ਇਹ ਗੱਲ ਸਾਲ 1930 ਦੀ ਹੈ। ਕਮਲਾਦੇਵੀ ਚੱਟੋਪਾਧਿਆਏ ਦੀ ਉਮਰ ਉਸ ਸਮੇਂ 27 ਸਾਲ ਦੀ ਸੀ।
ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਹਾਤਮਾ ਗਾਂਧੀ ਦਾਂਡੀ ਮਾਰਚ ਜ਼ਰੀਏ ਨਮਕ ਸੱਤਿਆਗ੍ਰਹਿ ਦਾ ਆਗਾਜ਼ ਕਰਨਗੇ ਅਤੇ ਉਸ ਤੋਂ ਬਾਅਦ ਦੇਸ ਭਰ 'ਚ ਸਮੁੰਦਰ ਕੰਢੇ ਨਮਕ ਤਿਆਰ ਕੀਤਾ ਜਾਵੇਗਾ।
ਪਰ ਇਸ ਅੰਦੋਲਨ 'ਚ ਔਰਤਾਂ ਦੀ ਸ਼ਮੂਲੀਅਤ 'ਤੇ ਪਾਬੰਦੀ ਲਗਾਈ ਗਈ ਕਿਉਂਕਿ ਗਾਂਧੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਚਰਖਾ ਚਲਾਉਣ ਅਤੇ ਸ਼ਰਾਬ ਦੀਆਂ ਦੁਕਾਨਾਂ ਦੀ ਘੇਰਾਬੰਦੀ ਕਰਨ ਦੀ ਲਗਾਈ ਸੀ।
ਪਰ ਕਮਲਾਦੇਵੀ ਨੂੰ ਇਹ ਸਭ ਖਟਕ ਰਿਹਾ ਸੀ।
ਉਨ੍ਹਾਂ ਨੇ ਆਪਣੀ ਜੀਵਨੀ "ਇਨਰ ਰਿਸੈਸੇਸ ਐਂਡ ਆਊਟਰ ਸਪੇਸੇਸ: ਮੈਮੋਇਰ" 'ਚ ਇਸ ਗੱਲ ਦੀ ਚਰਚਾ ਵੀ ਕੀਤੀ ਹੈ।
ਉਨ੍ਹਾਂ ਨੇ ਲਿਖਿਆ, "ਮੈਨੂੰ ਲੱਗਿਆ ਕਿ ਨਮਕ ਸੱਤਿਆਗ੍ਰਹਿ 'ਚ ਔਰਤਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਮਹਾਤਮਾ ਗਾਂਧੀ ਨਾਲ ਸਿੱਧੇ ਤੌਰ 'ਤੇ ਗੱਲ ਕਰਨ ਦਾ ਫ਼ੈਸਲਾ ਲਿਆ।"
ਇਹ ਵੀ ਪੜ੍ਹੋ:
ਗਾਂਧੀ ਉਸ ਸਮੇਂ ਯਾਤਰਾ 'ਤੇ ਸਨ। ਇਸ ਲਈ ਕਮਲਾ ਦੇਵੀ ਬਿਨਾ ਦੇਰੀ ਕੀਤੇ ਉਸ ਰੇਲਗੱਡੀ 'ਚ ਹੀ ਪਹੁੰਚ ਗਈ ਜਿਸ 'ਚ ਗਾਂਧੀ ਸਫ਼ਰ ਕਰ ਰਹੇ ਸਨ।
ਉਨ੍ਹਾਂ ਦੀ ਇਹ ਮੁਲਾਕਾਤ ਭਾਵੇਂ ਬਹੁਤ ਘੱਟ ਸਮੇਂ ਲਈ ਹੋਈ ਪਰ ਇਤਿਹਾਸ ਦੀ ਉਸਾਰੀ ਲਈ ਕਾਫ਼ੀ ਸੀ।
ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ
https://www.youtube.com/watch?v=lrrmCprBZQM
ਪਹਿਲਾਂ ਤਾਂ ਗਾਂਧੀ ਨੇ ਕਮਲਾਦੇਵੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਉਨ੍ਹਾਂ ਨੇ ਨਮਕ ਸੱਤਿਆਗ੍ਰਹਿ 'ਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਸ਼ਮੂਲੀਅਤ ਲਈ ਹਾਮੀ ਭਰੀ।
ਇਹ ਗਾਂਧੀ ਦਾ ਇੱਕ ਇਤਿਹਾਸਕ ਫ਼ੈਸਲਾ ਸੀ।
ਕਮਲਾਦੇਵੀ ਨੇ ਗਾਂਧੀ ਨੂੰ ਨਮਕ ਸੱਤਿਆਗ੍ਰਹਿ 'ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਮਨਾਇਆ
ਇਸ ਫ਼ੈਸਲੇ ਤੋਂ ਬਾਅਦ ਗਾਂਧੀ ਨੇ ਨਮਕ ਸੱਤਿਆਗ੍ਰਹਿ ਲਈ ਦਾਂਡੀ ਮਾਰਚ ਕੱਢਿਆ ਅਤੇ ਮੁਬੰਈ 'ਚ ਇਸ ਅੰਦੋਲਨ ਦੀ ਅਗਵਾਈ ਕਰਨ ਲਈ ਇੱਕ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ।
ਇਸ ਟੀਮ 'ਚ ਕਮਲਾਦੇਵੀ ਅਤੇ ਅਵੰਤਿਕਾਬਾਈ ਗੋਖਲੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਔਰਤਾਂ ਦੀ ਹਿੱਸੇਦਾਰੀ ਲਈ ਇੱਕ ਅਹਿਮ ਫ਼ੈਸਲਾ
ਨਿਊਯਾਰਕ ਯੂਨੀਵਰਸਿਟੀ 'ਚ ਪ੍ਰੋਫੈੱਸਰ ਅਤੇ ਔਰਤਾਂ ਲਈ ਕੰਮ ਕਰਨ ਵਾਲੀ ਇੱਕ ਗੈਰ-ਸਰਕਾਰੀ ਸੰਸਥਾ ਦੀ ਸੰਸਥਾਪਕ ਰੁਚਿਰਾ ਗੁਪਤਾ ਨੇ ਕਿਹਾ, "ਇਸ ਕਦਮ ਨਾਲ ਆਜ਼ਾਦੀ ਦੇ ਅੰਦੋਲਨ 'ਚ ਔਰਤਾਂ ਦੀ ਹਿੱਸੇਦਾਰੀ ਵਧੀ।"
"ਪੂਰੀ ਦੁਨੀਆਂ ਨੇ ਦੇਖਿਆ ਸੀ ਕਿ ਔਰਤਾਂ ਨੇ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਨਮਕ ਕਾਨੂੰਨ ਨੂੰ ਤੋੜਿਆ ਸੀ ਅਤੇ ਅੰਦੋਲਨ ਨੂੰ ਸਫ਼ਲ ਬਣਾਉਣ 'ਚ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ, ਰਾਜਨੀਤੀ ਅਤੇ ਆਜ਼ਾਦੀ ਤੋਂ ਬਾਅਦ ਵੀ ਔਰਤਾਂ ਦੀ ਸਥਿਤੀ ਅਤੇ ਭੂਮਿਕਾ 'ਚ ਬਹੁਤ ਬਦਲਾਵ ਆਇਆ।"
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
https://www.youtube.com/watch?v=xWw19z7Edrs&t=1s
ਨਮਕ ਸੱਤਿਆਗ੍ਰਹਿ ਦੌਰਾਨ ਕਮਲਾਦੇਵੀ ਨਾਲ ਸਬੰਧਤ ਕਈ ਕਿੱਸੇ ਮਸ਼ਹੂਰ ਹਨ।
ਪੁਲਿਸ ਦਾ ਡੱਟ ਕੇ ਸਾਹਮਣਾ ਕਰਦਿਆਂ ਕਮਲਾਦੇਵੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਮਕ ਤਿਆਰ ਕੀਤਾ ਅਤੇ ਉਸ ਦੇ ਪੈਕੇਟ ਬਣਾ ਕੇ ਉਨ੍ਹਾਂ ਨੂੰ ਵੇਚਣਾ ਸ਼ੁਰੂ ਕੀਤਾ।
ਇੱਕ ਦਿਨ ਉਹ ਬੰਬਈ ਸ਼ੇਅਰ ਬਾਜ਼ਾਰ 'ਚ ਦਾਖਲ ਹੋਈ ਅਤੇ ਉੱਥੇ ਵੀ ਉਨ੍ਹਾਂ ਨੇ ਲੂਣ ਦੇ ਪੈਕੇਟ ਦੀ ਨਿਲਾਮੀ ਕੀਤੀ। ਉੱਥੇ ਮੌਜੂਦ ਲੋਕਾਂ ਨੇ ਜੋਸ਼ 'ਚ ਆ ਕੇ 'ਮਹਾਤਮਾ ਗਾਂਧੀ ਕੀ ਜੈ' ਦੇ ਨਾਅਰੇ ਲਗਾਏ।
ਸ਼ਕੁੰਤਲਾ ਨਰਸਿਮਹਨ ਨੇ ਆਪਣੀ ਕਿਤਾਬ 'ਕਮਲਾਦੇਵੀ ਚੱਟੋਪਾਧਿਆਏ- ਦਿ ਰੋਮਾਂਟਿਕ ਰਿਬੇਲ' 'ਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ।
ਸ਼ਕੁੰਤਲਾ ਮੁਤਾਬਕ ਸ਼ੇਅਰ ਬਾਜ਼ਾਰ 'ਚ ਨਮਕ ਨਿਲਾਮੀ ਤੋਂ ਬਾਅਦ ਕਮਲਾਦੇਵੀ ਦੇ ਦਿਮਾਗ 'ਚ ਇੱਕ ਹੋਰ ਵਿਚਾਰ ਆਇਆ ਅਤੇ ਉਹ ਹਾਈ ਕੋਰਟ ਪਹੁੰਚ ਗਈ।
ਕਮਲਾਦੇਵੀ ਨੇ ਹਾਈ ਕੋਰਟ 'ਚ ਮੌਜੂਦ ਮੈਜਿਸਟ੍ਰੇਟ ਨੂੰ ਪੁੱਛਿਆ ਕਿ ਕੀ ਉਹ 'ਫ੍ਰੀਡਮ ਸਾਲਟ' ਯਾਨਿ ਕਿ ਆਜ਼ਾਦੀ ਦਾ ਨਮਕ ਖਰੀਦਣਾ ਚਾਹਉਣਗੇ।
ਮੈਜਿਸਟਰੇਟ ਦਾ ਇਸ 'ਤੇ ਕੀ ਜਵਾਬ ਰਿਹਾ ਇਹ ਤਾਂ ਨਹੀਂ ਪਤਾ ਪਰ ਇਸ ਘਟਨਾ ਕਾਰਨ ਕਮਲਾਦੇਵੀ ਦੀ ਨਿਡਰਤਾ ਦੇ ਚਰਚੇ ਦੂਰ-ਦੂਰ ਤੱਕ ਹੋਣ ਲੱਗੇ।
ਰਿਵਾਜਾਂ ਨੂੰ ਖਾਰਜ ਕੀਤਾ
ਕਮਲਾਦੇਵੀ ਦੇ ਬੇਖੌਫ਼ ਸੁਭਾਅ ਪਿੱਛੇ ਉਨ੍ਹਾਂ ਦੀ ਮਾਂ ਅਤੇ ਨਾਨੀ ਦੀ ਅਹਿਮ ਭੂਮਿਕਾ ਰਹੀ ਹੈ।
ਕਮਲਾਦੇਵੀ ਦਾ ਜਨਮ 3 ਅਪ੍ਰੈਲ, 1903 ਨੂੰ ਮੰਗਲੌਰ ਵਿਖੇ ਹੋਇਆ ਸੀ। ਉਨ੍ਹਾਂ ਦਾ ਸਬੰਧ ਗੌੜ ਸਾਰਸਵਤ ਬ੍ਰਾਹਮਣ ਸਮਾਜ ਨਾਲ ਸੀ।
ਕਮਲਾਦੇਵੀ ਦੇ ਪਿਤਾ ਅਨਨਥਇਆ ਦਾਰੇਸ਼ਵਰ ਜ਼ਿਲ੍ਹਾ ਕੁਲੈਕਟਰ ਸਨ ਅਤੇ ਉਹ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਮਾਲਕ ਸਨ।
ਬਚਪਨ 'ਚ ਹੀ ਕਮਲਾਦੇਵੀ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਕਮਲਾਦੇਵੀ ਦੀ ਮਾਂ ਗਿਰਜਾਬਾਈ ਨੇ ਹੀ ਉਨ੍ਹਾਂ ਦਾ ਪਾਲਨ ਪੋਸ਼ਣ ਕੀਤਾ।
1950 ਤੋਂ ਬਾਅਦ ਦੇ ਸਮੇਂ 'ਚ ਕਮਲਾਦੇਵੀ ਨੇ ਭਾਰਤੀ ਲੋਕ-ਪਰੰਪਰਾਵਾਂ ਅਤੇ ਸ਼ਾਸਤਰੀ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਧਿਆਨ ਕੇਂਦਰਤ ਕੀਤਾ
ਹਾਲਾਂਕਿ 19ਵੀਂ ਸਦੀ 'ਚ ਕੁੜੀਆਂ ਲਈ ਸਕੂਲੀ ਪੜ੍ਹਾਈ ਦੀ ਕੋਈ ਵਿਵਸਥਾ ਨਹੀਂ ਸੀ, ਫਿਰ ਵੀ ਗਿਰਜਾਬਾਈ ਦੀ ਪੜ੍ਹਾਈ ਲਈ ਘਰ 'ਚ ਹੀ ਪੰਡਿਤਾਂ ਨੂੰ ਬੁਲਾਇਆ ਗਿਆ ਸੀ।
ਪਤੀ ਦੀ ਮੌਤ ਤੋਂ ਬਾਅਦ ਗਿਰਜਾਬਾਈ ਨੇ ਸਮਾਜ ਦੇ ਦਬਾਅ ਕਾਰਨ ਕਮਲਾਦੇਵੀ ਦਾ 11 ਸਾਲ ਦੀ ਉਮਰ 'ਚ ਹੀ ਵਿਆਹ ਕਰ ਦਿੱਤਾ।
ਪਰ ਵਿਆਹ ਤੋਂ ਇੱਕ-ਡੇਢ ਸਾਲ ਬਾਅਦ ਹੀ ਉਸ ਦੇ ਪਤੀ ਦੀ ਵੀ ਮੌਤ ਹੋ ਗਈ।
ਭਾਵੇਂ ਕਿ ਗਿਰਜਾਬਾਈ ਨੇ ਆਪਣੀ ਧੀ ਦੇ ਬਾਲ ਵਿਆਹ ਲਈ ਸਹਿਮਤੀ ਦੇ ਦਿੱਤੀ ਸੀ ਪਰ ਕਮਲਾਦੇਵੀ ਦੇ ਵਿਧਵਾ ਹੋਣ 'ਤੇ ਉਨ੍ਹਾਂ ਨੇ ਬ੍ਰਾਹਮਣ ਸਮਾਜ ਦੇ ਵਿਧਵਾ ਪ੍ਰਤੀ ਸਾਰੇ ਰੀਤੀ ਰਿਵਾਜਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਮਲਾਦੇਵੀ ਦਾ ਨਾ ਹੀ ਸਿਰ ਮੁੰਡਵਾਇਆ, ਨਾ ਹੀ ਉਸ ਨੂੰ ਚਿੱਟੀ ਸਾੜੀ ਪਾਉਣ ਲਈ ਮਜਬੂਰ ਕੀਤਾ ਅਤੇ ਨਾ ਹੀ ਉਸ 'ਤੇ ਇੱਕ ਕੋਠਰੀ 'ਚ ਰਹਿ ਕੇ ਪੂਜਾ ਪਾਠ ਕਰਨ ਲਈ ਦਬਾਅ ਪਾਇਆ।
ਗਿਰਜਾਬਾਈ ਨੇ ਸਮਾਜ ਦੀ ਪਰਵਾਹ ਕੀਤੇ ਬਿਨਾ ਕਮਲਾਦੇਵੀ ਨੂੰ ਸਕੂਲ ਭੇਜਿਆ ਅਤੇ ਮਰਦ ਪ੍ਰਧਾਨ ਸਮਾਜ 'ਚ ਆਪਣੀ ਪਛਾਣ ਬਣਾਉਣ ਦੇ ਕਾਬਲ ਵੀ ਬਣਾਇਆ।
ਗਿਰਜਾਬਾਈ ਮਹਿਲਾ ਕਾਰਕੁੰਨ ਪੰਡਿਤਾ ਰਾਮਾਬਾਈ ਅਤੇ ਰਾਮਾਬਾਈ ਰਨਾਡੇ ਦੀ ਸਮਰਥਕ ਸੀ ਅਤੇ ਉਨ੍ਹਾਂ ਨੇ ਕਮਲਾਦੇਵੀ ਅੱਗੇ ਐਨੀ ਬੇਂਸਟ ਨੂੰ ਇੱਕ ਰੋਲ ਮਾਡਲ ਵਜੋਂ ਪੇਸ਼ ਕੀਤਾ।
ਕਮਲਾਦੇਵੀ ਨੇ ਇੰਨ੍ਹਾਂ ਪ੍ਰਭਾਵਸ਼ਾਲੀ ਔਰਤਾਂ ਤੋਂ ਬਹੁਤ ਕੁੱਝ ਸਿੱਖਿਆ। ਚੇਨੱਈ ਦੇ ਕੁਈਨਜ਼ ਕਾਲਜ 'ਚ ਪੜ੍ਹਦਿਆਂ ਕਮਲਾਦੇਵੀ ਦੀ ਮੁਲਾਕਾਤ ਸਰੋਜਨੀ ਨਾਇਡੂ ਦੇ ਭਰਾ ਹਰਿੰਦਰਨਾਥ ਚੱਟੋਪਾਧਿਆਏ ਨਾਲ ਹੋਈ।
ਹਰਿੰਦਰਨਾਥ ਆਪਣੇ ਸਮੇਂ ਦੇ ਮਸ਼ਹੂਰ ਕਵੀ ਅਤੇ ਨਾਟਕਕਾਰ ਸਨ। 20 ਸਾਲ ਦੀ ਉਮਰ 'ਚ ਕਮਲਾਦੇਵੀ ਦਾ ਦੂਜਾ ਵਿਆਹ ਹਰਿੰਦਰਨਾਥ ਨਾਲ ਹੋਇਆ।
ਉਨ੍ਹਾਂ ਦੇ ਵਿਆਹ ਮੌਕੇ ਕੱਟੜਪੰਥੀ ਅਨਸਰਾਂ ਨੇ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ, ਕਿਉਂਕਿ ਉਹ ਇੱਕ ਵਿਧਵਾ ਸੀ।
ਬਾਅਦ 'ਚ ਜਦੋਂ ਕਮਲਾਦੇਵੀ ਨੇ ਹਰਿੰਦਰਨਾਥ ਤੋਂ ਵੱਖ ਹੋਣ ਅਤੇ ਤਲਾਕ ਲੈਣ ਦਾ ਫ਼ੈਸਲਾ ਲਿਆ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਾਣਿਆਂ ਨੂੰ ਝੱਲਣਾ ਪਿਆ।
ਪਰ ਕਮਲਾਦੇਵੀ ਨੇ ਇੰਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਹਮੇਸ਼ਾ ਹੀ ਔਰਤਾਂ ਲਈ ਇੱਕ ਮਿਸਾਲ ਪੇਸ਼ ਕੀਤੀ।
ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ
https://www.youtube.com/watch?v=nEv3JmTDngI
ਜਿਸ ਸਮੇਂ ਫ਼ਿਲਮਾਂ 'ਚ ਔਰਤਾਂ ਦਾ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਉਸ ਸਮੇਂ ਕਮਲਾਦੇਵੀ ਨੇ ਕੰਨੜ ਭਾਸ਼ਾ ਦੀ ਪਹਿਲੀ ਮੂਕ ਫ਼ਿਲਮ 'ਮਰਿੱਛਾਕਟਿਕਾ' 'ਚ ਬਤੌਰ ਅਦਾਕਾਰ ਕੰਮ ਕੀਤਾ।
ਕਮਲਾਦੇਵੀ ਨੇ 1943 'ਚ ਹਿੰਦੀ ਫ਼ਿਲਮ ਤਾਨਸੇਨ, ਸ਼ੰਕਰ ਪਾਰਵਤੀ ਅਤੇ ਸਾਲ 1945 'ਚ ਧੰਨਾ ਭਗਤ ਵਰਗੀਆਂ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾਈ ਸੀ।
ਪਰ ਇਸ ਸਭ ਤੋਂ ਪਹਿਲਾਂ ਉਹ ਗਾਂਧੀ ਤੋਂ ਬਹੁਤ ਪ੍ਰਭਾਵਿਤ ਸੀ।
ਕਮਲਾਦੇਵੀ ਨੇ ਆਜ਼ਾਦੀ ਤੋਂ ਬਾਅਦ ਦਸਤਕਾਰੀ ਪ੍ਰੰਪਰਾਵਾਂ ਨੂੰ ਸਥਾਪਤ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ
1920 ਦੀ ਸ਼ੁਰੂਆਤ 'ਚ ਹੀ ਉਨ੍ਹਾਂ ਦਾ ਸਿਆਸਤ ਪ੍ਰਤੀ ਰੁਝਾਨ ਸਾਫ਼ ਦਿਖਾਈ ਦੇ ਰਿਹਾ ਸੀ।
ਜਦੋਂ 1923 'ਚ ਗਾਂਧੀ ਨੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਕਮਲਾਦੇਵੀ ਆਪਣੇ ਪਤੀ ਨਾਲ ਲੰਡਨ 'ਚ ਸੀ।
ਉਨ੍ਹਾਂ ਨੇ ਵਾਪਸ ਭਾਰਤ ਆਉਣ ਦਾ ਅਹਿਮ ਫ਼ੈਸਲਾ ਲਿਆ ਅਤੇ ਕਾਂਗਰਸ ਸੇਵਾ ਦਲ ਦਾ ਹਿੱਸਾ ਬਣ ਗਈ।
ਇੰਦਰਜੀਤ ਕੌਰ : '47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ
https://www.youtube.com/watch?v=pio_aZmM6eA&t=10s
ਮਾਰਗੇਟ ਕਜ਼ਨਸ ਦਾ ਪ੍ਰਭਾਵ
ਸਾਲ 1926 'ਚ ਕਮਲਾਦੇਵੀ ਦੀ ਮਾਰਗੇਟ ਕਜ਼ਨਸ ਨਾਲ ਅਹਿਮ ਮੁਲਾਕਾਤ ਹੋਈ।
ਮਾਰਗੇਟ ਆਇਰਲੈਂਡ ਦੀ ਇੱਕ ਮਹਿਲਾਵਾਦੀ ਆਗੂ ਸੀ। ਉਨ੍ਹਾਂ ਨੇ ਹੀ ਆਲ ਇੰਡੀਆ ਮਹਿਲਾ ਕਾਨਫਰੰਸ ਦਾ ਗਠਨ ਕੀਤਾ ਸੀ ਅਤੇ ਕਮਲਾਦੇਵੀ ਇਸ ਸੰਸਥਾ ਦੀ ਪਹਿਲੀ ਜਨਰਲ ਸਕੱਤਰ ਚੁਣੀ ਗਈ ਸੀ।
ਮਾਰਗੇਟ ਵੱਲੋਂ ਮਿਲੇ ਸਾਥ ਅਤੇ ਉਤਸ਼ਾਹ ਨਾਲ ਕਮਲਾਦੇਵੀ ਨੇ ਇੱਕ ਵੱਡਾ ਕਦਮ ਚੁੱਕਿਆ, ਜਿਸ ਨੇ ਕਿ ਭਾਰਤੀ ਰਾਜਨੀਤੀ 'ਚ ਉਨ੍ਹਾਂ ਨੂੰ ਇੱਕ ਵਿਲੱਖਣ ਥਾਂ ਦਿੱਤੀ।
ਸਾਲ 1926 'ਚ ਕਮਲਾਦੇਵੀ ਦੀ ਮਾਰਗੇਟ ਕਜ਼ਨਸ ਨਾਲ ਅਹਿਮ ਮੁਲਾਕਾਤ ਹੋਈ
ਮਦਰਾਸ ਅਤੇ ਬੰਬੇ ਪ੍ਰੈਜ਼ੀਡੈਂਸੀ 'ਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਹੋਇਆ। ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਤਾਂ ਭਾਵੇਂ ਮਿਲ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਲਈ ਉਹ ਬਤੌਰ ਉਮੀਦਵਾਰ ਖੜ੍ਹੀਆ ਨਹੀਂ ਹੋ ਸਕਦੀਆਂ ਸਨ।
ਸਾਲ 1926 'ਚ ਉਸ ਸਮੇਂ ਦੇ ਮਦਰਾਸ ਸੂਬਾਈ ਵਿਧਾਨ ਸਭਾ ਲਈ ਚੋਣਾਂ ਹੋਈਆਂ। ਚੋਣਾਂ ਤੋਂ ਠੀਕ ਪਹਿਲਾਂ ਔਰਤਾਂ ਨੂੰ ਵੀ ਚੋਣ ਮੈਦਾਨ 'ਚ ਉਤਰਨ ਦੀ ਇਜਾਜ਼ਤ ਮਿਲੀ ਅਤੇ ਮਾਰਗੇਟ ਤੋਂ ਮਾਰਗਦਰਸ਼ਨ ਹਾਸਲ ਕਰਕੇ ਕਮਲਾਦੇਵੀ ਨੇ ਚੋਣ ਲੜੀ।
ਲੇਖਿਕਾ ਰੀਨਾ ਨੰਦਾ ਆਪਣੀ ਕਿਤਾਬ 'ਕਮਲਾਦੇਵੀ ਚੱਟੋਪਾਧਿਆਏ ਅ ਬਾਇਓਗ੍ਰਾਫੀ' 'ਚ ਲਿਖਦੀ ਹੈ ਕਿ ਚੋਣਾਂ ਦੇ ਪ੍ਰਚਾਰ ਲਈ ਬਹੁਤ ਘੱਟ ਸਮਾਂ ਬਾਕੀ ਸੀ ਅਤੇ ਕਮਲਾਦੇਵੀ ਅਜੇ ਤੱਕ ਮਤਦਾਤਾ ਵੱਜੋਂ ਵੀ ਰਜਿਸਟਰਡ ਨਹੀਂ ਸੀ।
ਬਹੁਤ ਹੀ ਜਲਦਬਾਜ਼ੀ ਵਿੱਚ ਚੋਣ ਪ੍ਰਚਾਰ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਮਾਰਗੇਟ ਨੇ ਮਹਿਲਾ ਕਾਰਕੁੰਨਾਂ ਦਾ ਇੱਕ ਸਮੂਹ ਬਣਾਇਆ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ 'ਤੇ ਲਗਾ ਦਿੱਤਾ। ਕਮਲਾਦੇਵੀ ਦੇ ਪਤੀ ਹਰਿੰਦਰਨਾਥ ਨੇ ਆਪਣੇ ਨਾਟਕਾਂ ਅਤੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਚੋਣ ਪ੍ਰਚਾਰ ਕੀਤਾ।
ਇਹ ਵੀ ਦੇਖੋ- ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ:
https://www.youtube.com/watch?v=ps5iBwY_H9s&t=32s
ਚੋਣਾਂ ਦੌਰਾਨ ਆਖਰੀ ਸਮੇਂ ਚੋਣ ਮੈਦਾਨ 'ਚ ਨਿਤਰੀ ਕਮਲਾਦੇਵੀ ਨੂੰ ਭਾਵੇਂ ਹਾਰ ਦਾ ਮੂੰਹ ਦੇਖਣਾ ਪਿਆ ਪਰ ਆਪਣੀ ਇਸ ਪਹਿਲ ਕਾਰਨ ਉਹ ਚੋਣ ਲੜਣ ਵਾਲੀ ਪਹਿਲੀ ਮਹਿਲਾ ਬਣੀ।
ਕਮਲਾਦੇਵੀ ਦੀ ਇਸ ਪਹਿਲ ਸਦਕਾ ਰਾਜਨੀਤਿਕ ਅਹੁਦਿਆਂ 'ਤੇ ਔਰਤਾਂ ਦੀ ਭਾਗੀਦਾਰੀ ਦਾ ਦਰਵਾਜ਼ਾ ਖੁੱਲ੍ਹ ਗਿਆ ਸੀ।
ਕਮਲਾਦੇਵੀ ਦਾ ਸਿਆਸੀ ਸਫ਼ਰ
ਇੰਨ੍ਹਾਂ ਚੋਣਾਂ ਦੇ ਨਾਲ ਹੀ ਕਮਲਾਦੇਵੀ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਈ।
ਉਨ੍ਹਾਂ ਦਾ ਸਿਆਸਤ 'ਚ ਪੈਰ ਰੱਖਣ ਦਾ ਟੀਚਾ ਕੋਈ ਅਹੁਦਾ ਲੈਣਾ ਨਹੀਂ ਸੀ ਬਲਕਿ ਉਹ ਤਾਂ ਸਮਾਜ 'ਚ ਬਦਲਾਅ ਚਾਹੁੰਦੀ ਸੀ।
1927-28 'ਚ ਕਮਲਾਦੇਵੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਬਣੀ ਅਤੇ ਬਾਲ ਵਿਆਹ ਖ਼ਿਲਾਫ ਕਾਨੂੰਨ, ਸਹਿਮਤੀ ਦੀ ਉਮਰ ਸਬੰਧੀ ਕਾਨੂੰਨ ਦੇ ਨਾਲ ਨਾਲ ਰਿਆਸਤਾਂ ਦੇ ਅੰਦਰ ਚੱਲ ਰਹੇ ਅੰਦੋਲਨਾਂ 'ਚ ਕਾਂਗਰਸ ਦੀ ਨੀਤੀ ਤੈਅ ਕਰਨ ਸਬੰਧੀ ਕਈ ਅਹਿਮ ਫ਼ੈਸਲੇ ਲੈਣ 'ਚ ਅਹਿਮ ਭੂਮਿਕਾ ਨਿਭਾਈ।
ਆਜ਼ਾਦੀ ਤੋਂ ਬਾਅਦ ਕਮਲਾਦੇਵੀ ਨੇ ਕਿਸੇ ਵੀ ਸਿਆਸੀ ਅਹੁਦੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।
1927-28 'ਚ ਕਮਲਾਦੇਵੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਬਣੀ
ਉਸ ਸਮੇਂ ਦੇ ਮਦਰਾਸ ਸੂਬੇ ਦੇ ਮੁੱਖ ਮੰਤਰੀ ਕੇ. ਕਾਮਰਾਜ ਕਮਲਾਦੇਵੀ ਨੂੰ ਰਾਜਪਾਲ ਬਣਾਉਣਾ ਚਾਹੁੰਦੇ ਸਨ।
ਜਦੋਂ ਉਨ੍ਹਾਂ ਨੇ ਆਪਣਾ ਇਹ ਮਤਾ ਜਵਾਹਰ ਲਾਲ ਨਹਿਰੂ ਅੱਗੇ ਰੱਖਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਖੁਦ ਹੀ ਕਮਲਾਦੇਵੀ ਨੂੰ ਇਸ ਸਬੰਧੀ ਪੁੱਛ ਲਓ। ਜੇਕਰ ਉਹ ਹਾਂ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਕਾਮਰਾਜ ਸਮਝ ਗਏ ਸਨ ਕਿ ਕਮਲਾਦੇਵੀ ਕਿਸੇ ਵੀ ਸਰਕਾਰੀ ਅਹੁਦੇ ਨੂੰ ਸਵੀਕਾਰ ਨਹੀਂ ਕਰਨਗੇ।
ਆਜ਼ਾਦੀ ਤੋਂ ਬਾਅਦ ਕਮਲਾਦੇਵੀ ਨੇ ਆਪਣਾ ਪੂਰਾ ਧਿਆਨ ਸ਼ਰਨਾਰਥੀਆਂ ਦੇ ਮੁੜ ਵਸੇਬੇ 'ਤੇ ਕੇਂਦਰਤ ਕਰ ਦਿੱਤਾ।
ਬਾਲ-ਵਿਆਹ ਨੂੰ ਤੋੜਨ ਲਈ ਜਦੋਂ ਇਸ ਮਹਿਲਾ ਨੇ ਬ੍ਰਿਟੇਨ ਦੀ ਰਾਣੀ ਨੂੰ ਗੁਹਾਰ ਲਗਾਈ
https://www.youtube.com/watch?v=hMIEcpdqJV4&t=2s
ਸਹਿਕਾਰਤਾ ਅੰਦੋਲਨ 'ਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਸੀ। ਇਸ ਲਈ ਉਨ੍ਹਾਂ ਨੇ ਸਹਿਕਾਰੀ ਸੰਘ ਦਾ ਗਠਨ ਕੀਤਾ। ਕਮਲਾਦੇਵੀ ਨੇ ਲੋਕਾਂ ਦੀ ਭਾਗੀਦਾਰੀ ਦੇ ਨਾਲ ਪ੍ਰਧਾਨ ਮੰਤਰੀ ਨਹਿਰੂ ਅੱਗੇ ਸ਼ਰਨਾਰਥੀਆਂ ਦੇ ਲਈ ਸ਼ਹਿਰ ਵਸਾਉਣ ਦੀ ਯੋਜਨਾ ਪੇਸ਼ ਕੀਤੀ।
ਜਵਾਹਰ ਲਾਲ ਨਹਿਰੂ ਨੇ ਇਸ ਯੋਜਨਾ ਨੂੰ ਹਰੀ ਝੰਡੀ ਤਾਂ ਦਿੱਤੀ ਪਰ ਉਨ੍ਹਾਂ ਨਾਲ ਹੀ ਸ਼ਰਤ ਰੱਖੀ ਕਿ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਦੀ ਉਮੀਦ ਨਾ ਰੱਖੀ ਜਾਵੇ।
ਇਹ ਵੀ ਪੜ੍ਹੋ:
ਕਮਲਾਦੇਵੀ ਦੇ ਹੋਰ ਕੰਮ
- ਕਮਲਾਦੇਵੀ ਨੇ ਇੰਡੀਅਨ ਸਹਿਕਾਰਤਾ ਸੰਘ ਦੀ ਮਦਦ ਨਾਲ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉੱਤਰ-ਪੂਰਬੀ ਸੂਬੇ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਦਾ ਮੁੜ ਵਸੇਬਾ ਦਿੱਲੀ ਦੇ ਆਸ-ਪਾਸ ਦੇ ਖੇਤਰ 'ਚ ਕੀਤਾ।
- 1950 ਤੋਂ ਬਾਅਦ ਦੇ ਸਮੇਂ 'ਚ ਕਮਲਾਦੇਵੀ ਨੇ ਭਾਰਤੀ ਲੋਕ-ਪਰੰਪਰਾਵਾਂ ਅਤੇ ਸ਼ਾਸਤਰੀ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਧਿਆਨ ਕੇਂਦਰਤ ਕੀਤਾ।
- ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਸਤਕਾਰੀ ਪ੍ਰੰਪਰਾਵਾਂ ਨੂੰ ਸਥਾਪਤ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ।
- ਇਸ ਤੋਂ ਇਲਾਵਾ ਭਾਰਤੀ ਨਾਟਕ ਪਰੰਪਰਾ ਅਤੇ ਹੋਰ ਅਦਾਕਾਰੀ ਕਲਾਵਾਂ ਨੂੰ ਉਤਸ਼ਾਹਤ ਕਰਨ ਲਈ ਕਮਲਾਦੇਵੀ ਨੇ ਇੰਡੀਅਨ ਨੈਸ਼ਨਲ ਥੀਏਟਰ ਦੀ ਸਥਾਪਨਾ ਕੀਤੀ, ਜੋ ਕਿ ਬਾਅਦ 'ਚ ਭਾਰਤ ਦੇ ਮਸ਼ਹੂਰ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਨਾਂਅ ਨਾਲ ਜਾਣਿਆ ਗਿਆ।
- ਕਮਲਾਦੇਵੀ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਸੰਗੀਤ ਨਾਟਕ ਅਖਾਦਮੀ ਦੀ ਸਥਾਪਨਾ ਹੋਈ।
- ਕਮਲਾਦੇਵੀ ਨੂੰ ਭਾਰਤ ਦੇ ਸਰਬਉੱਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰੇਮਨ ਮੈਗਸੇਸੇ ਪੁਰਸਕਾਰ ਵੀ ਉਨ੍ਹਾਂ ਦੀ ਝੋਲੀ ਪਿਆ।
29 ਅਕਤੂਬਰ, 1988 ਨੂੰ 85 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੇਹਾਂਤ ਹੋ ਗਿਆ। ਔਰਤਾਂ ਦੀ ਤਰੱਕੀ ਅਤੇ ਹੋਰ ਕਈ ਖੇਤਰਾਂ 'ਚ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਹੈ।
ਇਹ ਵੀ ਦੇਖ ਸਕਦੇ ਹੋ:
ਔਰਤਾਂ ਲਈ ਬਰਾਬਰ ਤਨਖ਼ਾਹ ਲਈ ਅਵਾਜ਼ ਚੁੱਕਣ ਵਾਲੀ ਔਰਤ
https://www.youtube.com/watch?v=FDSKO2Ze1D8
ਪਰਦੇ ਵਿੱਚ ਕੈਦ ਜ਼ਿੰਦਗੀ ਚੋਂ ਖੁਦ ਨੂੰ ਆਜ਼ਾਦ ਕਰਨ ਵਾਲੀ ਸੁਗ਼ਰਾ ਹੁਮਾਯੂੰ
https://www.youtube.com/watch?v=VKrYp1jhyLE
ਦਿਲਜੀਤ ਦਾ ਗਾਣਾ ਗਾ ਕੇ ਵਾਇਰਲ ਹੋਏ ਭੈਣ-ਭਰਾ
https://www.youtube.com/watch?v=dugcqqqYp5o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c3836800-b244-43d3-8199-5a1041132935','assetType': 'STY','pageCounter': 'punjabi.india.story.54120891.page','title': 'ਨਮਕ ਸੱਤਿਆਗ੍ਰਹਿ \'ਚ ਔਰਤਾਂ ਦੀ ਸ਼ਮੂਲੀਅਤ ਲਈ ਗਾਂਧੀ ਨੂੰ ਮਨਾਉਣ ਵਾਲੀ ਕਮਲਾਦੇਵੀ','author': 'ਸੁਸ਼ੀਲਾ ਸਿੰਘ','published': '2020-09-12T02:10:49Z','updated': '2020-09-12T02:10:49Z'});s_bbcws('track','pageView');

ਕੋਰੋਨਾਵਾਇਰਸ ਨੇ ਦੁਨੀਆਂ ਵਿੱਚ ਗ਼ਰੀਬਾਂ ਅਤੇ ਅਮੀਰਾਂ ਦਾ ਪਾੜਾ ਵਧਾ ਦਿੱਤਾ ਹੈ - 5 ਅਹਿਮ ਖ਼ਬਰਾਂ
NEXT STORY