ਯੂਕੇ ਵਿੱਚ ਸਿੱਖ ਪਾਰੀਲੀਮੈਂਟੇਰੀਅਨ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦਾ ਕੇਂਦਰ ਬਣੇ ਦਿੱਲੀ ਦੇ ਬਾਰਡਰਾਂ 'ਤੇ ਪ੍ਰਸ਼ਾਸਨ ਵੱਲੋਂ ਪਾਣੀ, ਬਿਜਲੀ ਅਤੇ ਇੰਟਰਨੈੱਟ ਬੰਦ ਕੀਤੇ ਜਾਣ ਦਾ ਨੋਟਿਸ ਲਿਆ ਹੈ।
ਉਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਜ਼ਖਮੀ ਹੋਏ ਨੌਜਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ,"ਹਿੰਸਾ ਸਹਿਣ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਤਾਕਤ ਵਿੱਚ ਬੈਠੇ ਲੋਕ ਸ਼ਾਂਤਮਈ ਮੁਜ਼ਾਹਰਾਕਾਰੀਆਂ ਦਾ ਦਮਨ ਕਰਦੇ ਹਨ ਤਾਂ ਇਹ ਸਿਰਫ਼ ਉਨ੍ਹਾਂ ਦੀ ਲਹਿਰ ਨੂੰ ਹੋਰ ਤਕੜਿਆਂ ਹੀ ਕਰਦਾ ਹੈ।
https://twitter.com/TanDhesi/status/1355338012654243842
ਆਪਣੇ ਇੱਕ ਹੋਰ ਟਵੀਟ ਵਿੱਚ ਢੇਸੀ ਨੇ ਕਿਹਾ ਕਿ ਝੂਠੀਆਂ ਖ਼ਬਰਾਂ ਨਾਲ ਨਜਿੱਠਣਾ ਅਹਿਮ ਹੈ ਜੋ ਨਫ਼ਰਤ ਅਤੇ ਫੁੱਟ ਨੂੰ ਵਧਾ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੰਘੂ ਬਾਰਡਰ 'ਤੇ ਫੜੇ ਗਏ ਰਣਜੀਤ ਸਿੰਘ ਬਾਰੇ ਹਿੰਦੀ ਵਿੱਚ ਇੱਕ ਟਵੀਟ , ਜਿਸ ਵਿੱਚ ਘਟਨਾ ਦਾ ਵੇਰਵਾ ਦਿੱਤਾ ਗਿਆ ਸੀ, ਰੀਟਵੀਟ ਕੀਤਾ।
https://twitter.com/TanDhesi/status/1355514568919937025
ਇਹ ਵੀ ਪੜ੍ਹੋ:
ਪੰਜਾਬ ਦੇ ਮੁੱਖ ਸਕੱਤਰ ਨੂੰ ਦੋ ਲੱਖ ਦਾ ਜ਼ੁਰਮਾਨਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਸੁਣਵਾਈਆਂ ਪ੍ਰਤੀ ਅਣਗਹਿਲੀਆਂ ਵਰਤਣਾ ਪੰਜਾਬ ਦੇ ਮੁੱਖ ਸਕੱਤਰ ਨੂੰ ਪੂਰੇ ਦੋ ਲੱਖ ਮਹਿੰਗਾ ਪਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਈ ਕੋਰਟ ਦੇ ਜਸਟਿਸ ਰਾਜਬੀਰ ਸੇਹਰਾਵਤ ਨੇ ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈਜ਼ ਅਤੇ ਗਾਹਕ ਮਾਮਲਿਆਂ ਵਿਭਾਗ ਦੇ ਮੁੱਖ ਸਕੱਤਰ ਨੂੰ ਇਸ ਮਾਮਲੇ ਵਿੱਚ ਜ਼ੁਰਮਾਨਾ ਕੀਤਾ ਹੈ ਜੋ ਕਿ ਉਹ ਜੇਬ੍ਹ ਵਿੱਚੋਂ ਭਰਨਗੇ।
ਅਖ਼ਬਾਰ ਮੁਤਾਬਕ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਇੰਨੇ ਵੱਡੇ ਅਹੁਦੇ ਤੇ ਬਿਰਾਜਮਾਨ ਕਿਸੇ ਆਈਏਐੱਸ ਅਫ਼ਸਰ ਨੂੰ ਇੰਨਾ ਵੱਡਾ ਮਿਸਾਲੀ ਜ਼ੁਰਮਾਨਾ ਕੀਤਾ ਗਿਆ ਹੋਵੇ।
ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਇਸ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਕੇਸ ਦੀ ਸੁਣਾਵਾਈ ਟਾਲੀ ਨਹੀਂ ਜਾਵੇਗੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਜ਼ਰਾਈਲੀ ਦੂਤਾਵਾਸ ਨੇ ਕਿਹਾ,'ਧਮਾਕਾ ਅੱਤਵਾਦੀ ਹਮਲਾ ਸੀ'
ਇਜ਼ਰਾਈਲੀ ਦੂਤਾਵਾਸ ਦੇ ਬਾਹਰ ਸ਼ੁੱਕਰਵਾਰ ਨੂੰ ਜੋ ਧਮਾਕਾ ਹੋਇਆ ਉਸ ਤੋਂ ਇੱਕ ਦਿਨ ਬਾਅਦ ਭਾਰਤ ਵਿੱਚ ਇਜ਼ਰਾਈਲੀ ਸਫ਼ੀਰ ਰੌਨ ਮਲਕਾ ਨੇ ਕਿਹਾ ਕਿ ਇਹ ਮੰਨਣ ਦੇ ਭਰਭੂਰ ਕਾਰਨ ਹਨ ਕਿ ਉਹ ਇੱਕ ਅੱਤਵਾਦੀ ਹਮਲਾ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਇਸ ਤੋਂ ਹੈਰਾਨ ਨਹੀਂ ਹਨ ਕਿਉਂਕਿ ਸੂਹ ਮਿਲਣ ਤੋਂ ਬਾਅਦ ਕੁਝ ਹਫ਼ਤਿਆਂ ਦੌਰਾਨ ਚੌਕਸੀ ਵਧਾ ਦਿੱਤੀ ਗਈ ਸੀ।
ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦਾ 2012 ਵਿੱਚ ਇਜ਼ਰਾਈਲੀ ਡਿਪਲੋਮੈਟਜ਼ ਉੱਪਰ ਹੋਏ ਹਮਲੇ ਨਾਲ ਸਬੰਧ ਦੇਖਣ ਲਈ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=o_jpMfPzvwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a1eeb15b-b473-42d8-9d15-de684b2c9fdb','assetType': 'STY','pageCounter': 'punjabi.india.story.55876005.page','title': 'ਤਨਮਨਜੀਤ ਸਿੰਘ ਨੇ ਢੇਸੀ ਨੇ ਕਿਹਾ, ਜਦੋਂ ਸਰਕਾਰ ਅੰਦੋਲਨ ਦਾ ਦਮਨ ਕਰਦੀ ਹੈ ਤਾਂ ਉਹ ਹੋਰ ਤਕੜਾ ਹੁੰਦਾ ਹੈ- ਪ੍ਰੈੱਸ ਰਿਵਿਊ','published': '2021-01-31T03:46:26Z','updated': '2021-01-31T03:46:26Z'});s_bbcws('track','pageView');

ਕੈਪਟਨ ਨੇ ਕਿਹਾ,''ਮੈਨੂੰ ਚੇਅਰਮੈਨ ਬਣਾਉਂਦੇ ਤਾਂ ਇੱਕ ਦਿਨ ਵਿੱਚ ਕਿਸਾਨੀ ਮਸਲੇ ਦਾ ਹੱਲ ਕੱਢ ਦਿੰਦਾ''-5...
NEXT STORY