ਬਿਹਾਰ ਚੋਣਾਂ ਨੂੰ ਲੈ ਕੇ ਕੁਝ ਮਿੱਖਾਂ ਦੀ ਚਰਚਾ ਬਹੁਤ ਹੋ ਹੁੰਦੀ ਹੈ, ਹਾਲਾਂਕਿ ਉਨ੍ਹਾਂ ਦੀ ਸੱਚਾਈ ਕੀ ਹੈ, ਉਸ 'ਤੇ ਘੱਟ ਹੀ ਗੱਲਬਾਤ ਹੁੰਦੀ ਹੈ
ਬਿਹਾਰ ਚੋਣਾਂ ਨੂੰ ਲੈ ਕੇ ਕੁਝ ਮਿੱਥਾਂ ਦੀ ਚਰਚਾ ਬਹੁਤ ਹੁੰਦੀ ਹੈ, ਹਾਲਾਂਕਿ ਉਨ੍ਹਾਂ ਦੀ ਸੱਚਾਈ ਕੀ ਹੈ, ਉਸ 'ਤੇ ਘੱਟ ਹੀ ਗੱਲਬਾਤ ਹੁੰਦੀ ਹੈ।
ਆਮ ਲੋਕ ਇਨ੍ਹਾਂ ਮਿੱਥਾਂ ਨੂੰ ਹੀ ਸੱਚ ਮੰਨ ਲੈਂਦੇ ਹਨ। ਅਜਿਹੇ ਵਿੱਚ ਜਾਣੋ ਇਹ ਮਿੱਥਾਂ ਕੀ ਹਨ ਅਤੇ ਉਨ੍ਹਾਂ ਪਿੱਛੇ ਸੱਚਾਈ ਕੀ ਹੈ?
ਮਿੱਥ 1- ਔਰਤਾਂ ਵੱਡੀ ਗਿਣਤੀ ਵਿੱਚ ਨਿਤੀਸ਼ ਕੁਮਾਰ ਨੂੰ ਵੋਟਾਂ ਦਿੰਦੀਆਂ ਹਨ
ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਬਿਹਾਰ ਦੀਆਂ ਔਰਤਾਂ ਖ਼ਾਸੀ ਗਿਣਤੀ ਵਿੱਚ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਨੂੰ ਵੋਟਾਂ ਪਾਉਂਦੀਆਂ ਹਨ।
ਪਰ ਲੋਕਨੀਤੀ-ਸੀਐੱਸਡੀਸੀ ਦੇ ਸਰਵੇ ਦੇ ਨਤੀਜੇ ਮੁਤਾਬਕ ਇਹ ਕੇਵਲ ਮਿੱਥ ਹੀ ਹੈ ਜਦ ਕਿ ਸੱਚਾਈ ਇਸ ਤੋਂ ਵੱਖ ਹੈ।
ਇਹ ਵੀ ਪੜ੍ਹੋ-
ਬਿਹਾਰ ਦੀਆਂ ਔਰਤਾਂ ਵੀ ਪੁਰਸ਼ ਵੋਟਰਾਂ ਵਾਂਗ ਹੀ ਵੰਡੀਆਂ ਹੋਈਆਂ ਹਨ। ਇਹ ਕਿਸੇ ਇੱਕ ਚੋਣ ਦੀ ਗੱਲ ਨਹੀਂ ਹੈ।
ਬੀਤੇ ਦੋ ਦਹਾਕਿਆਂ ਦੌਰਾਨ ਨਿਤੀਸ਼ ਕੁਮਾਰ ਭਾਵੇਂ ਐੱਨਡੀਏ ਗਠਜੋੜ ਦਾ ਹਿੱਸਾ ਰਹੇ ਹੋਣ ਜਾਂ ਫਿਰ ਉਨ੍ਹਾਂ ਨੇ ਆਰਜੇਡੀ ਨਾਲ ਹੱਥ ਮਿਲਾਇਆ ਹੋਵੇ, ਕਹਾਣੀ ਹਮੇਸ਼ਾ ਕਰੀਬ ਇੱਕੋ ਜਿਹੀ ਹੀ ਰਹੀ ਹੈ।
ਜਨਤਾ ਦਲ ਯੁਨਾਈਟੈਡ-ਭਾਜਪਾ ਗਠਜੋੜ ਨੂੰ ਸਭ ਤੋਂ ਵੱਡੀ ਜਿੱਤ ਸਾਲ 2010 ਵਿੱਚ ਮਿਲੀ ਸੀ। ਉਦੋਂ ਗਠਜੋੜ ਨੂੰ 39.1 ਫੀਸਦ ਵੋਟਾਂ ਮਿਲੀਆਂ ਸਨ।
ਕਈਆਂ ਨੇ ਇਸ ਜਿੱਤ ਨੂੰ ਵੱਡੇ ਪੈਮਾਨਿਆਂ 'ਤੇ ਔਰਤਾਂ ਦੇ ਸਮਰਥਨ ਨਾਲ ਜੋੜ ਕੇ ਦੇਖਿਆ ਸੀ ਪਰ ਲੋਕਨੀਤੀ-ਸੀਐੱਸਡੀਸੀ ਦੇ ਅੰਕੜਿਆਂ ਮੁਤਾਬਕ 2010 ਦੀਆਂ ਚੋਣਾਂ ਵਿੱਚ ਐੱਨਡੀਏ ਨੂੰ 39 ਫੀਸਦ ਔਰਤਾਂ ਦੀਆਂ ਵੋਟਾਂ ਮਿਲੀਆਂ ਸਨ, ਜੋ ਉਨ੍ਹਾਂ ਦੇ ਔਸਤ ਵੋਟ ਜਿੰਨੀਆਂ ਹੀ ਸਨ।
ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਬਿਹਾਰ ਦੀਆਂ ਔਰਤਾਂ ਖ਼ਾਸੀ ਗਿਣਤੀ ਵਿੱਚ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਨੂੰ ਵੋਟਾਂ ਪਾਉਂਦੀਆਂ ਹਨ
2015 ਦੇ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਨਾਲ ਹੱਥ ਮਿਲਾਇਆ ਅਤੇ ਅਸਰਦਾਰ ਜਿੱਤ ਦਰਜ ਕੀਤੀ। ਉਨ੍ਹਾਂ ਚੋਣਾਂ ਵਿੱਚ 41.8 ਫੀਸਦ ਵੋਟਾਂ ਦੇ ਨਾਲ ਉਹ ਸੱਤਾ ਵਿੱਚ ਆਏ।
ਇਨ੍ਹਾਂ ਚੋਣਾਂ ਵਿੱਚ ਵੀ ਗਠਜੋੜ ਨੂੰ, ਜਿਸ ਦਾ ਚਿਹਰਾ ਨਿਤੀਸ਼ ਕੁਮਾਰ ਹੀ ਸਨ, 42 ਫੀਸਦ ਔਰਤਾਂ ਦੀਆਂ ਹੀ ਵੋਟਾਂ ਮਿਲਿਆ।
ਯਾਨਿ ਔਰਤਾਂ ਦਾ ਵੋਟ ਜੋ ਨਿਤੀਸ਼ ਕੁਮਾਰ ਨੂੰ ਮਿਲਿਆ ਕੁੱਲ ਫੀਸਦ ਜਿੰਨਾ ਹੀ ਰਿਹਾ ਹੈ। ਇਹੀ ਸੱਚਾਈ ਇਸ ਨਾਲ ਪਹਿਲਾਂ ਦੀਆਂ ਚੋਣਾਂ ਵਿੱਚ ਵੀ ਨਜ਼ਰ ਆਈ।
ਮੰਨਿਆ ਜਾਂਦਾ ਹੈ ਕਿ ਬਤੌਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ ਔਰਤਾਂ ਲਈ ਕਈ ਭਲਾਈ ਯੋਜਨਾਵਾਂ ਚਲਾਈਆਂ ਹਨ। ਇਨ੍ਹਾਂ ਯੋਜਨਾਵਾਂ ਨਾਲ ਗਿਣਤੀ ਵਿੱਚ ਔਰਤਾਂ ਨੂੰ ਵੱਡਾ ਲਾਭ ਮਿਲਿਆ ਹੈ।
ਪਰ ਇਸ ਨਾਲ ਔਰਤਾਂ ਦੀਆਂ ਵੋਟਾਂ ਨਿਤੀਸ਼ ਕੁਮਾਰ ਦੇ ਪੱਖ ਵਿੱਚ ਸ਼ਿਫਟ ਨਹੀਂ ਹੋਇਆਂ ਹਨ। ਲੋਕ ਭਲਾਈ ਯੋਜਨਾਵਾਂ ਦਾ ਚੋਣਾਂ 'ਤੇ ਬਹੁਤ ਅਸਰ ਨਹੀਂ ਦਿਖਿਆ।
ਪਰ ਅਜਿਹਾ ਵੀ ਨਹੀਂ ਹੈ ਕਿ ਬਿਹਾਰ ਦੀਆਂ ਔਰਤਾਂ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਉਨ੍ਹਾਂ ਦਾ ਵੋਟ ਫੀਸਦ ਵਧਿਆ ਹੈ ਅਤੇ ਪੁਰਸ਼ਾਂ ਤੋਂ ਵੀ ਜ਼ਿਆਦਾ ਹੋਇਆ ਹੈ।
2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੇ ਪੁਰਸ਼ਾਂ ਦੀ ਤੁਲਨਾ ਵਿੱਚ 7 ਫੀਸਦ ਜ਼ਿਆਦਾ ਵੋਟਾਂ ਪਾਈਆਂ ਸਨ।
https://www.youtube.com/watch?v=xWw19z7Edrs&t=1s
ਇਸ ਦੀ ਸ਼ੁਰੂਆਤ 2010 ਦੀਆਂ ਚੋਣਾਂ ਵਿੱਚ ਹੋਈ ਸੀ ਜਦੋਂ ਔਰਤਾਂ ਨੇ ਪੁਰਸ਼ਾਂ ਦੀ ਤੁਲਨਾ ਵਿੱਚ 3 ਫੀਸਦ ਜ਼ਿਆਦਾ ਵੋਟਾਂ ਦਿੱਤੀਆਂ।
ਇਹ ਕਿਸੇ ਵੀ ਸੂਬੇ ਵਿੱਚ ਪੁਰਸ਼ ਵੋਟਰਾਂ ਨੂੰ ਪਿੱਛੇ ਛੱਡਣ ਦੀ ਪਹਿਲੀ ਮਿਸਾਲ ਸੀ। ਇਸ ਨਾਲ ਉਹ ਮਿੱਥ ਟੁੱਟੀ ਸੀ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਪੜ੍ਹੀਆਂ-ਲਿਖੀਆਂ ਅਤੇ ਸਰਦੇ-ਪੁਜਦੇ ਤਬਕੇ ਦੀਆਂ ਔਰਤਾਂ ਦੀ ਹਿੱਸੇਦਾਰੀ ਚੋਣਾਂ ਵਿੱਚ ਜ਼ਿਆਦਾ ਹੁੰਦੀ ਹੈ।
ਬਿਹਾਰ ਸਿੱਖਿਆ ਅਤੇ ਖਸ਼ਹਾਲੀ ਦੇ ਮਾਨਕ 'ਤੇ ਕੇਰਲ ਤੋਂ ਪੱਛੜਿਆ ਹੋਇਆ ਹੈ ਪਰ ਇੱਥੋਂ ਦੀਆਂ ਔਰਤਾਂ ਦਾ ਵੋਟਿਗ ਫੀਸਦ ਵਧੇਰੇ ਹੈ।
ਮਿੱਥ 2- ਮੁਸਲਮਾਨ-ਯਾਦਵ ਕੇਵਲ ਲਾਲੂ ਪ੍ਰਸਾਦ ਜਾਂ ਆਰਜੇਡੀ ਨੂੰ ਵੋਟ ਦਿੰਦੇ ਹਨ
ਕਈ ਲੋਕਾਂ ਦਾ ਮੰਨਣਾ ਹੈ ਕਿ ਬਿਹਾਰ ਵਿੱਚ ਆਰਜੇਡੀ, ਮੁਸਲਮਾਨ ਅਤੇ ਯਾਦਵ ਵੋਟਰਾਂ ਦੇ ਦਮ 'ਤੇ ਚੋਣਾਂ ਜਿੱਤੀਆਂ ਜਾਂਦੀਆਂ ਹਨ।
ਬਿਹਾਰ ਵਿੱਚ ਮੁਸਲਮਾਨ ਅਤੇ ਯਾਦਵ ਵੋਟਰਾਂ ਯਾਨਿ ਮਾਏ ਫੈਕਟਰ ਨੇ 1990 ਤੋਂ 2010 ਦੇ ਤਿੰਨ ਦਹਾਕਿਆਂ ਤੱਕ ਹਮੇਸ਼ਾਂ ਲਾਲੂ ਪ੍ਰਸਾਦ ਯਾਦਵ ਜਾਂ ਆਰਜੇਡੀ ਨੂੰ ਵੋਟ ਦਿੱਤਾ। ਪਰ ਮੌਜੂਦਾ ਰਾਜਨੀਤਕ ਮਾਹੌਲ ਵਿੱਚ ਮਿੱਥ ਹੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਆਰਜੇਡੀ ਗਠਜੋੜ ਨਾਲ ਮਾਏ ਵੋਟਰਾਂ ਦਾ ਸਮਰਥਨ ਛੁੱਟਿਆ ਹੈ ਅਤੇ ਇਹ ਸਾਫ਼ ਨਜ਼ਰ ਵੀ ਆਉਂਦਾ ਹੈ। ਯਾਦਵਾਂ ਦਾ ਇੱਕ ਵਰਗ ਆਰਜੇਡੀ ਤੋਂ ਵੱਖ ਹੋ ਗਿਆ ਹੈ ਅਤੇ ਕੁਝ ਹੱਦ ਤੱਕ ਮੁਸਲਮਾਨ ਵੋਟਰ ਵੀ ਵੰਡੇ ਹੋਏ ਹਨ।
ਵੰਡੇ ਹੋਈਆਂ ਯਾਦਵ ਵੋਟਰਾਂ ਦਾ ਤਿੰਨ ਗੱਲਾਂ ਤੋਂ ਮੁਲੰਕਣ ਕੀਤਾ ਜਾ ਸਕਦਾ ਹੈ, ਚੋਣਾਵੀਂ ਸਾਲ, ਚੋਣਾਂ ਦੀ ਸੁਭਾਅ, ਵੋਟਰਾਂ ਦੀ ਉਮਰ-ਆਰਥਿਕ ਖੁਸ਼ਹਾਲੀ।
ਲੋਕਨੀਤੀ-ਸੀਐੱਸਡੀਐੱਸ ਦੇ ਅਧਿਆਨ ਮੁਤਾਬਕ 1990 ਦੇ ਸ਼ੁਰੂਆਤੀ ਅਤੇ ਮੱਧ ਤੱਕ ਯਾਦਵ ਤੇ ਮੁਸਲਮਾਨ ਲਾਲੂ ਯਾਦਵ ਦੀ ਆਗਵਾਈ ਵਾਲੀ ਆਰਜੇਡੀ ਦੇ ਨਾਲ ਸਨ।
ਉਦੋਂ ਮਾਏ ਵੋਟਰਾਂ ਦਾ ਕਰੀਬ 75 ਫੀਸਦ ਵੋਟ ਆਰਜੇਡੀ ਗਠਜੋੜ ਨੂੰ ਮਿਲਦਾ ਸੀ।
ਇਸ ਤੋਂ ਬਾਅਦ, ਖ਼ਾਸ ਕਰਕੇ ਲਾਲੂ ਪ੍ਰਸਾਦ ਯਾਦਵ ਦੇ ਜੇਲ੍ਹ ਜਾਣ ਤੋਂ ਬਾਅਦ ਤੋਂ ਆਰਜੇਡੀ ਦੇ ਪੱਖ ਵਿੱਚ ਯਾਦਵਾਂ ਦਾ ਸਮਰਥਨ ਘਟ ਹੁੰਦਾ ਗਿਆ। ਆਰਜੇਡੀ ਗਠਜੋੜ ਨੂੰ ਹੁਣ ਯਾਦਵ ਵੋਟਰਾਂ ਦਾ 60 ਫੀਸਦ ਸਮਰਥਨ ਵੀ ਨਹੀਂ ਮਿਲਦਾ।
ਚੋਣਾਂ ਵਿਧਾਨ ਸਭਾ ਦੀਆਂ ਹਨ ਜਾਂ ਲੋਕ ਸਭਾ ਦੀਆਂ, ਇਸ 'ਤੇ ਵੀ ਯਾਦਵ ਵੋਟਰਾਂ ਦਾ ਰੁਖ਼ ਨਿਰਭਰ ਕਰ ਰਿਹਾ ਹੈ।
ਯਾਦਵ ਵੋਟਰ 1990 ਦੀ ਸ਼ੁਰੂਆਤ ਤੋਂ ਮੱਧ ਤੱਕ ਲਾਲੂ ਪ੍ਰਸਾਦ ਦੇ ਸਮਰਥਨ ਵਿੱਚ ਸਨ, ਭਾਵੇਂ ਉਹ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ।
ਪਰ ਹੁਣ ਆਰਜੇਡੀ ਗਠਜੋੜ ਧਰੁਵੀਕਰਨ ਦੇ ਪੱਖ ਵਿੱਚ ਯਾਦਵਾਂ ਵਿੱਚ ਤੇਜ਼ ਧਰੁਵੀਕਰਨ ਕੇਵਲ ਵਿਧਾਨ ਸਭਾ ਦੌਰਾਨ ਹੀ ਨਜ਼ਰ ਆਉਂਦਾ ਹੈ, ਲੋਕ ਸਭਾ ਚੋਣਾਂ ਦੌਰਾਨ ਨਹੀਂ।
ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਪ੍ਰਤੀ ਖਿੱਚ ਕਰਕੇ ਯਾਦਵ ਵੋਟਰਾਂ ਦਾ ਵੱਡਾ ਤਬਕਾ ਭਾਜਪਾ ਵੱਲ ਸ਼ਿਫ਼ਟ ਹੋਇਆ ਹੈ।
2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ 69 ਫੀਸਦ ਯਾਦਵ ਵੋਟਰਾਂ ਨੇ ਆਰਜੇਡੀ ਗਠਜੋੜ ਦੇ ਪੱਖ ਵਿੱਚ ਵੋਟ ਦਿੱਤਾ ਸੀ। ਪਰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਡਿੱਗ ਕੇ 45 ਫੀਸਦ ਤੱਕ ਪਹੁੰਚ ਗਿਆ।
ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਯਾਦਵ ਵੋਟਰਾਂ ਦੀ ਪਸੰਦ ਵੱਖ-ਵੱਖ ਹੈ ਅਤੇ ਇਸ ਵਿੱਚ ਅੰਤਰ ਵੀ ਸਪੱਸ਼ਟ ਹੈ। ਇੱਸ ਆਮਦਨੀ ਵਰਗ ਤੋਂ ਆਉਣ ਵਾਲੇ ਯਾਦਵਾਂ ਅਤੇ ਨੌਜਵਾਨ ਪੀੜ੍ਹੀ ਦਾ ਝੁਕਾਅ ਭਾਜਪਾ ਵੱਲ ਹੋਇਆ ਹੈ।
ਏਆਈਐੱਮਆਈਐੱਮ ਦੀ ਮੌਜੂਦਗੀ ਤੋਂ ਆਰਜੇਡੀ ਗਠਜੋੜ ਦੇ ਪੱਖ ਵਿੱਚ ਮੁਸਲਮਾਨ ਵੋਟਰਾਂ ਦੇ ਸਮਰਥਨ ਵਿੱਚ ਵੀ ਕਮੀ ਆਈ ਹੈ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਮੁਸਲਮਾਨ ਵੋਟਰ ਆਰਜੇਡੀ ਗਠਜੋੜ ਦੇ ਪੱਖ ਵਿੱਚ ਕਿਤੇ ਜ਼ਿਆਦਾ ਇਕਜੁੱਟ ਦਿਖਾਈ ਦਿੰਦੇ ਹਨ।
ਭਾਜਪਾ ਅਤੇ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਨ ਤੋਂ ਇਲਾਵਾ ਵੱਡੀ ਹਾਰ ਦਾ ਸ਼ੱਕ ਦਾ ਕਾਰਨ ਲੋਕ ਸਭਾ ਚੋਣਾਂ ਵਿੱਚ ਮੁਸਲਮਾਨ ਆਰਜੇਡੀ ਗਠਜੋੜ ਦੇ ਪੱਖ ਵਿੱਚ ਨਜ਼ਰ ਆਏ।
ਆਰਜੇਡੀ, ਜਨਤਾ ਦਲ (ਯੁਨਾਈਟਡ) ਅਤੇ ਕਾਂਗਰਸ ਦੇ ਵੱਡੇ ਧਰਮ ਨਿਰਪੱਖ ਗਠਜੋੜ ਨੂੰ 2015 ਦੀਆਂ ਚੋਣਾਂ ਵਿੱਚ ਕੇਵਲ 69 ਫੀਸਦ ਮੁਸਲਮਾਨ ਵੋਟਰਾਂ ਦਾ ਸਾਥ ਮਿਲਿਆ ਜਦ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ 89 ਫੀਸਦ ਮੁਸਲਮਾਨਾਂ ਨੇ ਆਰਜੇਡੀ ਗਠਜੋੜ ਨੂੰ ਵੋਟ ਦਿੱਤਾ ਸੀ।
ਮਿੱਥ 3- ਭਾਜਪਾ ਕੇਵਲ ਉੱਚ ਜਾਤੀ ਵਾਲਿਆਂ ਦੀ ਪਾਰਟੀ ਹੈ
1990 ਦੇ ਮੱਧ ਤੱਕ ਸੱਚਾਈ ਇਹੀ ਸੀ ਕਿ ਭਾਜਪਾ ਬਿਹਾਰ ਵਿੱਚ ਕੇਵਲ ਉੱਚ ਜਾਤੀ ਵਾਲਿਆਂ ਦੀ ਪਾਰਟੀ ਸੀ। ਉਸ ਦੋਂ ਬਾਅਦ ਦੀ ਸਥਿਤੀ ਵਿੱਚ ਬਦਲਾਅ ਹੋਇਆ ਹੈ ਅਤੇ ਹੁਣ ਇਹ ਕੇਵਲ ਮਿੱਥ ਬਣ ਕੇ ਰਹਿ ਗਿਆ ਹੈ।
ਹੁਣ ਭਾਜਪਾ ਨੇ ਬਿਹਾਰ ਵਿੱਚ ਉੱਚ ਜਾਤੀ ਦੇ ਸਮਰਥਨ ਨੂੰ ਕਾਇਮ ਰੱਖਦਿਆਂ ਹੋਇਆਂ ਅੱਤ-ਪਿੱਛੜੇ ਵਰਗ, ਖ਼ਾਸ ਕਰਕੇ ਨਿਮਨ ਤਬਕੇ ਵਾਲੇ ਪਿੱਛੜੇ ਅਤੇ ਦਲਿਤਾਂ ਵਿੱਚ ਆਪਣੀ ਮਜ਼ਬੂਤੀ ਕਾਇਮ ਕੀਤੀ ਹੈ।
ਭਾਜਪਾ ਅਤੇ ਸਹਿਯੋਗੀ ਜਨਤਾ ਦਲ ਯੁਨਾਈਟਡ ਨੂੰ ਚੋਣਾਂ ਵਿੱਚ ਲਗਾਤਾਰ 75 ਫੀਸਦ ਤੋਂ ਵੱਧ ਉੱਚ ਜਾਤੀ ਦੀਆਂ ਵੋਟਾਂ ਮਿਲੀਆਂ ਹਨ।
2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਜੇਡੀਯੂ ਦਾ ਗਠਜੋੜ ਨਹੀਂ ਸੀ, ਉਦੋਂ 84 ਫੀਸਦ ਉੱਚ ਜਾਤੀਆਂ ਦੀਆਂ ਵੋਟਾਂ ਭਾਜਪਾ ਨੂੰ ਮਿਲੀਆਂ ਸਨ।
2019 ਦੀਆਂ ਲੋਕਸਭਾ ਚੋਣਾਂ ਵਿੱਚ 79 ਫੀਸਦ ਉੱਚ ਜਾਤੀ ਦੀਆਂ ਵੋਟਾਂ ਭਾਜਪਾ ਗਠਜੋੜ ਨੂੰ ਗਈਆਂ।
ਇਸ ਦੇ ਨਾਲ ਹੀ ਭਾਜਪਾ ਨੇ ਨਿਮਨ ਤਬਕੇ ਵਾਲੇ ਅੱਤ ਪੱਛੜੇ ਵਰਗ (ਓਬੀਸੀ) ਵਿੱਚ ਆਪਣੀ ਮਜ਼ਬੂਤ ਸਥਿਤੀ ਦਰਜ ਕਰਵਾਈ।
2014 ਦੀਆਂ ਲੋਕ ਸਭਾ ਚੋਣਾਂ ਵਿੱਚ 53 ਫੀਸਦ ਨਿਮਨ ਅੱਤ ਪੱਛੜੇ ਵੋਟਰਾਂ ਨੇ ਭਾਜਪਾ ਨੂੰ ਵੋਟ ਦਿੱਤੀ ਸੀ ਜਦ ਕਿ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਇਸ ਸਮੂਹ ਦਾ 88 ਫੀਸਦ ਵੋਟ ਹਾਸਲ ਕਰਨ ਵਿੱਚ ਸਫ਼ਲ ਰਹੀ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਲਿਤਾਂ ਵਿੱਚ ਸਭ ਤੋਂ ਜ਼ਿਆਦਾ ਅਸਰ ਰੱਖਣ ਵਾਲੇ ਦੁਸਾਧ ਵੋਟਰਾਂ ਦਾ 68 ਫੀਸਦ ਭਾਜਪਾ ਗਠਜੋੜ ਨੂੰ ਮਿਲਿਆ ਜੋ 2019 ਦੀਆਂ ਆਮ ਚੋਣਾਂ ਵਿੱਚ 88 ਫੀਸਦ ਪਹੁੰਚ ਗਿਆ।
ਰਾਮਵਿਲਾਸ ਪਾਸਵਾਨ ਦੀ ਐੱਲਜੇਪੀ ਨਾਲ ਭਾਜਪਾ ਦਾ ਗਠਜੋੜ, ਇਸ ਦਾ ਕਾਰਨ ਹੋ ਸਕਦਾ ਹੈ।
ਇਸ ਤੋਂ ਇਲਾਵਾ ਭਾਜਪਾ ਨੇ ਦੂਜੇ ਦਲਿਤ ਵੋਟਰਾਂ ਨੂੰ ਵੀ ਆਪਣੇ ਨਾਲ ਜੋੜਿਆ ਹੈ। 2014 ਦੀਆਂ ਆਮ ਚੋਣਾਂ ਵਿੱਚ 33 ਫੀਸਦ ਦਲਿਤ ਵੋਟਰਾਂ ਨੇ ਐੱਨਡੀਏ ਨੂੰ ਵੋਟ ਦਿੱਤਾ ਸੀ ਜਦ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਸਮਰਥਨ 85 ਫੀਸਦ ਤੱਕ ਪਹੁੰਚ ਗਿਆ।
ਬਿਹਾਰ ਵਿੱਚ ਭਾਜਪਾ ਦਾ ਸੰਗਠਨ ਮਜ਼ਬੂਤ ਹੈ ਅਤੇ ਪਾਰਟੀ ਰਣਨੀਤਕ ਤਿਆਰੀ ਨਾਲ ਚੋਣ ਮੈਦਾਨ ਵਿੱਚ ਉਤਰਦੀ ਹੈ। ਜਿੱਥੇ-ਜਿੱਥੇ ਭਾਜਪਾ ਕਮਜ਼ੋਰ ਹੈ ਉੱਥੇ-ਉੱਥੇ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਦੀ ਰਹੀ ਅਤੇ ਹੌਲੀ-ਹੌਲੀ ਉਸ ਪਾਰਟੀ ਦੇ ਵੋਟਰਾਂ ਵਿੱਚ ਆਪਣਾ ਛਾਪ ਬਣਾ ਲੈਂਦੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਗਾਤਾਰ ਜ਼ਿਆਦਾ ਸੀਟਾਂ 'ਤੇ ਚੋਣਾਂ ਲੜ ਰਹੀ ਹੈ ਅਤੇ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪਾਰਟੀ ਸੂਬੇ ਵਿੱਚ ਆਪਣਾ ਵਿਸਥਾਰ ਕਰ ਰਹੀ ਹੈ।
ਇਹ ਵੀ ਪੜ੍ਹੋ-
ਜੇਡੀਯੂ ਦੇ ਨਾਲ ਗਠਜੋੜ ਵਿੱਚ ਭਾਜਪਾ ਦੀਆਂ ਸੀਟਾਂ 'ਤੇ ਦਾਅਵੇਦਾਰੀ ਵੱਧ ਰਹੀ ਹੈ ਜਦ ਕਿ ਜੇਡੀਯੂ ਦੀ ਘੱਟ ਰਹੀ ਹੈ।
2005 ਅਤੇ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ 102-103 ਸੀਟਾਂ 'ਤੇ ਸੀ ਜਦ ਕਿ 2020 ਵਿੱਚ ਭਾਜਪਾ 121 ਸੀਟਾਂ 'ਤੇ ਚੋਣਾਂ ਲੜ ਰਹੀ ਹੈ।
ਦੂਜੇ ਪਾਸੇ 2005 ਅਤੇ 2010 ਵਿੱਚ ਜੇਡੀਯੂ 138-141 ਸੀਟਾਂ 'ਤੇ ਲੜ ਰਹੀ ਸੀ, 2020 ਵਿੱਚ 122 ਸੀਟਾਂ 'ਤੇ ਉਸ ਦੇ ਉਮੀਦਵਾਰ ਹੋਣਗੇ।
ਮਿੱਥ 5- ਨਿਤੀਸ਼ ਕੁਮਾਰ ਦੀ ਲੋਕਪ੍ਰਿਅਤਾ ਘਟੀ
ਕਈ ਲੋਕਾਂ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਦੀ ਲੋਕਪ੍ਰਿਅਤਾ ਘੱਟ ਹੋਈ ਹੈ ਅਤੇ ਉਨ੍ਹਾਂ ਦਾ ਆਪਣਾ ਵੋਟ ਬੈਂਕ ਵੀ ਕਮਜ਼ੋਰ ਹੋਇਆ ਹੈ ਪਰ ਇਹ ਮਿੱਥ ਹੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਨਿਤੀਸ਼ ਕੁਮਾਰ ਜੇਡੀਯੂ ਹੀ ਨਹੀਂ ਬਲਿਕ ਐੱਨਡੀਏ ਦਾ ਵੀ ਚਿਹਰਾ ਰਹੇ ਹਨ
ਬਿਹਾਰ ਵਿੱਚ ਅੱਜ ਵੀ ਨਿਤੀਸ਼ ਕੁਮਾਰ ਹਰਮਨ ਪਸੰਦ ਨੇਤਾ ਹਨ।
ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਦੇਖਦਿਆਂ ਹੋਇਆਂ ਇਹ ਕਹਿਣਾ ਸਹੀ ਹੋਵੇਗਾ ਕਿ ਵਿਭਿੰਨ ਚੋਣਾਂ ਵਿੱਚ ਜਨਤਾ ਦਲ (ਯੁਨਾਈਟਡ) ਨੂੰ ਉਨ੍ਹਾਂ ਦੇ ਚਿਹਰੇ ਕਾਰਨ ਵੋਟ ਮਿਲਦਾ ਹੈ। ਨਿਤੀਸ਼ ਕੁਮਾਰ ਦੇ ਬਿਨਾਂ ਜਨਤਾ ਦਲ (ਯੁਨਾਈਟਡ) ਸ਼ਾਇਦ ਹੀ ਕੋਈ ਚੋਣਾਂ ਜਿੱਤ ਸਕੇ।
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਨਿਤੀਸ਼ ਕੁਮਾਰ ਜੇਡੀਯੂ ਹੀ ਨਹੀਂ ਬਲਿਕ ਐੱਨਡੀਏ ਦਾ ਵੀ ਚਿਹਰਾ ਰਹੇ ਹਨ। ਇਸ ਵਾਰ ਵੀ ਉਹੀ ਚਿਹਰਾ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਨਿਤੀਸ਼ ਕੁਮਾਰ ਹੀ ਐੱਡੀਏ ਦਾ ਚਿਹਰਾ ਹੋਣਗੇ।
ਹਾਲਾਂਕਿ ਨਿਤੀਸ਼ ਕੁਮਾਰ ਦੀ ਆਗਵਾਈ ਦਾ ਵਿਰੋਧ ਕਰਦਿਆਂ ਹੋਇਆਂ ਭਾਜਪਾ ਦੀ ਦੂਜੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਗਠਜੋੜ ਤੋਂ ਵੱਖ ਹੋ ਗਈ ਹੈ।
ਪਰ ਭਾਜਪਾ ਨਿਤੀਸ਼ ਕੁਮਾਰ ਦੇ ਨਾਲ ਹਨ ਤਾਂ ਇਸ ਦਾ ਕਾਰਨ ਉਨ੍ਹਾਂ ਦੀ ਲੋਕਪ੍ਰਿਅਤਾ ਨੇ ਬਿਹਾਰ ਵਿੱਚ ਐੱਡੀਏ ਨੂੰ ਵੋਟ ਦਿਵਾਇਆ ਹੈ।
ਇਹ ਕੇਵਲ ਪਰਸੈਪਸ਼ਨ ਨਹੀਂ ਹੈ, ਲੋਕਨੀਤੀ-ਸੀਐੱਸਡੀਐੱਸ ਦੇ ਸਰਵੇ ਵੀ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਵਿਆਪਕ ਲੋਕਪ੍ਰਿਅਤਾ ਦੀ ਪੁਸ਼ਟੀ ਕਰਦੇ ਹਨ।
ਫਰਵਰੀ, 2005 ਵਿੱਚ ਬਿਹਾਰ ਦੀ 24 ਫੀਸਦ ਜਨਤਾ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਸੀ ਜਦ ਕਿ ਅਕਤੂਬਰ, 2005 ਤੱਕ ਇਹ ਅੰਕੜਾ ਵਧਾ ਕੇ 43 ਫੀਸਦ ਤੱਕ ਪਹੁੰਚ ਗਿਆ ਸੀ।
2010 ਦੇ ਵਿਧਾਨ ਸਭਾ ਚੋਣਾਂ ਦੌਰਾਨ ਇਹ ਵਧਾ ਕੇ 53 ਫੀਸਦ ਹੋ ਗਿਆ ਹੈ। ਇਹ ਉਹੀ ਚੋਣਾਂ ਸਨ ਜਿਸ ਵਿੱਚ ਐੱਨਡੀਏਓ ਗਠਜੋੜ ਨੂੰ ਜ਼ੋਰਦਾਰ ਜਿੱਤ ਮਿਲੀ ਸੀ।
2015 ਵਿੱਚ ਜਦੋਂ ਲਾਲੂ ਅਤੇ ਨਿਤੀਸ਼ ਇਕਜੁੱਟ ਹੋਏ ਤਾਂ ਵੀ ਮਹਾਂਗਠਜੋੜ ਨੇ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ
2015 ਵਿੱਚ ਜਦੋਂ ਲਾਲੂ ਅਤੇ ਨਿਤੀਸ਼ ਇਕਜੁੱਟ ਹੋਏ ਤਾਂ ਵੀ ਮਹਾਂਗਠਜੋੜ ਨੇ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ।
ਵੱਖ-ਵੱਖ ਚੋਣਾਂ ਦੌਰਾਨ ਇਹ ਜ਼ਾਹਿਰ ਹੋਇਆ ਹੈ ਕਿ ਨਿਤੀਸ਼ ਕੁਮਾਰ ਦੀ ਲੋਕਪ੍ਰਿਅਤਾ ਜੇਡੀਯੂ ਅਤੇ ਭਾਜਪਾ ਗਠਜੋੜ ਦੇ ਪੱਖ ਵਿੱਟ ਵੋਟ ਇਕੱਠੀ ਕਰਨ ਵਿੱਚ ਸਫ਼ਲ ਹੋਈ ਹੈ।
ਅਕਤੂਬਰ 2005 ਵਿੱਚ ਐੱਨਡੀਏ ਗਠਜੋੜ ਨੂੰ 37 ਫੀਸਦ ਵੋਟ ਮਿਲੇ, ਜਦ ਕਿ 2010 ਵਿੱਚ 39 ਫੀਸਦ।
ਇਨ੍ਹਾਂ ਚੋਣਾਂ ਵਿੱਚ ਗਠਜੋੜ ਨੂੰ ਮਿਲੀਆਂ ਵੋਟਾਂ ਦੀ ਤੁਲਨਾ ਵਿੱਚ ਨਿਤੀਸ਼ ਕੁਮਾਰ ਦੀ ਲੋਕਪ੍ਰਿਅਤਾ ਕਿਤੇ ਜ਼ਿਆਦਾ ਸੀ।
ਮਿੱਥ 5- ਮਹਾਦਲਿਤ ਹਮੇਸ਼ਾ ਨਿਤੀਸ਼ ਕੁਮਾਰ ਨੂੰ ਵੋਟ ਦਿੰਦੇ ਹਨ
ਮਹਾਦਲਿਤ ਵੱਡੀ ਗਿਣਤੀ ਵਿੱਚ ਨਿਤੀਸ਼ ਕੁਮਾਰ ਨੂੰ ਵੋਟ ਦਿੰਦੇ ਆਏ ਹਨ ਪਰ ਉਹ ਹਮੇਸ਼ਾ ਉਨ੍ਹਾਂ ਨੂੰ ਵੋਟ ਪਾਉਂਦੇ ਹਨ, ਅਜਿਹਾ ਕਹਿਣਾ ਮਿੱਥ ਹੀ ਹੋਵਗਾ।
ਜੇਕਰ ਇਹ ਸੱਚ ਹੁੰਦਾ ਤਾਂ 2015 ਵਿੱਚ ਨਿਤੀਸ਼ ਕੁਮਾਰ-ਲਾਲੂ ਯਾਦਵ ਦੇ ਮਹਾਗਠਜੋੜ ਨੂੰ ਮਹਾਦਲਿਤਾਂ ਦੀਆਂ ਵੋਟਾਂ ਮਿਲਣੀਆਂ ਚਾਹੀਦਾਂ ਸਨ।
ਇਸ ਤੋਂ ਪਹਿਲਾਂ ਚੋਣਾਂ ਵਿੱਚ ਵੀ ਨਿਤੀਸ਼ ਕੁਮਾਰ ਨੂੰ ਮਹਾਦਲਿਤਾਂ ਦੀਆਂ ਵੋਟਾਂ ਜ਼ਿਆਦਾ ਨਹੀਂ ਮਿਲੀਆਂ।
ਪਰ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਾਦਲਿਤਾਂ ਦਾ ਸਮਰਥਨ ਨਿਤੀਸ਼ ਕੁਮਾਰ ਨੂੰ ਮਿਲਿਆ ਸੀ ਅਤੇ ਇਸੇ ਕਾਰਨ ਐੱਡੀਏ ਗਠਜੋੜ ਦੀ ਜਿੱਤ ਹੋਈ ਸੀ।
ਲੋਕਨੀਤੀ-ਸੀਐੱਸਡੀਐੱਸ ਦੇ ਸਰਵੇ ਮੁਤਾਬਕ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ 38 ਫੀਸਦ ਮਹਾਦਲਿਤਾਂ ਨੇ ਐੱਨਡੀਏ ਨੂੰ ਵੋਟ ਦਿੱਤਾ ਸੀ, ਇਸ ਦਾ ਸਿਹਰਾ ਨਿਤੀਸ਼ ਕੁਮਰ ਨੂੰ ਮਿਲਿਆ ਸੀ।
ਪਰ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਇਹ ਵੋਟ, ਮਹਾਗਠਜੋੜ ਨੂੰ ਪੂਰੀ ਤਰ੍ਹਾਂ ਨਹੀਂ ਦਿਵਾ ਸਕੇ। ਕੇਵਲ 24 ਫੀਸਦ ਮਹਾਦਲਿਤਾਂ ਨੇ ਨਿਤੀਸ਼ ਕੁਮਾਰ ਦੇ ਚਿਹਰੇ ਵਾਲੇ ਮਹਾਗਠਜੋੜ ਦੇ ਪੱਖ ਵਿੱਚ ਵੋਟਾਂ ਪਾਈਆਂ ਸਨ।
ਜੇਕਰ ਮਹਾਦਲਿਤ ਵੋਟਰਾਂ 'ਤੇ ਨਿਤੀਸ਼ ਕੁਮਾਰ ਦਾ ਕੰਟ੍ਰੋਲ ਹੁੰਦਾ ਤਾਂ ਮਹਾਗਠਜੋੜ ਨੂੰ ਜ਼ਿਆਦਾ ਵੋਟਾਂ ਮਿਲਣੀਆਂ ਚਾਹੀਦੀਆਂ ਸਨ।
ਲੋਕਨੀਤੀ-ਸੀਐੱਸਡੀਐੱਸ ਦੇ ਸਰਵੇ ਮੁਤਾਬਕ ਮਹਾਦਲਿਤ ਵੋਟਰਾਂ ਦੇ ਇੱਕ ਵੱਡੇ ਤਬਕੇ ਨੇ 2015 ਵਿੱਚ ਐੱਨਡੀਏ ਦੇ ਪੱਖ ਵਿੱਚ ਮਤਦਾਨ ਕੀਤਾ ਸੀ।
ਇਸ ਮੁਲੰਕਣ ਨੇ ਨਿਤੀਸ਼ ਕੁਮਾਰ ਦੇ ਇਸ ਅਕਸ ਨੂੰ ਤੋੜ ਦਿੱਤਾ, ਜਿਸ ਵਿੱਚ ਕਿਹਾ ਜਾਂਦਾ ਸੀ ਕਿ ਨਿਤੀਸ਼ ਕੁਮਾਰ ਮਹਾਦਲਿਤਾਂ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਨੇਤਾ ਹਨ।
2005 ਦੀਆਂ ਫਰਵਰੀ ਅਤੇ ਅਕਤੂਬਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਨਿਤੀਸ਼ ਨੇ ਭਾਜਪਾ ਦੇ ਨਾਲ ਗਠਜੋੜ ਬਣਾ ਲਿਆ ਸੀ ਪਰ ਮਹਾਦਲਿਤਾਂ ਦਾ ਜ਼ਿਆਦਾ ਵੋਟ ਆਰਜੇਡੀ ਗਠਜੋੜ ਨੂੰ ਮਿਲਿਆ ਸੀ।
(ਸੰਜੇ ਕੁਮਾਰ ਸੈਂਟਰ ਫਾਰ ਦਿ ਸਟੱਡੀ ਆਫ ਡਵਲੈਪਮੈਂਟ ਸੁਸਾਈਟੀਜ ਦੇ ਨਿਰਦੇਸ਼ਕ ਹਨ।)
ਇਹ ਵੀ ਪੜ੍ਹੋ:
https://www.youtube.com/watch?v=kp9GavlWbvo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4e0f2fa7-1bbe-4477-b65b-a0112a930bdb','assetType': 'STY','pageCounter': 'punjabi.india.story.54588727.page','title': 'ਬਿਹਾਰ ਚੋਣਾਂ ਨਾਲ ਜੁੜੀਆਂ 5 ਮਿੱਥਾਂ, ਜਾਣੋ ਕੀ ਹੈ ਸੱਚਾਈ','author': 'ਸੰਜੇ ਕੁਮਾਰ, ਨਿਰਦੇਸ਼ਕ ਸੀਐੱਸਡੀਐੱਸ','published': '2020-10-18T08:09:57Z','updated': '2020-10-18T08:09:57Z'});s_bbcws('track','pageView');

ਭਾਰਤੀ ਫੌਜ ਨੇ ਜਿਨ੍ਹਾਂ ਨੂੰ ਬੰਦੀ ਬਣਾਇਆ ਉਹ ਬਾਅਦ ''ਚ ਪਾਕਿਸਤਾਨ ਏਅਰ ਫ਼ੋਰਸ ਦੇ ਚੀਫ਼ ਬਣੇ - ਵਿਵੇਚਨਾ
NEXT STORY