ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਬਹਿਸ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਕਦੇ ਵੱਡਾ ਫੇਰ-ਬਦਲ ਨਹੀਂ ਕੀਤਾ। ਕਮਲਾ ਹੈਰਿਸ ਅਤੇ ਮਾਈਕ ਪੈਨਸ ਵਿਚਕਾਰ ਹੋਈ ਅੱਜ ਦੀ ਬਹਿਸ ਵੀ ਉਨ੍ਹਾਂ ਸਾਰੀਆਂ ਬਹਿਸਾਂ ਦੀ ਗਿਣਤੀ ਵਿੱਚ ਹੀ ਸ਼ਾਮਲ ਹੋ ਗਈ।
ਬਹਿਸ ਦੌਰਾਨ ਦੋਵਾਂ ਨੇ ਜਿੱਥੇ ਇੱਕ ਦੂਜੇ ਨੂੰ ਲਾਜਵਾਬ ਕੀਤਾ ਉੱਥੇ ਕਿਤੇ-ਕਿਤੇ ਦੋਵੇਂ ਅੜਕਦੇ ਵੀ ਨਜ਼ਰ ਆਏ। ਹਾਲਾਂਕਿ ਬਹਿਸ ਵਿੱਚ ਯਾਦ ਰਹਿਣਯੋਗ ਪਲ ਥੋੜ੍ਹੇ ਹੀ ਸਨ।
ਜੇ ਇਸ ਬਹਿਸ ਦੇ ਅਧਾਰ ਉੱਤੇ ਜੇ ਦੇਸ਼ ਵਿੱਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਭਵਿੱਖ ਬਾਰੇ ਕੋਈ ਨਿਰਣਾ ਕਰਨਾ ਹੋਵੇ ਤਾਂ ਇਸ ਲਈ ਕੁਝ ਸਾਲਾਂ ਲਈ ਉਡੀਕ ਕਰਨੀ ਪਵੇਗੀ।
ਇਹ ਵੀ ਪੜ੍ਹੋ:
ਫਿਰ ਵੀ ਅਮਰੀਕਾ ਰਾਸ਼ਟਰਪਤੀ ਚੋਣਾਂ ਦੇ ਇੱਕ ਦਿਨ ਹੋਰ ਨੇੜੇ ਆ ਗਿਆ ਹੈ। ਇਸ ਬਹਿਸ ਵਿੱਚੋਂ ਹੇਠ ਲਿਖੇ ਨੁਕਤੇ ਉੱਭਰੇ ਹਨ-
ਪਿਛਲੇ ਹਫ਼ਤੇ ਨਾਲ ਬਿਲਕੁਲ ਭਿੰਨ ਸੁਰ
ਪਿਛਲੇ ਹਫ਼ਤੇ ਦੀ ਪ੍ਰੈਜ਼ੀਡੈਂਸ਼ਿਲ ਡਿਬੇਟ ਵਿੱਚੋਂ ਬਹੁਤੇ ਯਾਦਗਾਰੀ ਪਲਾਂ ਵਿੱਚ ਡੌਨਲਡ ਟਰੰਪ ਵੱਲੋਂ ਕੀਤੀ ਵਾਰ-ਵਾਰ ਕੀਤੀ ਟੋਕਾ-ਟਾਕੀ ਅਤੇ ਬਾਇਡਨ ਵੱਲੋਂ ਟਰੰਪ ਨੂੰ "ਚੁੱਪ ਕਰੇਂਗਾ" ਕਹਿਣਾ ਅਤੇ ਸੁਭਾਅ ਦੀ ਤਲਖ਼ੀ ਦੀ ਨੁਮਾਇਸ਼ ਹੀ ਸ਼ਾਮਲ ਹੈ।
ਉਪ-ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਜਦੋਂ ਸੇਟਜ ਉੱਪਰ ਆ ਕੇ ਸਜੇ ਤਾਂ ਉਪਰੋਕਤ ਗੱਲਾਂ ਜ਼ਰੂਰ ਧਿਆਨ ਵਿੱਚ ਸਨ।
ਪੈਨਸ ਆਮ ਵਾਂਗ ਸ਼ਾਂਤ ਸਨ, ਜੋ ਕਿ ਉਸ ਦਿਨ ਦੇ ਟਰੰਪ ਦੇ ਹਮਲਾਵਰ ਰਵੱਈਏ ਨਾਲੋਂ ਬਿਲਕੁਲ ਭਿੰਨ ਸਨ। ਹਾਲਾਂਕਿ ਜਦੋਂ ਕਦੇ ਉਨ੍ਹਾਂ ਨੇ ਹੈਰਿਸ ਨੂੰ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਕਮਲਾ ਪੂਰੀ ਤਰ੍ਹਾਂ ਤਿਆਰ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਕਮਲਾ ਨੇ ਕਿਹਾ," ਉਪ-ਰਾਸ਼ਟਰਪਤੀ ਜੀ ਮੈਂ ਬੋਲ ਰਹੀ ਹਾਂ, ਜੇ ਤੁਸੀਂ ਮੈਨੂੰ ਪੂਰਾ ਸਮਾਂ ਦਿਓਂ ਤਾਂ ਆਪਾਂ ਗੱਲਬਾਤ ਕਰ ਸਕਦੇ ਹਾਂ।"
ਬਹਿਸ ਦੀ ਗਤੀਸ਼ੀਲਤਾ ਨੂੰ ਦੇਖਦੇ ਹੋਏ ਇੱਕ ਗੋਰੇ ਬੰਦੇ ਲਈ ਅਮਰੀਕੀ ਉਪ-ਰਾਸ਼ਟਰਪਤੀ ਦੀ ਪਹਿਲੀ ਗੈਰ-ਗੋਰੀ ਔਰਤ ਉਮੀਦਵਾਰ ਨੂੰ ਟੋਕਣਾ, ਆਮ ਤੌਰ 'ਤੇ ਸ਼ਾਂਤ ਰਹਿਣ ਵਾਲੇ ਪੈਨਸ ਲਈ ਬਹੁਤਾ ਠੀਕ ਨਹੀਂ ਰਿਹਾ।
ਉਸ ਤੋਂ ਇਲਾਵਾ ਇੱਕ ਔਰਤ ਵਿਰੋਧੀ ਅਤੇ ਬਹਿਸ ਦੀ ਇੱਕ ਔਰਤ ਮੇਜ਼ਬਾਨ ਦੇ ਹੁੰਦਿਆਂ ਮਾਈਕ ਪੈਨਸ ਨੂੰ ਬੋਲਣ ਲਈ ਜੋ ਵਾਧੂ ਸਮਾਂ ਮਿਲਿਆ ਕਿਸੇ ਨਾ ਕਿਸੇ ਸਿਆਸੀ ਕੀਮਤ 'ਤੇ ਹੀ ਮਿਲਿਆ ਹੋਵੇਗਾ।
ਬਹਿਸ ਦੀ ਬਣਤਰ ਨੂੰ ਦੇਖਿਆ ਜਾਵੇ , ਜਿਸ ਵਿੱਚ ਦੋਵੇਂ ਜਣੇ ਸ਼ਾਂਤ ਸਨ ਅਤੇ ਕੋਈ ਬਹੁਤਾ ਜ਼ੋਰ ਦੇ ਕੇ ਇੱਕ ਦੂਜੇ ਉੱਪਰ ਭਾਰੂ ਨਾ ਪੈਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਨਾਲ ਦੋਵਾਂ ਪਾਸਿਆਂ ਦੇ ਸਟੈਂਡਾਂ ਬਾਰੇ ਵੀ ਹੋਰ ਚਾਨਣਾ ਹੋਣ ਦੀ ਸੰਭਾਵਨਾ ਮੱਠੀ ਪੈ ਗਈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਦੋਵੇਂ ਜਣੇ ਇਸ ਬਹਿਸ ਲਈ ਕਿੰਨੇ ਕੁ ਦਬਾਅ ਵਿੱਚ ਹੋਣਗੇ।
ਹੈਰਿਸ ਵਾਇਰਸ ਦੇ ਮਾਮਲੇ ਤੇ ਕਮਜ਼ੋਰੀ ਨੂੰ ਭੁਨਾਂ ਨਾ ਸਕੇ
ਕੋਰੋਨਾਵਾਇਰਸ ਬਹਿਸ ਦਾ ਸ਼ੁਰੂਆਤੀ ਮੁੱਦਾ ਜ਼ਰੂਰ ਬਣਿਆ ਅਤੇ ਕਮਲਾ ਹੈਰਿਸ ਨੇ ਆਪਣਾ ਬਹੁਤਾ ਸਮਾਂ ਟਰੰਪ ਸਰਕਾਰ ਉੱਪਰ ਹਮਲੇ ਕਰਨ ਉੱਤੇ ਵੀ ਲਾਇਆ ਜਦਕਿ ਪੈਨਸ ਨੇ ਬਹੁਤਾ ਸਮਾਂ ਸਰਕਾਰ ਦਾ ਬਚਾਅ ਹੀ ਕੀਤਾ।
ਹੈਰਿਸ ਦੀ ਸਭ ਤੋਂ ਤਿੱਖੀ ਟਿੱਪਣੀ ਸਿ ਕਿ 210,000 ਅਮਰੀਕੀ ਮਾਰੇ ਗਏ ਅਤੇ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ "ਅਕੁਸ਼ਲ" ਦਸਦਿਆਂ ਹਮਲਾ ਕੀਤਾ।
ਪੈਨਸ ਕੋਲ ਜਵਾਬ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਬਾਇਡਨ-ਹੈਰਿਸ ਦੀ ਯੋਜਨਾ ਉਸੇ ਪਲਾਨ ਦੀ ਕਾਪੀ ਸੀ ਜਿਸ ਨੂੰ ਟਰੰਪ ਐਡਮਨਿਸਟਰੇਸ਼ਨ ਪਹਿਲਾਂ ਹੀ ਅਮਲ ਵਿੱਚ ਲਿਆ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਵੈਕਸੀਨ ਦੇ ਟਰਾਇਲ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਆਪਣੇ ਪ੍ਰਸ਼ਾਸਨ ਉੱਪਰ ਹਮਲੇ ਨੂੰ ਕੋਰੋਨਾਵਾਇਰਸ ਨਾਲ ਮੂਹਰਲੀ ਕਤਾਰ ਵਿੱਚ ਲੜ ਰਹੇ ਸਿਹਤ ਵਰਕਰਾਂ ਉੱਪਰ ਹਮਲਾ ਦੱਸਿਆ।
ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਇਸ ਦਾ ਬਹੁਤਾ ਜ਼ਿਕਰ ਨਹੀਂ ਕੀਤਾ ਕਿ ਵ੍ਹਾਈਟ ਹਾਊਸ ਖ਼ੁਦ ਕੋਰੋਨਾਵਾਇਰਸ ਦਾ ਹੌਟਸਪੌਟ ਬਣ ਚੁੱਕਿਆ ਹੈ।
ਇਸ ਵਿਸ਼ੇ ਉੱਤੇ ਮੈਚ ਬਰਾਬਰ ਰਹਿਣਾ ਪੈਨਸ ਦੀ ਜਿੱਤ ਹੀ ਕਹੀ ਜਾ ਸਕਦੀ ਹੈ
ਵਾਤਾਵਰਣ ਬਾਰੇ ਦੋਵੇਂ ਧਿਰਾਂ ਹੀ ਅਸਹਿਜ
ਜੇ ਪੈਨਸ ਨੂੰ ਕੋਰੋਨਾ ਬਾਰੇ ਰੱਖਿਆਤਮਿਕ ਹੋਣਾ ਪਿਆ ਤਾਂ ਵਾਤਾਵਰਣ ਦੇ ਮੁੱਦੇ ਤੇ ਉਹ ਹਮਲਾਵਰ ਸਨ।
ਬਾਇਡਨ ਨੇ ਕਲਾਈਮੇਟ ਚੇਂਜ ਦੀ ਚੁਣੌਤੀ ਨਾਲ ਨਜਿੱਠਣ ਬਾਰੇ ਆਪਣੀ ਯੋਜਨਾ ਸਾਹਮਣੇ ਰੱਖੀ ਹੈ. ਹੈਰਿਸ ਉਨ੍ਹਾਂ ਮੁਢਲੇ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਕਾਰਬਨ ਉਤਸਰਜਨ ਘਟਾਉਣ ਬਾਰੇ ਵੱਕਾਰੀ ਗਰੀਨ ਨਿਊ ਡੀਲ ਕਲਾਈਮੇਟ ਪਰਪੋਜ਼ਲ ਦੀ ਵਕਾਲਤ ਕੀਤੀ।
ਹਾਲਾਂਕਿ ਵਾਤਾਵਰਣ ਪੱਖੀ ਇਸ ਤੋਂ ਖ਼ੁਸ਼ ਹਨ ਪਰ ਪੈਨਸਲਵੇਨੀਆ ਅਤੇ ਓਹਾਇਓ ਵਿੱਚ ਲੋਕਾਂ ਨੂੰ ਲਗਦਾ ਹੈ ਕਿ ਵਾਤਾਵਰਣ ਬਾਰੇ ਬਹੁਤੇ ਸਰਕਾਰੀ ਕਾਨੂੰਨ ਜੰਗਲਾਂ ਤੇ ਨਿਰਭਰ ਲੋਕਾਂ ਦੀ ਰੋਜ਼ੀ-ਰੋਟੀ ਤੇ ਅਸਰ ਪਾਉਣਗੇ।
ਪੈਨਸ ਨੇ ਚੇਤਾਇਆ ਕਿ ਇਸ ਡੀਲ ਨਾਲ ਅਮਰੀਕੀ ਊਰਜਾ ਦਰੜੀ ਜਾਵੇਗੀ ਅਤੇ ਕਿਹਾ ਕਿ ਬਾਇਡਨ ਪਥਰਾਟ ਬਾਲਣ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਕਮਲਾ ਹੈਰਿਸ ਨੇ ਇਸ ਦਾਅਵੇ ਦਾ ਖੰਡਨ ਕੀਤਾ।
ਇੱਕ ਵਾਰ ਪੈਨਸ ਤੋਂ ਕਹਿ ਹੋ ਗਿਆ ਕਿ ਕਲਾਈਮੇਟ ਚੇਂਜ ਮਨੁੱਖ ਦਾ ਸਿਰਜਿਆ ਹੋਇਆ ਸੰਕਟ ਹੈ।
ਪੈਨਸ ਵੱਲੋਂ ਪ੍ਰਣਾਲੀਗਤ ਨਸਲਵਾਦ ਤੋਂ ਇਨਕਾਰ
ਸ਼ਾਮ ਦੀ ਸਮੁੱਚੀ ਬਹਿਸ ਦਾ ਸਭ ਤੋਂ ਤਿੱਖਾ ਸਮਾਂ ਉਸ ਸਮੇਂ ਆਇਆ ਜਦੋਂ ਨਸਲ ਅਤੇ ਕਾਨੂੰਨ ਲਾਗੂ ਕਰਨ ਬਾਰੇ ਚਰਚਾ ਸ਼ੁਰੂ ਹੋਈ।
ਟਰੰਪ ਵਾਂਗ ਹੀ ਪਿਛਲੇ ਹਫ਼ਤੇ ਦੀ ਬਹਿਸ ਦੌਰਾਨ ਵਰਤਿਆ ਟਰੰਪ ਦਾ ਪੈਂਤੜਾ ਹੀ ਵਰਤਿਆ ਅਤੇ ਉਨ੍ਹਾਂ ਨੇ ਪੁਲਿਸ ਵੱਲੋਂ ਕਾਨੂੰਨ ਲਾਗੂ ਕਰਨ ਵਿੱਚ ਕੀਤੇ ਜਾਂਦੇ ਵਿਤਕਰੇ ਬਾਰੇ ਜਵਾਬ ਦੇਣ ਦੀ ਥਾਂ ਜੌਰਜ ਫਲੌਇਡ ਦੀ ਗੋਰੇ ਪੁਲਸੀਏ ਦੇ ਗੋਢੇ ਛੱਲੇ ਹੋਈ ਮੌਤ ਤੋਂ ਬਾਅਦ ਜਗ੍ਹਾ-ਜਗ੍ਹਾ ਹੋਈ ਹਿੰਸਾ ਨੂੰ ਮੁੱਦਾ ਬਣਾਇਆ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ ਉੱਪਰ ਭਰੋਸਾ ਹੈ ਅਤੇ ਇਹ ਕਹਿਣਾ ਕਿ ਦੇਸ਼ ਵਿੱਚ ਪ੍ਰਣਾਲੀਗਤ ਨਸਲਵਾਦ ਹੈ ਪੁਲਿਸ ਵਿੱਚ ਕੰਮ ਕਰਦੇ ਔਰਤਾਂ ਤੇ ਮਰਦਾਂ ਦੀ ਬੇਇਜ਼ਤੀ ਹੈ।
ਇਸ ਤੋਂ ਹੈਰਿਸ ਨੇ ਵਾਪਸੀ ਕੀਤੀ। ਉਨ੍ਹਾਂ ਨੇ ਕਿਹਾ, ਮੈਂ ਇੱਥੇ ਉਪ-ਰਾਸ਼ਟਰਪਤੀ ਦਾ ਲੈਕਚਰ ਸੁਣਨ ਲਈ ਨਹੀਂ ਬੈਠਾਂਗੀ ਕਿ ਦੇਸ਼ ਵਿੱਚ ਕਾਨੂੰਨ ਲਾਗੂ ਕਰਨ ਦਾ ਕੀ ਮਤਲਬ ਹੈ।"
ਉਨ੍ਹਾਂ ਨੇ ਟਰੰਪ ਦੀਆਂ ਦਿੱਕਤਾਂ ਵੱਲ ਧਿਆਨ ਦੁਆਇਆ ਅਤੇ ਕਿਹਾ ਕਿ ਇਹ "ਉਹ ਵਿਅਕਤੀ ਹੈ ਜੋ ਸਾਡਾ ਰਾਸ਼ਟਰਪਤੀ ਹੈ।"
ਹਾਂ ਇਸ ਦੌਰਨ ਉਪ-ਰਾਸ਼ਟਰਪਤੀ ਪੈਨਸ ਉੱਪਰ ਇੱਕ ਮੱਖੀ ਲਗਤਾਰ ਭਿਣਕਦੀ ਰਹੀ ਜਿਸ ਦੀ ਚਰਚਾ ਆਉਣ ਵਾਲੇ ਦਿਨਾਂ ਵਿੱਚ ਲੋਕ ਕਰਦੇ ਰਹਿਣਗੇ।
ਕਮਲਾ ਹੈਰਿਸ ਅਤੇ ਮਾਈਕ ਪੈਨਸ ਦੋਵਾਂ ਨੇ ਇਸ ਬਹਿਸ ਨੂੰ ਆਪੋ-ਆਪਣੇ ਅਕਸ ਉਘਾੜਨ ਲਈ ਵੀ ਵਰਤਿਆ
ਭਵਿੱਖ 'ਤੇ ਇੱਕ ਨਜ਼ਰ
ਬਹਿਸ ਨੇ ਦਰਸ਼ਕਾਂ ਨੂੰ ਅਮਰੀਕੀ ਸਿਆਸਤ ਦੇ ਭਵਿੱਖ ਬਾਰੇ ਵਿਚਾਰ ਕਰਨ ਦਾ ਮੌਕਾ ਦਿੱਤਾ।
ਮੌਜੂਦਾ ਚੋਣਾਂ ਵਿੱਚ ਦੋਵਾਂ ਉਮੀਦਵਾਰਾਂ ਨੇ ਆਪੋ-ਆਪਣੇ ਸਾਥੀਆਂ ਨੂੰ ਬਚਾਉਣ ਦੀ ਪੂਰੀ ਵਾਹ ਲਾਈ।
ਦੋਵਾਂ ਜਣਿਆਂ ਦੀਆਂ ਨਜ਼ਰਾਂ ਨਵੰਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਤੋਂ ਅਗਾਂਹ ਟਿਕੀਆਂ ਹੋਈਆਂ ਸਨ। ਪੈਨਸ ਦੀ ਨਜ਼ਰ ਵੀ ਆਉਣ ਵਾਲੇ ਸਮੇਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਉੱਪਰ ਟਿਕੀ ਹੋਈ ਸੀ, ਜਿਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਧਾਰ ਜਿੱਤਣਾ ਪਵੇਗਾ ਅਤੇ ਰਿਪਬਲਿਕਨਾਂ ਉੱਪਰ ਵੀ ਜਾਲ ਸੁੱਟਣਾ ਪਵੇਗਾ।
ਸਾਰੀ ਬਹਿਸ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਬਚਾਉਣ ਦਾ ਜ਼ੋਰ ਲਾਇਆ ਤਾਂ ਆਪਣਾ ਨਿੱਜੀ ਅਕਸ ਵੀ ਉਘਾੜਨ ਦੀ ਵਾਹ ਵੀ ਲਾਈ। ਖ਼ਾਸ ਕਰ ਕੇ ਜਦੋਂ ਸੁਪਰੀਮ ਕੋਰਟ ਬਾਰੇ ਚਰਚਾ ਹੋ ਰਹੀ ਸੀ।
ਹੈਰਿਸ ਜੋ ਕਿ ਪਿਛਲੇ ਸਾਲ ਖ਼ੁਦ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸਨ। ਉਨ੍ਹਾਂ ਨੇ ਵਾਹ ਇਸ ਗੱਲ ਉੱਤੇ ਲਾਈ ਕਿ ਉਹ ਇਕੱਲਿਆਂ ਵੀ ਕਿਸੇ ਬਹਿਸ ਵਿੱਚ ਖੜ੍ਹ ਸਕਦੇ ਹਨ।
ਜਦੋਂ ਮੌਕਾ ਮਿਲਿਆ ਤਾਂ ਹੈਰਿਸ ਨੇ ਆਪਣੇ ਪਾਲਣ-ਪੋਸ਼ਣ ਬਾਰੇ ਅਤੇ ਪਿਛੋਕੜ ਬਾਰੇ ਦੱਸ ਕੇ ਅਮਰੀਕੀ ਵੋਟਰਾਂ ਨੂੰ ਆਪਣੇ ਬਰੇ ਦੱਸਿਆ।
ਪੈਨਸ ਦੇ ਉਲਟ ਹੈਰਿਸ ਨੇ ਜ਼ਿਆਦਾ ਸਮਾਂ ਕੈਮਰੇ ਦੀ ਅੱਖ ਵਿੱਚ ਅੱਖਾਂ ਪਾ ਕੇ ਗੱਲ ਕੀਤੀ, ਜੋ ਕਿ ਟੀਵੀ ਦੇਖ ਰਹੇ ਦਰਸ਼ਕਾਂ ਨਾਲ ਜੁੜਨ ਦਾ ਹਰਬਾ ਹੈ। ਕਿਉਂਕਿ ਜਿੱਥੇ ਆਪਣੇ ਨੁਕਤੇ ਸਾਬਤ ਕਰਨਾ ਉਨ੍ਹਾਂ ਲਈ ਅਹਿਮ ਸੀ ਦਰਸ਼ਕਾਂ ਨਾਲ ਜੁੜਨਾ ਵੀ ਕਮਲਾ ਲਈ ਉਨਾਂ ਹੀ ਅਹਿਮ ਹੈ।
ਇਹ ਵੀ ਪੜ੍ਹੋ:
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '89080feb-2408-454d-99c8-7587c1ce32c0','assetType': 'STY','pageCounter': 'punjabi.international.story.54459342.page','title': 'ਕਮਲਾ ਹੈਰਿਸ ਤੇ ਮਾਈਕ ਪੈਨਸ ਦੀ ਬਹਿਸ : ਕੌਣ ਜਿੱਤਿਆ-ਕੌਣ ਹਾਰਿਆ','author': ' ਐਂਥਨੀ ਜ਼ਰਚਰ','published': '2020-10-08T09:44:38Z','updated': '2020-10-08T09:44:38Z'});s_bbcws('track','pageView');

''ਆਪ'' ਵੱਲੋਂ ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਦਾ ਘਿਰਾਓ, ਜਾਣੋ ਕੀ ਰੱਖੀਆਂ ਮੰਗਾਂ
NEXT STORY