ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਦੇਹਾਂਤ ਤੋਂ ਬਾਅਦ ਇੱਕ ਟਰਮ ਜਿਸ ਨੂੰ ਲੋਕ ਇੰਟਰਨੈੱਟ ਉੱਤੇ ਸਰਚ ਕਰ ਰਹੇ ਹਨ ਉਹ ਸੈਪਟਿਕ ਸ਼ੌਕ (Septic Shock) ਹੈ।
ਦਰਅਸਲ ਦਿੱਲੀ ਦੇ ਜਿਸ ਆਰਮੀ ਹਸਪਤਾਲ ਵਿੱਚ ਪ੍ਰਣਬ ਮੁਖ਼ਰਜੀ ਦਾਖ਼ਲ ਸਨ, ਉਸ ਮੁਤਾਬਕ ਪ੍ਰਣਬ ਸੈਪਟਿਕ ਸ਼ੌਕ ਵਿੱਚ ਚਲੇ ਗਏ ਸਨ।
https://www.youtube.com/watch?v=RcxwsqC7zoc&t=83s
ਆਓ ਜਾਣਦੇ ਹਾਂ ਕਿ ਇਹ ਟਰਮ ਜਾਂ ਬਿਮਾਰੀ ਹੈ ਕੀ....
ਸੈਪਸਿਸ (Sepsis) ਕੀ ਹੈ?
ਸੈਪਸਿਸ ਦੀ ਸ਼ੁਰੂਆਤ ਇਨਫੈਕਸ਼ਨ ਨਾਲ ਸ਼ੁਰੂ ਹੁੰਦੀ ਹੈ ਪਰ ਸਾਡਾ ਇਮੀਊਨ ਸਿਸਟਮ ਦੇ ਜ਼ਿਆਦਾ ਜ਼ਿਆਦਾ ਰਿਐਕਸ਼ਨ ਕਰਨ ਨਾਲ ਇਹ ਵਿਕਸਿਤ ਹੁੰਦਾ ਹੈ।
ਲਾਗ ਕਿਤੋਂ ਵੀ ਆ ਸਕਦੀ ਹੈ...ਇੱਕ ਦੂਸ਼ਿਤ ਕਣ ਜਾਂ ਕਿਸੇ ਕੀੜੇ ਦੇ ਵੱਢਣ ਨਾਲ ਵੀ।
ਇਹ ਵੀ ਪੜ੍ਹੋ:
ਆਮ ਤੌਰ 'ਤੇ ਇਮੀਊਨ ਸਿਸਟਮ ਲਾਗ ਨਾਲ ਲੜਨ ਅਤੇ ਇਸ ਨੂੰ ਫ਼ੈਲਣ ਤੋਂ ਰੋਕਣ ਲਈ ਕੰਮ ਕਰਦਾ ਹੈ।
ਪਰ ਜੇ ਲਾਗ ਪੂਰੇ ਸਰੀਰ ਵਿੱਚ ਤੇਜ਼ੀ ਨਾਲ ਫ਼ੈਲਦੀ ਹੈ ਤਾਂ ਇਮੀਊਨ ਸਿਸਟਮ ਇਸ ਨਾਲ ਲੜਨ ਲਈ ਇੱਕ ਸਖ਼ਤ ਤੇ ਵੱਡੀ ਪ੍ਰਤੀਕਿਰਿਆ ਪੇਸ਼ ਕਰਦਾ ਹੈ।
ਇਸ ਦਾ ਸਰੀਰ ਉੱਤੇ ਘਾਤਕ ਪ੍ਰਭਾਵ ਹੋ ਸਕਦਾ ਹੈ, ਜਿਸ ਨਾਲ ਸੈਪਟਿਕ ਸਦਮਾ (Septic Shock) ਤੋਂ ਇਲਾਵਾ ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣਾ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।
ਕਿਉਂਕਿ ਇਸ ਦਾ ਕੋਈ ਸਾਧਾਰਣ ਟੈਸਟ ਜਾਂ ਸਾਫ਼ ਲੱਛਣ ਨਹੀਂ ਹੁੰਦੇ, ਇਸ ਲਈ ''ਲੁਕੇ ਹੋਏ ਕਾਤਲ'' ਨੂੰ ਲੱਭਣਾ ਮੁਸ਼ਕਿਲ ਹੈ।
ਇਸ ਦਾ ਡਾਇਗਨੌਜ਼ ਕਰਨਾ ਔਖਾ ਹੈ ਕਿਉਂਕਿ ਸ਼ੁਰੂਆਤ ਵਿੱਚ ਇਹ ਪਹਿਲਾਂ ਫ਼ਲੂ ਜਾਂ ਛਾਤੀ ਦੇ ਇਨਫੈਕਸ਼ਨ ਵਾਂਗ ਲਗਦਾ ਹੈ। ਅਸਾਧਾਰਣ ਸਾਹ, ਸਰੀਰਿਕ ਧੱਫ਼ੜ ਜਾਂ ਚਮੜੀ ਦੀ ਦਿਖ ਵੀ ਇਸ ਦੇ ਲੱਛਣ ਵਜੋਂ ਵੇਖੇ ਜਾ ਸਕਦੇ ਹਨ।
ਇਹ ਸੱਚ ਹੈ ਕਿ ਸੈਪਸਿਸ ਦਾ ਨਿਦਾਨ (ਡਾਇਗਨੌਜ਼) ਕਰਨਾ ਮੁਸ਼ਕਿਲ ਹੋਣਾ ਵੀ ਇੱਕ ਸਮੱਸਿਆ ਹੈ ਕਿਉਂਕਿ ਇਹ ਜ਼ਰੂਰੀ ਹੈ ਕਿ ਜਿੰਨਾ ਛੇਤੀ ਹੋ ਸਕੇ, ਮਰੀਜ਼ ਐਂਟੀਬਾਇਓਟਿਕਸ ਲੈਣਾ ਸ਼ੁਰੂ ਕਰ ਦੇਵੇ।
ਕਿਸੇ ਹੋਰ ਤੋਂ ਤੁਹਾਨੂੰ ਸੈਪਸਿਸ ਨਹੀਂ ਫ਼ੈਲਦਾ।
ਸੈਪਸਿਸ ਦੇ ਲੱਛਣ ਕੀ ਹਨ?
ਬਾਲਗਾਂ ਵਿੱਚ...
- ਬਹੁਤ ਜ਼ਿਆਦਾ ਕੰਬਣੀ ਛਿੜਨਾ ਜਾਂ ਮਾਸਪੇਸ਼ੀਆਂ ਵਿੱਚ ਪੀੜ ਹੋਣਾ
- ਸਾਹ ਆਉਣ 'ਚ ਬਹੁਤ ਜ਼ਿਆਦਾ ਤਕਲੀਫ਼ ਹੋਣਾ
- ਦਿਲ ਦੀ ਧੜਕਣ ਦਾ ਵਧਣਾ ਅਤੇ ਸਰੀਰ ਦਾ ਤਾਪਮਾਨ ਵਧਣਾ ਤੇ ਘਟਣਾ
- ਚਮੜੀ ਦੀ ਦਿਖ ਜਾਂ ਰੰਗ ਵਿੱਚ ਬਦਲਾਅ ਆਉਣਾ
ਨਾਬਾਲਗਾਂ ਵਿੱਚ...
- ਹੋਰ ਹੀ ਤਰ੍ਹਾਂ ਦਿਖਣਾ, ਰੰਗ ਦਾ ਨੀਲਾ ਜਾਂ ਪੀਲਾ ਪੈ ਜਾਣਾ
- ਬਹੁਤ ਸੁਸਤ ਹੋਣਾ ਜਾਂ ਉੱਠਣ 'ਚ ਤਕਲੀਫ਼ ਹੋਣੀ
- ਛੂਹਣ 'ਤੇ ਅਸਾਧਾਰਣ ਤੌਰ 'ਤੇ ਠੰਢ ਲੱਗਣਾ
- ਧੱਫ਼ੜਾਂ ਦਾ ਦੱਬਣ 'ਤੇ ਵੀ ਨਾ ਜਾਣਾ
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=iRyvVUeK7YI&t=175s
https://www.youtube.com/watch?v=CawOC4qmT5o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '14faecce-04bd-4056-afbb-f8152215b927','assetType': 'STY','pageCounter': 'punjabi.india.story.53975326.page','title': 'ਪ੍ਰਣਬ ਮੁਖ਼ਰਜੀ ਜਿਸ ਸੈਪਟਿਕ ਸ਼ੌਕ ਵਿੱਚ ਗਏ ਸਨ, ਉਹ ਹੁੰਦਾ ਕੀ ਹੈ','published': '2020-08-31T14:43:14Z','updated': '2020-08-31T14:43:14Z'});s_bbcws('track','pageView');

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ਹੋਇਆ
NEXT STORY