ਭਾਰਤ ਅਤੇ ਚੀਨ ਵਿਚਾਲੇ 45 ਸਾਲਾਂ ਵਿੱਚ ਅਜਿਹੇ ਤਣਾਅ ਭਰੇ ਰਿਸ਼ਤੇ ਕਦੇ ਨਹੀਂ ਰਹੇ
ਭਾਰਤ-ਚੀਨ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਰੂਸ ਦੀ ਰਾਜਧਾਨੀ ਮੋਸਕੋ 'ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ।
ਇਸ ਮੀਟਿੰਗ ਵਿੱਚ ਦੋਵਾਂ ਦੇਸਾਂ ਵਿਚਾਲੇ ਆਪਸੀ ਸਹਿਮਤੀ ਦੇ ਕਈ ਬਿੰਦੂ ਤੈਅ ਹੋਏ ਤੇ ਦੋਵਾਂ ਦੇਸਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਬਾਰੇ ਵੀ ਸਹਿਮਤੀ ਪ੍ਰਗਟ ਕੀਤੀ।
ਜੂਨ 'ਚ ਗਲਵਾਨ ਘਾਟੀ 'ਚ ਜੋ ਕੁਝ ਹੋਇਆ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਪਹਿਲੀ ਬੈਠਕ ਸੀ।
ਪਿਛਲੇ ਚਾਰ ਦਹਾਕਿਆਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਐੱਲਏਸੀ 'ਤੇ ਗੋਲੀ ਚੱਲਣ ਦੀ ਨੌਬਤ ਆਈ। 45 ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਅਜਿਹੇ ਤਣਾਅ ਭਰੇ ਰਿਸ਼ਤੇ ਕਦੇ ਨਹੀਂ ਰਹੇ।
ਇਹ ਵੀ ਪੜ੍ਹੋ-
ਇਸ ਲਿਹਾਜ਼ ਨਾਲ ਨਾ ਸਿਰਫ਼ ਭਾਰਤ ਅਤੇ ਚੀਨ 'ਚ ਇਸ ਗੱਲਬਾਤ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ, ਬਲਕਿ ਰੂਸ ਅਤੇ ਦੁਨੀਆਂ ਦੇ ਦੂਜੇ ਤਾਕਤਵਰ ਦੇਸ਼ਾਂ ਦੀਆਂ ਨਜ਼ਰਾਂ ਵੀ ਇਸ ਗੱਲਬਾਤ 'ਤੇ ਟਿਕੀਆਂ ਸਨ।
ਸਿਆਸੀ ਪੱਧਰ 'ਤੇ ਗੱਲਬਾਤ ਨਾਲ ਗੱਲ ਨਹੀਂ ਬਣੀ ਤਾਂ ਮੰਤਰੀ ਪੱਧਰ ਦੀ ਗੱਲਬਾਤ ਸ਼ੁਰੂ ਹੋਈ ਹੈ।
ਰੂਸ ਅਤੇ ਦੁਨੀਆਂ ਦੇ ਦੂਜੇ ਤਾਕਤਵਰ ਦੇਸ਼ਾਂ ਦੀਆਂ ਨਜ਼ਰਾਂ ਵੀ ਭਾਰਤ-ਚੀਨ ਵਿਚਾਲੇ ਗੱਲਬਾਤ 'ਤੇ ਟਿਕੀਆਂ ਸਨ
ਸੀਮਾ ਦੇ ਤਣਾਅ ਦੇ ਮੱਦੇਨਜ਼ਰ ਬੇਸ਼ੱਕ ਹੀ ਕੁਝ ਪੱਧਰਾਂ 'ਤੇ ਗੱਲਬਾਤ ਕਦੇ-ਕਦੇ ਬੰਦ ਹੋ ਜਾਂਦੀ ਹੋਵੇ ਪਰ ਇੱਕ ਪੱਧਰ ਦੀ ਗੱਲਬਾਤ ਹੈ ਜੋ ਹਮੇਸ਼ਾ ਚੱਲਦੀ ਰਹਿੰਦੀ ਹੈ ਅਤੇ ਉਹ ਹੈ 'ਹੌਟਲਾਈਨ' 'ਤੇ।
ਕੀ ਹੈ ਹੌਟਲਾਈਨ ਹੈ?
ਅਕਸਰ ਤਣਾਅ ਦੀ ਸਥਿਤੀ ਵਿੱਚ 'ਹੌਟਲਾਈਨ 'ਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਈ ਹੈ', ਅਜਿਹੀ ਹੈਡਲਾਈਨ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸ਼ਾਂਤੀਪੂਰਨ ਮਾਹੌਲ ਵਿੱਚ ਹੌਟਲਾਈਨ ਬੰਦ ਹੋ ਜਾਂਦੇ ਹਨ।
ਦਰਅਸਲ ਹੌਟਲਾਈਨ ਦੋ ਦੇਸ਼ਾਂ ਦੇ ਸੈਨਿਕਾਂ ਵਿੱਚ ਇੱਕ 'ਵਨ ਟੂ ਵਨ ਕਮਿਊਨੀਕੇਸ਼ਨ' ਦਾ ਜ਼ਰੀਆ ਹੈ। ਆਮ ਭਾਸ਼ਾ ਵਿੱਚ ਇਸ ਨੂੰ 'ਕਾਨਫੀਡੈਂਸ ਬਿਲਡਿੰਗ' ਦੇ ਤਰੀਕੇ ਵਜੋਂ ਦੇਖਿਆ ਜਾਂਦਾ ਹੈ। ਦੋ ਦੇਸ਼ਾਂ ਵਿਚਾਲੇ ਜੋ ਟੁਕੜੀ ਤਾਇਨਾਤ ਰਹਿੰਦੀ ਹੈ, ਉਨ੍ਹਾਂ ਵਿਚਾਲੇ ਗੱਲਬਾਤ ਦਾ ਇਹ ਜ਼ਰੀਆ ਹੁੰਦਾ ਹੈ।
https://www.youtube.com/watch?v=8VdlcaPer_o&vl=en
ਭਾਰਤ ਵਿੱਚ ਇਸ ਤਰ੍ਹਾਂ ਦੀ ਹੌਟਲਾਈਨ ਦੀ ਪੂਰੀ ਵਿਵਸਥਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ (ਡੀਜੀਐੱਮਓ) ਦੇਖਦੇ ਹਨ।
ਇਸ ਰਾਹੀਂ ਸੰਦੇਸ਼ ਭੇਜਣ ਦੇ ਆਪਣੇ ਤੈਅ ਤਰੀਕੇ ਹੁੰਦੇ ਹਨ।
ਲੈਫਟੀਨੈਂਟ ਜਨਰਲ (ਰਿਟਾਇਰਡ)ਵਿਨੋਦ ਭਾਟੀਆ ਭਾਰਤ ਦੇ ਡੀਜੀਐੱਮਓ ਰਹਿ ਚੁੱਕੇ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਵਿਸਥਾਰ ਨਾਲ ਇਨ੍ਹਾਂ ਹੌਟਲਾਈਨਸ ਦੇ ਕੰਮ ਕਰਨ ਦਾ ਤਰੀਕਾ ਦੱਸਿਆ।
ਇਹ ਵੀ ਪੜ੍ਹੋ-
ਉਹ ਕਹਿੰਦੇ ਹਨ ਕਿ ਵਰਤਮਾਨ ਵਿੱਚ ਭਾਰਤ-ਚੀਨ ਐੱਲਏਸੀ ਸੀਮਾ 'ਤੇ 5 ਥਾਂਵਾਂ ਅਜਿਹੀਆਂ ਹਨ ਜਿੱਥੇ ਹੌਟਲਾਈਨ ਕੰਮ ਕਰਦੇ ਹਨ।
- ਇਹ ਹੌਟਲਾਈਨ ਪੂਰਬੀ ਲੱਦਾਖ਼ ਸੀਮਾ ਕੋਲ ਦੌਲਤਾ ਬੇਗ ਓਲਡੀ ਅਤੇ ਸਪਾਂਗੂਰ ਵਿੱਚ ਹੈ।
- ਸਿਕਿੱਮ ਸੀਮਾ 'ਤੇ ਨਾਥੁਲਾ ਕੋਲ ਹੈ
- ਅਤੇ ਅਰੁਣਾਚਲ 'ਚ ਬੁਮਲਾ ਦਰਰਾ ਅਤੇ ਤਿਬੂਟ ਕੋਲ
- ਹੌਟਲਾਈਨ ਦਾ ਇਸਤੇਮਾਲ
'ਹੋਟਲਾਈਨ' ਜੈਸਾ ਕਿ ਨਾਮ ਨਾਲ ਹੀ ਪਤਾ ਲਗਦਾ ਹੈ-ਇੱਕ ਅਜਿਹੀ ਫੋਨ ਲਾਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਫੌਜੀ ਸੀਮਾ 'ਤੇ ਇੱਕ ਦੂਜੇ ਨਾਲ ਸੰਪਰਕ ਵਿੱਚ ਰਹਿ ਸਕਦੇ ਹਨ ਇਸ ਲਈ ਬਕਾਇਦਾ ਅਫ਼ਸਰਾਂ ਦੀ ਡਿਊਟੀ ਲਗਦੀ ਹੈ।
ਜਿਵੇਂ ਹੀ ਹੌਟਲਾਈਨ ਦਾ ਫੌਨ ਵਜਦਾ ਹੈ, ਸੀਮਾ 'ਤੇ ਤਾਇਨਾਤ ਫੌਜੀਆਂ ਨੂੰ ਪਤਾ ਲਗ ਜਾਂਦਾ ਹੈ ਕਿ ਫੋਨ ਸੀਮਾ ਪਾਰ ਦੇਸ਼ ਤੋਂ ਆਇਆ ਹੈ।
ਦੂਜੇ ਪਾਸੇ ਮੈਸਜ ਰੀਸੀਵ ਕਰਨ ਵਾਲੇ ਤੱਕ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਜਦੋਂ ਦੂਜੇ ਪੱਖ ਨੂੰ ਉਸ ਸੰਦੇਸ਼ ਦਾ ਜਵਾਬ ਦੇਣਾ ਹੁੰਦਾ ਹੈ ਤਾਂ ਉਹ ਵੀ ਆਪਣੇ ਵੱਲੋਂ ਹੌਟਲਾਈਨ ਦਾ ਇਸਤੇਮਾਲ ਕਰ ਲੈਂਦੇ ਹਨ।
ਭਾਰਤ ਵਿੱਚ ਹੌਟਲਾਈਨ 'ਤੇ ਸੰਦੇਸ਼ ਭੇਜਣ ਅਤੇ ਰੀਸੀਵ ਕਰਨ ਲਈ ਐੱਲਏਸੀ 'ਤੇ ਤਾਇਨਾਤ ਫੌਜ ਦੀ ਟੁਕੜੀ ਦੇ ਕਮਾਂਡਰ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ।
https://www.youtube.com/watch?v=mRBn6w4thiA&t=58s
ਹੌਟਲਾਈਨ 'ਤੇ ਕਿਸ ਤਰ੍ਹਾਂ ਦੇ ਸੰਦੇਸ਼ ਭੇਜੇ ਜਾ ਸਕਦੇ ਹਨ ਇਸ ਦਾ ਇੱਕ ਉਦਾਹਰਨ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਦੀ ਸੀਮਾ 'ਤੇ ਦੇਖਿਆ ਗਿਆ ਹੈ। ਹੌਟਲਾਈਨ ਦੀ ਚਰਚਾ ਉਸੇ ਵੇਲੇ ਮੀਡੀਆ ਵਿੱਚ ਸ਼ੁਰੂ ਹੋਈ।
ਬੀਤੇ ਵੀਰਵਾਰ ਅਰੁਣਾਚਲ ਪ੍ਰਦੇਸ਼ ਸੀਮਾ ਤੋਂ ਖ਼ਬਰ ਆਈ ਕਿ ਭਾਰਤ ਦੀ ਸਰਹੱਦ ਤੋਂ ਚੀਨ ਦੀ ਸੀਮਾ ਵੱਲੋਂ 5 ਭਾਰਤੀਆਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਹੈ।
ਇੱਕ ਪੱਤਰਕਾਰ ਨੇ ਇਹ ਸਵਾਲ ਟਵਿੱਟਰ 'ਤੇ ਕੇਂਦਰ ਸਰਕਾਰ ਕੋਲੋਂ ਪੁੱਛਿਆ, ਜਿਸ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਜਵਾਬ ਦਿੰਦਿਆ ਲਿਖਿਆ ਕਿ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਹੌਟਲਾਈਨ 'ਤੇ ਮੈਸਜ ਭੇਜਿਆ ਅਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਹੈ।
https://twitter.com/KirenRijiju/status/1302583713834831873
ਉਹ 5 ਭਾਰਤੀ ਬਾਅਦ ਵਿੱਚ ਚੀਨੀ ਫੌਜ ਨੇ ਲੱਭ ਲਏ ਅਤੇ ਭਾਰਤ ਨੂੰ ਸੌਂਪ ਦਿੱਤੇ। ਕਈ ਵਾਰ ਸੀਮਾ 'ਤੇ ਪਾਲਤੂ ਜਾਨਵਰਾਂ ਦੇ ਲਾਪਤਾ ਹੋਣ 'ਤੇ ਵੀ ਅਜਿਹਾ ਹੁੰਦਾ ਹੈ।
ਅਜਿਹੇ ਮਾਮਲਿਆਂ ਵਿੱਚ ਹੌਟਲਾਈਨ ਦੀ ਖ਼ਾਸ ਭੂਮਿਕਾ ਹੁੰਦੀ ਹੈ, ਕਿਉਂਕਿ ਦੋਵਾਂ ਦੇਸ਼ਾਂ ਦੀ ਸੀਮਾ ਅਜਿਹੀ ਨਹੀਂ, ਜਿੱਥੇ ਬਹੁਚ ਉੱਚੀਆਂ ਕੰਧਾਂ ਨਾਲ ਬਾਊਂਡਰੀ ਖਿੱਚੀ ਗਈ ਹੋਵੇ। ਅਕਸਰ ਜਾਨਵਰ ਅਤੇ ਕਦੇ-ਕਦੇ ਲੋਕ ਭੁੱਲ-ਭੁਲੇਖੇ ਨਾਲ ਸੀਮਾ ਪਾਰ ਕਰ ਲੈਂਦੇ ਹਨ।
ਅਜਿਹੀ ਕਿਸੇ ਘਟਨਾ ਦੀ ਸੂਚਨਾ 'ਤੇ ਸੀਮਾ ਦੇ ਦੂਜੇ ਪਾਸੇ ਹੌਟਲਾਈਨ 'ਤੇ ਗੱਲ ਕਰ ਕੇ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਹੈ।
ਲੈਫਟੀਨੈਂਟ ਜਨਰਲ ਵਿਨੋਦ ਭਾਟੀਆ ਦੀ ਮੰਨੀਏ ਤਾਂ ਸ਼ਾਂਤੀ ਵੇਲੇ ਇਸ ਹੌਟਲਾਈਨ ਦੀ ਸੇਵਾ ਜ਼ਿਆਦਾ ਅਹਿਮੀਅਤ ਹੁੰਦੀ ਹੈ। ਬਾਰਡਰ ਮੈਨੇਜਮੈਂਟ ਲਈ ਇਹ ਜ਼ਿਆਦਾ ਜ਼ਰੂਰੀ ਹੁੰਦੇ ਹਨ।
https://www.youtube.com/watch?v=xWw19z7Edrs&t=1s
ਡਿਸਇੰਗੇਜਮੈਂਟ ਦਾ ਮਤਲਬ ਕੀ ਹੈ?
ਇਨ੍ਹਾਂ ਹੋਟਲਾਈਨਸ ਦੀ ਦੂਜੀ ਅਹਿਮੀਅਤ ਹੁੰਦੀ ਹੈ, ਉਹ ਹੈ ਸੀਮਾ 'ਤੇ ਫਲੈਗ ਮੀਟਿੰਗ ਫਿਕਸ ਕਰਨ ਦੌਰਾਨ। ਫਲੈਗ ਮੀਟਿੰਗ ਵੇਲੇ ਆਪਸੀ ਮਾਮਲੇ ਦੇ ਨਿਪਟਾਰੇ ਲਈ ਦੋਵੇਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਹੁੰਦੀ ਹੈ।
ਮੀਟਿੰਗ ਕਦੋਂ ਹੋਣੀ ਹੈ, ਕਿਸ ਥਾਂ ਅਤੇ ਕਿੰਨੀ ਦੇਰ ਲਈ ਹੋਵੇਗੀ, ਇਹ ਗੱਲ ਅਕਸਰ ਹੌਟਲਾਈਨ 'ਤੇ ਤੈਅ ਹੁੰਦੀ ਹੈ।
ਪਰ ਕਈ ਵਾਰ ਸੀਮਾ ਦੇ ਕੋਲ ਬਰਫ਼ਬਾਰੀ ਜ਼ਿਆਦਾ ਹੋ ਜਾਂਦੀ ਹੈ, ਆਉਣ-ਜਾਣ ਵਿੱਚ ਅਸੁਵਿਧਾ ਹੁੰਦੀ ਹੈ ਜਾਂ ਫਿਰ ਫਲੈਗ ਮੀਟਿੰਗ ਕਰਨ ਵਾਲੇ ਅਧਿਕਾਰੀ ਦੂਜੇ ਜ਼ਰੂਰੀ ਕੰਮਾਂ ਵਿੱਚ ਮਸਰੂਫ਼ ਹੋ ਜਾਂਦੇ ਹਨ।
ਅਜਿਹੇ ਹਾਲਾਤ ਵਿੱਚ ਮੀਟਿੰਗ ਰੱਦ ਕਰਨ ਜਾਂ ਅੱਗੇ ਪਾਉਣ ਦੀ ਲੋੜ ਹੁੰਦੀ ਹੈ ਤਾਂ ਉਹ ਸੂਚਨਾ ਵੀ ਹੌਟਲਾਈਨ ਰਾਹੀਂ ਹੀ ਭੇਜੀ ਜਾ ਸਕਦੀ ਹੈ।
ਫਲੈਗ ਮੀਟਿੰਗ ਲਈ ਤੈਅ ਮੀਟਿੰਗ ਪੁਆਇੰਟ ਐੱਲਏਸੀ ਦੇ ਦੋਵੇਂ ਪਾਸੇ ਹੈ, ਚੀਨ ਵੱਲ ਵੀ ਅਤੇ ਭਾਰਤ ਵੱਲ ਵੀ।
https://twitter.com/ANI/status/1303707984569094145?s=08
ਪਰ ਕੀ ਇਨ੍ਹਾਂ ਹੌਟਲਾਈਨਸ 'ਤੇ ਡਿਸਇੰਗੇਜਮੈਂਟ ਅਤੇ ਡੀ-ਐਸਕੇਲੇਸ਼ਨ 'ਤੇ ਵੀ ਗੱਲ ਹੋ ਸਕਦੀ ਹੈ?
ਇਸ ਸਵਾਲ 'ਤੇ ਲੈਫਟੀਨੈਂਟ ਜਨਰਲ ਵਿਨੋਦ ਭਾਟੀਆ ਕਹਿੰਦੇ ਹਨ ਇਹ ਦੋਵੇਂ ਗੱਲਾਂ ਆਹਮੋ-ਸਾਹਮਣੇ ਬੈਠ ਕੇ ਹੀ ਹੁੰਦੀਆਂ ਹਨ। ਇਨ੍ਹਾਂ ਹੌਟਲਾਈਨਸ 'ਤੇ ਅਜਿਹੀ ਮੀਟਿੰਗ ਫਿਕਸ ਕੀਤੀ ਜਾਂਦੀ ਹੈ।
ਡਿਸਇੰਗੇਜਮੈਂਟ ਦਾ ਮਤਲਬ ਸਮਝਾਉਂਦਿਆਂ ਹੋਇਆ ਕਹਿੰਦੇ ਹਨ ਕਿ ਸੀਮਾ 'ਤੇ ਜਿਨ੍ਹਾਂ ਫਲੈਸ਼ ਪੁਆਇੰਟ 'ਤੇ ਸੈਨਾ ਆਹਮੋ-ਸਾਹਮਣੇ ਹੁੰਦੀ ਹੈ, ਉਸ ਥਾਂ ਤੋਂ ਸੈਨਾ ਪਿੱਛੇ ਲੈ ਜਾਣ ਨੂੰ ਡਿਸਇੰਗੇਜਮੈਂਟ ਕਿਹਾ ਜਾਂਦਾ ਹੈ।
ਦਰਅਸਲ ਲਾਈਨ ਆਫ ਐਕਚੂਅਲ ਕੰਟਰੋਲ ਦੇ ਦੋਵਾਂ ਪਾਸੇ ਦੋਵਾਂ ਦੇਸ਼ਾਂ ਦੀ ਸੈਨਿਕ ਪੈਟ੍ਰੋਲਿੰਗ ਕਰਦੇ ਹਨ, ਕੋਈ ਵੀ ਸੈਨਾ ਦੂਜੇ ਦੀ ਸੀਮਾ ਵਿੱਚ ਦਾਖ਼ਲ ਨਹੀਂ ਹੁੰਦੀ, ਉਨ੍ਹਾਂ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਜਾਂਦਾ ਹੈ।
ਕਈ ਵਾਰ ਸੈਨਿਕ ਆਪਣੀ ਗ਼ਲਤੀ ਮੰਨਦਿਆਂ ਹੋਇਆ ਪਿੱਛੇ ਹਟ ਜਾਂਦੇ ਹਨ, ਪਰ ਕਈ ਵਾਰ ਸੈਨਾ ਪਿੱਛੇ ਨਹੀਂ ਹਟਦੀ ਤਾਂ ਮਾਮਲਾ ਗੰਭੀਰ ਹੋ ਸਕਦਾ ਹੈ।
https://www.youtube.com/watch?v=I5GVVURBtuw&t=8s
ਡੀ-ਐਸਕੇਲੇਸ਼ਨ ਦਾ ਮਤਲਬ ਕੀ ਹੈ?
ਜਦੋਂ ਤਣਾਅ ਲੰਬਾ ਚੱਲਦਾ ਹੈ, ਜਿਵੇਂ ਮਈ ਦੇ ਮਹੀਨੇ ਤੋਂ ਪਹਿਲਾਂ ਲੱਦਾਖ਼ ਸੀਮਾ 'ਤੇ ਚੱਲ ਰਿਹਾ ਹੈ, ਤਾਂ ਅਜਿਹੇ ਵਿੱਚ ਫਲੈਗ ਮੀਟਿੰਗ ਰਾਹੀਂ ਡਿਸਇੰਗੇਜਮੈਂਟ ਕਰਨ 'ਤੇ ਗੱਲਬਾਤ ਹੁੰਦੀ ਹੈ, ਜੋ ਹੌਟਲਾਈਨ 'ਤੇ ਫਿਕਸ ਹੁੰਦੀ ਹੈ।
ਡੀ-ਐਸਕੇਲੇਸ਼ਨ ਦੀ ਮਤਲਬ ਹੁੰਦਾ ਹੈ ਕਿ ਸੈਨਿਕਾਂ ਦੇ ਜਮਾਵੜੇ ਵਿੱਚ ਕਮੀ ਲੈ ਕੇ ਆਉਣਾ।
ਐੱਲਏਸੀ 'ਤੇ ਤਣਾਅ ਜਦੋਂ ਲੰਬਾ ਚੱਲਦਾ ਹੈ ਤਾਂ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਦੋਵੇਂ ਪਾਸੇ ਸੈਨਿਕਾਂ ਦਾ ਜਮਾਵੜਾ ਵਧਾ ਦਿੱਤਾ ਜਾਂਦਾ ਹੈ।
ਜਦੋਂ ਦੋਵੇਂ ਦੇਸ਼ ਡਿਸਇੰਗੇਜਮੈਂਟ ਲਈ ਤਿਆਰ ਹੋ ਜਾਂਦੇ ਹਨ ਤਾਂ ਹੀ ਡੀ-ਐਸਕੇਲੇਸ਼ਨ ਹੁੰਦਾ ਹੈ।
ਲੈਫਟੀਨੈਂਟ ਜਨਰਲ ਵਿਨੋਦ ਭਾਟੀਆ ਮੁਤਾਬਕ ਦੋਵੇਂ ਹੀ ਪ੍ਰਕਿਰਿਆਵਾਂ ਇੱਕ-ਦੂਜੇ ਨਾਲ ਜੁੜੀਆਂ ਹਨ।
ਜਦੋਂ ਸੀਮਾ 'ਤੇ ਡਿਸਇੰਗੇਜਮੈਂਟ ਅਤੇ ਡੀ-ਐਸਕੇਲੇਸ਼ਨ ਹੋ ਜਾਂਦਾ ਹੈ ਤਾਂ ਆਖ਼ਰੀ ਪ੍ਰਕਿਰਿਆ ਦੀ ਸ਼ੁਰੂਆਤ ਹੁੰਦੀ ਹੈ, ਡੀ-ਇੰਡਕਸ਼ਨ।
ਇਸ ਦਾ ਮਤਲਬ ਇਹ ਹੈ ਕਿ ਹੁਣ ਸੈਨਿਕ ਵਾਪਸ ਪੁਰਾਣੇ ਬੇਸ 'ਤੇ ਪਰਤ ਜਾਣਗੇ।
ਇਹ ਵੀ ਪੜ੍ਹੋ-
ਇਹ ਵੀ ਵੇਖੋ
https://www.youtube.com/watch?v=mmTaOUvatrw&t=2s
https://www.youtube.com/watch?v=GVxcwNhKqHQ
https://www.youtube.com/watch?v=00ihqhf45pk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '94d41bd7-0945-4e05-a0d6-42712db58f4c','assetType': 'STY','pageCounter': 'punjabi.india.story.54104614.page','title': 'ਭਾਰਤ-ਚੀਨ ਵਿਵਾਦ: ਕੀ ਹੁੰਦੀ ਹੈ ਹੌਟਲਾਈਨ ਤੇ ਤਣਾਅ ਘੱਟ ਕਰਨ ’ਚ ਕਿਵੇਂ ਕੰਮ ਆਉਂਦੀ ਹੈ','author': 'ਸਰੋਜ ਸਿੰਘ ','published': '2020-09-11T11:32:39Z','updated': '2020-09-11T11:32:39Z'});s_bbcws('track','pageView');

ਸੁਮੇਧ ਸੈਣੀ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਕਈ ਥਾਈਂ ਛਾਪੇਮਾਰੀ
NEXT STORY