Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    MON, JUL 14, 2025

    5:31:42 AM

  • punjab government  s strict action against begging

    ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ,...

  • targeted caso operation by commissionerate police jalandhar

    ਸਬ ਡਿਵਿਜ਼ਨ ਸੈਂਟ੍ਰਲ ਤੇ ਮਾਡਲ ਟਾਊਨ 'ਚ...

  • youth dies after wi fi tower collapses

    ਵਾਈ ਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤ

  • girl found intoxicated at the gate of government hospital

    ਸਰਕਾਰੀ ਹਸਪਤਾਲ ਦੇ ਗੇਟ 'ਤੇ ਨਸ਼ੇ ਦੀ ਹਾਲਤ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • 1947 ਦੀ ਵੰਡ: ਅੰਮ੍ਰਿਤਸਰ ਦੇ ਜੀਤੂ ਤੇ ਰਾਵਲਪਿੰਡੀ ਦੀ ਇਸਮਤ ਦੀ ਅਧੂਰੀ ਪ੍ਰੇਮ ਕਹਾਣੀ

1947 ਦੀ ਵੰਡ: ਅੰਮ੍ਰਿਤਸਰ ਦੇ ਜੀਤੂ ਤੇ ਰਾਵਲਪਿੰਡੀ ਦੀ ਇਸਮਤ ਦੀ ਅਧੂਰੀ ਪ੍ਰੇਮ ਕਹਾਣੀ

  • Updated: 12 Aug, 2020 12:36 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਵੰਡ ਤੋਂ ਪਹਿਲਾਂ ਹੀ ਇਸਮਤ ਤੇ ਜੀਤੂ ਵਿਚਾਲੇ ਪਿਆਰ ਹੋ ਗਿਆ ਸੀ
BBC
ਵੰਡ ਤੋਂ ਪਹਿਲਾਂ ਹੀ ਇਸਮਤ ਤੇ ਜੀਤੂ ਵਿਚਾਲੇ ਪਿਆਰ ਹੋ ਗਿਆ ਸੀ

ਇਹ ਵੰਡ ਵਿਚਾਲੇ ਮੁਹੱਬਤ ਦੀ ਸੱਚੀ ਕਹਾਣੀ ਹੈ। ਆਪਣਾ ਪਿਆਰ ਹਾਸਲ ਕਰਨ ਲਈ ਧਰਮ ਬਦਲਣ ਅਤੇ ਦੇਸ ਬਦਲਣ ਦੀ ਜੱਦੋਜਹਿਦ ਤੋਂ ਬਾਅਦ ਵੀ ਸਰਕਾਰਾਂ ਨਾਲ ਲੜਦੇ ਪ੍ਰੇਮੀਆਂ ਦੀ ਕਹਾਣੀ ਹੈ।

ਸਾਲ 1947, ਰਾਵਲਪਿੰਡੀ ਦੇ ਪਠਾਨ ਖ਼ਾਨਦਾਨ ਦੀ ਇਸਮਤ ਉਸ ਵੇਲੇ ਸਿਰਫ 15 ਸਾਲ ਦੀ ਸੀ ਅਤੇ ਅੰਮ੍ਰਿਤਸਰ ਦੇ ਲਾਲਾਜੀ ਦੇ ਪਰਿਵਾਰ ਦਾ ਜੀਤੂ 17 ਸਾਲ ਦਾ ਸੀ।

ਦੋਵੇਂ ਪਰਿਵਾਰ ਪਿਛਲੇ ਸਾਲਾਂ ਵਿੱਚ ਸ਼੍ਰੀਨਗਰ ਵਿੱਚ ਛੁੱਟੀਆਂ ਮਨਾਉਂਦੇ ਹੋਏ ਕਈ ਵਾਰ ਮਿਲ ਚੁੱਕੇ ਸਨ। ਇਸਮਤ ਅਤੇ ਜੀਤੂ ਦੀ ਦੋਸਤੀ ਮੁਹੱਬਤ ਵਿੱਚ ਬਦਲ ਚੁੱਕੀ ਸੀ।

ਇਹ ਵੀ ਪੜ੍ਹੋ:-

  • 1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆ
  • 'ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਦਾ ਸੀ, ਦੇਸ ਵੰਡਿਆ ਗਿਆ'
  • ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆ

ਪਰ ਵੰਡ ਦੇ ਤੂਫ਼ਾਨ ਨੇ ਉਨ੍ਹਾਂ ਨੂੰ ਸਰਹੱਦਾਂ ਦੇ ਪਾਰ ਕਰ ਦਿੱਤਾ ਸੀ। ਇਸਮਤ ਸਮਝ ਗਈ ਸੀ ਕਿ ਜੀਤੂ ਨੂੰ ਹਾਸਲ ਕਰਨਾ ਮੁਸ਼ਕਲ ਹੋਵੇਗਾ।

ਪਿਆਰ ਵਿੱਚ ਡੁੱਬੀ ਇਸਮਤ ਘਰ ਤੋਂ ਭੱਜ ਕੇ ਹਿੰਦੂਆਂ ਦੇ ਰਿਫਿਊਜੀ ਕੈਂਪ ਪਹੁੰਚ ਗਈ।

ਅਗਵਾ ਔਰਤਾਂ ਬਾਰੇ ਦੋਹਾਂ ਦੇਸਾਂ ਵਿੱਚ ਕਰਾਰ

ਉਹ ਬੋਲੀ, "ਮੈਂ ਇੱਕ ਹਿੰਦੂ ਕੁੜੀ ਹਾਂ। ਆਪਣੇ ਮਾਪਿਆਂ ਤੋਂ ਵਿਛੜ ਗਈ ਹਾਂ। ਕੀ ਤੁਸੀਂ ਮੇਹਰਬਾਨੀ ਕਰਕੇ ਮੈਨੂੰ ਭਾਰਤ ਭੇਜ ਦਿਓਗੇ?''

ਵੰਡ ਤੋਂ ਬਾਅਦ ਵਾਲੇ ਮਹੀਨਿਆਂ ਵਿੱਚ ਦੋਵਾਂ ਦੇਸਾਂ ਦੀਆਂ ਹਜ਼ਾਰਾਂ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ ਅਤੇ ਕਈ ਔਰਤਾਂ ਦੀ ਮਰਜ਼ੀ ਦੇ ਖਿਲਾਫ਼ ਉਨ੍ਹਾਂ ਦਾ ਮਜ਼ਹਬ ਬਦਲਿਆ ਗਿਆ ਸੀ ਅਤੇ ਜ਼ਬਰਨ ਵਿਆਹ ਵੀ ਹੋਏ ਸਨ।

ਇਸ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅਗਵਾ ਹੋਈਆਂ ਔਰਤਾਂ ਨੂੰ ਲੱਭ ਕੇ ਵਾਪਸ ਉਨ੍ਹਾਂ ਦੇ ਪਰਿਵਾਰ ਲਈ ਆਪ੍ਰੇਸ਼ਨ ਰਿਕਵਰੀ ਸ਼ੁਰੂ ਕੀਤਾ ਗਿਆ।

ਸਮਾਜ ਸੇਵੀ ਕਮਲਾ ਪਟੇਲ ਭਾਰਤ ਅਤੇ ਪਾਕਿਸਤਾਨ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੀਆਂ ਅਜਿਹੀਆਂ ਔਰਤਾਂ ਦੀ ਅਦਲਾ-ਬਦਲੀ ਕਰਨ ਦੀ ਇੰਚਾਰਜ ਬਣਾਏ ਗਏ ਸਨ।

ਕਮਲਾ ਪਟੇਲ ਨੇ ਤਰਕੀਬਨ 30,000 ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਵਾਇਆ ਸੀ
BBC
ਕਮਲਾ ਪਟੇਲ ਨੇ ਤਰਕੀਬਨ 30,000 ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਵਾਇਆ ਸੀ

ਇਸਮਤ ਉਨ੍ਹਾਂ ਕੋਲ ਆਈ। ਵੰਡ ਤੋਂ ਬਾਅਦ ਦਾ ਉਹ ਵਕਤ ਅਜਿਹਾ ਸੀ ਜਦੋਂ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਪਹਿਰਾਵਾ ਅਤੇ ਬੋਲੀ ਇੱਕੋ ਜਿਹੀ ਸੀ।

ਉਨ੍ਹਾਂ ਦੀ ਗੱਲ 'ਤੇ ਯਕੀਨ ਕਰਦੇ ਹੋਏ ਉਸ ਨੂੰ ਹਿੰਦੂ ਮੰਨਿਆ ਅਤੇ ਬਾਕੀ ਸ਼ਰਨਾਰਥੀਆਂ ਨਾਲ ਰਾਵਲਪਿੰਡੀ ਤੋਂ ਅੰਮ੍ਰਿਤਸਰ ਪਹੁੰਚਾ ਦਿੱਤਾ।

ਅੰਮ੍ਰਿਤਸਰ ਵਿੱਚ ਇਸਮਤ ਨੇ ਜੀਤੂ ਦੇ ਘਰ ਦਾ ਪਤਾ ਲਗਾ ਕੇ ਸੁਨੇਹਾ ਭਿਜਵਾਇਆ। ਜੀਤੂ ਫੌਰਨ ਕੈਂਪ ਪਹੁੰਚ ਗਿਆ।

ਜੀਤੂ ਦੇ ਮਾਪਿਆਂ ਦੀ ਰਜ਼ਾਮੰਦੀ ਨਾਲ ਨਾਬਾਲਿਗ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।

ਪਰ ਸਰਹੱਦਾਂ ਨੂੰ ਪਾਰ ਕਰਦੀ ਇਸ ਪ੍ਰੇਮ ਕਹਾਣੀ ਵਿੱਚ ਜਲਦ ਹੀ ਇੱਕ ਮੁਸ਼ਕਿਲ ਮੋੜ ਆ ਗਿਆ।

ਇਸਮਤ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕੀਤਾ ਗਿਆ ਹੈ ਅਤੇ ਪਾਕਿਸਤਾਨ ਸਰਕਾਰ ਉਸ ਨੂੰ ਲੱਭੇ।

ਹੁਣ ਇਸਮਤ ਨੂੰ ਪਾਕਿਸਤਾਨ ਜਾਣਾ ਸੀ

ਅਗਵਾ ਹੋਈਆਂ ਔਰਤਾਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰ ਤੱਕ ਲਿਜਾਣ ਦਾ ਦੋਹਾਂ ਦੇਸਾਂ ਵਿਚਾਲੇ ਇਕਰਾਰ, ਇਸਮਤ ਅਤੇ ਜੀਤੂ ਦੇ ਪਿਆਰ ਦੇ ਰਾਹ ਵਿੱਚ ਆ ਗਿਆ।

ਇਸਮਤ ਦਾ ਝੂਠ ਫੜਿਆ ਗਿਆ ਅਤੇ ਹੁਣ ਉਸ ਨੂੰ ਪਾਕਿਸਤਾਨ ਵਾਪਸ ਜਾਣਾ ਹੀ ਪੈਣਾ ਸੀ।

ਘਬਰਾਇਆ ਹੋਇਆ ਜੀਤੂ ਕਮਲਾ ਪਟੇਲ ਕੋਲ ਗਿਆ ਅਤੇ ਬੋਲਿਆ, "ਇਹ ਅਗਵਾ ਕਰਨ ਦਾ ਮਾਮਲਾ ਨਹੀਂ ਹੈ, ਇਸਮਤ ਮੈਨੂੰ ਪਿਆਰ ਕਰਦੀ ਹੈ ਅਤੇ ਆਪਣੀ ਮਰਜ਼ੀ ਨਾਲ ਮੇਰੇ ਕੋਲ ਆਈ ਹੈ, ਤੁਹਾਨੂੰ ਮੇਰੀ ਮਦਦ ਕਰਨੀ ਹੋਵੇਗੀ।''

ਇਸਮਤ ਖੁਦ ਨੂੰ ਹਿੰਦੂ ਦੱਸ ਕੇ ਹਿੰਦੂਆਂ ਦੇ ਸ਼ਰਨਾਰਥੀ ਕੈਂਪ ਪਹੁੰਚੀ ਸੀ
BBC
ਇਸਮਤ ਖੁਦ ਨੂੰ ਹਿੰਦੂ ਦੱਸ ਕੇ ਹਿੰਦੂਆਂ ਦੇ ਸ਼ਰਨਾਰਥੀ ਕੈਂਪ ਪਹੁੰਚੀ ਸੀ

ਇੱਕ ਨਾਬਾਲਿਗ ਕੁੜੀ ਦੇ ਮਾਪੇ ਕਿਵੇਂ ਮੰਨ ਲੈਣ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਨਹੀਂ ਕੀਤਾ ਗਿਆ?

ਇਸ ਇੱਕ ਮਾਮਲੇ ਰਿਆਇਤ ਪੂਰਾ ਆਪ੍ਰੇਸ਼ਨ ਵਿਗਾੜ ਸਕਦੀ ਸੀ।

ਕਮਲਾ ਪਟੇਲ ਇਸਮਤ ਵਰਗੀਆਂ ਹੋਰ ਔਰਤਾਂ ਨੂੰ ਜ਼ਬਰਦਸਤੀ ਵਾਪਸ ਭੇਜਣ ਦੇ ਖਿਲਾਫ਼ ਸਨ।

ਇਸ ਮੁੱਦੇ 'ਤੇ ਬਹਿਸ ਕੌਂਸਟੀਟਿਊਸ਼ਨਲ ਅਸੈਂਬਲੀ ਤੱਕ ਪਹੁੰਚੀ। ਕਈ ਔਰਤਾਂ ਨੇ ਇਸ ਦਾ ਵਿਰੋਧ ਕੀਤਾ ਪਰ ਕਰਾਰ ਜਾਰੀ ਰਿਹਾ।

ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਵਸਤਾਂ ਵਾਂਗ ਔਰਤਾਂ ਦੀ ਵੱਟਾ-ਸੱਟੀ ਹੋਈ ਸੀ
BBC
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਵਸਤਾਂ ਵਾਂਗ ਔਰਤਾਂ ਦੀ ਵੱਟਾ-ਸੱਟੀ ਹੋਈ ਸੀ

ਪੁਲਿਸ ਤੋਂ ਬਚਣ ਲਈ ਇਸਮਤ ਅਤੇ ਜੀਤੂ ਅੰਮ੍ਰਿਤਸਰ ਤੋਂ ਭੱਜ ਕੇ ਕੋਲਕਾਤਾ ਚਲੇ ਗਏ। ਕਮਲਾ ਪਟੇਲ ਦੀ ਟੀਮ 'ਤੇ ਦਬਾਅ ਵਧਦਾ ਰਿਹਾ।

ਕਮਲਾ ਪਟੇਲ ਨੇ ਕਈ ਜੋੜਿਆਂ ਦੀ ਮਦਦ ਕੀਤੀ

ਆਪਣੀ ਕਿਤਾਬ 'ਟੌਰਨ ਫਰੋਮ ਦਿ ਰੂਟਸ: ਏ ਪਾਰਟੀਸ਼ਨ' ਮੈਮੌਇਰ ਵਿੱਚ ਕਮਲਾ ਪਟੇਲ ਨੇ ਇਸ ਆਪ੍ਰੇਸ਼ਨ ਨੂੰ ਸੇਬ ਅਤੇ ਸੰਤਰਿਆਂ ਵਾਂਗ ਔਰਤਾਂ ਦੀ ਵੱਟ-ਸੱਟ ਦੱਸਿਆ ਹੈ।

ਇਹ ਵੀ ਪੜ੍ਹੋ:-

  • ਬੁਆਏਫਰੈਂਡ ਜਾਂ ਪਤੀ ਹੋ ਤਾਂ ਸਮਝੋ ਕੀ ਹੁੰਦਾ ਹੈ ਪੀਐੱਮਐੱਸ
  • ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ
  • ਬੱਚਿਆਂ ਦੀਆਂ ਚਿੱਠੀਆਂ 'ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ

ਕਿਤਾਬ ਛਾਪਣ ਵਾਲੀ ਰਿਤੂ ਮੈਨਨ ਨੇ ਮੈਨੂੰ ਦੱਸਿਆ, "ਕਈ ਵਾਰ ਕਮਲਾ ਪਟੇਲ ਨੇ ਅਗਵਾ ਕੀਤੀਆਂ ਗਈਆਂ ਔਰਤਾਂ ਨੂੰ ਸ਼ਰਨਾਰਥੀ ਕੈਂਪਾਂ ਵੱਲ ਲਿਆਉਣ ਤੋਂ ਬਾਅਦ ਭੱਜਣ ਵਿੱਚ ਮਦਦ ਕੀਤੀ ਤਾਂ ਜੋ ਉਹ ਮੁੜ ਤੋਂ ਅਗਵਾ ਕਰਨ ਵਾਲੇ ਪਰਿਵਾਰ ਕੋਲ ਵਾਪਸ ਚਲੀਆਂ ਜਾਣ।''

ਇਸਮਤ ਨੂੰ ਸਿਰਫ ਇੱਕ ਹਫ਼ਤੇ ਲਈ ਲਾਹੌਰ ਜਾਣ ਨੂੰ ਕਿਹਾ ਗਿਆ
BBC
ਇਸਮਤ ਨੂੰ ਸਿਰਫ ਇੱਕ ਹਫ਼ਤੇ ਲਈ ਲਾਹੌਰ ਜਾਣ ਨੂੰ ਕਿਹਾ ਗਿਆ

ਉਹ ਵਕਤ ਅਜਿਹਾ ਹੀ ਸੀ ਜਿਸ ਵਿੱਚ ਔਰਤਾਂ ਦੀ ਮਰਜ਼ੀ ਸਮਝਣਾ ਜ਼ਰੂਰੀ ਸੀ। ਰਿਸ਼ਤੇ ਅਜੀਬ ਹਾਲਾਤ ਵਿੱਚ ਬਣ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਵਿੱਚ ਬਣੇ ਰਹਿਣਾ ਉਨ੍ਹਾਂ ਨੂੰ ਤੋੜਨ ਨਾਲੋਂ ਬਿਹਤਰ ਸਨ।

ਇਸਮਤ ਅਤੇ ਜੀਤੂ ਦਾ ਮਾਮਲਾ ਵੀ ਕੁਝ ਅਜਿਹਾ ਹੀ ਸੀ ਪਰ ਸਰਕਾਰੀ ਕਾਇਦਾ ਇਹ ਬਾਰੀਕੀਆਂ ਨਹੀਂ ਸਮਝਣਾ ਚਾਹੁੰਦਾ।

ਆਖਿਰਕਾਰ ਇਸਮਤ ਅਤੇ ਜੀਤੂ ਨੂੰ ਵਾਪਸ ਲਾਉਣ ਲਈ ਅਫ਼ਵਾਹ ਉਡਾਈ ਗਈ ਕਿ ਪਾਕਿਸਤਾਨ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਹੈ।

ਅਫਵਾਹ ਨੂੰ ਸੱਚ ਮੰਨ ਕੇ ਇਸਮਤ ਅਤੇ ਜੀਤੂ ਵਾਪਸ ਅੰਮ੍ਰਿਤਸਰ ਵੀ ਆ ਗਏ। ਫਿਰ ਕਮਲਾ ਪਟੇਲ ਨੇ ਇਸਮਤ ਨੂੰ ਮਨਾਇਆ ਕਿ ਉਹ ਇੱਕ ਹਫ਼ਤੇ ਲਈ ਲਾਹੌਰ ਜਾਵੇ।

1947 ਦੀ ਵੰਡ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਅਗਵਾ ਹੋਈਆਂ ਔਰਤਾਂ ਨੂੰ ਵਾਪਸ ਭੇਜਣ ਬਾਰੇ ਕਰਾਰ ਹੋਇਆ ਸੀ।
BBC
1947 ਦੀ ਵੰਡ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਅਗਵਾ ਹੋਈਆਂ ਔਰਤਾਂ ਨੂੰ ਵਾਪਸ ਭੇਜਣ ਬਾਰੇ ਕਰਾਰ ਹੋਇਆ ਸੀ

ਉੱਥੇ ਦੇ ਪੁਲਿਸ ਕਮਿਸ਼ਨਰ ਕੋਲ ਰਹਿ ਕੇ ਆਪਣੇ ਮਾਪਿਆਂ ਨਾਲ ਮਿਲ ਲਏ ਅਤੇ ਫਿਰ ਆਪਣਾ ਆਖ਼ਰੀ ਫੈਸਲਾ ਸੁਣਾਵੇ।

ਕਮਲਾ ਪਟੇਲ ਲਈ ਆਪਣੇ ਮਨ ਖਿਲਾਫ਼ ਇਹ ਸਭ ਕਰਨਾ ਆਸਾਨ ਨਹੀਂ ਸੀ।

ਉਨ੍ਹਾਂ ਦੀ ਭੈਣ ਨਇਨਾ ਪਟੇਲ ਨੇ ਮੈਨੂੰ ਦੱਸਿਆ, "ਉਨ੍ਹਾਂ 'ਤੇ ਬਹੁਤ ਦਬਾਅ ਸੀ, ਲੋਕਾਂ ਦੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਦਬਾਅ, ਪੰਜ ਸਾਲ ਤੱਕ ਇਸ ਆਪ੍ਰੇਸ਼ਨ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ-ਰਹਿੰਦੇ ਉਨ੍ਹਾਂ ਦਾ ਖਾਣਾ ਪੀਣਾ ਤੱਕ ਛੁੱਟ ਗਿਆ।''

ਇਸਮਤ ਮਾਪਿਆਂ ਨਾਲ ਘਰ ਚਲੀ ਗਈ

ਆਪ੍ਰੇਸ਼ਨ ਰਿਕਵਰੀ ਤਹਿਤ 30,000 ਔਰਤਾਂ ਨੂੰ ਲੱਭ ਕੇ ਵਾਪਸ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ।

ਇਨ੍ਹਾਂ ਵਿੱਚ ਇਸਮਤ ਅਤੇ ਜੀਤੂ ਵਰਗੇ ਸੈਂਕੜੇ ਮਾਮਲੇ ਸਨ ਜਿਨ੍ਹਾਂ ਦਾ ਕੋਈ ਪੁਖ਼ਤਾ ਰਿਕਾਰਡ ਨਹੀਂ ਹੈ।

ਕਮਲਾ ਪਟੇਲ ਵਰਗੀਆਂ ਸਮਾਜ ਸੇਵਕਾਂ ਦੀਆਂ ਕਿਤਾਬਾਂ ਇਨ੍ਹਾਂ ਦਾ ਇਕਲੌਤਾ ਲੇਖਾ-ਜੋਖਾ ਹੈ।

ਉਨ੍ਹਾਂ ਦੀ ਕਿਤਾਬ ਅਨੁਸਾਰ ਜੀਤੂ ਇਸਮਤ ਨੂੰ ਲਾਹੌਰ ਛੱਡ ਕੇ ਵਾਪਸ ਅੰਮ੍ਰਿਤਸਰ ਆ ਗਿਆ ਅਤੇ ਦਿਨ ਗਿਣਨ ਲੱਗਾ।

ਇਸਮਤ ਨੇ ਲਾਹੌਰ ਜਾ ਕੇ ਜੀਤੂ ਨੂੰ ਭਰਾ-ਬੁਲਾ ਕਿਹਾ
BBC
ਇਸਮਤ ਨੇ ਲਾਹੌਰ ਜਾ ਕੇ ਜੀਤੂ ਨੂੰ ਭਰਾ-ਬੁਲਾ ਕਿਹਾ

ਪਰ ਚੌਥੇ ਹੀ ਦਿਨ ਕਮਲਾ ਪਟੇਲ ਹੈਰਾਨ ਰਹਿ ਗਈ ਜਦੋਂ ਪਤਾ ਲੱਗਿਆ ਕਿ ਇਸਮਤ ਦੇ ਮਾਪੇ ਉਸ ਨੂੰ ਆਪਣੇ ਘਰ ਲੈ ਗਏ ਹਨ।

ਉਹ ਫੌਰਨ ਉਸ ਨੂੰ ਮਿਲਣ ਉੱਥੇ ਪਹੁੰਚੀ ਪਰ ਉੱਥੇ ਕਹਾਣੀ ਬਿਲਕੁਲ ਬਦਲ ਗਈ ਸੀ। ਇਸਮਤ ਦਾ ਪਹਿਰਾਵਾ ਅਤੇ ਹਾਵ-ਭਾਵ ਵੀ ਬਦਲਿਆ ਹੋਇਆ ਸੀ।

ਉੰਗਲ ਚੁੱਕ ਕੇ ਇਸਮਤ ਬੋਲੀ, "ਇਨ੍ਹਾਂ ਔਰਤਾਂ ਨੇ ਮੈਨੂੰ ਪਾਕਿਸਤਾਨ ਨਹੀਂ ਆਉਣ ਦਿੱਤਾ, ਮੇਰੇ ਵਾਰ-ਵਾਰ ਕਹਿਣ 'ਤੇ ਵੀ।''

ਜੀਤੂ ਦਾ ਨਾਂ ਸੁਣਦੇ ਹੀ ਉਹ ਗੁੱਸੇ ਵਿੱਚ ਗਈ ਅਤੇ ਕਿਹਾ, "ਮੈਂ ਉਸ ਕਾਫਿਰ ਦਾ ਮੂੰਹ ਨਹੀਂ ਦੇਖਣਾ ਚਾਹੁੰਦੀ ਮੇਰਾ ਵੱਸ ਚੱਲੇ ਤਾਂ ਮੈਂ ਉਸ ਦੇ ਟੁੱਕੜੇ-ਟੁੱਕੜੇ ਕਰ ਕੇ ਕੁੱਤਿਆਂ ਨੂੰ ਖਿਲਾ ਦੇਵਾਂ।''

ਇਸਰਤ ਨੇ ਕਮਲਾ ਪਟੇਲ 'ਤੇ ਵੀ ਜ਼ਬਰਨ ਭਾਰਤ ਰੋਕਣ ਦੇ ਇਲਜ਼ਾਮ ਲਾਏ
BBC
ਇਸਰਤ ਨੇ ਕਮਲਾ ਪਟੇਲ 'ਤੇ ਵੀ ਜ਼ਬਰਨ ਭਾਰਤ ਰੋਕਣ ਦੇ ਇਲਜ਼ਾਮ ਲਾਏ

ਜੀਤੂ ਤੱਕ ਖ਼ਬਰ ਪਹੁੰਚੀ ਤਾਂ ਉਹ ਭੱਜਿਆ-ਭੱਜਿਆ ਲਾਹੌਰ ਗਿਆ, "ਇਸਮਤ ਤੇ ਮਾਪਿਆਂ ਦਾ ਭਾਵੇਂ ਜਿੰਨਾ ਵੀ ਦਬਾਅ ਹੋਵੇ ਮੈਂ ਹੁੰਦਾ ਤਾਂ ਉਹ ਅਜਿਹਾ ਬਿਲਕੁਲ ਨਹੀਂ ਕਹਿੰਦੀ।''

ਪਰ ਇਸਮਤ ਦਾ ਪਰਿਵਾਰ ਲਾਪਤਾ ਹੋ ਚੁੱਕਾ ਸੀ।

ਲਾਹੌਰ ਜਾਣ ਦੇ ਖ਼ਤਰੇ ਦੇ ਬਾਵਜੂਦ ਜੀਤੂ ਇਸਮਤ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਕਮਲਾ ਪਟੇਲ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਵੰਡ ਦੀ ਹਿੰਸਾ ਅਜੇ ਰੁਕੀ ਨਹੀਂ ਸੀ।

ਇਸਰਤ ਤੋਂ ਜੁਦਾ ਹੋਣ ਤੋਂ ਬਾਅਦ ਜੀਤੂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਸੀ
BBC
ਇਸਰਤ ਤੋਂ ਜੁਦਾ ਹੋਣ ਤੋਂ ਬਾਅਦ ਜੀਤੂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਸੀ

ਜੀਤੂ ਨੇ ਕਿਹਾ, "ਮੈਂ ਬਰਬਾਦ ਤਾਂ ਹੋ ਹੀ ਗਿਆ ਹਾਂ ਹੁਣ ਮਰ ਵੀ ਜਾਵਾਂ ਤਾਂ ਕੀ ਹੋਇਆ?''

ਬਹੁਤ ਪੈਸੇ ਖਰਚ ਹੋਏ ਅਤੇ ਜੀਤੂ ਨੂੰ ਟੀਬੀ ਹੋ ਗਈ।

ਪੰਜ ਸਾਲ ਬਾਅਦ ਜਦੋਂ ਕਮਲਾ ਪਟੇਲ ਨੂੰ ਉਸ ਨੂੰ ਆਖਰੀ ਵਾਰ ਦੇਖਿਆ ਤਾਂ ਉਹ ਬਹੁਤ ਕਮਜ਼ੋਰ ਹੋ ਗਿਆ ਸੀ। ਚਿਹਰਾ ਪੀਲਾ ਪੈ ਗਿਆ ਸੀ ਅਤੇ ਉਹ ਇਕੱਲਾ ਹੀ ਸੀ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=dnBxRrmkvKc

https://www.youtube.com/watch?v=HAU-471yA90

https://www.youtube.com/watch?v=8EKIhtluVdU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '01fa50fc-c6af-2248-8acb-9794517fa13c','assetType': 'STY','pageCounter': 'punjabi.india.story.45171082.page','title': '1947 ਦੀ ਵੰਡ: ਅੰਮ੍ਰਿਤਸਰ ਦੇ ਜੀਤੂ ਤੇ ਰਾਵਲਪਿੰਡੀ ਦੀ ਇਸਮਤ ਦੀ ਅਧੂਰੀ ਪ੍ਰੇਮ ਕਹਾਣੀ','author': 'ਦਿਵਿਆ ਆਰਿਆ','published': '2018-08-15T07:18:58Z','updated': '2020-08-12T06:57:37Z'});s_bbcws('track','pageView');

  • bbc news punjabi

ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਵਿੱਚ ਭੀੜ ਵੱਲੋਂ ''ਕੁੱਟਮਾਰ''

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • targeted caso operation by commissionerate police jalandhar
    ਸਬ ਡਿਵਿਜ਼ਨ ਸੈਂਟ੍ਰਲ ਤੇ ਮਾਡਲ ਟਾਊਨ 'ਚ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ...
  • government holiday in punjab on 15th 16th 17th
    ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
  • cm bhagwant mann s big announcement for punjab s players
    ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...
  • big incident in jalandhar firing near railway lines
    ਜਲੰਧਰ 'ਚ ਵੱਡੀ ਵਾਰਦਾਤ! ਰੇਲਵੇ ਲਾਈਨਾਂ ਨੇੜੇ ਹੋਈ ਫਾਇਰਿੰਗ
  • sewa kendra will now open 6 days a week in jalandhar
    ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ...
  • big revolt in shiromani akali dal 90 percent leaders resign
    ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
  • major weather forecast for 19 districts of punjab
    ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ...
  • police registers case against congress councilor bunty neelkanth
    ਜਲੰਧਰ 'ਚ ਕਾਂਗਰਸੀ ਕੌਂਸਲਰ ਖ਼ਿਲਾਫ਼ ਮਾਮਲਾ ਦਰਜ
Trending
Ek Nazar
government holiday in punjab on 15th 16th 17th

ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...

cm bhagwant mann s big announcement for punjab s players

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...

big revolt in shiromani akali dal 90 percent leaders resign

ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ

relief news for those registering land in punjab

ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

guide services at sri harmandir sahib

ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...

major orders issued for shopkeepers located on the way to sri harmandir sahib

ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ

palestinians killed in gaza

ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ

the young man took a scary step

ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...

european union  mexico criticize trump tariff decision

ਯੂਰਪੀਅਨ ਯੂਨੀਅਨ, ਮੈਕਸੀਕੋ ਨੇ ਟਰੰਪ ਦੇ ਟੈਰਿਫ ਫੈਸਲੇ ਦੀ ਕੀਤੀ ਆਲੋਚਨਾ

movement for release of imran khan

ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 110 ਫਲਸਤੀਨੀਆਂ ਦੀ ਮੌਤ

drone attack on police station for  fifth time

ਵੱਡੀ ਖ਼ਬਰ : ਮਹੀਨੇ 'ਚ ਪੰਜਵੀਂ ਵਾਰ ਪੁਲਸ ਸਟੇਸ਼ਨ 'ਤੇ ਡਰੋਨ ਹਮਲਾ

migrant detention centers in  us states

ਪੰਜ ਅਮਰੀਕੀ ਰਾਜਾਂ 'ਚ ਪ੍ਰਵਾਸੀ ਨਜ਼ਰਬੰਦੀ ਕੇਂਦਰ ਹੋਣਗੇ ਸਥਾਪਤ!

australian pm albanese arrives in china

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਪਹੁੰਚੇ ਚੀਨ, ਵਪਾਰਕ ਸਬੰਧ ਹੋਣਗੇ ਮਜ਼ਬੂਤ

meerut news wife caught with lover in hotel panicked on seeing husband

Oyo 'ਚ ਪ੍ਰੇਮੀ ਨਾਲ ਫੜੀ ਗਈ ਪਤਨੀ! ਪਤੀ ਨੂੰ ਦੇਖ ਅੱਧੇ ਕੱਪੜਿਆਂ 'ਚ ਹੀ ਛੱਤ ਤੋਂ...

cheese sold in lakhs of rupees

ਲੱਖਾਂ ਰੁਪਏ 'ਚ ਵਿਕਿਆ 10 ਮਹੀਨੇ ਪੁਰਾਣਾ ਪਨੀਰ, ਬਣਿਆ ਵਰਲਡ ਰਿਕਾਰਡ

sri lankan navy arrests indian fishermen

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

saeed abbas araghchi statement

'ਈਰਾਨ ਹਮੇਸ਼ਾ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਲਈ ਤਿਆਰ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • apply uk study visa
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਆਸਾਨੀ ਨਾਲ ਮਿਲੇਗਾ STUDY VISA
    • abdu rozik arrested
      Bigg Boss 16 ਫੇਮ ਅਬਦੁ ਰੋਜ਼ਿਕ ਗ੍ਰਿਫ਼ਤਾਰ, ਜਾਣੋ ਕੀ ਹੈ ਦੋਸ਼?
    • nonveg will not be sold in sawan
      ਸਾਵਣ ਮਹੀਨੇ ਨਹੀਂ ਵਿਕੇਗਾ ਮਟਨ-ਚਿਕਨ ਤੇ ਮੱਛੀ, ਦੁਕਾਨ ਖੁੱਲ੍ਹੀ ਤਾਂ ਹੋਵੇਗੀ FIR
    • russian woman found with 2 children in cave
      ਗੁਫਾ 'ਚ 2 ਬੱਚਿਆਂ ਨਾਲ ਮਿਲੀ ਰਸ਼ੀਅਨ ਔਰਤ, ਜਾਣੋ ਕੀ ਹੈ ਮਾਮਲਾ
    • neet ug counselling schedule released for mbbs admission
      ਐੱਮਬੀਬੀਐੱਸ 'ਚ ਦਾਖ਼ਲੇ ਲਈ NEET UG ਕਾਊਂਸਲਿੰਗ ਦਾ ਸ਼ਡਿਊਲ ਜਾਰੀ, ਇਸ ਤਾਰੀਖ਼...
    • professor used to harass
      ਪ੍ਰੋਫੈਸਰ ਕਰਦਾ ਸੀ ਤੰਗ, ਫਿਰ ਵਿਦਿਆਰਥਣ ਨੇ ਕਾਲਜ ਦੇ ਬਾਹਰ ਚੁੱਕ ਲਿਆ ਵੱਡਾ ਕਦਮ
    • actress attacked with knife
      ਅਦਾਕਾਰਾ 'ਤੇ ਚਾਕੂ ਨਾਲ ਹਮਲਾ, ਕੰਧ 'ਤੇ ਮਾਰਿਆ ਸਿਰ... ਪਤੀ ਗ੍ਰਿਫ਼ਤਾਰ
    • budget friendly electric scotter launch
      ਬਜਟ ਫ੍ਰੈਂਡਲੀ ਇਲੈਕਟ੍ਰਿਕ ਸਕੂਟਰ ਲਾਂਚ, ਸਿਰਫ਼ 1.24 ਰੁਪਏ 'ਚ 1 KM ਦੀ ਰਾਈਡ!...
    • power supply cut
      ਦਰਜਨਾਂ ਇਲਾਕਿਆਂ ’ਚ ਅੱਜ ਸ਼ਾਮ 4 ਵਜੇ ਤਕ ਬਿਜਲੀ ਰਹੇਗੀ ਬੰਦ
    • the price of this coin has crossed 1 crore
      1 ਕਰੋੜ ਤੋਂ ਪਾਰ ਹੋਈ ਇਸ ਸਿੱਕੇ ਦੀ ਕੀਮਤ, ਟੁੱਟ ਗਏ ਸਾਰੇ ਰਿਕਾਰਡ
    • government earns 2 662 crore from liquor sales in june quarter
      ਸਰਕਾਰ ਨੇ ਜੂਨ ਤਿਮਾਹੀ ’ਚ ਸ਼ਰਾਬ ਵਿਕਰੀ ਤੋਂ ਕਮਾਏ 2,662 ਕਰੋੜ ਰੁਪਏ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +