ਹਰਿਆਣਾ ਦੇ ਕਰਨਾਲ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨ ਮਹਾਂ ਪੰਚਾਇਤ ਦਾ ਵਿਰੋਧ ਕਰਨ ਦਾ ਰਹੇ ਕਿਸਾਨਾਂ ਉੱਥੇ ਹੰਝੂ ਗੈਸ ਦੇ ਗੋਲ਼ੇ ਸੁੱਟੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ।
ਹਰਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਪੁਲਿਸ ਦੇ ਜ਼ਬਰ ਦੌਰਾਨ ਕਿਸਾਨ ਆਪਣੇ ਬਚਾਅ ਲਈ ਖੇਤਾਂ ਵਿਚ ਵੜ ਗਏ ਅਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ।
ਜਿਸ ਥਾਂ ਭਾਜਪਾ ਦੀ ਕਿਸਾਨ ਪੰਚਾਇਤ ਕੀਤੀ ਜਾ ਰਹੀ ਸੀ, ਉਸ ਤੋਂ ਕੁਝ ਦੂਰੀ ਉੱਤੇ ਕਿਸਾਨ ਵੱਡੀ ਗਿਣਤੀ ਵਿਚ ਕਾਲੇ ਝੰਡੇ ਲੈ ਕੇ ਇਕੱਠੇ ਹੋ ਗਏ ਸਨ। ਜਦੋਂ ਕਿਸਾਨਾਂ ਨੇ ਭਾਜਪਾ ਦੇ ਸਮਾਗਮ ਵਾਲੀ ਥਾਂ ਵੱਲ ਵਧਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਜ਼ੋਰ ਜ਼ਬਰ ਦੀ ਵਰਤੋਂ ਕੀਤੀ।
ਇਸੇ ਦੌਰਾਨ ਪੰਜਾਬ ਦੇ ਜਲੰਧਰ ਵਿਚ ਵੀ ਪੰਜਾਬ ਦੀ ਅਮਨ ਸ਼ਾਂਤੀ ਵਿਗੜਣ ਦੀ ਗੱਲ ਕਹਿ ਕੇ ਧਰਨਾ ਦੇਣ ਪਹੁੰਚੇ ਭਾਜਪਾਈਆਂ ਦਾ ਕਿਸਾਨਾਂ ਨੇ ਤਿੱਖਾਂ ਵਿਰੋਧ ਕੀਤਾ।
ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਕਿਸਾਨ ਕਾਲੇ ਝੰਡੇ ਲੈਕੇ ਭਾਜਪਾ, ਮੋਦੀ ਸਰਕਾਰ ਅਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਭਾਜਪਾ ਦੇ ਸਮਾਗਮ ਵੱਲ ਵਧ ਰਹੇ ਹਨ।
ਫਿਲਹਾਲ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਜ਼ਬਰੀ ਰੋਕਿਆ ਹੋਇਆ ਹੈ।
ਇਹ ਵੀ ਪੜ੍ਹੋ:
ਕਿਸਾਨਾਂ ਅਤੇ ਕੇਂਦਰ ਵਿਚਾਲੇ ਸਾਲਸੀਨਹੀਂ -ਜਥੇਦਾਰ
ਅਜਿਹੀਆਂ ਖ਼ਬਰਾਂ ਸਨ ਕਿ ਭਾਜਪਾ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਅੰਦਲੋਨ ਨੂੰ ਸੁਲਝਾਉਣ ਲਈ ਧਾਰਮਿਕ ਸ਼ਖ਼ਸ਼ੀਅਤਾਂ ਕੋਲ ਪਹੁੰਚ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਸ ਸੰਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਾਨਕਸਰ ਸੰਪਰਦਾਇ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ।
ਦਿ ਟ੍ਰਿਬੀਊਨ ਨੇ ਸ਼ਨਿੱਚਰਵਾਰ ਨੂੰ ਭਾਜਪਾ ਦੇ ਕੌਮੀ ਬੁਲਾਰੇ ਕਮਲਜੀਤ ਸੋਈ ਦੇ ਹਵਾਲੇ ਨਾਲ ਲਿਖਿਆ, "ਜਦੋਂ ਗੱਲਬਾਤ ਹਾਂ ਜਾਂ ਨਾਂਹ ਤੋਂ ਅੱਗੇ ਨਹੀਂ ਵਧ ਰਹੀ। ਸਾਨੂੰ ਤੀਜੀ ਧਿਰ ਦੀ ਲੋੜ ਹੈ ਜਿਸ ਉੱਪਰ ਦੋਵਾਂ ਧਿਰਾਂ ਭਰੋਸਾ ਕਰ ਸਕਦੀਆਂ ਹੋਣ। ਭਰੋਸੇ ਦੀ ਕਮੀ ਹੈ ਅਤੇ ਧਾਰਿਮਕ ਸ਼ਖ਼ਸ਼ੀਅਤਾਂ ਇਸ ਖਾਈ ਨੂੰ ਭਰ ਸਕਦੀਆਂ ਹਨ। ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਪਰਕ ਕਰਾਂਗੇ।"
ਇੱਕ ਵੀਡੀਓ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਮਸਲੇ ਨੂੰ ਭਾਰਤ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਆਪਸੀ ਮਸਲਾ ਦੱਸਦਿਆਂ, ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ," ਇਹ ਜਿਹੜਾ ਮਸਲਾ ਹੈ, ਇਹ ਭਾਰਤ ਦੇ ਕਿਸਾਨਾਂ ਦਾ ਸਮਲਾ ਹੈ ਅਤੇ ਕਾਨੂੰਨ ਦੇ ਨਾਲ ਸੰਬੰਧਿਤ ਹੈ ਕਿਉਂਕਿ ਖੇਤੀ ਕਾਨੂੰਨ ਜੋ ਭਾਰਤ ਸਰਕਾਰ ਨੇ ਪਾਸ ਕੀਤੇ ਹਨ ਭਾਰਤ ਦੇ ਕਿਸਾਨ ਉਨ੍ਹਾਂ ਦੀ ਵਿਰੋਧਤਾ ਕਰ ਰਹੇ ਹਨ।"
"ਇਹ ਕੋਈ ਸਿੱਖ ਰਹਿਤ-ਮਰਿਆਦਾ ਨਾਲ ਸੰਬੰਧਿਤ ਜਾਂ ਸਿੱਖ ਧਰਮ ਦਾ ਕੋਈ ਕੌਮੀ ਮਸਲਾ ਨਹੀਂ ਹੈ ਅਤੇ ਨਾਹੀ ਇਹ ਕਿਸੇ ਸਿਧਾਂਤਿਕ ਵਖਰੇਵੇਂ ਨਾਲ ਸੰਬੰਧਿਤ ਹੈ।"
"ਇਸ ਕਰ ਕੇ ਇਸ ਮਸਲੇ ਦਾ ਹੱਲ ਕਿਸਾਨ ਆਗੂਆਂ ਨੇ ਅਤੇ ਕੇਂਦਰ ਸਰਕਾਰ ਨੇ ਆਪਸੀ ਗੱਲਬਾਤ ਰਾਹੀਂ ਹੀ ਕਰਨਾ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿਹਾ,"ਜਿੰਨੀ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ, ਕੇਂਦਰ ਸਰਕਾਰ ਵੱਲੋਂ, ਉਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਸੜਕਾਂ ਦੇ ਉੱਤੇ ਬੈਠਾ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
"ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਵੀ ਕਈ ਵਾਰ ਅਪੀਲਾਂ ਕੀਤੀਆਂ ਗਈਆਂ ਹਨ ਕਿ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ। ਹੁਣ ਵੀ ਸਾਡਾ ਸਹਿਯੋਗ ਰਹੇਗਾ।"
ਸਰਕਾਰ ਨੂੰ ਸੁਮੱਤ ਅਤੇ ਕਿਸਾਨਾਂ ਨੂੰ ਬਲ਼
"ਲੇਕਿਨ ਇਸ ਮਸਲੇ ਦਾ ਹੱਲ ਕਿਸਾਨ ਆਗੂਆਂ ਨੇ ਅਤੇ ਭਾਰਤ ਸਰਕਾਰ ਨੇ ਮਿਲ-ਬੈਠ ਕੇ ਕਰਨਾ ਹੈ। ਜਿੰਨੀ ਜਲਦੀ ਇਸ ਸਮਲੇ ਦਾ ਹੱਲ ਹੋਵੇ ਉਨਾਂ ਹੀ ਬਿਹਤਰ ਹੈ।"
"ਅਕਾਲ ਪੁਰਖ਼ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਸ ਸਮਲੇ ਦਾ ਹੱਲ ਜਲਦੀ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ, ਕੇਂਦਰ ਸਰਕਾਰ ਨੂੰ ਸੁਮੱਤ ਬਖ਼ਸ਼ੇ ਅਤੇ ਕਿਸਾਨ ਜਥੇਬੰਦੀਆਂ ਨੂੰ ਬਲ ਵੀ ਬਖ਼ਸ਼ੇ।"
ਪਹੁੰਚ ਕੀਤੇ ਜਾਣ ਤੇ ਕੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਬਾਰੇ ਵਿਚਾਰ ਕੀਤੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਕੋਈ ਭੂਮਿਕਾ ਨਹੀਂ ਬਣਦੀ ਹੈ।
ਮੇਰੇ ਖ਼ਿਆਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਦੀ ਇਸ ਵਿੱਚ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਧਾਰਮਿਕ ਮਸਲਾ ਜਾਂ ਸਿੱਖਾਂ ਦਾ ਕੌਮੀ ਮਸਲਾ ਨਹੀਂ ਹੈ।"
ਜਥੇਦਾਰ ਨੇ ਕਿਸਾਨਾਂ ਨੂੰ ਅਪੀਲ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ," ਕਿਸਾਨ ਸ਼ਾਂਤੀ ਬਣਾਈ ਰੱਖੋ, ਸੰਜਮ ਜਿਹੜਾ ਹੈ ਬਣਾਈ ਰੱਖੋ ਕਿਉਂਕਿ ਲੋਕਤੰਤਰ ਵਿੱਚ ਸੰਘਰਸ਼ ਜਿਹੜੇ ਜਿੱਤੇ ਜਾਂਦੇ ਨੇ ਉਹ ਸ਼ਾਂਤੀ ਦੇ ਨਾਲ, ਸੰਜਮ ਦੇ ਨਾਲ ਅਤੇ ਸਦਭਾਵਨਾ ਦੇ ਨਾਲ ਜਿੱਤੇ ਜਾਂਦੇ ਨੇ।"
ਸਾਰੀ ਦੁਨੀਆਂ ਉੱਥੇ ਬੈਠੇ ਕਿਸਾਨਾਂ ਨੂੰ ਦੇਖ ਰਹੀ ਹੈ। ਇਸ ਲਈ ਅਜਿਹੀਆਂ ਗੱਲਾਂ-ਬਾਤਾਂ ਆਪਾਂ ਕਰੀਏ ਜਿਸ ਦੇ ਨਾਲ ਆਪਣਾ ਪੌਜ਼ਿਟਿਵ ਰੂਪ ਦੁਨੀਆਂ ਦੇ ਅੱਗੇ ਜਾਵੇ ਜੋ ਕਿ ਜਾ ਵੀ ਰਿਹਾ ਹੈ।ਸਾਨੂੰ ਨੈਗਿਟੀਵਿਟੀ ਤੋਂ ਬਚਣ ਦੀ ਬਹੁਤ ਲੋੜ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=ggds4Q5XDkk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c85721f9-3d02-4821-9d2e-5717ff66d667','assetType': 'STY','pageCounter': 'punjabi.india.story.55607497.page','title': 'ਖੱਟਰ ਦੀ ਕਿਸਾਨ ਪੰਚਾਇਤ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੇ ਗੋਲ਼ੇ ਬਰਸਾਏ','published': '2021-01-10T07:11:28Z','updated': '2021-01-10T07:17:29Z'});s_bbcws('track','pageView');
WhatsApp: ਨਵੀਂ ਪਾਲਿਸੀ ''ਖਤਰੇ ਦੀ ਘੰਟੀ'', ਭਾਰਤ ਵਿੱਚ ਕੋਈ ਕਾਨੂੰਨ ਨਹੀਂ
NEXT STORY