ਯੂਐਸ ਕੈਪੀਟਲ ਬਿਲਡਿੰਗ ਉੱਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਧਾ ਦੱਤੀ ਗਈ ਹੈ
ਵਾਸ਼ਿੰਗਟਨ ਦੇ ਯੂਐਸ ਕੈਪੀਟਲ ਬਿਲਡਿੰਗ (ਯੂਐਸ ਪਾਰਲੀਮੈਂਟ ਹਾਊਸ) ਕੰਪਲੈਕਸ 'ਤੇ ਹੋਏ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਹੋਰ ਅਧਿਕਾਰੀ ਜ਼ਖਮੀ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਰ ਨੇ ਸੁਰੱਖਿਆ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੇ ਡਰਾਈਵਰ ਨੇ ਪੁਲਿਸ ਵਾਲਿਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।
ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ
ਹਮਲਾਵਰ ਦੀ ਹੋਈ ਪਛਾਣ
ਸ਼ੱਕੀ ਹਮਲਾਵਰ ਦੀ ਪਛਾਣ 25 ਸਾਲਾ ਨੋਆਹ ਗ੍ਰੀਨ ਵਜੋਂ ਹੋਈ ਹੈ।
ਅਮਰੀਕਾ ਵਿੱਚ ਬੀਬੀਸੀ ਦੀ ਸਹਿਯੋਗੀ ਸੀਬੀਐਸ ਨਿਊਜ਼ ਨੇ ਹਮਲਾਵਰ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਪੁਲਿਸ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਫੌਜ ਨਾਲ ਕੋਈ ਸੰਬੰਧ ਨਜ਼ਰ ਆਉਂਦਾ ਹੈ।
ਇਸ ਦੇ ਨਾਲ ਹੀ ਹਮਲੇ ਵਿੱਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ।
ਪ੍ਰੈਸ ਕਾਨਫਰੰਸ ਵਿੱਚ ਕਾਰਜਕਾਰੀ ਕੈਪੀਟਲ ਪੁਲਿਸ ਮੁਖੀ ਯੋਗਾਨੰਦ ਪਿਟਮੈਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਵਿਲੀਅਮ ਬਿਲੀ ਐਵੰਜ਼ ਹੁਣ ਨਹੀਂ ਰਹੇ।
ਇਹ ਦੱਸਿਆ ਗਿਆ ਹੈ ਕਿ ਐਨੰਜ਼ ਪਿਛਲੇ 18 ਸਾਲਾਂ ਤੋਂ ਕੈਪੀਟਲ ਪੁਲਿਸ ਫੋਰਸ ਵਿੱਚ ਸੇਵਾ ਨਿਭਾਅ ਰਹੇ ਸੀ।
ਚਸ਼ਮਦੀਦਾਂ ਦੇ ਅਨੁਸਾਰ, ਵਾਹਨ ਕੰਸਟੀਚਿਊਸ਼ਨ ਐਵੇਨਿਊ ਦੇ ਐਂਟਰੀ ਪੁਆਇੰਟ 'ਤੇ ਬੈਰੀਕੇਡ ਨਾਲ ਟਕਰਾਇਆ
ਅੱਤਵਾਦੀ ਘਟਨਾ ਨਹੀਂ ਦੱਸੀ ਗਈ
ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਾਸ਼ਿੰਗਟਨ ਡੀਸੀ ਦੇ ਕਾਰਜਕਾਰੀ ਪੁਲਿਸ ਮੁਖੀ ਨੇ ਕਿਹਾ ਕਿ ਇਸ ਹਮਲੇ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਲੱਗਦਾ ਹੈ।
ਸ਼ਹਿਰ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਕਾਰਜਕਾਰੀ ਮੁਖੀ ਨੇ ਕਿਹਾ, "ਭਾਵੇਂ ਇਹ ਹਮਲਾ ਕਾਨੂੰਨ ਵਿਵਸਥਾ ਕਰਨ ਵਾਲੀਆਂ ਸੰਸਥਾਵਾਂ 'ਤੇ ਕੀਤਾ ਗਿਆ ਹੈ ਜਾਂ ਕਿਸੇ ਹੋਰ 'ਤੇ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਬਾਰੇ ਸਭ ਕੁਝ ਪਤਾ ਲਗਾਇਆ ਜਾਵੇ ਅਤੇ ਅਸੀਂ ਇਹ ਕਰਾਂਗੇ।"
ਕੈਪੀਟਲ ਬਿਲਡਿੰਗ ਦੇ ਦੁਆਲੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਚਸ਼ਮਦੀਦਾਂ ਦੇ ਅਨੁਸਾਰ, ਵਾਹਨ ਕੰਸਟੀਚਿਊਸ਼ਨ ਐਵੇਨਿਊ ਦੇ ਐਂਟਰੀ ਪੁਆਇੰਟ 'ਤੇ ਬੈਰੀਕੇਡ ਨਾਲ ਟਕਰਾਇਆ। ਇਹ ਉਹ ਜਗ੍ਹਾ ਹੈ ਜਿੱਥੋਂ ਸੈਨੇਟਰ ਅਤੇ ਉਸਦਾ ਸਟਾਫ ਹਰ ਰੋਜ਼ ਕੈਪੀਟਲ ਬਿਲਡਿੰਗ ਜਾਂਦਾ ਹੈ।
ਹਾਲਾਂਕਿ, ਕਾਂਗਰਸ ਦਾ ਸਦਨ ਅਜੇ ਮੁਲਤਵੀ ਹੈ, ਜਿਸ ਕਾਰਨ ਕੈਪੀਟਲ ਕੰਪਲੈਕਸ ਵਿੱਚ ਅੱਜ ਬਹੁਤ ਸਾਰੇ ਸਿਆਸਤਦਾਨ ਨਹੀਂ ਹਨ।
ਰਾਸ਼ਟਰਪਤੀ ਜੋਅ ਬਾਇਡਨ ਦਿਨ ਵਿੱਚ ਹੀ ਕੈਂਪ ਡੇਵਿਡ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ।
ਹਾਲਾਂਕਿ, ਕੈਪੀਟਲ ਹਿੱਲ ਦੇ ਕੁਝ ਪੱਤਰਕਾਰ, ਵਰਕਰ ਅਤੇ ਕਰਮਚਾਰੀ ਸੰਭਵ ਤੌਰ 'ਤੇ ਕੈਪੀਟਲ ਗਰਾਉਂਡ 'ਤੇ ਮੌਜੂਦ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਰਾਸ਼ਟਰਪਤੀ ਜੋਅ ਬਾਇਡਨ ਦਿਨ ਵਿੱਚ ਹੀ ਕੈਂਪ ਡੇਵਿਡ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ
ਚਸ਼ਮਦੀਦਾਂ ਨੇ ਕੀ ਵੇਖਿਆ
ਸਥਾਨਕ ਸਮੇਂ ਮੁਤਾਬਕ, ਦੁਪਹਿਰ 1 ਵਜੇ ਦੇ ਕਰੀਬ, ਕੈਪੀਟਲ ਪੁਲਿਸ ਦੇ ਅਲਰਟ ਸਿਸਟਮ ਤੋਂ ਸਾਰੇ ਨੇਤਾਵਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਇਮਾਰਤ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਦੂਰ ਹੱਟਣ ਲਈ ਇੱਕ ਈਮੇਲ ਭੇਜਿਆ ਗਿਆ ਸੀ। ਉਨ੍ਹਾਂ ਸਾਰਿਆਂ ਨੂੰ ਬਾਹਰ ਇੱਕ ਸੁਰੱਖਿਅਤ ਜਗ੍ਹਾ 'ਤੇ ਲੁਕਣ ਲਈ ਕਿਹਾ ਗਿਆ ਸੀ।
https://twitter.com/JakeSherman/status/1378033434082344972?s=20
ਘਟਨਾ ਵਾਲੀ ਥਾਂ ਤੋਂ ਆ ਰਹੀ ਫੁਟੇਜ ਵਿੱਚ ਹੈਲੀਕਾਪਟਰ ਨੂੰ ਹਵਾ ਵਿੱਚ ਉੱਡਦੇ ਹੋਏ ਅਤੇ ਦੋ ਲੋਕਾਂ ਨੂੰ ਸਟਰੈਚਰ 'ਤੇ ਐਂਬੂਲੈਂਸ ਵੱਲ ਲਿਜਾਂਦੇ ਹੋਏ ਵੇਖਿਆ ਜਾ ਸਕਦਾ ਹੈ।
ਉਥੇ ਮੌਜੂਦ ਲੋਕਾਂ ਨੂੰ ਇਲਾਕਾ ਖਾਲੀ ਛੱਡਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ 6 ਜਨਵਰੀ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕਾਂ ਦੀ ਦੰਗੇ ਭਰੀ ਭੀੜ ਨੇ ਕੈਪੀਟਲ ਭਵਨ ਵਿੱਚ ਦਾਖਲ ਹੋ ਕੇ ਹੰਗਾਮਾ ਕੀਤਾ ਸੀ।
ਇਹ ਵੀ ਪੜ੍ਹੋ:
https://www.youtube.com/watch?v=A3e6hxjHHfI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '411c3cfb-f441-4842-b693-e47592c76530','assetType': 'STY','pageCounter': 'punjabi.international.story.56622453.page','title': 'ਯੂਐਸ ਕੈਪੀਟਲ ਬਿਲਡਿੰਗ ਉੱਤੇ ਹੋਏ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ','published': '2021-04-03T02:33:39Z','updated': '2021-04-03T02:33:39Z'});s_bbcws('track','pageView');

ਕੇਂਦਰ ਸਰਕਾਰ ਦੀ ਪੰਜਾਬ ਨੂੰ ਚਿੱਠੀ: ''ਬਾਹਰੀ ਮਜ਼ਦੂਰਾਂ ਦਾ ਪੰਜਾਬ ਦੇ ਸਰਹਦੀ ਪਿੰਡਾਂ ''ਚ ਸ਼ੋਸ਼ਣ ਹੋ...
NEXT STORY