ਪਹਿਲੇ ਪੜਾਅ ਦੀ ਸ਼ੁਰੂਆਤ ਰਸਮੀ ਤੌਰ 'ਤੇ ਅੱਜ, 12 ਅਗਸਤ ਯਾਨੀ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖੋ-ਵੱਖ 26 ਥਾਵਾਂ ਤੋਂ ਹੋਏਗੀ।
ਪੰਜਾਬ ਸਰਕਾਰ ਅੱਜ ਤੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੀ ਸਕੀਮ ਦਾ ਅਗਾਜ਼ ਕਰਨ ਜਾ ਰਹੀ ਹੈ।
ਪਹਿਲੇ ਪੜਾਅ ਵਿੱਚ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪੜਾਅ ਤਹਿਤ 1.73 ਲੱਖ ਸਮਾਰਟ ਫੋਨ ਦਿੱਤੇ ਜਾਣਗੇ।
ਪਹਿਲੇ ਪੜਾਅ ਦੀ ਸ਼ੁਰੂਆਤ ਰਸਮੀ ਤੌਰ 'ਤੇ ਅੱਜ, 12 ਅਗਸਤ ਯਾਨੀ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖੋ-ਵੱਖ 26 ਥਾਵਾਂ ਤੋਂ ਹੋਏਗੀ। ਇਹਨਾਂ ਵਿੱਚ ਪੰਜਾਬ ਦੇ ਸਾਰੇ 22 ਜ਼ਿਲ੍ਹੇ ਅਤੇ ਕੁਝ ਪ੍ਰਮੁੱਖ ਸ਼ਹਿਰ ਸ਼ਾਮਲ ਹਨ।
https://twitter.com/PunjabGovtIndia/status/1293067499940921345?s=20
ਸਰਕਾਰ ਮੁਤਾਬਕ, ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਵੱਡੇ ਇਕੱਠ ਤੋਂ ਗੁਰੇਜ਼ ਕਰਦਿਆਂ, ਰਸਮੀ ਸ਼ੁਰੂਆਤ ਦੇ ਪ੍ਰੋਗਰਾਮਾਂ ਵਿੱਚ ਸੀਮਤ ਇਕੱਠ ਕੀਤਾ ਜਾਏਗਾ। ਇਸ ਲਈ ਹਰ ਸਬੰਧਤ ਸ਼ਹਿਰ ਜਾਂ ਜ਼ਿਲ੍ਹੇ ਤੋਂ 15 ਵਿਦਿਆਰਥੀਆਂ ਤੱਕ ਨੂੰ ਬੁਲਾ ਕੇ ਸਮਾਰਟਫੋਨ ਦਿੱਤੇ ਜਾਣਗੇ।
ਇਹ ਵੀ ਪੜ੍ਹੋ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਸਮੇਂ ਵਿੱਚ ਕੁਝ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਸਮੱਗਰੀ ਹਾਸਿਲ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਫੋਨ ਨੌਜਵਾਨਾਂ ਨੂੰ ਵੈੱਬਸਾਈਟ 'ਤੇ ਮੌਜੂਦ ਸੂਚਨਾ ਤੱਕ ਪਹੁੰਚ ਕਰਨ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਦੀ ਹੋਰ ਪੜਨਯੋਗ ਸਮੱਗਰੀ ਹਾਸਲ ਕਰਨ ਵਿੱਚ ਸਹਾਈ ਹੋਣਗੇ।
ਸਰਕਾਰ ਦਾ ਦਾਅਵਾ ਹੈ ਕਿ 50,000 ਫੋਨਾਂ ਦੀ ਪਹਿਲੀ ਖੇਪ ਹਾਸਿਲ ਕਰ ਲਈ ਗਈ ਹੈ ਅਤੇ ਬਾਕੀ ਵੀ ਅਮਲ ਅਧੀਨ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮਨੋਰਥ ਪੱਤਰ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ।
ਕੀ ਹੈ ਇਸ ਸਮਾਰਟਫੋਨ ਦੀ ਖ਼ਾਸਿਅਤ?
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਸਮਾਰਟਫੋਨ ਦੀ ਵੀਡੀਓ ਵੀ ਜਾਰੀ ਕੀਤੀ ਹੈ।
ਉਨ੍ਹਾਂ ਟਵੀਟ ਵਿੱਚ ਲਿਖਿਆ, “ਅਸੀਂ 12ਵੀਂ ਜਮਾਤ ਦੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡ ਕੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮੇਰੀ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਸਮਾਰਟਫੋਨਾਂ ਦੀ ਵਰਤੋਂ ਆਪਣੀ ਪੜ੍ਹਾਈ ਲਈ ਕਰਨ, ਖਾਸ ਕਰਕੇ ਇਸ ਕੋਵਿਡ-19 ਦੇ ਔਖੇ ਸਮੇਂ ਵਿੱਚ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਵੀ ਅਪੀਲ ਹੈ ਕਿ ਘਰ ਰਹੋ ਤੇ ਸੁਰੱਖਿਅਤ ਰਹੋ।”
https://www.facebook.com/Capt.Amarinder/videos/577458156284349/?t=8
ਇਹ ਲਾਵਾ ਕੰਪਨੀ ਦਾ ਸਮਾਰਟਫੋਨ ਹੈ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਹੈ।
‘ਕੈਪਟਨ ਸਮਾਰਟ ਕਨੈਕਟ’ ਸਕੀਮ ਦੇ ਤਹਿਤ ਇਹ ਫੋਨ ਵੰਡੇ ਜਾ ਰਹੇ ਹਨ। ਵੀਡੀਓ ਵਿੱਚ ਸਮਾਰਟਫੋਨ ਬਾਰੇ ਦੱਸਦਿਆ ਕਿਹਾ ਗਿਆ ਹੈ ਕਿ ਇਹ 'ਸ਼ਾਨਦਾਰ ਕੈਮਰਾ, ਲੰਮਾ ਸਮਾਂ ਕੱਢਣ ਵਾਲੀ ਬੈਟਰੀ ਤੇ 16 ਜੀਬੀ ਮੈਮਰੀ ਵਾਲੇ' ਸਮਾਰਟਫੋਨ ਹਨ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=pu9IP1oQUUE
https://www.youtube.com/watch?v=36OiaveWgIQ
https://www.youtube.com/watch?v=6Z2WLsf9XkY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '858afb4a-c04c-4eed-b8c0-bb56bc72371f','assetType': 'STY','pageCounter': 'punjabi.india.story.53747422.page','title': 'ਪੰਜਾਬ ਸਰਕਾਰ ਵੱਲੋਂ ਕਿਨ੍ਹਾਂ ਨੂੰ ਦਿੱਤੇ ਜਾ ਰਹੇ ਹਨ ਸਮਾਰਟਫੋਨ','published': '2020-08-12T04:36:32Z','updated': '2020-08-12T04:36:32Z'});s_bbcws('track','pageView');

ਕੋਰੋਨਾਵਾਇਰਸ: ਪੁਤਿਨ ਦਾ ਦਾਅਵਾ, ਰੂਸ ਨੇ ਬਣਾ ਲਿਆ ਹੈ ਨਵਾਂ ਟੀਕਾ - 5 ਅਹਿਮ ਖ਼ਬਰਾਂ
NEXT STORY