ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੀਨ ਤੇ ਪਾਕਿਸਤਾਨ ਬਾਰੇ ਭਾਰਤੀ ਨੀਤੀ ਦੇ ਮੁਤੱਲਕ ਵਿਵਾਦਿਤ ਬਿਆਨ ਦਿੱਤਾ ਹੈ। ਜੇ ਕੋਵਿਡ ਦੀ ਗੱਲ ਕਰੀਏ ਤਾਂ ਸਪੇਨ ਵਿੱਚ ਹੁਣ ਮੁੜ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।
1. ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਦੇ ਵਿਵਾਦਿਤ ਬੋਲ
ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਮੁਖੀ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕਰ ਲਿਆ ਹੈ ਕਿ ਦੇਸ ਕਦੋਂ ਪਾਕਿਸਤਾਨ ਅਤੇ ਚੀਨ ਨਾਲ ਲੜੇਗਾ।
ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸ਼ੁੱਕਰਵਾਰ ਨੂੰ ਉਨ੍ਹਾਂ ਦੀ ਇਹ ਟਿੱਪਣੀ ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ 'ਤੇ ਤਣਾਅ ਦੌਰਾਨ ਆਈ ਹੈ।
ਸਵਤੰਤਰ ਦੇਵ ਸਿੰਘ ਨੇ ਕਿਹਾ, "ਮੋਦੀ ਜੀ ਨੇ ਤੈਅ ਕੀਤਾ ਹੈ, ਸਬੰਧਤ ਤਰੀਕਾਂ ਤੈਅ ਹਨ, ਕਦੋਂ ਕੀ ਹੋਣਾ ਹੈ ਤੈਅ ਹੈ। 370 ਧਾਰਾ ਕਦੋਂ ਖ਼ਤਮ ਹੋਵੇਗੀ, ਰਾਮ ਮੰਦਿਰ ਦੀ ਉਸਾਰੀ ਕਦੋਂ ਹੋਵੇਗੀ, ਪਾਕਿਸਤਾਨ ਤੇ ਚੀਨ ਨਾਲ ਜੰਗ ਕਦੋਂ ਹੋਣੀ ਹੈ, ਸਭ ਤੈਅ ਹੈ।"
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਸਵਤੰਤਰ ਸਿੰਘ ਦੇ ਇਸ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ:
2. ਸਪੇਨ ਨੇ ਦੇਸ ਭਰ ਵਿੱਚ ਰਾਤ ਦਾ ਕਰਫਿਊ ਲਾਇਆ
ਸਪੇਨ ਨੇ ਕੋਵਿਡ -19 ਦੇ ਮਾਮਲਿਆਂ ਵਿੱਚ ਨਵੇਂ ਵਾਧੇ ਨੂੰ ਰੋਕਣ ਲਈ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਰਾਤ ਨੂੰ ਕਰਫਿਊ ਲਾਗੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਕਿਹਾ ਕਿ ਕਰਫ਼ਿਊ ਐਤਵਾਰ ਰਾਤ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਤਹਿਤ ਸਥਾਨਕ ਅਧਿਕਾਰੀ ਖੇਤਰਾਂ ਵਿਚਾਲੇ ਯਾਤਰਾ 'ਤੇ ਪਾਬੰਦੀ ਲਗਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਸੰਸਦ ਨੂੰ ਕਹਿਣਗੇ ਕਿ ਨਵੇਂ ਨਿਯਮਾਂ ਦੀ ਸ਼ੁਰੂਆਤ 15 ਦਿਨਾਂ ਤੋਂ ਲੈ ਕੇ ਛੇ ਮਹੀਨਿਆਂ ਤੱਕ ਵਧਾਉਣ ਲਈ ਕਰਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=97wsqpO8OkM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b0ab3e5b-dae7-4a04-9243-e4d2829ff138','assetType': 'STY','pageCounter': 'punjabi.india.story.54687580.page','title': 'ਯੂਪੀ ਵਿੱਚ ਭਾਜਪਾ ਦੇ ਮੁਖੀ ਨੇ ਮੋਦੀ ਦੀ ਚੀਨ ਤੇ ਪਾਕ ਬਾਰੇ ਨੀਤੀ ’ਤੇ ‘ਵਿਵਾਦਿਤ’ ਬਿਆਨ ਦਿੱਤਾ-ਅਹਿਮ ਖ਼ਬਰਾਂ','published': '2020-10-26T06:02:11Z','updated': '2020-10-26T06:02:11Z'});s_bbcws('track','pageView');
ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ-SGPC ਪ੍ਰਧਾਨ
NEXT STORY