ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਦੋਵੇਂ ਭੈਣਾਂ ਉੱਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।
ਸੋਮਵਾਰ ਨੂੰ ਰਿਆ ਚਕਰਬਰਤੀ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਵਿੱਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਉੱਤੇ ਨਕਲੀ ਡਾਕਟਰੀ ਪ੍ਰਿਸਕ੍ਰਿਪਸ਼ਨ ਬਣਾਉਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਦਾ ਇਲਜ਼ਾਮ ਸੀ ਕਿ ਜੋ ਦਵਾਈਆਂ ਉਸ ਡਾਕਟਰੀ ਸਲਾਹ ਵਿੱਚ ਵਟਸਐੱਪ ਉੱਤੇ ਦਿੱਤੀਆਂ ਗਈਆਂ ਸਨ, ਉਹ ਗ਼ੈਰ-ਕਾਨੂੰਨੀ ਸੀ।
ਇਸ ਮਾਮਲੇ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਡਰੱਗ ਲੈਣ ਵਾਲਿਆਂ ਨੂੰ ਨਹੀਂ, ਵੇਚਣ ਵਾਲਿਆਂ ਨੂੰ ਫੜੋ - ਨਵਜੋਤ ਕੌਰ ਸਿੱਧੂ
ਮੀਡੀਆ ਵਲੋਂ ਰਿਆ ਚਕੱਰਵਤੀ ਨਾਲ ਹੋਈ ਧੱਕਾ ਮੁੱਕੀ ਦੀਆਂ ਤਸਵੀਰਾਂ ਆਪਣੇ ਟਵੀਟਰ ਹੈਂਡਲ 'ਤੇ ਸ਼ੇਅਰ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਡਰੱਗ ਲੈਣ ਵਾਲਿਆਂ ਨੂੰ ਨਹੀਂ, ਵੇਚਣ ਵਾਲਿਆਂ ਨੂੰ ਫੜੋ।
ਉਨ੍ਹਾਂ ਆਪਣੇ ਟ੍ਵੀਟ 'ਚ ਕਿਹਾ, "ਕੀ ਕੁੜੀਆਂ ਨਾਲ ਅਜਿਹਾ ਵਰਤਾਰਾ ਕਰਨਾ ਸਹੀ ਹੈ? ਕੀ ਸ਼ੁਸ਼ਾਂਤ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨ ਲਈ ਮਿਚਿਓਰ ਨਹੀਂ ਸੀ? ਭਾਰਤ 'ਚ ਕਿਨ੍ਹੇਂ ਲੋਕ ਡਰੱਗ ਲੈਂਦੇ ਹਨ। ਡਰੱਗ ਵੇਚਣ ਵਾਲਿਆਂ ਨੂੰ ਫੜੋ, ਨਾ ਕਿ ਲੈਣ ਵਾਲਿਆਂ ਨੂੰ, ਜਿਨ੍ਹਾਂ ਨੂੰ ਮਿਸਗਾਈਡ ਕੀਤਾ ਜਾਂਦਾ ਹੈ ਅਤੇ ਜੋ ਨਹੀਂ ਜਾਣਦੇ ਕਿ ਇਸ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ। ਮੀਡੀਆ ਕੌਣ ਹੁੰਦਾ ਹੈ ਉਸ ਨੂੰ ਹਰ ਦਿਨ ਸਜ਼ਾ ਦੇਣ ਵਾਲਾ?
https://twitter.com/DrDrnavjotsidhu/status/1302980092486807553?s=20
ਨਾਲ ਹੀ ਦੱਸ ਦੇਇਏ ਕਿ ਰਿਆ ਚੱਕਰਵਰਤੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਭੈਣ ਪ੍ਰਿਯੰਕਾ ਸਿੰਘ ਅਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਤਰੁਣ ਕੁਮਾਰ ਸਮੇਤ ਕੁਝ ਹੋਰ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਬਾਂਦਰਾ ਥਾਣੇ ਵਿਚ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਉਣ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਵੇਖੋ
https://www.youtube.com/watch?v=T_0zIGy9XZI
https://www.youtube.com/watch?v=4nb9SSbatBI
https://www.youtube.com/watch?v=DysQiGekbVI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '04af10f2-1970-47cc-93ce-6cbec66d4adc','assetType': 'STY','pageCounter': 'punjabi.india.story.54067589.page','title': 'ਰਿਆ ਚੱਕਰਵਤੀ ਕੇਸ: ਮੁੰਬਈ ਪੁਲਿਸ ਨੇ ਸੁਸ਼ਾਂਤ ਦੀਆਂ ਭੈਣਾਂ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ','published': '2020-09-08T05:39:45Z','updated': '2020-09-08T05:39:45Z'});s_bbcws('track','pageView');

ਭਾਰਤ-ਚੀਨ ਵਿਚਾਲੇ ਲਦਾਖ਼ ’ਚ ਸਥਿਤੀ ''ਬੇਹੱਦ ਗੰਭੀਰ'' ਹੈ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ - ਪ੍ਰੈਸ ਰਿਵੀਊ
NEXT STORY