ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਗਣਤੰਤਰ ਦਿਹਾੜੇ ਨੂੰ ਟ੍ਰੈਕਟਰ ਮਾਰਚ ਦੇ ਸੱਦੇ ਤੋਂ ਬਾਅਦ ਕਿਸਾਨਾਂ ਨੇ ਪੰਜਾਬ 'ਚ ਵਲੰਟੀਅਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਹੈ ਤਾਂਕਿ ਵੱਧ ਤੋਂ ਵੱਧ ਲੋਕ ਇਸ ਪਰੇਡ ਦਾ ਦਿੱਲੀ ਜਾ ਕੇ ਹਿੱਸਾ ਬਣ ਸਕਣ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਹੁਣ ਤੱਕ ਹਜ਼ਾਰਾਂ ਵਲੰਟੀਅਰ ਇਸ ਡਰਾਈਵ ਦਾ ਹਿੱਸਾ ਬਣ ਗਏ ਹਨ। ਕਿਸਾਨ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਇਸ ਨਾਲ ਜੋੜ ਰਹੇ ਹਨ।
ਕੀਰਤੀ ਕਿਸਾਨ ਯੂਨੀਅਨ ਦੇ ਵਾਈਸ ਪ੍ਰੈਜ਼ੀਡੇਂਟ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਸ਼ੁਕਰਵਾਰ ਨੂੰ ਇਹ ਡਰਾਈਵ ਸ਼ੁਰੂ ਕੀਤੀ ਸੀ ਜਿਸ ਨੂੰ ਪਿੰਡਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ, "ਸਾਨੂੰ ਉਮੀਦ ਹੈ ਕਿ 26 ਜਨਵਰੀ ਵਾਲੇ ਦਿਨ ਵੱਡੀ ਗਿਣਤੀ 'ਚ ਲੋਕ ਸਾਡੇ ਨਾਲ ਜੁੜਨਗੇ। ਲੱਖਾਂ ਦੀ ਗਿਣਤੀ 'ਚ ਟਰੈਕਰਟਰ ਦਿੱਲੀ 'ਚ ਪਰੇਡ ਕਰਦੇ ਨਜ਼ਰ ਆਉਣਗੇ।"
ਦਿੱਲੀ 'ਚ ਅਮਿਤ ਸ਼ਾਹ ਨੂੰ ਮਿਲਣਗੇ ਖੱਟਰ ਤੇ ਚੌਟਾਲਾ
ਕਰਨਾਲ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ 'ਤੇ ਪਹੁੰਚਣ ਤੋਂ ਪਹਿਲਾਂ ਹੋਈ ਹਿੰਸਕ ਘਟਨਾ ਨੂੰ ਬਾਅਦ ਮਨੋਹਰ ਲਾਲ ਖੱਟਰ ਅਤੇ ਉਪ-ਮੁੱਖਮੰਤਰੀ ਦੁਸ਼ਯੰਤ ਚੌਟਾਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ।
ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, ਕਿਸਾਨ ਅੰਦੋਲਨ ਦੇ ਚਲਦਿਆਂ ਸੂਬੇ ਦੀ ਸਥਿਤੀ ਨੂੰ ਲੈ ਕੇ ਉਹ ਗ੍ਰਹਿ ਮੰਤਰੀ ਨੂੰ ਜਾਣਕਾਰੀ ਦੇਣਗੇ।
ਇਸ ਤੋਂ ਇਲਾਵਾ ਦੁਸ਼ਯੰਤ ਚੌਟਾਲਾ ਨੇ ਆਪਣੇ ਸਾਰੇ ਵਿਧਾਇਕ ਦਿੱਲੀ ਸੱਦੇ ਹਨ। ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੂੰ ਮਿਲਣ ਤੋਂ ਪਹਿਲਾਂ ਦੁਸ਼ਯੰਤ ਆਪਣੇ ਸਾਰੇ ਵਿਧਾਇਕਾਂ ਨਾਲ ਚਰਚਾ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਜਿਸ ਤਰ੍ਹਾਂ ਬੀਜੇਪੀ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਗਠਜੋੜ ਪਾਰਟੀ ਜੇਜੇਪੀ 'ਤੇ ਲੋਕਾਂ ਵੱਲੋਂ ਭਾਜਪਾ ਨੂੰ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਉਸ ਤੋਂ ਬਾਅਦ ਇਹ ਮੀਟਿੰਗ ਕਾਫ਼ੀ ਅਹਿਮ ਹੋ ਸਕਦੀ ਹੈ।
ਇਹ ਵੀ ਪੜ੍ਹੋ
ਹਰਿਆਣਾ, ਹਿਮਾਚਲ ਤੋਂ ਬਾਅਦ ਦਿੱਲੀ 'ਚ ਵੀ ਹੋਈ ਬਰਡ ਫਲੂ ਦੀ ਪੁਸ਼ਟੀ
ਬਰਡ ਫਲੂ ਹੁਣ ਭਾਰਤ ਦੇ ਕਈ ਸੂਬਿਆਂ 'ਚ ਪੈਰ ਪਸਾਰਦਾ ਜਾ ਰਿਹਾ ਹੈ। ਹਰਿਆਣਾ ਅਤੇ ਹਿਮਾਚਲ ਤੋਂ ਬਾਅਦ ਹੁਣ ਦਿੱਲੀ 'ਚ ਵੀ ਇਸ ਦੀ ਪੁਸ਼ਟੀ ਹੋ ਗਈ ਹੈ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਬਰਡ ਫਲੂ ਹੁਣ ਤੱਕ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਿਆ ਹੈ।
ਇਨਾਂ 'ਚ ਹਰਿਆਣਾ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲਾ, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਸ਼ਾਮਲ ਹੈ।
ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਮੰਡੀਆਂ ਜਾਂ ਪੋਲਟਰੀ ਨੂੰ ਬੰਦ ਕਰਨ ਦੀ ਫਿਲਹਾਲ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਅਜੇ ਤੱਕ ਇਸ ਦੇ ਇਨਸਾਨਾਂ 'ਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ।
https://www.youtube.com/watch?v=xWw19z7Edrs
ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਰਵਾਨਾ, ਤਿੰਨ ਟਰੱਕ ਸੀਰਮ ਇੰਸਟੀਚਿਊਟ ਤੋਂ ਏਅਰਪੋਰਟ ਪਹੁੰਚੇ
ਅੱਜ ਤੋਂ ਸੀਰਮ ਇੰਸਟੀਚਿਊਟ ਨੇ ਆਪਣੀ ਕੋਵਿਡ -19 ਵੈਕਸੀਨ 'ਕੋਵਿਸ਼ੀਲਡ' ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 'ਕੋਵਿਸ਼ੀਲਡ' ਟੀਕੇ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਚਿਊਟ ਤੋਂ ਜਾਰੀ ਕੀਤੀ ਗਈ ਹੈ।
ਦਿ ਹਿੰਦੂ ਅਖ਼ਬਾਰ ਮੁਤਾਬਕ, ਇੱਥੋਂ, ਤਿੰਨ ਟਰੱਕਾਂ ਵਿੱਚ ਵੈਕਸੀਨ ਭਰ ਕੇ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਏਅਰਪੋਰਟ ਤੋਂ ਵੈਕਸੀਨ ਦੀ ਖੁਰਾਕ ਪੂਰੇ ਦੇਸ਼ ਵਿੱਚ ਭੇਜੀ ਜਾਵੇਗੀ।
ਦੱਸ ਦੇਇਏ ਕਿ ਦੇਸ਼ ਵਿੱਚ ਵੈਕਸੀਨ ਲਗਾਉਣ ਦਾ ਕੰਮ 16 ਜਨਵਰੀ ਤੋਂ ਸ਼ੁਰੂ ਹੋਵੇਗਾ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਐਸਬੀ ਲੌਜੀਸਟਿਕ ਦੇ ਐੱਮਡੀ ਸੰਦੀਪ ਭੌਸਲੇ ਨੇ ਦੱਸਿਆ ਕਿ ਪੂਣੇ ਇੰਟਰਨੈਸ਼ਨਲ ਏਅਰਪੋਰਟ ਤੋਂ 8 ਫਲਾਈਟਸ ਕੋਵਿਸ਼ੀਲਡ ਵੈਕਸੀਨ ਨੂੰ ਲੈਕੇ ਉਡਾਣ ਭਰਨਗੀਆਂ ਅਤੇ 13 ਵੱਖ-ਵੱਖ ਥਾਵਾਂ 'ਤੇ ਜਾਣਗੀਆ। ਪਹਿਲੀ ਫਲਾਈਟ ਦਿੱਲੀ ਜਾਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=dBCvdolbFEo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7063b769-8567-40c1-8417-8df012c5b76f','assetType': 'STY','pageCounter': 'punjabi.india.story.55628096.page','title': 'ਕਿਸਾਨ ਅੰਦੋਲਨ: 26 ਜਨਵਰੀ ਨੂੰ ਵਿਰੋਧ ਲਈ ਕਿਸਾਨਾਂ ਵੱਲੋਂ ਵਲੰਟੀਅਰ ਇਸ ਤਰ੍ਹਾਂ ਕੀਤੇ ਜਾ ਰਹੇ ਲਾਮਬੰਦ - ਪ੍ਰੈਸ ਰਿਵੀਊ','published': '2021-01-12T03:05:23Z','updated': '2021-01-12T03:05:23Z'});s_bbcws('track','pageView');
ਰੂਪੀ ਕੌਰ: ''84 ਦੇ ਕਤਲੇਆਮ ਦਾ ਦਰਦ, ਰਫਿਊਜੀ ਬਣਨ ਦੀ ਪੀੜਾ ਤੇ ਕਿਸਾਨ ਅੰਦੋਲਨ ਦੀ ਆਵਾਜ਼
NEXT STORY