ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ 'ਤੇ ਹਨ। ਜਾਣਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਤੇ ਕਿੰਨੀ ਕੁ ਤਨਖਾਹ ਮਿਲਦੀ ਹੈ?
ਇਹ ਵੀ ਪੜ੍ਹੋ:
ਅਮਰੀਕੀ ਰਾਸ਼ਟਰਪਤੀ ਦੀ ਤਨਖਾਹ
ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਵਿੱਚ ਦੇਖੀਏ ਤਾਂ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ 800 ਰੁਪਏ ਹੈ। ਇਸ ਦੇ ਨਾਲ ਹੀ ਹੋਰ ਖ਼ਰਚਿਆਂ ਲਈ 50 ਹਜ਼ਾਰ ਅਮਰੀਕੀ ਡਾਲਰ ਵੀ ਦਿੱਤੇ ਜਾਂਦੇ ਹਨ।
ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਵ੍ਹਾਈਟ ਹਾਊਸ
ਅਮਰੀਕੀ ਰਾਸ਼ਟਰਪਤੀ ਦੇ ਭਵਨ ਨੂੰ ਵ੍ਹਾਈਟ ਹਾਊਸ ਕਿਹਾ ਜਾਂਦਾ ਹੈ। ਜਿੱਥੇ ਅਮਰੀਕਾ ਦੇ ਪਹਿਲੇ ਨਾਗਿਰਕ ਅਤੇ ਉਨ੍ਹਾਂ ਦੇ ਪਰਿਵਾਰ ਰਹਾਇਸ਼ ਦੌਰਾਨ ਸਮਾਂ ਗੁਜ਼ਾਰਦੇ ਹਨ।
ਭਾਵੇਂ ਟਰੰਪ ਨੇ ਤਨਖਾਹ ਛੱਡੀ ਪਰ ਉਹ ਵੀ ਹੋਰ ਅਮਰੀਕੀ ਰਾਸ਼ਟਰਪਤੀਆਂ ਵਾਂਗ ਵ੍ਹਾਈਟ ਹਾਊਸ ਵਿੱਚ ਰਹੇ। ਛੇ ਮੰਜ਼ਿਲਾਂ ਵਾਲੇ ਅਲੀਸ਼ਾਲ ਵ੍ਹਾਈਟ ਹਾਊਸ ਵਿੱਚ 132 ਕਮਰੇ ਤੇ 35 ਬਾਥਰੂਮ ਹਨ।
ਇਸਦੀ ਸਾਂਭ ਸੰਭਾਲ ਦਾ ਸਲਾਨਾ ਖ਼ਰਚਾ ਇੱਕ ਕਰੋੜ 27 ਲੱਖ ਡਾਲਰ ਆਉਂਦਾ ਹੈ।
ਵ੍ਹਾਈਟ ਹਾਊਸ ਵਿੱਚ ਘਰੇਲੂ ਕੰਮਕਾਜ ਲਈ ਤਕਰੀਬਨ 100 ਕਰਮਚਾਰੀ ਹਨ। ਜਿਨ੍ਹਾਂ ਵਿੱਚ ਐਗਜ਼ੀਕਿਊਟਿਵ ਖਾਨਸਾਮੇ ਅਤੇ ਪੇਸਟਰੀ ਬਣਾਉਣ ਵਾਲੇ ਖਾਨਸਾਮੇ ਵੀ ਸ਼ਾਮਿਲ ਹਨ।
ਕੈਂਪ ਡੇਵਿਡ
ਕੁਦਰਤ ਦਾ ਅਨੰਦ ਮਾਣਨ ਲਈ ਅਮਰੀਕੀ ਰਾਸ਼ਟਰਪਤੀ ਕੋਲ 200 ਏਕੜ ਵਿੱਚ ਫੈਲਿਆ ਇੱਕ ਖ਼ਾਸ ਫਾਰਮ ਹਾਊਸ- ਕੈਂਪ ਡੇਵਿਡ ਹੈ।
ਕੈਂਪ ਡੇਵਿਡ ਵਿੱਚ ਬਾਸਕਿਟਬਾਲ, ਬਾਲਿੰਗ, ਗੋਲਫ਼ ਖੇਡਣ ਆਦਿ ਦੀਆਂ ਸਹੂਲਤਾਂ ਮੌਜੂਦ ਹਨ।
ਇਹ ਅਮਰੀਕੀ ਰਾਸ਼ਟਰਪਤੀਆਂ ਨੂੰ ਕੁਦਰਤ ਦੇ ਕੋਲ ਰਹਿਣ ਅਤੇ ਕੁਝ ਸ਼ਾਂਤ ਸਮਾਂ ਗੁਜ਼ਾਰਨ ਦਾ ਮੌਕਾ ਦਿੰਦਾ ਹੈ।
ਇੱਥੇ ਵਿਦੇਸ਼ੀ ਰਾਸ਼ਟਰ ਮੁਖੀਆਂ ਨੂੰ ਵੀ ਠਹਿਰਾਇਆ ਜਾਂਦਾ ਹੈ।
ਏਅਰ ਫੋਰਸ-ਵਨ ਅਤੇ ਮਰੀਨ-ਵਨ
ਤਕਨੀਕੀ ਰੂਪ ਵਿੱਚ ਤਾਂ ਜਿਸ ਵੀ ਹਵਾਈ ਜਹਾਜ਼ ਵਿੱਚ ਅਮਰੀਕੀ ਰਾਸ਼ਟਰਪਤੀ ਸਵਾਰ ਹੁੰਦੇ ਹਨ ਉਸ ਨੂੰ ਏਅਰ ਫੋਰਸ-ਵਨ ਹੀ ਕਿਹਾ ਜਾਂਦਾ ਹੈ ਪਰ ਵੀਹਵੀਂ ਸਦੀ ਦੇ ਮੱਧ ਤੋਂ ਇਸ ਮੰਤਵ ਲਈ ਦੋ ਖ਼ਾਸ ਜਹਾਜ਼ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ।
ਇਹ ਵੀ ਪੜ੍ਹੋ:-
ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆਂ ਵਿੱਚ ਕਿਤੇ ਵੀ ਆਉਣ-ਜਾਣ ਲਈ ਅਮਰੀਕੀ ਹਵਾਈ ਫੌਜ ਦੇ ਦੋ ਖ਼ਾਸ ਹਵਾਈ ਜਹਾਜ਼ ਮਿਲਦੇ ਹਨ। ਬੋਇੰਗ 747-200B ਵਰਗ ਇਨ੍ਹਾਂ ਦੋ ਜਹਾਜ਼ਾਂ ਦੇ ਟੇਲ ਕੋਡ ਕ੍ਰਮਵਾਰ 28000 ਅਤੇ 29000 ਹਨ।
ਇਨ੍ਹਾਂ ਦੋਹਾਂ ਵਿੱਚੋਂ ਜਿਸ ਕਿਸੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਸਵਾਰ ਹੋਣ ਉਸ ਨੂੰ ਏਅਰ ਫੋਰਸ-ਵਨ ਕਿਹਾ ਜਾਂਦਾ ਹੈ।
ਏਅਰ ਫੋਰਸ-ਵਨ ਦੀਆਂ ਖ਼ਾਸੀਅਤਾਂ ਵਿੱਚ ਸ਼ਾਮਲ ਹਨ- ਉਡਾਣ ਦੌਰਾਨ ਤੇਲ ਭਰਨ ਦੀ ਸਮਰੱਥਾ, ਅਡਵਾਂਸਡ ਕਮਾਂਡ ਸੈਂਟਰ ਅਤੇ ਐਮਰਜੈਂਸੀ ਓਪਰੇਟਿੰਗ ਥਿਏਟਰ।
ਇਸ ਦੀ ਇੱਕ ਘੰਟੇ ਦੀ ਉਡਾਣ ਉੱਪਰ 1,80,000 ਅਮਰੀਕੀ ਡਾਲਰ ਦਾ ਖ਼ਰਚਾ ਆਉਂਦਾ ਹੈ।
ਦੂਜਾ ਹੈ ਰਾਸ਼ਟਰਪਤੀ ਨੂੰ ਮਿਲਣ ਵਾਲਾ ਖ਼ਾਸ ਮਰੀਨ-ਵਨ ਹੈਲੀਕੌਪਟਰ। ਹੈਲੀਕੌਪਟਰ ਦੇ ਸਫ਼ਰ ਦੌਰਾਨ ਕਿਸੇ ਸੰਭਾਵੀ ਹਮਲੇ ਤੋਂ ਬਚਾਅ ਲਈ ਮਰੀਨ-ਵਨ ਦੇ ਨਾਲ ਉਹੋ-ਜਿਹੇ ਹੀ ਚਾਰ ਹੋਰ ਹੈਲੀਕੌਪਰ ਜਿਨ੍ਹਾਂ ਨੂੰ ਡਿਕੌਇ ਕਿਹਾ ਜਾਂਦਾ ਹੈ ਉਡਾਣ ਭਰਦੇ ਹਨ।
ਇਨ੍ਹਾਂ ਡਿਕੌਇ ਹੈਲੀਕੌਪਟਰਾਂ ਵਿੱਚ ਮਿਜ਼ਾਈਲ ਡਿਫ਼ੈਂਸ ਪ੍ਰਣਾਲੀ ਵੀ ਲੱਗੀ ਹੁੰਦੀ ਹੈ।
'ਦਾ ਬੀਸਟ' ਗੱਡੀ
ਰਾਸ਼ਟਰਪਤੀ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦੀ ਖ਼ਾਸ ਲਿਮੋਜ਼ੀਨ ਉਨ੍ਹਾਂ ਦੇ ਨਾਲ ਜਾਂਦੀ ਹੈ
'ਦਾ ਬੀਸਟ' ਅਮਰੀਕੀ ਰਾਸ਼ਟਰਪਤੀ ਲਈ ਖ਼ਾਸ ਤੌਰ 'ਤੇ ਤਿਆਰ ਕੀਤੀ ਗਈ ਇੱਕ ਲੀਮੋਜ਼ਿਨ ਗੱਡੀ ਹੈ। ਇਹ ਪੂਰੀ ਤਰ੍ਹਾਂ ਹਥਿਆਰਬੰਦ ਹੈ। ਇਸ ਵਿੱਚ ਹਨੇਰੇ ਵਿੱਚ ਦੇਖਣ ਲਈ ਨਾਈਟ ਵਿਜ਼ਨ ਕੈਮਰੇ ਵੀ ਮੌਜੂਦ ਹਨ। ਰਾਸ਼ਟਰਪਤੀ ਨੂੰ ਰਸਾਇਣਕ ਹਥਿਆਰਾਂ ਤੋਂ ਸੁਰੱਖਿਆ ਵੀ ਦਿੰਦੀ ਹੈ।
ਕਾਰਜਕਾਲ ਖ਼ਤਮ ਹੋਣ ਤੋਂ ਬਾਅਦ
ਜਦੋਂ ਰਾਸ਼ਟਰਤੀ ਦਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਉਨ੍ਹਾਂ ਨੂੰ ਸਲਾਨਾ ਦੋ ਲੱਖ 37 ਹਜ਼ਾਰ ਅਮਰੀਕੀ ਡਾਲਰ ਪੈਨਸ਼ਨ ਤਾਂ ਮਿਲਦੀ ਹੀ ਹੈ ਨਾਲ ਹੀ ਸਟਾਫ਼ ਲਈ ਵੀ ਸਲਾਨਾ 96,000 ਡਾਲਰ ਮਿਲਦੇ ਹਨ।
ਉਮਰ ਭਰ ਲਈ ਨਿੱਜੀ ਸੁਰੱਖਿਆ ਵੱਖਰੀ ਮਿਲਦੀ ਹੈ।
ਇਹ ਵੀ ਪੜ੍ਹੋ:
https://www.youtube.com/watch?v=Cdj3c01n0tM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd8cae60c-a4e6-4c7d-bbbd-704f44af17a2','assetType': 'STY','pageCounter': 'punjabi.international.story.54806575.page','title': 'ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ','published': '2020-11-06T13:47:01Z','updated': '2020-11-06T13:47:01Z'});s_bbcws('track','pageView');

ਕੀ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ
NEXT STORY