇ ਹਨ।
ਇਸ ਦੇ ਲਈ ਉਹ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਕੋਲ ਗਏ। ਨਾਸਾ ਨੇ ਮੰਗਲ ਮਿਸ਼ਨ ਦੇ ਲਈ ਇੱਕ ਸਲਾਹਕਾਰ ਕਮੇਟੀ 'ਮਾਰਕਸ ਐਕਸਪਲੋਰੇਸ਼ਨ ਪ੍ਰੋਗ੍ਰਾਮ ਐਨਾਲਸਿਜ਼ ਗਰੁੱਪ' (MEPAG) ਬਣਾ ਰੱਖੀ ਹੈ।
ਉਨ੍ਹਾਂ ਨੇ ਪੁੱਛਿਆ ਕਿ UAE ਕੀ ਰਿਸਰਚ ਕਰੇ ਕਿ ਮੌਜੂਦਾ ਉਪਲਬਧ ਜਾਣਕਾਰੀ ਵਿੱਚ ਇਜ਼ਾਫ਼ਾ ਹੋ ਸਕੇ। MEPAG ਦੀਆਂ ਸਿਫ਼ਾਰਿਸ਼ਾਂ ਦੇ ਆਧਾਰ 'ਤੇ ਮਿਸ਼ਨ ਹੋਪ ਦਾ ਮਕਸਦ ਤੈਅ ਕੀਤਾ ਗਿਆ।
ਇਕ ਲਾਈਨ ਵਿੱਚ ਕਹੀਏ ਤਾਂ ਸੰਯੁਕਤ ਅਰਬ ਅਮੀਰਾਤ ਦਾ ਸੈਟੇਲਾਈਟ ਇਸ ਗੱਲ ਦਾ ਅਧਿਐਨ ਕਰੇਗਾ ਕਿ ਵਾਤਾਵਰਣ ਵਿੱਚ ਊਰਜਾ ਕਿਸ ਤਰ੍ਹਾਂ ਨਾਲ ਗਤੀ ਕਰਦੀ ਹੈ। ਉੱਤੋਂ ਲੈ ਕੇ ਹੇਠਾਂ ਤੱਕ, ਦਿਨ ਦੇ ਪੂਰੇ ਵਕਤ ਅਤੇ ਸਾਲ ਦੇ ਸਾਰੇ ਮੌਸਮਾਂ ਵਿੱਚ। ਇਹ ਸੈਟੇਲਾਈਟ ਮੰਗਲ ਉੱਤੇ ਫ਼ੈਲੀ ਧੂੜ ਦਾ ਵੀ ਅਧਿਐਨ ਕਰੇਗਾ। ਇਸੇ ਧੂੜ ਦੇ ਕਾਰਨ ਮੰਗਲ ਦਾ ਤਾਪਮਾਨ ਪ੍ਰਭਾਵਿਤ ਹੁੰਦਾ ਹੈ।
ਮੰਗਲ ਦੇ ਵਾਤਾਵਰਣ ਵਿੱਚ ਮੌਜੂਦ ਹਾਈਡ੍ਰੋਜਨ ਅਤੇ ਆਕਸੀਜਨ ਦੇ ਨੇੜਲੇ ਪਰਮਾਣੂਆਂ ਦੇ ਵਤੀਰੇ ਦਾ ਵੀ ਇਹ ਸੈਟੇਲਾਈਟ ਅਧਿਐਨ ਕਰੇਗਾ। ਸੂਰਜ ਤੋਂ ਆਉਣ ਵਾਲੇ ਊਰਜਾ ਕਣ ਮੰਗਲ ਗ੍ਰਹਿ 'ਤੇ ਪਹੁੰਚ ਕੇ ਉਸ ਦੇ ਰਿਸਣ ਦਾ ਕਾਰਨ ਬਣਦੇ ਹਨ। ਅਜਿਹੇ ਖ਼ਦਸ਼ੇ ਹਨ ਕਿ ਹਾਈਡ੍ਰੋਜਨ ਅਤੇ ਆਕਸੀਜਨ ਦੇ ਨੇੜਲੇ ਪਰਮਾਣੂਆਂ ਦੀ ਇਸ ਪ੍ਰਕਿਰਿਆ 'ਚ ਸਰਗਰਮ ਭੂਮਿਕਾ ਹੁੰਦੀ ਹੈ।
ਅਜਿਹੀ ਵਿਗਿਆਨਿਕ ਮਾਨਤਾ ਰਹੀ ਹੈ ਕਿ ਅਤੀਤ ਵਿੱਚ ਮੰਗਲ ਗ੍ਰਹਿ ਉੱਤੇ ਪਾਣੀ ਸੀ। ਆਖ਼ਿਰ ਉਸ ਪਾਣੀ ਨੂੰ ਕੀ ਹੋਇਆ? ਹੋਪ ਮਿਸ਼ਨ ਦੇ ਅਧਿਐਨ ਦੇ ਦਾਇਰੇ ਵਿੱਚ ਇਹ ਵਿਸ਼ੇ ਵੀ ਰਹਿਣਗੇ।
ਮੰਗਲ ਦੇ ਅਧਿਐਨ ਦੇ ਲਈ ਹੋਪ ਸੈਟੇਲਾਈਟ ਆਪਣੀ ਸਥਿਤੀ ਭੂ-ਮੱਧ ਰੇਖਾ ਰੱਖੇਗਾ। ਗ੍ਰਹਿ ਨਾਲ ਉਸ ਦੀ ਦੂਰੀ 22 ਹਜ਼ਾਰ ਤੋਂ 44 ਹਜ਼ਾਰ ਕਿਲੋਮੀਟਰ ਦੇ ਵਿਚਾਲੇ ਰਹੇਗੀ।
ਹੋਪ ਪ੍ਰੋਜੈਕਟ ਉੱਤੇ ਕੰਮ ਕਰ ਰਹੀ LASP ਦੀ ਸਾਈਂਸ ਟੀਮ ਦੇ ਲੀਡਰ ਡੇਵਿਡ ਬ੍ਰੇਨ ਦੱਸ਼ਦੇ ਹਨ, ''ਲਾਲ ਗ੍ਰਹਿ ਦੀ ਜ਼ਮੀਨ ਦਾ ਹਰ ਟੁਕੜਾ ਦਿਨ ਦੇ ਹਰ ਵਕਤ ਦਿਖੇ, ਇਸ ਖ਼ਾਹਿਸ਼ ਨੇ ਹੋਪ ਦੇ ਘੇਰੇ ਨੂੰ ਹੋਰ ਵੱਡਾ ਬਣਾ ਦਿੱਤਾ ਹੈ। ਇਸ ਫ਼ੈਸਲੇ ਦੀ ਵਜ੍ਹਾ ਨਾਲ ਹੋਪ ਓਲੰਪਿਸ ਮੌਨਸ (ਸੌਰ ਮੰਡਲ ਦਾ ਸਭ ਤੋਂ ਵੱਡਾ ਜਵਾਲਾਮੁਖੀ) ਦੇ ਉੱਪਰੋਂ ਦੇਖ ਸਕੇਗਾ।''
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=zho4nfEvR1Y
https://www.youtube.com/watch?v=roJX-guqbEo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a78cabd6-dbe8-4740-b662-5b8937c3e3c7','assetType': 'STY','pageCounter': 'punjabi.international.story.53468134.page','title': 'ਸਾਰਾ ਅਲ ਅਮੀਰੀ: UAE ਦਾ ਮਿਸ਼ਨ ਮੰਗਲ ਲੌਂਚ ਕਰਨ ਪਿੱਛੇ ਇਹ ਅਹਿਮ ਚਿਹਰਾ ਕੌਣ ਹੈ','published': '2020-07-20T04:09:49Z','updated': '2020-07-20T04:09:49Z'});s_bbcws('track','pageView');
ਕੋਰੋਨਾਵਾਇਰਸ ਤੇ ਆਨਲਾਈਨ ਪੜ੍ਹਾਈ: ਪੜ੍ਹਾਈ ਲਈ ਸਮਾਰਟਫੋਨ ਵਰਤਣ ਦੀ ''ਮਜਬੂਰੀ'' ਦੌਰਾਨ ਬੱਚਿਆਂ ਦੀ ਸਿਹਤ...
NEXT STORY