ਬੀਬੀਸੀ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਚਿਦੰਬਰਮ ਨੇ ਦੱਸਿਆ ਕਿ ਜੀਡੀਪੀ ਗਿਰਾਵਟ 'ਤੇ ਉਹ ਬਿਲਕੁਲ ਵੀ ਹੈਰਾਨ ਨਹੀਂ ਹਨ।
ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਮੋਦੀ ਸਰਕਾਰ 'ਤੇ ਮਹਾਮਾਰੀ ਸੰਕਟ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਅਤੇ ਜੀਡੀਪੀ ਦੀ ਗਿਰਾਵਟ ਦਾ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਗਾਏ ਹਨ।
ਬੀਬੀਸੀ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਚਿਦੰਬਰਮ ਨੇ ਦੱਸਿਆ ਕਿ ਜੀਡੀਪੀ ਗਿਰਾਵਟ 'ਤੇ ਉਹ ਬਿਲਕੁਲ ਵੀ ਹੈਰਾਨ ਨਹੀਂ ਹਨ।
ਚਿਦੰਬਰਮ ਨੇ ਕਿਹਾ, 'ਅਸੀਂ ਸਰਕਾਰ ਨੂੰ ਲਗਾਤਾਰ ਚੇਤਾਵਨੀ ਦੇ ਰਹੇ ਸਾਂ। ਪੂਰੀ ਦੁਨੀਆ ਦੇ ਅਰਥ ਸ਼ਾਸਤਰੀਆਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ। ਸਿਰਫ਼ ਤਿੰਨ ਦਿਨ ਪਹਿਲਾਂ, ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਕੀ ਹੋਣ ਜਾ ਰਿਹਾ ਹੈ। "
ਇਹ ਵੀ ਪੜ੍ਹੋ
23.9 ਫ਼ੀਸਦ ਦੀ ਵੱਡੀ ਗਿਰਾਵਟ
ਅਪ੍ਰੈਲ ਅਤੇ ਜੂਨ ਦਰਮਿਆਨ ਪਹਿਲੀ ਤਿਮਾਹੀ ਵਿਚ ਭਾਰਤ ਦੀ ਜੀਡੀਪੀ ਸਭ ਤੋਂ ਹੇਠਲੇ ਪੱਧਰ 23.9% 'ਤੇ ਆ ਗਈ ਹੈ। ਕੌਮੀ ਅੰਕੜਾ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਕੋਵਿਡ -19 ਮਹਾਮਾਰੀ ਅਤੇ ਇਸ ਦੇ ਕਾਰਨ ਲਗਾਏ ਗਏ ਲੌਕਡਾਊਨ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਮੱਠੀ ਆਰਥਿਕਤਾ ਹੋਰ ਜ਼ਿਆਦਾ ਪ੍ਰਭਾਵਤ ਹੋਈ ਹੈ।
ਚਿਦੰਬਰਮ ਨੇ ਕਿਹਾ ਕਿ ਸ਼ਾਇਦ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਛੱਡ ਕੇ ਦੇਸ਼ ਵਿਚ ਹਰ ਕੋਈ ਜਾਣਦਾ ਸੀ ਕਿ ਭਾਰਤ ਦੀ ਆਰਥਿਕਤਾ ਬਹੁਤ ਹੇਠਾਂ ਜਾਵੇਗੀ।
ਉਨ੍ਹਾਂ ਕਿਹਾ, "ਸਮੁੱਚੇ ਤੌਰ 'ਤੇ ਦੇਸ਼ ਭਾਰੀ ਕੀਮਤ ਅਦਾ ਕਰ ਰਿਹਾ ਹੈ, ਗਰੀਬ ਅਤੇ ਕਮਜ਼ੋਰ ਵਰਗ ਨਿਰਾਸ਼ਾ ਵਿੱਚ ਹੈ। ਇਹ ਸਿਰਫ਼ ਮੋਦੀ ਸਰਕਾਰ ਹੈ, ਜੋ ਬੇਪ੍ਰਵਾਹ ਸੀ। ਸਰਕਾਰ ਨੇ ਜਾਅਲੀ ਬਿਆਨਬਾਜ਼ੀਆਂ ਕੀਤੀਆਂ, ਪਰ ਅੱਜ ਦੇ ਅਕੜਿਆਂ ਨੇ ਉਨ੍ਹਾਂ ਦੇ ਝੂਠੇ ਅਨੁਮਾਨਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।"
ਬੀਬੀਸੀ ਨੇ ਚਿਦੰਬਰਮ ਨੂੰ ਪੁੱਛਿਆ ਕਿ ਮੋਦੀ ਸਰਕਾਰ ਦੇ ਐਲਾਨਾਂ ਅਤੇ ਮਹਾਮਾਰੀ ਦੌਰਾਨ ਤੇ ਉਸ ਤੋਂ ਪਹਿਲਾਂ ਛੋਟੀ ਅਤੇ ਲੰਮੀ ਮਿਆਦ ਦੇ ਚੁੱਕੇ ਕਦਮਾਂ ਨੂੰ ਦੇਖਦਿਆਂ , ਕੀ ਸਰਕਾਰ ਨੂੰ ਨਤੀਜੇ ਦਿਖਾਉਣ ਲਈ ਕੁਝ ਹੋਰ ਸਮਾਂ ਦੇਣਾ ਉਚਿਤ ਨਹੀਂ ਹੋਵੇਗਾ?
ਇਸ ਸਵਾਲ 'ਤੇ ਚਿਦੰਬਰਮ ਨੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ, "ਕੋਈ ਅਰਥ ਸ਼ਾਸਤਰੀ ਇਹ ਨਹੀਂ ਸੋਚ ਸਕਦਾ ਕਿ ਮੋਦੀ ਸਰਕਾਰ ਨੇ ਉਹ ਕੀਤਾ, ਜੋ ਉਹ ਕਰ ਸਕਦੀ ਸੀ ਜਾਂ ਜੋ ਉਸ ਨੂੰ ਇਸ ਵੇਲੇ ਕਰਨ ਦੀ ਜ਼ਰੂਰਤ ਸੀ। ਬੱਸ ਆਰਬੀਆਈ ਦੀ ਰਿਪੋਰਟ ਪੜੋ। ਕੀ ਤੁਹਾਨੂੰ ਲਗਦਾ ਹੈ ਕਿ ਮੋਦੀ ਸਰਕਾਰ ਨੇ ਜੋ ਮਹਾਮਾਰੀ ਤੋਂ ਪਹਿਲਾਂ ਅਤੇ ਦੌਰਾਨ ਕੀਤਾ ਹੈ, ਉਸ ਤੋਂ ਬਾਅਦ ਸਾਨੂੰ ਇਸ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ?"
ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ ਖੇਤਰ 'ਚ 3.4% ਦੀ ਗ੍ਰੋਥ ਹੋਈ ਹੈ।
ਸਿਰਫ਼ ਖੇਤੀਬਾੜੀ ਤੋਂ ਉਮੀਦ
ਚਿਦੰਬਰਮ ਨੇ ਕਿਹਾ ਕਿ ਸਿਰਫ਼ ਇਕੋ ਖੇਤਰ ਹੈ ,ਜਿਸ ਵਿਚ ਵਿਕਾਸ ਹੋਇਆ ਹੈ। ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ ਖੇਤਰ 'ਚ 3.4% ਦੀ ਗ੍ਰੋਥ ਹੋਈ ਹੈ।
ਉਨ੍ਹਾਂ ਕਿਹਾ, "ਖੇਤੀਬਾੜੀ ਦਾ ਸਰਕਾਰ ਨਾਲ ਬਹੁਤ ਘੱਟ ਲੈਣਾ-ਦੇਣਾ ਹੈ। ਹਰ ਸੈਕਟਰ, ਜਿਸ ਨੂੰ ਸਰਕਾਰ ਦੀ ਨੀਤੀ ਨਿਰਧਾਰਤ ਕਰਦੀ ਹੈ ਕਿ ਕੀ ਪੈਦਾ ਹੁੰਦਾ ਹੈ, ਕੀ ਵਿਕਦਾ ਹੈ, ਕੀ ਖਰੀਦਿਆ ਜਾਂਦਾ ਹੈ, ਪ੍ਰਭਾਵਿਤ ਹੋਏ ਹਨ। ਖੁਸ਼ਕਿਸਮਤੀ ਨਾਲ ਖੇਤੀਬਾੜੀ ਦਾ ਸਾਰਾ ਜ਼ਿੰਮਾ ਸਾਡੇ ਕਿਸਾਨਾਂ ਦੇ ਸਿਰ ‘ਤੇ ਹੈ ਅਤੇ ਰੱਬ ਨੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਹਨ।"
ਉਨ੍ਹਾਂ ਅੱਗੇ ਕਿਹਾ, "ਅਸਲ ਵਿੱਚ ਮੈਂ ਆਪਣੇ ਬਿਆਨ ਵਿੱਚ ਕਹਿ ਚੁੱਕਾ ਹਾਂ ਕਿ ਵਿੱਤ ਮੰਤਰੀ, ਜਿਸ ਨੇ ਆਰਥਿਕ ਗਿਰਾਵਟ ਲਈ ਰੱਬ ਦੀ ਕਰਨੀ 'ਤੇ ਇਲਜ਼ਾਮ ਮੜੇ ਹਨ, ਉਨ੍ਹਾਂ ਨੂੰ ਇਸ ਦੇਸ਼ ਦੇ ਕਿਸਾਨਾਂ ਨੂੰ ਅਸੀਸਾਂ ਦੇਣੀਆਂ ਚਾਹੀਦੀਆਂ ਹਨ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਖੇਤੀਬਾੜੀ ਨੂੰ ਛੱਡ ਕੇ ਹਰ ਦੂਜੇ ਖੇਤਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਨਿਰਮਾਣ, ਉਤਪਾਦਨ, ਵਪਾਰ, ਹੋਟਲ ਸਭ ਕੁਝ 40 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਦੇ ਵਿਚਕਾਰ ਘਟਿਆ ਹੈ।"
https://www.youtube.com/watch?v=vB0il-uxrHE
'ਆਰਬੀਆਈ ਨੇ ਪਹਿਲਾਂ ਹੀ ਚੇਤਾਇਆ ਸੀ'
ਆਰਬੀਆਈ ਨੇ ਸੰਕੇਤ ਦਿੱਤਾ ਸੀ ਕਿ 2020 ਦੇ ਪਹਿਲੇ ਅੱਧ ਵਿੱਚ ਸੁੰਗੜੀ ਆਰਥਿਕਤਾ, ਭਾਰੀ ਮੰਦਹਾਲੀ (ਗ੍ਰੇਟ ਡਿਪ੍ਰੈਸ਼ਨ) ਅਤੇ ਗਲੋਬਲ ਵਿੱਤੀ ਸੰਕਟ (2008 ) ਨਾਲੋਂ ਵਧੇਰੇ ਡੂੰਘੀ ਅਤੇ ਵਿਨਾਸ਼ਕਾਰੀ ਹੋਵੇਗੀ। ਜਦੋਂ ਅਸੀਂ ਰਿਪੋਰਟ ਵੱਲ ਇਸ਼ਾਰਾ ਕੀਤਾ ਤਾਂ ਚਿਦੰਬਰਮ ਨੇ ਵੀ ਇਸ 'ਤੇ ਹਾਮੀ ਭਰੀ।
ਉਨ੍ਹਾਂ ਕਿਹਾ, "ਹਾਂ। ਆਰਬੀਆਈ ਦੀ ਚੇਤਾਵਨੀ ਸਹੀ ਹੈ, ਪਰ ਇਹ ਬਹੁਤ ਦੇਰ ਨਾਲ ਆਈ। ਇਹ ਸਿਰਫ਼ ਤਿੰਨ ਦਿਨ ਪਹਿਲਾਂ ਆਈ ਹੈ। ਅਸੀਂ ਪਿਛਲੇ 6 ਮਹੀਨਿਆਂ ਤੋਂ ਬਲਕਿ ਮਹਾਮਾਰੀ ਤੋਂ ਵੀ ਬਹੁਤ ਪਹਿਲਾਂ ਤੋਂ ਚੇਤਾਵਨੀ ਦਿੰਦੇ ਆ ਰਹੇ ਹਾਂ। ਆਰਬੀਆਈ ਨੇ ਸਿਰਫ਼ ਸਾਰੀਆਂ ਚੇਤਾਵਨੀਆਂ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਇਕ ਜਗ੍ਹਾ ਇਕੱਠਾ ਕੀਤਾ ਹੈ।"
ਉਨ੍ਹਾਂ ਪੁੱਛਿਆ, "ਕੀ ਅਸੀਂ ਇਹ ਨਹੀਂ ਕਿਹਾ ਕਿ ਇਸ ਦੇਸ਼ ਵਿਚ ਮੰਗ ਨੂੰ ਵੱਡਾ ਝਟਕਾ ਲੱਗਿਆ ਹੈ, ਕੀ ਅਸੀਂ ਇਹ ਨਹੀਂ ਕਿਹਾ ਕਿ ਖ਼ਪਤ ਨੂੰ ਵੱਡੀ ਮਾਰ ਪਵੇਗੀ, ਕੀ ਅਸੀਂ ਇਹ ਨਹੀਂ ਕਿਹਾ ਕਿ ਖ਼ਪਤ ਨੂੰ ਵਧਾਉਣਾ ਚਾਹੀਦਾ ਹੈ, ਮੰਗ ਨੂੰ ਹੁਲਾਰਾ ਦੇਣਾ ਚਾਹੀਦਾ ਹੈ, ਕੀ ਅਸੀਂ ਗਰੀਬ ਲੋਕਾਂ ਲਈ ਨਕਦ ਟ੍ਰਾਂਸਫਰ ਕਰਨ ਦੀ ਮੰਗ ਨਹੀਂ ਕੀਤੀ ਸੀ?"
ਉਨ੍ਹਾਂ ਨੇ ਅੱਗੇ ਕਿਹਾ, "ਅੱਜ ਮੈਨੂੰ ਦੱਸਿਆ ਗਿਆ ਹੈ ਕਿ ਸੀਈਏ ਅਤੇ ਹੋਰ ਅਰਥ ਸ਼ਾਸਤਰੀ ਉਸ ਗੱਲ ਨੂੰ ਦੁਹਰਾ ਰਹੇ ਹਨ ਜੋ ਅਸੀਂ ਕਿਹਾ ਸੀ ਕਿ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਤਨਖ਼ਾਹ ਤੇ ਨਕਦੀ ਸੁਰੱਖਿਆ ਦੀ ਲੋੜ ਹੈ, ਤੁਹਾਨੂੰ ਮੰਗ ਨੂੰ ਵਧਾਉਣ ਕਰਨ ਦੀ ਜ਼ਰੂਰਤ ਹੈ। ਤਿੰਨ ਮਹੀਨੇ ਅਤੇ ਛੇ ਮਹੀਨੇ ਪਹਿਲਾਂ ਇਹ ਲੋਕ ਕਿੱਥੇ ਸਨ?"
ਹੁਣ ਇਸ ਦਾ ਆਖ਼ਰ ਹੱਲ ਕੀ ਹੈ?
ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਇਸ ਦਾ ਕੀ ਹੱਲ ਹੈ ਤਾਂ ਚਿਦੰਬਰਮ ਦਾ ਜਵਾਬ ਕਾਫ਼ੀ ਸਟੀਕ ਸੀ।
ਉਨ੍ਹਾਂ ਕਿਹਾ, "ਸਿਰਫ ਦੋ ਅਧਾਰਾਂ 'ਤੇ ਵਾਪਸੀ ਕੀਤੀ ਜਾ ਸਕਦੀ ਹੈ। ਪਹਿਲਾਂ, ਮਹਾਮਾਰੀ ਨਾਲ ਲੜਨ ਅਤੇ ਉਸ ਦੇ ਫੈਲਾਅ ਨੂੰ ਰੋਕਣ ਦੀ ਤੁਹਾਡੀ ਯੋਗਤਾ ਅਤੇ ਦੂਸਰਾ, ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਕੀਤੇ ਉਪਾਵਾਂ ਨੂੰ ਲੈ ਕੇ ਤੁਹਾਡੀ ਯੋਗਤਾ।"
ਉਨ੍ਹਾਂ ਇਸ ਬਾਰੇ ਕਿਹਾ, "ਪਹਿਲੇ ਨੁਕਤੇ ਬਾਰੇ ਮੈਂ ਸਹਿਮਤ ਹਾਂ ਕਿ ਬਹੁਤ ਕੁਝ ਕਿਸੇ ਵੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੁੰਦਾ ਹੈ, ਪਰ ਮਹਾਮਾਰੀ ਨੂੰ ਰੋਕਣ ਲਈ ਤੁਹਾਨੂੰ ਪੱਕੇ ਕਦਮ ਚੁੱਕਣੇ ਪੈਣਗੇ। ਦੂਸਰੇ ਨੁਕਤੇ ਬਾਰੇ ਮੈਂ ਕਹਾਂਗਾ, ਮਹਾਮਾਰੀ ਦੇ ਮਾੜੇ ਅਸਰ ਨੂੰ ਰੋਕਣ ਲਈ ਸਰਕਾਰ ਨੂੰ ਸਾਰੇ ਉਪਾਅ ਕਰਨੇ ਚਾਹੀਦੇ ਹਨ, ਪਰ ਇਹ ਸਰਕਾਰ ਬਿਲਕੁਲ ਵੀ ਕੋਈ ਸਟੀਕ ਕਦਮ ਨਹੀਂ ਉਠਾ ਰਹੀ।।"
ਉਨ੍ਹਾਂ ਸਰਕਾਰ 'ਤੇ ਨਿਸ਼ਾਣਾ ਸਾਧਦਿਆਂ ਕਿਹਾ, "ਅਸੀਂ ਜਾਣਦੇ ਹਾਂ ਕਿ ਮੋਦੀ ਸਰਕਾਰ ਨੂੰ ਕੋਈ ਸ਼ਰਮਿੰਦਗੀ ਨਹੀਂ ਹੈ ਅਤੇ ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕਰੇਗੀ। ਇਨ੍ਹਾਂ ਸਭ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਗਿਆ ਸੀ।"
ਇਹ ਵੀਡੀਓ ਵੀ ਦੇਖੋ
https://www.youtube.com/watch?v=VKrYp1jhyLE
https://www.youtube.com/watch?v=PLSASkq0_Do
https://www.youtube.com/watch?v=RcxwsqC7zoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9c7062af-182f-451a-ac04-74a665abe3a2','assetType': 'STY','pageCounter': 'punjabi.india.story.53980765.page','title': 'ਜੀਡੀਪੀ ਗਿਰਾਵਟ \'ਤੇ ਬੋਲੇ ਚਿਦੰਬਰਮ: \"ਮੋਦੀ ਸਰਕਾਰ ਨੂੰ ਕੋਈ ਸ਼ਰਮਿੰਦਗੀ ਨਹੀਂ ਅਤੇ ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕਰੇਗੀ\"','published': '2020-09-01T02:52:03Z','updated': '2020-09-01T02:52:03Z'});s_bbcws('track','pageView');

ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਬਿਮਾਰ ਕਿਉਂ ਪੈ ਰਹੇ ਹਨ ਲੋਕ
NEXT STORY