ਸੁਤੰਤਰ ਪੱਤਰਕਾਰ ਪ੍ਰਭਜੀਤ ਸਿੰਘ, ਮੈਗਜ਼ੀਨ ਦੇ ਸਹਾਇਕ ਫ਼ੋਟੋ ਐਡੀਟਰ ਸ਼ਾਹਿਦ ਤਾਂਤਰੇ ਅਤੇ ਇੱਕ ਮਹਿਲਾ ਪੱਤਰਕਾਰ ਨੂੰ ਪੁਲਿਸ ਭੀੜ ਵਿੱਚੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ (ਸੰਕੇਤਕ ਤਸਵੀਰ)
ਮੰਗਲਵਾਰ ਨੂੰ ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਭੀੜ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ।
ਇਹ ਪੱਤਰਕਾਰ ਇਲਾਕੇ ਵਿੱਚ ਰਿਪੋਰਟਿੰਗ ਦੇ ਮੰਤਵ ਨਾਲ ਗਏ ਸਨ, ਜਦੋਂ ਉਨ੍ਹਾਂ 'ਤੇ ਭੀੜ ਨੇ ਹਮਲਾ ਕਰ ਦਿੱਤਾ।
ਸੁਤੰਤਰ ਪੱਤਰਕਾਰ ਪ੍ਰਭਜੀਤ ਸਿੰਘ, ਮੈਗਜ਼ੀਨ ਦੇ ਸਹਾਇਕ ਫ਼ੋਟੋ ਐਡੀਟਰ ਸ਼ਾਹਿਦ ਤਾਂਤਰੇ ਅਤੇ ਇੱਕ ਮਹਿਲਾ ਪੱਤਰਕਾਰ ਨੂੰ ਪੁਲਿਸ ਭੀੜ ਵਿੱਚੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ।
ਇਹ ਵੀ ਪੜ੍ਹੋ
ਦਿ ਇੰਡੀਅਨ ਐਕਸਪ੍ਰੈਸ ਨੇ ਡੀਸੀਪੀ (ਉੱਤਰ-ਪੂਰਬ) ਵੇਦ ਪ੍ਰਕਾਸ਼ ਸੂਰਿਆ ਦੇ ਹਵਾਲੇ ਨਾਲ ਲਿਖਿਆ ਹੈ, "ਉਹ ਉੱਥੇ ਕੋਈ ਸਟੋਰੀ ਰਿਪੋਰਟ ਕਰਨ ਗਏ ਸਨ ਕਿ ਇਲਾਕੇ ਦੇ ਲੋਕ ਭੜਕ ਗਏ। ਪੁਲਿਸ ਨੇ ਤਿੰਨਾਂ ਨੂੰ ਮਹਿਫੂਜ਼ ਕੱਢ ਲਿਆ।"
ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਰਿਪੋਰਟ ਮਿਲੀ ਸੀ ਕਿ ਉਨ੍ਹਾਂ ਨਾਲ ਖਿੱਚਧੂਹ ਕੀਤੀ ਗਈ ਹੈ ਪਰ ਕਿਸੇ ਦੇ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਐੱਫ਼ਆਈਆਰ ਦਰਜ ਕਰਨ ਤੋਂ ਪਹਿਲਾਂ ਅਸੀਂ ਜਾਂਚ ਕਰਾਂਗੇ... ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਉੱਥੇ ਕਿਉਂ ਗਏ ਸਨ।"
ਤਾਂਤਰੇ ਨੇ ਦਿ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੂੰ ਦੱਸਿਆ ਕਿ ਉਹ ਇੱਕ ਵੀਡੀਓ ਸਟੋਰੀ ਸ਼ੂਟ ਕਰ ਰਹੇ ਸਨ ਜਦੋਂ ਦੋ ਜਣਿਆਂ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਵੀਡੀਓ ਕਿਉਂ ਬਣਾ ਰਹੇ ਹਨ।
ਤਾਂਤਰੇ ਨੇ ਕਹਾਣੀ ਬਿਆਨ ਕਰਦਿਆਂ ਦੱਸਿਆ, "ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਸੀ ਕਿ ਮਸਜਿਦ ਦੇ ਕੋਲ ਭਗਵਾ ਝੰਡੇ ਲਗਾਏ ਗਏ ਸਨ। ਉਸ ਨੇ ਸਾਨੂੰ ਕਾਲ ਕਰਨ ਵਾਲੇ ਬਾਰੇ ਦੱਸਣ ਨੂੰ ਕਿਹਾ ਅਤੇ ਅਸੀਂ ਮਨਾਂ ਕਰ ਦਿੱਤਾ।"
"ਉਸ ਨੇ ਮੈਨੂੰ ਅਤੇ ਫੋਨ ਕਰਨ ਵਾਲੇ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਬੰਦੇ ਨੇ ਫੋਨ ਕਰ ਕੇ ਹੋਰ ਬੰਦੇ ਸੱਦ ਲਏ ਅਤੇ ਲਗਭਗ 100 ਬੰਦਿਆਂ ਵਿੱਚ ਘਿਰੇ ਅਸੀਂ ਦੋ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਉੱਥੇ ਫ਼ਸੇ ਰਹੇ। ਬੰਦੇ ਨੇ ਸਾਨੂੰ ਆਪਣਾ ਪ੍ਰੈੱਸ ਕਾਰਡ ਦਿਖਾਉਣ ਲਈ ਕਿਹਾ... ਮੇਰਾ ਨਾਂਅ ਦੇਖ ਕੇ ਉਸ ਨੇ ਅਪਸ਼ਬਦਾਂ ਦੀ ਵਰਤੋਂ ਕੀਤੀ।"
‘ਸਾਡੇ ਪੱਤਰਕਾਰਾਂ ਨੂੰ ਭੀੜ ਨੇ ਘੇਰਿਆ ਤੇ ਖਿੱਚ-ਧੂਹ ਕੀਤੀ’
ਕਾਰਵਾਂ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਟਵੀਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਲਿਖਿਆ, "ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਸਾਡੇ ਤਿੰਨ ਪੱਤਰਕਾਰ ਜੋ ਇੱਕ ਅਸਾਈਨਮੈਂਟ ਉੱਪਰ, ਉੱਤਰ-ਪੂਰਬ ਦਿੱਲੀ ਵਿੱਚ ਮੁਸਲਿਮ ਵਿਰੋਧੀ ਹਿੰਸਾ ਬਾਰੇ ਖ਼ਬਰ 'ਤੇ ਕੰਮ ਕਰ ਰਹੇ ਸਨ, ਨੂੰ ਇੱਕ ਭੀੜ ਵੱਲੋਂ ਘੇਰਿਆ ਗਿਆ ਅਤੇ ਖਿੱਚ ਧੂਹ ਕੀਤੀ ਗਈ।"
https://twitter.com/HartoshSinghBal/status/1293172186098708480?ref_src=twsrc%5Egoogle%7Ctwcamp%5Eserp%7Ctwgr%5Etweet
ਇਸ ਤੋਂ ਕੁਝ ਘੰਟੇ ਬਾਅਦ ਆਪਣੇ ਦੋ ਹੋਰ ਟਵੀਟਸ ਵਿੱਚ ਉਨ੍ਹਾਂ ਨੇ ਲਿਖਿਆ,
“ਕਾਰਵਾਂ ਦੇ ਪੱਤਰਕਾਰਾਂ ਵੱਲੋਂ ਪੁਲਿਸ ਨੂੰ ਵੇਰਵੇ ਸਹਿਤ ਦੋ ਸ਼ਿਕਾਇਤਾਂ ਕੀਤੀਆਂ ਗਈਆਂ, ਕੋਈ ਐੱਫ਼ਆਈਆਰ ਦਰਜ ਨਹੀਂ ਕੀਤੀ ਗਈ। ਸ਼ਿਕਾਇਤਾਂ ਜਲਦੀ ਹੀ ਅਧਿਕਾਰਿਤ ਟਵਿੱਟਰ ਹੈਂਡਲ 'ਤੇ ਉਪਲਭਦ ਹੋਣਗੀਆਂ। ਇੱਕ ਹਮਲੇ ਬਾਰੇ ਹੈ ਅਤੇ ਦੂਜੀ ਇੱਕ ਪੱਤਰਕਾਰ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਹੈ।"
https://twitter.com/HartoshSinghBal/status/1293251365540511744
ਕਾਰਵਾਂ ਨੇ ਆਪਣੀ ਸਟੇਟਮੈਂਟ ਵਿੱਚ ਕੀ ਕਿਹਾ
ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਆਪਣੇ ਬਿਆਨ ਵਿੱਚ ਕਾਰਵਾਂ ਨੇ ਕਿਹਾ, "ਭੀੜ ਨੇ ਰਿਪੋਰਟਰਾਂ ਉੱਪਰ ਹਮਲਾ ਕੀਤਾ, ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਿਰਕੂ ਭਾਸ਼ਾ ਦੀ ਵਰਤੋਂ ਕੀਤੀ। ਭੀੜ ਵਿੱਚੋਂ ਇੱਕ ਜਿਸ ਨੇ ਭਗਵਾਂ ਕੁੜਤਾ ਪਾਇਆ ਹੋਇਆ ਸੀ ਉਸ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਦਾ ਜਨਰਲ ਸਕੱਤਰ ਹੈ।"
ਤਾਂਤਰੇ ਦੇ ਨਾਂਅ ਦਾ ਪਤਾ ਚੱਲਣ 'ਤੇ ਹਮਲਾਵਰਾਂ ਨੇ ਜਿਨਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਸੀ ਜਿਸ ਨੇ ਕਿਹਾ ਸੀ ਕਿ ਉਹ ਬੀਜੇਪੀ ਤੋਂ ਹੈ ਨੇ ਉਸ ਨੂੰ ਕੁੱਟਿਆ ਅਤੇ ਧਾਰਮਿਕ ਅਪਸ਼ਬਦ ਕਹੇ। ਉਨ੍ਹਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ।
ਮਹਿਲਾ ਪੱਤਕਾਰਾਂ ਨਾਲ ਵੀ ਬਦਸਲੂਕੀ ਕੀਤੀ ਗਈ।
ਪੁਲਿਸ ਵਲੋਂ ਅਜੇ ਐੱਫ਼ਆਈਆਰ ਦਰਜ ਕਰਨੀ ਬਾਕੀ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=pu9IP1oQUUE
https://www.youtube.com/watch?v=36OiaveWgIQ
https://www.youtube.com/watch?v=6Z2WLsf9XkY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '5a7d5ebe-3c12-49a9-8780-9b453946385f','assetType': 'STY','pageCounter': 'punjabi.india.story.53747564.page','title': 'ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਵਿੱਚ ਭੀੜ ਵੱਲੋਂ \'ਕੁੱਟਮਾਰ\'','published': '2020-08-12T06:18:57Z','updated': '2020-08-12T06:18:57Z'});s_bbcws('track','pageView');

ਪੰਜਾਬ ''ਚ ਹੜ੍ਹਾਂ ਦੇ ਸਾਏ ਹੇਠ ਲੋਕ: ''ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ...
NEXT STORY