ਦੁਬਈ ਦੇ ਸ਼ਾਹੀ ਪਰਿਵਾਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਜਕੁਮਾਰੀ ਲਤੀਫ਼ਾ ਦੀ ਘਰ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ।
ਇਹ ਬਿਆਨ ਬੀਬੀਸੀ ਨੂੰ ਮਿਲੇ ਉਸ ਵੀਡੀਓ ਤੋਂ ਬਾਅਦ ਆਇਆ ਹੈ ਜਿਸ ਵਿੱਚ ਰਾਜਕੁਮਾਰੀ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ।
ਲਤੀਫ਼ਾ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਭਾਰਤ ਦੀ ਸਮੁੰਦਰੀ ਹੱਦ ਵਿੱਚ ਫੜ ਲਿਆ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ।
Click here to see the BBC interactive
ਇਹ ਵੀ ਪੜ੍ਹੋ:
ਸ਼ਾਹੀ ਪਰਿਵਾਰ ਨੇ ਬਿਆਨ ਵਿੱਚ ਕਿਹਾ ਹੈ," ਉਹ ਬਿਹਤਰ ਹੋ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਉਹ ਛੇਤੀ ਹੀ ਸਹੀ ਸਮੇਂ 'ਤੇ ਜਨਤਕ ਜੀਵਨ ਵਿੱਚ ਵਾਪਸੀ ਕਰਨਗੇ।
ਬਾਥਰੂਮ ਵਿੱਚ ਲੁਕ ਕੇ ਰਿਕਾਰਡ ਕੀਤੇ ਗਏ ਇੱਕ ਵੀਡੀਓ ਵਿੱਚ ਰਾਜਕੁਮਾਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਦਖ਼ਲ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਏਜੰਸੀ ਨੇ ਸੰਯੁਕਤ ਅਰਬ ਅਮੀਰਾਤ ਨੂੰ ਕਿਹਾ ਹੈ ਕਿ ਉਹ ਰਾਜਕੁਮਾਰੀ ਦੇ ਜ਼ਿੰਦਾ ਹੋਣ ਦਾ ਸਬੂਤ ਦੇਵੇ।
ਹਾਲਾਂਕਿ ਪਰਿਵਾਰ ਨੇ ਬਿਆਨ ਵਿੱਚ ਕੋਈ ਨਵੀਂ ਵੀਡੀਓ ਜਾਂ ਤਸਵੀਰ ਜਾਰੀ ਨਹੀਂ ਕੀਤੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਜ਼ਿੰਦਾ ਹਨ ਜਾਂ ਉਹ ਕਿਸ ਹਾਲ ਵਿੱਚ ਹਨ।
ਰਾਜਕੁਮਾਰੀ ਲਤੀਫ਼ਾ ਬਾਰੇ ਪਰਿਵਾਰ ਦਾ ਬਿਆਨ ਲੰਡਨ ਵਿੱਚ ਯੂਏਈ ਦੇ ਸਫ਼ਾਰਤਖਾਨੇ ਰਾਹੀਂ ਆਇਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ,"ਸ਼ੇਖ਼ ਲਤੀਫ਼ਾ ਬਾਰੇ ਮੀਡੀਆ ਰਿਪੋਰਟਾਂ ਦੇ ਜਵਾਬ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਭਲਾਈ ਲਈ ਜੋ ਫਿਕਰ ਜ਼ਾਹਰ ਕੀਤੀ ਜਾ ਰਹੀ ਹੈ ਉਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਹਾਲਾਂਕਿ ਮੀਡੀਆ ਕਵਰੇਜ ਅਸਲੀਅਤ ਨਹੀਂ ਦਿਖਾਉਂਦੀ।"
"ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਰਾਜਕੁਮਾਰੀ ਦੀ ਘਰ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਸਿਹਤ ਵਰਕਰਾਂ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ।"
ਰਾਜਕੁਮਾਰੀ ਲਤੀਫ਼ਾ ਦੇ ਪਿਤਾ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਦੂਮ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਪ੍ਰਮੁੱਖਾਂ ਵਿੱਚੋਂ ਇੱਕ ਹਨ। ਉਹ ਦੁਬਈ ਦੇ ਸ਼ਾਸਕ ਅਤੇ ਯੂਏਈ ਦੇ ਉਪ-ਰਾਸ਼ਟਰਪਤੀ ਹਨ।"
ਰਾਜਕੁਮਾਰੀ ਬਾਰੇ ਹਾਲੇ ਤੱਕ ਜੋ ਪਤਾ ਹੈ
ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸਿਜ਼ ਲਤੀਫ਼ਾ ਅਲ ਮਕਤੂਮ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ 'ਤੇ ਉਨ੍ਹਾਂ ਨੂੰ 'ਬੰਧਕ' ਬਣਾਉਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ।
ਪ੍ਰਿੰਸਿਜ਼ ਲਤੀਫ਼ਾ ਦੀ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲੀ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ 'ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।
ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰ ਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਆਪਣੀ ਸਹੇਲੀ ਟੀਨਾ ਜੁਹੀਐਨਿਨ ਦੇ ਰਾਬਤੇ ਵਿੱਚ ਰਹੇ ਸਨ। ਪਰ ਟੀਨਾ ਕੋਲ ਕਈ ਮਹੀਨਿਆਂ ਤੋਂ ਰਾਜਕੁਮਾਰੀ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ:
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4178069b-99f9-434d-b795-855b1ce3bed5','assetType': 'STY','pageCounter': 'punjabi.international.story.56136150.page','title': 'ਦੁਬਈ ਦੀ ਰਾਜਕੁਮਾਰੀ ਲਤੀਫ਼ਾ ਕਿੱਥੇ ਤੇ ਕਿਵੇਂ ਹਨ, ਸ਼ਾਹੀ ਪਰਿਵਾਰ ਨੇ ਦਿੱਤੀ ਜਾਣਕਾਰੀ','published': '2021-02-20T04:11:11Z','updated': '2021-02-20T04:11:11Z'});s_bbcws('track','pageView');

ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਗਰੇਟਾ ਥਨਬਰਗ ਕੀ ਬੋਲੀ- ਪ੍ਰੈੱਸ ਰਿਵੀਊ
NEXT STORY