ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਨੇ ਭਗਤ ਸਿੰਘ ਦੇ ਜਨਮ ਸਥਾਨ ਪਿੰਡ ਖਟਕੜ ਕਲਾਂ ਵਿੱਚ ਧਰਨਾ ਦਿੱਤਾ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਮੌਜੂਦ ਰਹੇ।
ਕੈਪਟਨ ਨੇ ਕੇਂਦਰ ਸਰਕਾਰ ਨੂੰ ਖੇਤੀ ਬਿੱਲਾਂ ਖਿਲਾਫ਼ ਘੇਰਦਿਆਂ ਕਿਹਾ ਕਿ ਕੜਕਦੀ ਧੁੱਪ ਵਿੱਚ ਮਿਹਨਤ ਕਰਦੇ ਕਿਸਾਨਾਂ ਦੀ ਤੁਸੀਂ ਰੋਜ਼ੀ ਖੋਹ ਲਈ ਹੈ।
ਕੈਪਟਨ ਨੇ ਅੱਗੇ ਕਿਹਾ, ''ਕੋਈ ਵੱਡਾ ਵਪਾਰੀ ਆ ਗਿਆ ਫਸਲ ਖਰੀਦਣ ਤਾਂ ਕੀ ਪੀਡੀਐਸ ਦੇਵੇਗਾ, ਗਰੀਬਾਂ ਨੂੰ ਮੁਫਤ ਕਣਕ ਕਿੱਥੋਂ ਮਿਲੇਗੀ। ਐਮਐਸਪੀ, ਐਫਸੀਆਈ ਦੀ ਖਰੀਦ ਸਭ ਕੁਝ ਇੱਕ ਦਸਤਖਤ ਨਾਲ ਖਤਮ ਕਰ ਦਿੱਤਾ ਗਿਆ।''
ਖੇਤੀ ਆਰਡੀਨੈਂਸ ਲਿਆਉਣ ਵੇਲੇ ਪੰਜਾਬ ਨੂੰ ਜਾਣੂ ਕਰਵਾਉਣ ਵਾਲੇ ਮਸਲੇ 'ਤੇ ਕੈਪਟਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਝੂਠ ਬੋਲਦੇ ਹਨ।
''ਪੰਜਾਬ ਉਸ ਕਮੇਟੀ ਦਾ ਮੈਂਬਰ ਵੀ ਨਹੀਂ ਸੀ। ਮੈਂ ਪੀਐੱਮ ਨੂੰ ਲਿਖਿਆ ਕਿ ਸਾਨੂੰ ਮੈਂਬਰ ਕਿਉਂ ਨਹੀਂ ਬਣਾਇਆ।ਬਗੈਰ ਸੂਬਿਆਂ ਨੂੰ ਪੁੱਛੇ ਤੁਸੀਂ ਫੈਸਲੇ ਲਏ। ਇਨ੍ਹਾਂ ਨੇ ਸਿਰਫ਼ ਆਪਣੇ ਸਾਥੀਆਂ ਨੂੰ ਬੁਲਾ ਕੇ ਫੈਸਲਾ ਲਿਆ।''
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨ ਮੁਜਾਹਰਾ ਨਾ ਕਰਨ ਤਾਂ ਕਿ ਲੱਡੂ ਵੰਡਣਗੇ। ਕਿਸਾਨ ਯੂਨੀਅਨਾਂ ਦਾ ਅਧਿਕਾਰ ਹੈ ਮੁਜਾਹਰਾ ਕਰਨ ਦਾ।
''ਹੁਣ ਤਾਂ ਬਿੱਲ ਪਾਸ ਹੋ ਗਿਆ। ਹੁਣ ਅਸੀਂ ਇਹ ਮਸਲਾ ਸੁਪਰੀਮ ਕੋਰਟ ਕੋਲ ਲੈ ਕੇ ਜਾਵਾਂਗੇ। ਸੰਵਿਧਾਨਕ ਤਾਕਤਾਂ ਸਾਡੇ ਕੋਲੋਂ ਖੋਹੀਆਂ। ਜੋ ਵੀ ਹਿੰਮਤ ਹੈ ਉਹ ਅਸੀਂ ਕਿਸਾਨੀ ਲਈ ਲਾ ਦਿਆਂਗੇ।''
ਧਰਨੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਸਨ।
ਮਨਪ੍ਰੀਤ ਬਾਦਲ ਨੇ ਕਿਹਾ, ''ਸ਼ਹੀਦੇ-ਏ-ਆਜ਼ਮ ਸਾਨੂੰ ਆਪਣਾ ਜਜ਼ਬਾ, ਆਪਣੀ ਹਿੰਮਤ, ਆਪਣਾ ਇਰਾਦਾ ਦੇ ਦਿਓ। ਭਗਤ ਸਿੰਘ ਦੀ ਮਾਤਾ ਸਾਨੂੰ ਵੀ ਉਹ ਲੋਰੀਆਂ ਸੁਣਾ ਦੇ ਜੋ ਭਗਤ ਸਿੰਘ ਨੂੰ ਸੁਣਾਉਂਦੀ ਸੀ। ਸ਼ਹੀਦੇ-ਏ-ਆਜ਼ਮ ਅਸੀਂ ਸ਼ਰਮਿੰਦਾ ਹਾਂ ਕਿ ਤੁਹਾਡੇ ਸੁਪਨਿਆਂ ਦਾ ਮੁਲਕ ਨਾ ਬਣਾ ਸਕੇ।''
ਸੁਨੀਲ ਜਾਖੜ ਨੇ ਕਿਹਾ, ''ਇੱਕ ਇੱਕ ਦਾਣਾ ਜੋ ਕਿਸਾਨ ਮੰਡੀ ਵਿੱਚ ਲਿਆਏਗਾ ਉਹ ਚੁੱਕਾਂਗੇ, ਇਹ ਭਰੋਸਾ ਕਾਂਗਰਸ ਪਾਰਟੀ ਦੁਆਉਂਦੀ ਹੈ।''
ਇਹ ਵੀ ਪੜ੍ਹੋ
ਇਹ ਵੀ ਵੇਖੋ
https://www.youtube.com/watch?v=d_XgNhhS83k
https://www.youtube.com/watch?v=3Ci-1S3pTH4
https://www.youtube.com/watch?v=m89qcvumfK4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '5e9d1755-ec55-4b69-a362-63c4e6523b4f','assetType': 'STY','pageCounter': 'punjabi.india.story.54322131.page','title': 'ਖੇਤੀ ਬਿੱਲਾਂ \'ਤੇ ਕੈਪਟਨ ਅਮਰਿੰਦਰ ਸਿੰਘ ਬੋਲੇ- \'ਸਾਡੀ ਜਿੰਨੀ ਵੀ ਹਿੰਮਤ ਹੈ ਉਹ ਅਸੀਂ ਕਿਸਾਨੀ ਲਈ ਲਾ ਦਿਆਂਗੇ\'','published': '2020-09-28T06:27:51Z','updated': '2020-09-28T06:27:51Z'});s_bbcws('track','pageView');

ਬਾਬਰੀ ਮਸਜਿਦ ਢਾਹੁਣ ਦੀਆਂ ਤਿਆਰੀਆਂ ਕਿਵੇਂ ਹੋਈਆਂ
NEXT STORY