ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਕੁਝ 'ਸ਼ਰਾਰਤੀ ਅਨਸਰਾਂ' ਵੱਲੋਂ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਗਾਂਧੀ ਦੇ ਬੁੱਤ ਦੇ ਮੂੰਹ ਨੂੰ 'ਖ਼ਾਲਿਸਤਾਨੀ ਝੰਡੇ' ਨਾਲ ਢਕਿਆ ਗਿਆ।
ਏਜੰਸੀ ਮੁਤਾਬਕ ਮੁਜ਼ਾਹਰਾਕਾਰੀ ਭਾਰਤ ਸਰਕਾਰ ਵਲੋਂ ਅਮਲ ਵਿੱਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਖ਼ਬਰ ਏਜੰਸੀ ਨੇ ਉੱਥੇ ਮੌਜੂਦ ਪ੍ਰਬੰਧਕਾਂ ਵਿੱਚੋਂ ਇੱਕ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਮੁਜ਼ਾਹਰਾਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, "ਧਰਤੀ ਉੱਪਰ ਹਰੇਕ ਨੂੰ ਆਪਣੇ ਹਿਸਾਬ ਨਾਲ ਚੱਲਣ ਦਾ ਹੱਕ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਤੁਸੀਂ ਕਿਵੇਂ ਦਿਸਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ ਜਾਂ ਤੁਸੀਂ ਕਿਸ ਨੂੰ ਮੰਨਦੇ ਹੋ।"
"ਜੇ ਭਾਰਤੀ ਮੀਡੀਆ ਤੇ ਸਰਕਾਰ ਲੋਕਾਂ ਨੂੰ ਖ਼ਾਲਿਸਤਾਨੀ ਕਹਿਣਾ ਚਾਹੁੰਦੀ ਹੈ ਤਾਂ ਉਹ ਅਜਿਹਾ ਲੰਬੇ ਸਮੇਂ ਤੋਂ ਕਰ ਰਹੀ ਹੈ।"
"ਜੇ ਲੋਕ ਕਿਸੇ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਉਸ ਸੂਬੇ ਨੂੰ ਬਹੁਤ ਪਿਆਰ ਕਰਦੇ ਹਨ। ਅਮਰੀਕਾ ਵਿੱਚ ਟੈਕਸ ਅਤੇ ਨਿਊਯਾਰਕ ਦੇ ਲੋਕ ਬਿਲਕੁਲ ਵੱਖਰਾ ਸੋਚਦੇ ਹਨ। ਟੈਕਸਸ ਹਮੇਸ਼ਾ ਵੱਖ ਹੋਣ ਦੀ ਗੱਲ ਕਰਦਾ ਹੈ ਕੀ ਅਮਰੀਕਾ ਉੱਥੇ ਫ਼ੌਜ ਚਾੜ੍ਹ ਦਿੰਦਾ ਹੈ। ਨਹੀਂ, ਕਿਉਂਕਿ ਉਨ੍ਹਾਂ ਦਾ ਅਜਿਹਾ ਕਹਿਣ ਦਾ ਹੱਕ ਹੈ।"
"ਭਾਰਤੀ ਸੁਪਰੀਮ ਕੋਰਟ ਨੇ ਉਨ੍ਹਾਂ ਦਾ ਜੋ ਉਹ ਕਹਿਣਾ ਚਾਹੁੰਦੇ ਹਨ ਕਹਿਣ ਦਾ ਹੱਕ ਕਾਇਮ ਰੱਖਿਆ ਹੈ। ਇਸ ਲਈ ਇੱਥੇ ਇਸ ਵਿੱਚ ਲੱਗੇ ਹੋਣਾ ਬੁਰਾ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਲੋਕ ਕਹਿਣਾ ਚਾਹੁਣਗੇ।"
ਮੇਰੇ ਲਈ ਇੱਕ ਹੋਰ ਅਜਿਹਾ ਸਮੂਹ ਹੈ ਜੋ ਕਿਸਾਨਾਂ ਦੀ ਹਮਾਇਤ ਕਰ ਰਿਹਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਪਰ ਤੁਸੀਂ ਕਿਸਾਨਾਂ ਦੀ ਹਮਾਇਤ ਕਰ ਰਹੇ ਹੋ।"
"ਇਸ ਦਾ ਦੂਜਾ ਪੱਖ ਇਹ ਹੈ ਕਿ ਖ਼ਾਲਿਸਤਾਨ ਆਉਂਦਾ ਕਿੱਥੋਂ ਹੈ? ਭਾਰਤ ਦੇ ਮੌਜੂਦਾ ਪੱਖਾਂ ਵਿੱਚ ਪਿਛਲੇ 30-35 ਸਾਲਾਂ ਦੌਰਾਨ ਤੁਸੀਂ ਇਸ ਐਕਟਿਵਿਜ਼ਮ ਨੂੰ ਵਧਦੇ ਦੇਖਿਆ ਹੈ। ਭਾਰਤ ਆਪਣੀ ਸਰਕਾਰ ਨੂੰ ਇਹ ਸਵਾਲ ਕਿਉਂ ਨਹੀਂ ਕਰਦਾ ਕਿ ਇਹ ਕਿਉਂ ਹੈ?"
"ਜਦੋਂ ਅਮਰੀਕਾ ਵਿੱਚ ਕੋਈ ਵੱਖ ਹੋਣ ਦੀ ਜਾਂ ਸਰਕਾਰ ਵਿਰੋਧੀ ਗੱਲ ਕਰਦਾ ਹੈ ਤਾਂ ਅਸੀਂ ਸਰਕਾਰ ਨੂੰ ਪੁਛਦੇ ਹਾਂ, ਕਿਉਂ?"
ਬੁੱਤ ਨਾਲ ਛੇੜਛਾੜ ਬਾਰੇ ਉਨ੍ਹਾਂ ਨੇ ਦੱਸਿਆ, ਪੂਰੇ ਅਮਰੀਕਾ ਵਿੱਚ ਕਨਫੈਡਰੇਟ ਬੁੱਤਾਂ ਨੂੰ ਵੈਂਡਲਾਈਜ਼ ਕੀਤਾ ਗਿਆ ਤੇ ਹੁਣ ਉਨ੍ਹਾਂ ਨੂੰ ਹਟਾ ਲਿਆ ਗਿਆ ਹੈ। ਲੋਕ ਖੜ੍ਹੇ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਤੀਤ ਦੇ ਅਜਿਹੇ ਲੋਕਾਂ ਦੇ ਵਰਗ ਤੇ ਇਤਬਾਰ ਨਹੀਂ ਕਰਦੇ ਹਾਂ ਜੋ ਬਲਾਤਕਾਰੀ ਸਨ, ਗੁਲਾਮਾਂ ਦੇ ਮਾਲਕ ਸਨ ਜਾਂ ਗੁਲਾਮੀ ਪ੍ਰਤੀ ਕੰਪਲੇਸੈਂਟ ਸਨ।"
ਗਾਂਧੀ ਬਾਰੇ ਉਨ੍ਹਾਂ ਨੇ ਕਿਹਾ,"ਤੁਸੀਂ ਗਾਂਧੀ ਦੀਆਂ ਲਿਖਤਾਂ ਦੇਖੋ ਅਤੇ ਜਦੋਂ ਉਹ ਦੱਖਣੀ ਅਫ਼ਰੀਕਾ ਵਿੱਚ ਰਹੇ ਸਨ ਉਸ ਸਮੇਂ ਦੀਆਂ ਰਿਪੋਰਟਾਂ ਦੇਖੋ। ਉਨ੍ਹਾਂ ਨੇ ਅਸਲ ਵਿੱਚ ਬ੍ਰਿਟਸ਼ਰ ਬਸਤੀਵਾਦੀਆਂ ਕੋਲ ਸਿਆਹਫ਼ਾਮਾਂ ਨਾਲ ਘਟੀਆ ਵਿਹਾਰ ਕਰਨ ਦੀ ਵਕਾਲਤ ਕੀਤੀ।"
https://youtu.be/6O1zfezKV58
"ਹਿੰਦੁਸਤਾਨੀਆਂ ਨੇ 1947 ਵਿੱਚ ਗੋਰਿਆਂ ਖ਼ਿਲਾਫ਼ ਇਹੀ ਕੀਤਾ ਸੀ। ਤਾਂ ਜਦੋਂ ਤੁਸੀਂ ਆਪਣੀ ਅਜ਼ਾਦੀ ਲਈ ਕਰੋਂ ਤਾਂ ਬਹੁਤ ਚੰਗਾ ਹੈ। ਜੇ ਤੁਹਾਡੀ ਰਹਿਨੁਮਾਈ ਵਿੱਚ ਕੋਈ ਹੋਰ ਦਬ ਰਿਹਾ ਹੈ ਅਤੇ ਉਹ ਤੁਹਾਡੇ ਖ਼ਿਲਾਫ਼ ਬੋਲੇ ਤਾਂ ਉਹ ਅੱਤਵਾਦੀ ਹੈ। ਇਹ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਸਰਕਾਰਾਂ ਦੀ ਨੀਤੀ ਹੈ।"
“ਅਸੀਂ ਅੱਤਵਾਦੀਆਂ ਨੂੰ ਇਸ ਹਿਸਾਬ ਨਾਲ ਪਰਿਭਾਸ਼ਿਤ ਨਹੀਂ ਕਰਦੇ, ਅਸੀਂ ਉਨ੍ਹਾਂ ਦੇ ਕੰਮਾਂ ਤੋਂ ਪਰਿਭਾਸ਼ਿਤ ਕਰਦੇ ਹਾਂ। ਸਿੱਖਾਂ ਨੇ ਇਤਿਹਾਸ ਵਿੱਚ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਇਸ ਲਈ ਅਸੀਂ ਕਿਸੇ ਵੀ ਤਰ੍ਹਾਂ ਉਸ ਸ਼ਬਦ ਦੀ ਪਰਿਭਾਸ਼ਾ ਮੁਤਾਬਕ ਅੱਤਵਾਦੀ ਨਹੀਂ ਕਹੇ ਜਾ ਸਕਦੇ।”
ਭਾਰਤੀ ਅੰਬੈਸੀ ਦੇ ਬਾਹਰ ਮਹਾਤਮਾ ਗਾਂਧੀ ਮੈਮੋਰੀਅਲ ਪਲਾਜ਼ਾ ਵਿੱਚ ਇਸ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ 16 ਸਤੰਬਰ 2000 ਵਿੱਚ ਅਦਾ ਕੀਤੀ ਗਈ ਸੀ।
ਭਾਰਤੀ ਅੰਬੈਸੀ ਨੇ ਆਪਣੇ ਬਿਆਨ ਵਿੱਚ ਕਿਹਾ-"ਅੰਬੈਸੀ ਮੁਜ਼ਾਹਰਾਕੀਆਂ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਅਮਨ ਅਤੇ ਨਿਆਂ ਦੇ ਸਰਬ ਸਨਮਾਨਤ ਆਇਕਨ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੀ ਹੈ।"
ਇਹ ਵੀ ਪੜ੍ਹੋ:
https://www.youtube.com/watch?v=771e8rCqj80
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6fb229f8-3832-4dd8-9fea-093b5ad1e926','assetType': 'STY','pageCounter': 'punjabi.institutional.story.55291514.page','title': 'ਅਮਰੀਕਾ ਵਿੱਚ ਗਾਂਧੀ ਦੇ ਬੁੱਤ ਦੇ ਮੂੰਹ ’ਤੇ \'ਖ਼ਾਲਿਸਤਾਨੀ ਝੰਡਾ\' ਪਾਇਆ ਗਿਆ','published': '2020-12-13T04:05:46Z','updated': '2020-12-13T04:05:46Z'});s_bbcws('track','pageView');

ਕੋਰੋਨਾਵਾਇਰਸ: ਅਮਰੀਕਾ ਵਿੱਚ ਸੋਮਵਾਰ ਤੋਂ ਸ਼ੁਰੂ ਹੋਵੇਗਾ ਕੋਵਿਡ-19 ਟੀਕਾਕਰਣ -ਪ੍ਰੈੱਸ ਰਿਵੀਊ
NEXT STORY