Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    MON, JUL 14, 2025

    3:10:37 AM

  • punjab government  s strict action against begging

    ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ,...

  • targeted caso operation by commissionerate police jalandhar

    ਸਬ ਡਿਵਿਜ਼ਨ ਸੈਂਟ੍ਰਲ ਤੇ ਮਾਡਲ ਟਾਊਨ 'ਚ...

  • youth dies after wi fi tower collapses

    ਵਾਈ ਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤ

  • girl found intoxicated at the gate of government hospital

    ਸਰਕਾਰੀ ਹਸਪਤਾਲ ਦੇ ਗੇਟ 'ਤੇ ਨਸ਼ੇ ਦੀ ਹਾਲਤ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਪ੍ਰਿੰਸ ਫਿਲਿਪ: ਬ੍ਰਿਟੇਨ ਵਿੱਚ ਬਹੁਤ ਸਨਮਾਨਿਤ ਸ਼ਖਸੀਅਤ ਰਹੇ

ਪ੍ਰਿੰਸ ਫਿਲਿਪ: ਬ੍ਰਿਟੇਨ ਵਿੱਚ ਬਹੁਤ ਸਨਮਾਨਿਤ ਸ਼ਖਸੀਅਤ ਰਹੇ

  • Updated: 09 Apr, 2021 06:35 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਐਡਿਨਬਰਾ ਦੇ ਡਿਊਕ ਪ੍ਰਿੰਸ ਫਿਲਿਪ ਨੇ ਇੰਗਲੈਂਡ ਦੀ ਰਾਣੀ ਦੀ ਲਗਾਤਾਰ ਮਜ਼ਬੂਤ ਹਮਾਇਤ ਕਾਰਨ ਚਾਰ-ਚੁਫੇਰਿਓਂ ਸਨਮਾਨ ਹਾਸਿਲ ਕੀਤਾ।

ਇਹ ਇੱਕ ਅਹਿਮ ਤੇ ਔਖੀ ਭੂਮਿਕਾ ਸੀ, ਅਜਿਹੇ ਸ਼ਖਸ ਲਈ ਜੋ ਨੇਵੀ ਅਫ਼ਸਰ ਰਿਹਾ ਹੋਵੇ ਅਤੇ ਉਨ੍ਹਾਂ ਦੀ ਵੱਖੋ ਵੱਖਰੇ ਮੁੱਦਿਆਂ 'ਤੇ ਆਪਣੀ ਵੱਖਰੀ ਰਾਇ ਸੀ।

ਉਨ੍ਹਾਂ ਦੀ ਮਜ਼ਬੂਤ ਸ਼ਖਸੀਅਤ ਹੀ ਸੀ ਕਿ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਅਸਰਦਾਰ ਤਰੀਕੇ ਨਾਲ ਨਿਭਾਈਆਂ ਅਤੇ ਆਪਣੀ ਪਤਨੀ ਨੂੰ ਰਾਣੀ ਦੇ ਅਹੁਦੇ ਲਈ ਭਰਵਾਂ ਸਮਰਥਨ ਦਿੱਤਾ।

ਰਾਜਗੱਦੀ 'ਤੇ ਬੈਠੀ ਮਹਿਲਾ ਦਾ ਪਤੀ ਹੋਣ ਦੇ ਬਾਵਜੂਦ ਪ੍ਰਿੰਸ ਫਿਲਿਪ ਕੋਲ ਕੋਈ ਵੀ ਸੰਵਿਧਾਨਕ ਅਹੁਦਾ ਨਹੀਂ ਸੀ।

ਪਰ ਕੋਈ ਵੀ ਰਾਜਸ਼ਾਹੀ ਦੇ ਨੇੜੇ ਓਨਾ ਨਹੀਂ ਸੀ ਜਿੰਨਾ ਪ੍ਰਿੰਸ ਫਿਲਿਪ ਸਨ।

ਗ੍ਰੀਸ ਦੇ ਪ੍ਰਿੰਸ ਫਿਲਿਪ ਦਾ ਜਨਮ ਕੌਰਫੂ ਦੀਪ ਵਿੱਚ 10 ਜੂਨ 1921 ਨੂੰ ਹੋਇਆ। ਉਨ੍ਹਾਂ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਨ੍ਹਾਂ ਦੀ ਜਨਮ ਮਿਤੀ 28 ਮਈ 1921 ਹੈ, ਕਿਉਂਕਿ ਉਨ੍ਹਾਂ ਸਮਿਆਂ ਵਿੱਚ ਗ੍ਰੀਸ ਨੇ ਗ੍ਰੇਗੋਰੀਅਨ ਕੈਲੰਡਰ ਨਹੀਂ ਅਪਣਾਇਆ ਸੀ।

ਉਨ੍ਹਾਂ ਦੇ ਪਿਤਾ ਗ੍ਰੀਸ ਦੇ ਪ੍ਰਿੰਸ ਐਂਡਰਿਊਜ਼ ਸਨ, ਉਹ ਹੈਲੀਨਜ਼ ਦੇ ਕਿੰਗ ਜੌਰਜ ਪਹਿਲੇ ਦੇ ਪੁੱਤਰ ਸਨ।

ਉਨ੍ਹਾਂ ਦੀ ਮਾਤਾ ਬੈਟਨਬਰਗ ਦੀ ਰਾਜਕੁਮਾਰੀ ਐਲਿਸ ਸਨ। ਐਲਿਸ ਬੈਟਨਬਰਗ ਦੀ ਪ੍ਰਿੰਸ ਲੂਈਸ ਦੀ ਵੱਡੀ ਔਲਾਦ ਸੀ ਅਤੇ ਬਰਮਾ ਦੀ ਅਰਲ ਮਾਊਂਟਬੈਟਨ ਦੀ ਭੈਣ ਸੀ।

ਸਾਲ 1922 ਵਿੱਚ ਤਖ਼ਤਾਪਲਟਣ ਮਗਰੋਂ ਫਿਲਿਪ ਦੇ ਪਿਤਾ ਨੂੰ ਗ੍ਰੀਸ ਤੋਂ ਦੇਸਨਿਕਾਲਾ ਦੇ ਦਿੱਤਾ ਗਿਆ।

ਫਿਲਿਪ ਦੇ ਪਿਤਾ ਦੇ ਚਚੇਰੇ ਭਰਾ ਕਿੰਗ ਜੌਰਜ ਪੰਜਵੇਂ ਨੇ ਬ੍ਰਿਟਿਸ਼ ਜੰਗੀ ਜਹਾਜ਼ ਭੇਜਿਆ ਤਾਂ ਜੋ ਸਾਰੇ ਪਰਿਵਾਰ ਨੂੰ ਫਰਾਂਸ ਲਿਆਂਦਾ ਜਾ ਸਕੇ।

ਉਸ ਛੋਟੇ ਬੱਚੇ ਫਿਲਿਪ ਦੀ ਵਧੇਰੀ ਉਮਰ ਸਮੁੰਦਰੀ ਯਾਤਰਾ ਇੱਕ ਪਾਲਣੇ ਵਿੱਚ ਗੁਜ਼ਰੀ ਜੋ ਸੰਤਰਿਆਂ ਦੇ ਡੱਬੇ ਦਾ ਬਣਿਆ ਸੀ।

ਫਿਲਿਪ
PA Media
ਉਨ੍ਹਾਂ ਦੀ ਮਾਂ ਪ੍ਰਿੰਸਸ ਐਲਿਸ ਰਾਣੀ ਵਿਕਟੋਰੀਆ ਦੀ ਪੜਪੋਤੀ ਸੀ

ਪਰਿਵਾਰ ਵਿੱਚ ਭੈਣਾਂ ਤੋਂ ਛੋਟੇ ਸਨ ਪ੍ਰਿੰਸ ਫਿਲਿਪ ਇਹੀ ਵਜ੍ਹਾ ਸੀ ਕਿ ਉਨ੍ਹਾਂ ਦਾ ਬਚਪਨ ਬੜੇ ਹੀ ਲਾਡ-ਪਿਆਰ ਨਾਲ ਬੀਤੀਆ।

ਪ੍ਰਿੰਸ ਦੀ ਸਿੱਖਿਆ ਫਰਾਂਸ ਵਿੱਚ ਸ਼ੁਰੂ ਹੋਈ, ਪਰ ਸੱਤ ਸਾਲਾਂ ਦੀ ਉਮਰ ਵਿੱਚ ਉਹ ਇੰਗਲੈਂਡ ਵਿੱਚ ਆਪਣੇ ਮਾਊਂਟਬੈਟਨ ਰਿਸ਼ਤੇਦਾਰਾਂ ਕੋਲ ਰਹਿਣ ਆ ਗਏ। ਉੱਥੇ ਉਨ੍ਹਾਂ ਨੇ ਸਕੂਲੀ ਸਿੱਖਿਆ ਸਰੀ ਵਿੱਚ ਪੂਰੀ ਕੀਤੀ।

ਇਸੇ ਦੌਰਾਨ ਉਨ੍ਹਾਂ ਦੀ ਮਾਤਾ ਨੂੰ ਮਾਨਸਿਕ ਬਿਮਾਰੀ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਉਣ ਪਿਆ। ਛੋਟੀ ਉਮਰ ਦੇ ਪ੍ਰਿੰਸ ਫਿਲਿਪ ਦਾ ਆਪਣੀ ਮਾਂ ਨਾਲ ਮੇਲ-ਜੋਲ ਘੱਟ ਗਿਆ।

ਸਾਲ 1933 ਵਿੱਚ ਉਹ ਦੱਖਣੀ ਜਰਮਨੀ ਦੇ ਸ਼ੂਲ ਸ਼ਲੋਸ ਸਲੇਮ ਭੇਜ ਦਿੱਤੇ ਗਏ ਜੋ ਸਿੱਖਿਆ ਮਾਹਿਰ ਕਰਟ ਹਾਨ ਚਲਾਉਂਦੇ ਸਨ।

ਪਰ ਕੁਝ ਹੀ ਮਹੀਨਿਆਂ ਅੰਦਰ ਯਹੂਦੀ ਹੋਣ ਕਾਰਨ ਹਾਨ ਨੂੰ ਨਾਜ਼ੀ ਅੱਤਿਆਚਾਰ ਕਾਰਨ ਉੱਥੋਂ ਭੱਜਣਾ ਪਿਆ।

ਸਮੁੰਦਰੀ ਯਾਤਰਾ ਕਰਨ ਦੀ ਪਰੰਪਰਾ

ਸਕੌਟਲੈਂਡ ਪਹੁੰਚੇ ਹਾਨ ਨੇ ਉੱਥੇ ਗੌਰਡਨਸਟਨ ਸਕੂਲ ਦੀ ਸਥਾਪਨਾ ਕੀਤੀ ਜਿੱਥੇ ਕੁਝ ਸਮੇਂ ਮਗਰੋਂ ਜਰਮਨੀ ਤੋਂ ਪ੍ਰਿੰਸ ਫਿਲਿਪ ਨੂੰ ਬੁਲਾ ਲਿਆ ਗਿਆ।

ਗੌਰਡਨਸਟਨ ਦੇ ਸਪਾਰਟਨ ਸ਼ਾਸਨ ਵਿੱਚ ਆਤਮ ਨਿਰਭਰਤਾ 'ਤੇ ਜ਼ੋਰ ਦਿੱਤਾ ਜਾਂਦਾ ਸੀ। ਇਹ ਮਾਪਿਆਂ ਤੋਂ ਵੱਖ ਹੋਏ ਅੱਲ੍ਹੜ ਉਮਰ ਦੇ ਮੁੰਡੇ ਲਈ ਚੰਗਾ ਮਾਹੌਲ ਸਾਬਤ ਹੋਇਆ।

ਜੰਗੀ ਹਾਲਾਤ ਨੂੰ ਦੇਖਦਿਆਂ ਪ੍ਰਿੰਸ ਫਿਲਿਪ ਨੇ ਫ਼ੌਜ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਉਹ ਸ਼ਾਹੀ ਹਵਾਈ ਫ਼ੌਜ ਜੁਆਇਨ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਮਾਂ ਦੇ ਪਰਿਵਾਰ ਵਿੱਚ ਸਮੁੰਦਰੀ ਯਾਤਰਾ ਦੀ ਪਰੰਪਰਾ ਸੀ। ਇਸ ਲਈ ਉਹ ਬਰਤਾਨੀਆ ਦੇ ਰੌਇਲ ਨਾਵਲ ਕਾਲਜ ਡਾਰਟਮਥ ਵਿੱਚ ਕੈਡੇਟ ਬਣ ਗਏ।

ਉੱਥੇ ਰਹਿੰਦੇ ਹੋਏ ਉਨ੍ਹਾਂ ਨੂੰ ਦੋ ਨੌਜਵਾਨ ਰਾਜਕੁਮਾਰੀਆਂ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ ਸਨ ਐਲਿਜ਼ਾਬੇਥ ਅਤੇ ਮਾਰਗਰੇਟ। ਇਹ ਉਹ ਸਮਾਂ ਸੀ ਜਦੋਂ ਕਿੰਗ ਜੌਰਜ VI (ਛੇਵੇਂ) ਅਤੇ ਕੁਈਨ ਐਲਿਜ਼ਾਬੇਥ ਕਾਲਜ ਦੇ ਦੌਰੇ 'ਤੇ ਸਨ।

ਪ੍ਰਤੱਖਦਰਸ਼ੀਆਂ ਮੁਤਾਬਕ ਪ੍ਰਿੰਸ ਫਿਲਿਪ ਨੇ ਆਪਣੀ ਜ਼ਿੰਮੇਵਾਰੀ ਬੜੇ ਵਧੀਆ ਤਰੀਕੇ ਨਾਲ ਨਿਭਾਈ। ਇਸ ਮੁਲਾਕਾਤ ਨੇ 13 ਸਾਲ ਦੀ ਰਾਜਕੁਮਾਰੀ ਐਲਿਜ਼ਾਬੇਥ ਨੂੰ ਬੇਹੱਦ ਪ੍ਰਭਾਵਿਤ ਕੀਤਾ।

1940 ਵਿੱਚ ਫਿਲਿਪ ਨੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਅਤੇ ਪਹਿਲੇ ਫੌਜੀ ਐਕਸ਼ਨ ਲਈ ਹਿੰਦ ਮਹਾਸਾਗਰ ਵਿੱਚ ਤੈਨਾਤੀ ਹੋਈ।

ਪ੍ਰਿੰਸ ਫਿਲਿਪ
Getty Images
ਫਿਲਿਪ (ਬੈਠੇ ਹੋਏ) ਦਾ ਲੰਬਾ ਸਮਾਂ ਗੋਰਡਨਸਟਾਊਨ 'ਚ ਰਹੇ ਜਿੱਥੇ ਉਨ੍ਹਾਂ ਨੇ ਸ਼ੌਕੀਆ ਤੌਰ 'ਤੇ ਨਾਟਕਾਂ 'ਚ ਹਿੱਸਾ ਲਿਆ

ਉਨ੍ਹਾਂ ਦਾ ਤਬਾਦਲਾ ਮੈਡੀਟੇਰੇਨੀਅਨ ਬੇੜੇ ਦੇ ਜੰਗੀ ਜਹਾਜ਼ ਐੱਚਐੱਮਐੱਸ ਵੇਲੀਐਂਟ 'ਤੇ ਹੋ ਗਿਆ ਜਿੱਥੇ ਉਨ੍ਹਾਂ ਦੀ 1941 ਵਿੱਚ ਬੈਟਲ ਆਫ ਕੇਪ ਮੈਟਾਪਨ ਵਿੱਚ ਕਿਰਦਾਰ ਦੀ ਚਰਚਾ ਕੀਤੀ ਗਈ।

ਜਹਾਜ਼ ਦੀਆਂ ਖੋਜੀ ਲਾਈਟਾਂ ਦੇ ਇੰਚਾਰਜ ਵਜੋਂ ਉਨ੍ਹਾਂ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ।

ਉਨ੍ਹਾਂ ਦੱਸਿਆ, ''ਮੈਂ ਦੇਖਿਆ ਕਿ ਇੱਕ ਹੋਰ ਜਹਾਜ਼ ਨੂੰ ਅੱਗ ਲੱਗੀ ਹੋਈ ਹੈ ਜਿਸ 'ਤੇ 15 ਇੰਚ ਦੇ ਬੰਬ ਦੇ ਸ਼ੈੱਲ ਨਾਲ ਨੇੜਿਓਂ ਹਮਲਾ ਕੀਤਾ ਗਿਆ ਸੀ।''

ਅਕਤੂਬਰ 1942 ਤੱਕ ਉਹ ਰੌਇਲ ਨੇਵੀ ਦੇ ਸਭ ਤੋਂ ਨੌਜਵਾਨ ਲੈਫਟੀਨੈਂਟ ਅਫ਼ਸਰ ਸਨ ਜੋ ਵਿਨਾਸ਼ਕਾਰੀ ਜੰਗੀ ਜਹਾਜ ਐੱਚਐੱਮਐੱਸ ਵਾਲੇਂਸ 'ਤੇ ਤੈਨਾਤ ਸਨ।

ਕੁੜਮਾਈ

ਇਨ੍ਹਾਂ ਸਮਿਆਂ ਦੌਰਾਨ ਉਨ੍ਹਾਂ ਅਤੇ ਰਾਜਕੁਮਾਰੀ ਐਲਿਜ਼ਾਬੇਥ ਵਿਚਾਲੇ ਚਿੱਠੀ-ਪੱਤਰਾਂ ਰਾਹੀਂ ਰਾਬਤਾ ਕਾਇਮ ਸੀ, ਅਤੇ ਉਨ੍ਹਾਂ ਨੂੰ ਕਈ ਸਮਾਗਮਾਂ ਮੌਕੇ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਨੂੰ ਸਮਾਂ ਬਿਤਾਉਣ ਲਈ ਸੱਦਾ ਦਿੱਤਾ ਜਾਂਦਾ ਰਿਹਾ।

ਸਾਲ 1943 'ਚ ਕ੍ਰਿਸਮਸ ਦੇ ਜਸ਼ਨਾਂ ਵੇਲੇ ਦੀ ਗੱਲ ਹੈ, ਜਦੋਂ ਉਹ ਸ਼ਾਹੀ ਪਰਿਵਾਰ ਨੂੰ ਮਿਲਣ ਗਏ ਸੀ। ਰਾਜਕੁਮਾਰੀ ਐਲਿਜ਼ਾਬੇਥ ਨੇ ਆਪਣੇ ਡਰੈਸਿੰਗ ਟੇਬਲ 'ਤੇ ਫਿਲਿਪ ਦੀ ਵਰਦੀ ਵਾਲੀ ਤਸਵੀਰ ਲਗਾਈ ਹੋਈ ਸੀ।

ਸਮਾਂ ਪਾ ਕੇ ਉਨ੍ਹਾਂ ਦਾ ਰਿਸ਼ਤਾ ਹੋਰ ਪ੍ਰਵਾਨ ਚੜ੍ਹਿਆ, ਹਾਲਾਂਕਿ ਇਸ ਰਿਸ਼ਤੇ ਦਾ ਕੁਝ ਲੋਕਾਂ ਵੱਲੋਂ ਪ੍ਰਿੰਸ ਫਿਲਿਪ ਨੂੰ ''ਸਖ਼ਤ ਅਤੇ ਬੁਰੇ ਵਿਵਹਾਰ'' ਵਾਲਾ ਕਹਿ ਕੇ ਵਿਰੋਧ ਕੀਤਾ ਗਿਆ।

ਪਰ ਰਾਜਕੁਮਾਰੀ ਉਨ੍ਹਾਂ ਦੇ ਪਿਆਰ ਵਿੱਚ ਖੁੱਭ ਚੁੱਕੀ ਸੀ, ਸਾਲ 1946 ਦੀਆਂ ਗਰਮੀਆਂ ਵਿੱਚ ਫਿਲਿਪ ਨੇ ਕਿੰਗ ਤੋਂ ਉਨ੍ਹਾਂ ਦੀ ਧੀ ਦਾ ਹੱਥ ਮੰਗ ਲਿਆ।

ਪ੍ਰਿੰਸ ਫਿਲਿਪ
Getty Images
ਫਿਲਿਪ ਦਾ ਨੇਵੀ 'ਚ ਕਾਫ਼ੀ ਚੰਗਾ ਕਰੀਅਰ ਰਿਹਾ

ਦੋਹਾਂ ਦੀ ਕੁੜਮਾਈ ਦੇ ਐਲਾਨ ਤੋਂ ਪਹਿਲਾਂ ਪ੍ਰਿੰਸ ਨੂੰ ਨਵੇਂ ਮੁਲਕ ਦੀ ਨਾਗਰਿਕਤਾ ਦੀ ਲੋੜ ਸੀ। ਉਨ੍ਹਾਂ ਨੂੰ ਗ੍ਰੀਕ ਟਾਈਟਲ ਛੱਡਣਾ ਪਿਆ। ਉਹ ਬ੍ਰਿਟਿਸ਼ ਨਾਗਰਿਕ ਬਣ ਗਏ ਅਤੇ ਆਪਣੀ ਮਾਂ ਦਾ ਅੰਗਰੇਜ਼ੀਕ੍ਰਿਤ ਨਾਮ ਮਾਊਂਟਬੈਟਨ ਅਪਣਾ ਲਿਆ।

ਵਿਆਹ ਤੋਂ ਇੱਕ ਦਿਨ ਪਹਿਲਾਂ ਕਿੰਗ ਜੌਰਜ VI(ਛੇਵੇਂ) ਨੇ ਫਿਲਿਪ ਨੂੰ ਹਿਜ਼ ਰੌਇਲ ਹਾਈਨੈਸ ਦੀ ਉਪਾਧੀ ਦੇ ਦਿੱਤੀ ਅਤੇ ਵਿਆਹ ਵਾਲੀ ਸਵੇਰ ਫਿਲਿਪ ਡਿਊਕ ਆਫ ਐਡਿਨਬਰਾ, ਅਰਲ ਆਫ਼ ਮੇਰਿਓਨੇਥ ਅਤੇ ਬੈਰਨ ਗ੍ਰੀਨਵਿਚ ਬਣ ਗਏ ।

20 ਨਵੰਬਰ 1947 ਨੂੰ ਵੈਸਟਮਿੰਸਟਰ ਐਬੇ ਵਿੱਚ ਵਿਆਹ ਹੋਇਆ। ਵਿੰਸਟਨ ਚਰਚਿਲ ਨੇ ਇਸ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ''ਫਲੈਸ਼ ਆਫ ਕਲਰ'' ਕਹਿ ਸੰਬੋਧਿਤ ਕੀਤਾ।

ਨੌਕਰੀ ਦਾ ਸਮਾਂ ਘਟਾ ਦਿੱਤਾ ਗਿਆ

ਡਿਊਕ ਨੂੰ ਵਿਆਹ ਮਗਰੋਂ ਮਾਲਟਾ ਵਿੱਚ ਤੈਨਾਤ ਕਰ ਦਿੱਤਾ ਗਿਆ ਜਿੱਥੇ ਇਹ ਜੋੜਾ ਕੁਝ ਸਮਾਂ ਬਤੀਤ ਕਰ ਸਕੇ।

ਬਕਿੰਘਮ ਪੈਲੇਸ ਵਿੱਚ 1948 ਵਿੱਚ ਦੋਹਾਂ ਦੇ ਪੁੱਤਰ ਪ੍ਰਿੰਸ ਚਾਰਲਸ ਦਾ ਜਨਮ ਹੋਇਆ ਅਤੇ ਉਸ ਤੋਂ ਬਾਅਦ ਸਾਲ 1950

ਵਿੱਚ ਉਨ੍ਹਾਂ ਦੀ ਧੀ ਪ੍ਰਿੰਸਸ ਐਨੀ ਦਾ ਜਨਮ ਹੋਇਆ।

ਐੱਚਐੱਮਐੱਸ ਜਹਾਜ ਮੈਗਪਾਈ 'ਤੇ ਉਨ੍ਹਾਂ ਦੀ ਤਾਇਨਾਤੀ ਦੀ ਲਾਲਸਾ 2 ਸਤੰਬਰ 1950 ਨੂੰ ਪੂਰੀ ਹੋਈ।

ਪਰ ਉਨ੍ਹਾਂ ਦਾ ਨੇਵੀ ਦਾ ਕਰੀਅਰ ਘਟਣ ਵਾਲਾ ਸੀ। ਜੌਰਜ VI (ਛੇਵੇਂ) ਦੀ ਖ਼ਰਾਬ ਹੁੰਦੀ ਸਿਹਤ ਦਾ ਮਤਲਬ ਸੀ ਕਿ ਉਨ੍ਹਾਂ ਦੀ ਧੀ ਦੇ ਮੋਢੇ 'ਤੇ ਸ਼ਾਹੀ ਜ਼ਿੰਮੇਵਾਰੀਆਂ ਜ਼ਿਆਦਾ ਆ ਗਈਆਂ ਅਤੇ ਉਸਨੂੰ ਆਪਣੇ ਪਤੀ ਦੀ ਮਦਦ ਦੀ ਲੋੜ ਪੈਣੀ ਸੀ।

ਪ੍ਰਿੰਸ ਫਿਲਿਪ
PA Media
ਰਾਜਕੁਮਰੀ ਐਲਿਜ਼ਾਬੇਥ ਨਾਲ ਉਨ੍ਹਾਂ ਦੇ ਵਿਆਹ ਨੂੰ 'ਪੋਸਟ ਵਾਰ ਬ੍ਰਿਟੇਨ ਵਿੱਚ ਰੰਗਾ ਦੀ ਬਹਾਰ' ਵੱਜੋਂ ਦੇਖਿਆ ਗਿਆ

ਫਿਲਿਪ ਨੇ ਰੌਇਲ ਨੇਵੀ ਤੋਂ ਜੁਲਾਈ 1951 ਵਿੱਚ ਛੁੱਟੀ ਲੈ ਲਈ। ਉਸ ਤੋਂ ਬਾਅਦ ਉਹ ਸਰਗਰਮ ਨਹੀਂ ਹੋ ਸਕੇ।

ਕਦੇ ਵੀ ਪਛਤਾਵਾ ਨਾ ਕਰਨ ਵਾਲੇ ਡਿਊਕ ਨੇ ਕਾਫ਼ੀ ਸਾਲ ਬਾਅਦ ਕਿਹਾ ਕਿ ਉਨ੍ਹਾਂ ਨੂੰ ਨੇਵੀ ਛੱਡਣ ਦਾ ਦੁਖ ਹੈ।

ਉਨ੍ਹਾਂ ਦਾ ਸਮਕਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਉਹ ਕਾਬੀਲਿਅਤ ਸੀ ਕਿ ਉਹ ਨੇਵੀ ਦੇ ਮੁਖੀ ਬਣ ਸਕਦੇ ਸੀ।

ਸਾਲ 1952 ਵਿੱਚ ਸ਼ਾਹੀ ਜੋੜਾ ਰਾਸ਼ਟਰਮੰਡਲ ਦੇ ਦੌਰੇ 'ਤੇ ਨਿਕਲਿਆ, ਮੰਤਵ ਸੀ ਉਨ੍ਹਾਂ ਦਾ ਕਿੰਗ ਅਤੇ ਕੁਈਨ ਬਣਨ ਦਾ।

ਵਿਚਾਰਾਂ ਦਾ ਆਧੁਨਿਕੀਕਰਨ

ਫਰਵਰੀ ਦਾ ਮਹੀਨਾ ਸੀ ਸ਼ਾਹੀ ਜੋੜਾ ਕੀਨੀਆ ਵਿੱਚ ਸੀ ਕਿ ਇਸੇ ਵਿਚਾਲੇ ਕਿੰਗ ਦੀ ਮੌਤ ਦੀ ਖ਼ਬਰ ਆਈ।

ਕਿੰਗ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ।

ਇਹ ਜ਼ਿੰਮੇਵਾਰੀ ਪ੍ਰਿੰਸ ਦੇ ਸਿਰ ਆ ਗਈ ਕਿ ਉਹ ਆਪਣੀ ਪਤਨੀ ਨੂੰ ਦੱਸਣ ਕਿ ਅੱਜ ਤੋਂ ਉਹ ਕੁਈਨ ਹੈ।

ਉਨ੍ਹਾਂ ਦੇ ਇੱਕ ਦੋਸਤ ਨੇ ਦੱਸਿਆ ਕਿ ਪ੍ਰਿੰਸ ਫਿਲਿਪ ਇਸ ਤਰ੍ਹਾਂ ਲੱਗ ਰਹੇ ਸਨ ਕਿ ਜਿਵੇਂ ''ਅੱਧੀ ਦੁਨੀਆਂ'' ਦਾ ਭਾਰ ਉਨ੍ਹਾਂ ਦੇ ਸਿਰ 'ਤੇ ਆ ਗਿਆ ਹੈ।

ਪ੍ਰਿੰਸ ਫਿਲਿਪ
Getty Images
ਪ੍ਰਿੰਸ ਫਿਲਿਪ ਨੇ ਰਾਣੀ ਦੀ ਤਾਜਪੋਸ਼ੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਮਨਾਮ ਕੀਤਾ ਸੀ

ਨੇਵੀ ਤੋਂ ਮਹਿਰੂਮ ਹੋਣ ਮਗਰੋਂ ਉਨ੍ਹਾਂ ਨੇ ਨਵੇਂ ਸਿਰੇ ਤੋਂ ਆਪਣੇ ਬਾਰੇ ਸੋਚਣਾ ਪਿਆ। ਐਲਿਜ਼ਾਬੇਥ ਦੇ ਗੱਦੀ ਸਾਂਭਣ ਮਗਰੋਂ ਤਾਂ ਨਵਾਂ ਸਵਾਲ ਖੜ੍ਹਾ ਹੋਣਾ ਹੀ ਸੀ।

ਰਾਜ ਤਿਲਕ ਦਾ ਮੌਕਾ ਆਇਆ, ਸ਼ਾਹੀ ਵਰੰਟ ਮੁਤਾਬਕ ਪ੍ਰਿੰਸ ਫਿਲਿਪ ਨੂੰ ਰਾਣੀ ਤੋਂ ਬਾਅਦ ਹਰ ਮੌਕੇ 'ਤੇ ਪਹਿਲ ਮਿਲੇਗੀ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਦੇ।

ਡਿਊਕ ਕੋਲ ਰਾਜਸ਼ਾਹੀ ਨੂੰ ਆਧੁਨਿਕ ਬਣਾਉਣ ਲਈ ਕਈ ਵਿਚਾਰ ਸੀ। ਹੌਲੀ ਹੌਲੀ ਉਨ੍ਹਾਂ ਨੂੰ ਪੈਲੇਸ ਦੇ ਪੁਰਾਣੇ ਵਿਚਾਰਾਵਾਲੇ ਲੋਕਾਂ ਦੇ ਵਿਰੋਧ ਕਾਰਨ ਮਾਯੂਸੀ ਦਾ ਸਾਹਮਣਾ ਕਰਨਾ ਪਿਆ।

ਕੌੜਾ ਘੁੱਟ

ਉਨ੍ਹਾਂ ਨੇ ਆਪਣੀ ਸਾਰੀ ਊਰਜਾ ਸਰਗਰਮ ਸਮਾਜਿਕ ਜ਼ਿੰਦਗੀ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ। ਉਹ ਅਤੇ ਉਨ੍ਹਾਂ ਦੇ ਮਿੱਤਰ ਮੱਧ ਲੰਡਨ ਦੇ ਸੋਹੋ ਸਥਿਤ ਇੱਕ ਰੈਸਟੋਰੈਂਟ ਵਿੱਚ ਹਰ ਹਫ਼ਤੇ ਮਿਲਣ ਲੱਗੇ।

ਆਨੰਦਮਈ ਮੁਲਾਕਾਤਾਂ ਅਤੇ ਨਾਈਟ ਕਲੱਬਾਂ ਵਿੱਚ ਆਉਣ ਜਾਣ ਦਾ ਸਿਲਸਿਲਾ ਲੱਗਿਆ ਰਿਹਾ। ਅਕਸਰ ਉਹ ਆਪਣੇ ਆਕਰਸ਼ਕ ਸਾਥੀਆਂ ਨਾਲ ਤਸਵੀਰਾਂ 'ਚ ਦਿਖਾਈ ਦਿੱਤੇ।

ਉਹ ਸਿਰਫ਼ ਪਰਿਵਾਰ ਹੀ ਸੀ ਜਿੱਥੇ ਡਿਊਕ ਨੂੰ ਆਪਣਾ ਅਧਿਕਾਰ ਜਮਾਉਣ ਦੀ ਖੁੱਲ੍ਹ ਸੀ, ਹਾਲਾਂਕਿ ਉਨ੍ਹਾਂ ਦੇ ਬੱਚੇ ਕਿਹੜੇ ਨਾਮ ਨਾਲ ਜਾਣੇ ਜਾਣਗੇ ਉਹ ਇਹ ਲੜਾਈ ਵੀ ਹਾਰ ਚੁੱਕੇ ਸੀ।

ਪ੍ਰਿੰਸ ਫਿਲਿਪ
BBC
ਉਨ੍ਹਾਂ ਨੂੰ ਰਾਇਲ ਕੌਨਸਰਟ ਦੇ ਤੌਰ 'ਤੇ ਆਪਣੀ ਜ਼ਿੰਦਗੀ ਨੂੰ ਬਦਲਣਾ ਪਿਆ

ਡਿਊਕ ਦੇ ਪਰਿਵਾਰ ਮਾਊਂਟਬੈਟਨ ਦੀ ਥਾਂ ਕੁਈਨ ਨੇ ਇਹ ਫ਼ੈਸਲਾ ਕੀਤਾ ਕਿ ਪਰਿਵਾਰ ਵਿੰਡਸਰ ਦੇ ਨਾਂ ਨਾਲ ਜਾਣਿਆ ਜਾਵੇਗਾ। ਇਹ ਉਨ੍ਹਾਂ ਲਈ ਕਿਸੇ ਧੱਕੇ ਤੋਂ ਘੱਟ ਨਹੀਂ ਸੀ।

ਆਪਣੇ ਦੋਸਤਾਂ ਨੂੰ ਉਹ ਕਹਿੰਦੇ ਸਨ, ''ਮੈਂ ਇਸ ਮੁਲਕ ਵਿੱਚ ਅਜਿਹਾ ਇਕੱਲਾ ਆਦਮੀ ਹਾਂ ਜੋ ਆਪਣੇ ਬੱਚਿਆਂ ਨੂੰ ਆਪਣਾ ਨਾਂ ਨਹੀਂ ਦੇ ਸਕਦਾ। ਮੇਰੀ ਹਾਲਤ ਇੱਕ ਅਮੀਬੇ ਵਾਂਗ ਹੋ ਗਈ ਹੈ।''

ਪ੍ਰਿੰਸ ਫਿਲਿਪ ਇੱਕ ਪਿਤਾ ਦੇ ਤੌਰ 'ਤੇ ਅਸੰਵੇਦਨਸ਼ੀਲ ਸਨ।

ਪ੍ਰਿੰਸ ਚਾਰਲਸ ਦੀ ਆਤਮ ਕਥਾ ਲਿਖਣ ਵਾਲੇ ਜੋਨਾਥਨ ਡਿੰਬਲਬੀ ਮੁਤਾਬਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਸੁਖਾਵੇਂ ਨਹੀਂ ਸਨ ਅਤੇ ਦੋਹਾਂ ਵਿਚਾਲੇ ਬੇਹੱਦ ਅਸਹਿਮਤੀ ਸੀ।

ਮਜ਼ਬੂਤ ਸਖਸ਼ੀਅਤ

ਫਿਲਿਪ ਆਪਣੇ ਪੁੱਤਰ ਪ੍ਰਿੰਸ ਚਾਰਲਸ ਨੂੰ ਆਪਣੇ ਗੌਰਡਨਸਟਨ ਦੇ ਸਕੂਲ ਵਿੱਚ ਭੇਜਣਾ ਚਾਹੁੰਦੇ ਸਨ। ਉਨ੍ਹਾਂ ਦਾ ਮੰਤਵ ਇਹ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਸੰਗਾਊ ਸੁਭਾਅ ਵਿੱਚ ਕੁਝ ਤਬਦੀਲੀ ਆਵੇਗੀ।

ਪ੍ਰਿੰਸ ਚਾਰਲਸ ਨੂੰ ਸਕੂਲ ਦਾ ਮਾਹੌਲ ਰਾਸ ਨਹੀਂ ਆਇਆ। ਉੱਥੇ ਉਨ੍ਹਾਂ ਨੂੰ ਘਰ ਦੀ ਯਾਦ ਸਤਾਉਂਦੀ ਅਤੇ ਅਕਸਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ।

ਡਿਊਕ ਦੇ ਰਵੱਈਏ ਵਿੱਚੋਂ ਉਨ੍ਹਾਂ ਦਾ ਇਕੱਲੇਪਣ 'ਚ ਗੁਜ਼ਰਿਆ ਬਚਪਨ ਝਲਕਦਾ ਸੀ।

ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਆਤਮ-ਨਿਰਭਰ ਬਣਨਾ ਪਿਆ। ਉਨ੍ਹਾਂ ਲਈ ਇਹ ਸਮਝਣਾ ਔਖਾ ਸੀ ਕਿ ਹਰ ਸ਼ਖਸ ਉਨ੍ਹਾਂ ਵਰਗੀ ਮਜ਼ਬੂਤ ਸ਼ਖਸਿਅਤ ਨਹੀਂ ਬਣ ਸਕਦਾ।

ਪ੍ਰਿੰਸ ਫਿਲਿਪ
Getty Images
ਉਨ੍ਹਾਂ ਵੱਲੋਂ ਪ੍ਰਿੰਸ ਚਾਰਲਸ ਨੂੰ ਗੌਰਡਨਸਟਨ ਦਾਖਲ ਕਰਾਉਣ ਕਾਰਨ ਪਿਓ ਤੇ ਪੁੱਤਰ ਵਿੱਚ ਦਰਾਰ ਪੈ ਗਈ

ਪ੍ਰਿੰਸ ਫਿਲਿਪ ਦਾ ਮੁੱਖ ਟੀਚਾ ਸੀ ਨੌਜਵਾਨਾਂ ਦੀ ਭਲਾਈ। 1956 ਵਿੱਚ ਡਿਊਕ ਆਫ ਐਡਿਨਬਰਾ ਐਵਾਰਡ ਦੀ ਸ਼ੁਰੂਆਤ ਵੀ ਇਸੇ ਦਾ ਹਿੱਸਾ ਸੀ।

ਸਾਲ ਬੀਤਦੇ ਗਏ, 15 ਤੋਂ 25 ਸਾਲ ਦੇ ਅਪਾਹਜ ਤੇ ਗੈਰ-ਅਪਾਹਜ ਕੋਈ 60 ਲੱਖ ਨੌਜਵਾਨਾਂ ਨੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਗਤੀਵਿਧੀਆਂ ਦਾ ਖਾਕਾ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਜੇਕਰ ਤੁਸੀਂ ਨੌਜਵਾਨਾਂ ਨੂੰ ਕਿਸੇ ਵੀ ਗਤੀਵਿਧੀ ਵਿੱਚ ਵਾਧਾ ਕਰਕੇ ਉਨ੍ਹਾਂ ਦੀ ਸਫਲਤਾ ਹੋਰਾਂ ਨੂੰ ਵੀ ਪ੍ਰਭਾਵਿਤ ਕਰੇਗੀ।''

ਆਪਣੀ ਪੂਰੀ ਜ਼ਿੰਦਗੀ ਦੌਰਾਨ ਡਿਊਕ ਨੇ ਅਜਿਹੇ ਸਮਾਗਮਾਂ ਲਈ ਬਹੁਤਾ ਸਮਾਂ ਦਿੱਤਾ।

'ਨੈਤਿਕਤਾ'

ਉਹ ਜੰਗਲੀ-ਜੀਵਨ ਅਤੇ ਵਾਤਾਵਰਨ ਦੇ ਹਮਾਇਤੀ ਸਨ। ਹਾਲਾਂਕਿ 1961 ਵਿੱਚ ਭਾਰਤ ਦੌਰੇ 'ਤੇ ਉਨ੍ਹਾਂ ਵੱਲੋਂ ਇੱਕ ਬਾਘ ਨੂੰ ਗੋਲੀ ਮਾਰਨ ਕਰਕੇ ਗੁੱਸਾ ਫੁੱਟ ਪਿਆ ਸੀ।

ਬਾਘ ਨਾਲ ਉਨ੍ਹਾਂ ਦੀਆਂ ਖਿਚਵਾਈ ਫੋਟੋ ਕਾਰਨ ਮਾਮਲਾ ਹੋਰ ਵਿਗੜ ਗਿਆ।

ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਵਰਲਡ ਵਾਈਲਡਲਾਈਫ਼ ਫੰਡ ਲਈ ਬੇਹੱਦ ਸਰਗਰਮੀ ਦਿਖਾਈ। ਬਾਅਦ ਵਿੱਚ ਉਹ ਸੰਸਥਾ ਦੇ ਪਹਿਲੇ ਮੁਖੀ ਬਣੇ।

ਬੀਬੀਸੀ ਦੀ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ, ''ਮੇਰਾ ਮੰਨਣਾ ਹੈ ਕਿ ਇਸ ਗ੍ਰਹਿ 'ਤੇ ਕਮਾਲ ਦਾ ਜੀਵਨ ਹੈ, ਸਾਰੇ ਇੱਕ ਦੂਜੇ 'ਤੇ ਨਿਰਭਰ ਹਨ।''

ਉਨ੍ਹਾਂ ਅੱਗੇ ਕਿਹਾ ਸੀ, 'ਮੇਰਾ ਮੰਨਣਾ ਹੈ ਕਿ ਮਨੁੱਖਾਂ ਕੋਲ ਜ਼ਿੰਦਗੀ-ਮੌਤ, ਅਲੋਪ ਜਾਂ ਜਿਉਂਦੇ ਰਹਿਣ ਦੀ ਸ਼ਕਤੀ ਹੈ। ਸਾਨੂੰ ਇਸ ਦੀ ਵਰਤੋਂ ਨੈਤਿਕਤਾ ਨਾਲ ਕਰਨੀ ਚਾਹੀਦੀ ਹੈ। ਕਿਉਂ ਕਿਸੇ ਨੂੰ ਬਰਬਾਦ ਕਿਉਂ ਕਰਨਾ ਜੇਕਰ ਇਸਦੀ ਲੋੜ ਨਹੀਂ।''

ਉਨ੍ਹਾਂ ਕੁਝ ਰਾਖਿਆਂ ਨੂੰ ਨਾਰਾਜ਼ ਵੀ ਕੀਤਾ ਜਦੋਂ ਉਨ੍ਹਾਂ ਗਰੂਜ਼ ਪੰਛੀਆਂ ਨੂੰ ਮਾਰਨ ਦੀ ਉਨ੍ਹਾਂ ਨੇ ਹਮਾਇਤ ਕੀਤੀ ਸੀ।

ਉਨ੍ਹਾਂ ਕਿਹਾ, ''ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਪ੍ਰਜਾਤੀਆਂ ਹਨ ਤਾਂ ਤੁਹਾਨੂੰ ਉਸਦੀ ਅਗਲੇ ਸਾਲ ਵੀ ਇੱਕ ਕਿਸਾਨ ਵਾਂਗ ਇਸਦੀ ਲੋੜ ਪਵੇਗੀ। ਤੁਹਾਨੂੰ ਇਸਦੀ ਲੋੜ ਪੈਂਦੀ ਰਹੇਗੀ, ਤੁਸੀਂ ਇਸਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਨਾ ਚਾਹੋਗੇ।''

ਸਪੱਸ਼ਟ ਸਖਸ਼ੀਅਤ

ਉਨ੍ਹਾਂ ਦਾ ਵੱਡੇ ਪੱਧਰ 'ਤੇ ਜੰਗਲਾਂ ਨੂੰ ਬਚਾਉਣ ਲਈ ਪ੍ਰਤੀਬੱਧ ਹੋਣਾ ਅਤੇ ਸਮੁੰਦਰਾਂ ਵਿੱਚੋਂ ਲੋੜ ਨਾਲੋਂ ਵੱਧ ਮੱਛੀਆਂ ਫੜਨ ਦੇ ਵਿਰੋਧ ਵਿੱਚ ਚਲਾਏ ਅਭਿਆਨ ਲਈ ਸਰਾਹਨਾ ਹੋਈ।

ਪ੍ਰਿੰਸ ਫਿਲਿਪ ਨੇ ਸਨਅਤ ਵਿੱਚ ਵੀ ਖਾਸੀ ਦਿਲਚਸਪੀ ਦਿਖਾਈ ਤੇ ਉਨ੍ਹਾਂ ਕਾਰਖਾਨਿਆਂ ਦੇ ਦੌਰੇ ਵੀ ਕੀਤੇ।

ਉਹ ਇੰਡਸਟਰੀ ਸੋਸਾਈਟੀ ਦੇ ਸਰਪ੍ਰਸਤ ਬਣੇ ਜੋ ਬਾਅਦ ਵਿੱਚ ਵਰਕ ਫਾਊਂਡੇਸ਼ਨ ਵਜੋਂ ਜਾਣੀ ਜਾਣ ਲੱਗੀ।

1961 ਵਿੱਚ ਸਨਅਤਕਾਰਾਂ ਦੇ ਇੱਕ ਵਫ਼ਦ ਨੂੰ ਡਿਊਕ ਨੇ ਸਾਫ਼ ਸਾਫ਼ ਸ਼ਬਦਾ ਵਿੱਚ ਕਿਹਾ, " ਸੱਜਣੋ ਸਮਾਂ ਆ ਗਿਆ ਹੈ ਕਿ ਅਸੀਂ ਤੇਜ਼ੀ ਵਰਤੀਏ।"

ਆਪਣੇ ਰਵੱਈਏ ਕਾਰਨ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਡਿਊਕ ਲਈ ਮੁਸੀਬਤ ਦਾ ਕਾਰਨ ਬਣੇ।

ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਜਦੋਂ ਵੀ ਵਿਦੇਸ਼ ਵਿੱਚ ਹੁੰਦੇ ਤਾਂ ਉਹ ਹਾਲਾਤ ਬਾਰੇ ਗਲਤ ਅੰਦਾਜ਼ੇ ਲਾਉਂਦੇ ਸਨ।

1986 ਵਿੱਚ ਰਾਣੀ ਨਾਲ ਚੀਨ ਦੇ ਦੌਰੇ 'ਤੇ ਸਨ ਤਾਂ ਉਨ੍ਹਾਂ ਦਾ ਇੱਕ ਬਿਆਨ ਚਰਚਿਤ ਹੋ ਗਿਆ ਸੀ।

''ਤਿਰਛੀਆਂ ਨਜ਼ਰਾਂ'' ਬਾਰੇ ਉਨ੍ਹਾਂ ਦੇ ਕੀ ਵਿਚਾਰ ਸਨ ਉਨ੍ਹਾਂ ਉਹ ਜ਼ਾਹਿਰ ਕੀਤੇ।

ਇਸ ਬਿਆਨ 'ਤੇ ਚੀਨ ਵਿੱਚ ਓਨਾ ਮਹੱਤਵ ਨਾ ਰੱਖਣ ਵਾਲੇ ਅਖ਼ਬਾਰ ਉਤਸ਼ਾਹਤ ਹੋ ਗਏ।

ਸਾਲ 2002 ਵਿੱਚ ਆਸਟ੍ਰੇਲੀਆ ਦੇ ਦੌਰੇ 'ਤੇ ਗਏ ਤਾਂ ਉਨ੍ਹਾਂ ਉੱਥੇ ਦੇ ਵਪਾਰੀਆਂ ਨੂੰ ਸਿੱਧਾ ਹੀ ਪੁੱਛ ਲਿਆ, ''ਤੁਸੀਂ ਅਜੇ ਵੀ ਇੱਕ ਦੂਜੇ 'ਤੇ ਚਿੱਕੜ ਉਛਾਲਦੇ ਹੋ।''

ਪ੍ਰੇਸ਼ਾਨੀਆਂ

ਅਜਿਹੀਆਂ ਗੱਲਾਂ ਲਈ ਉਨ੍ਹਾਂ ਦੀ ਤਿੱਖੀ ਆਲੋਚਨਾ ਹੁੰਦੀ ਰਹਿੰਦੀ ਸੀ, ਦੂਜੇ ਲੋਕਾਂ ਨੂੰ ਲਗਦਾ ਸੀ ਕਿ ਇਹ ਸਭ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਕੀਤਾ ਜਾਂਦਾ ਹੈ।

ਹਾਲਾਂਕਿ, ਕਈ ਲੋਕ ਉਨ੍ਹਾਂ ਦੀਆਂ ਇਨ੍ਹਾਂ ''ਟਿੱਪਣੀਆਂ'' ਨੂੰ ਮਾਹੌਲ ਨੂੰ ਸੁਖਾਵਾਂ ਬਣਾਉਣ ਵਾਲਾ ਕਹਿੰਦੇ ਸਨ।

ਜ਼ਿੰਦਗੀ ਭਰ ਪ੍ਰਿੰਸ ਫਿਲਿਪ ਨੂੰ ਖੇਡਾਂ ਦਾ ਸ਼ੌਕ ਰਿਹਾ। ਉਨ੍ਹਾਂ ਕ੍ਰਿਕਟ, ਪੋਲੋ ਅਤੇ ਹੋਰ ਕਈ ਖੇਡਾਂ 'ਚ ਹਿੱਸਾ ਲਿਆ।

ਉਨ੍ਹਾਂ ਕਈ ਸਾਲ ਕੌਮਾਂਤਰੀ ਘੋੜਸਵਾਰੀ ਫੈਡਰੇਸ਼ਨ ਦੇ ਮੁਖੀ ਵੀ ਰਹੇ।

ਪ੍ਰਿੰਸ ਚਾਰਲਸ ਦੀ ਜੀਵਨੀ ਦੇ ਲੇਖਕ ਜੋਨਾਥਨ ਡਿੰਬਲੇ ਤੋਂ ਬਾਅਦ ਸਾਹਮਣੇ ਆਇਆ ਕਿ ਉਨ੍ਹਾਂ ਦੇ ਆਪਣੇ ਵੱਡੇ ਪੁੱਤਰ ਨਾਲ ਰਿਸ਼ਤੇ ਸੁਖਾਲੇ ਨਹੀਂ ਸਨ।

ਅਜਿਹਾ ਕਿਹਾ ਗਿਆ ਕਿ ਡਿਊਕ ਆਫ਼ ਐਡਿਨਬਰਾ ਨੇ ਪ੍ਰਿੰਸ ਚਾਰਲਸ 'ਤੇ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਸੀ।

ਜਦੋਂ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਟੁੱਟਣ ਦੀ ਕਗਾਰ 'ਤੇ ਸਨ ਤਾਂ ਡਿਊਕ ਇਸ ਨੂੰ ਲੈਕੇ ਬੇਹੱਦ ਸੰਜੀਦਾ ਸਨ।

ਉਨ੍ਹਾਂ ਨੇ ਅੱਗੇ ਆ ਕੇ ਸਾਰੀ ਸਮੱਸਿਆ ਸਮਝੀ, ਸ਼ਾਇਦ ਇਹ ਉਨ੍ਹਾਂ ਦਾ ਸ਼ਾਹੀ ਪਰਿਵਾਰ ਵਿੱਚ ਵਿਆਹ ਹੋਣ ਦੀਆਂ ਮੁਸ਼ਕਿਲਾਂ ਦਾ ਨਤੀਜਾ ਸੀ।

ਤੀਰਥ ਯਾਤਰਾ

ਪ੍ਰਿੰਸ ਫਿਲਿਪ ਨੂੰ ਆਪਣੇ ਚਾਰ ਵਿੱਚੋਂ ਤਿੰਨ ਬੱਚਿਆਂ ਦੇ ਅਸਫਲ ਵਿਆਹ ਨੂੰ ਲੈਕੇ ਧੱਕਾ ਪਹੁੰਚਿਆ ਸੀ। ਇਹ ਬੱਚੇ ਸਨ ਪ੍ਰਿੰਸਸ ਐਨੀ, ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਚਾਰਲਸ।

ਪਰ ਉਹ ਨਿੱਜੀ ਮਾਮਲਿਆਂ 'ਤੇ ਬੋਲਣ ਤੋਂ ਹਮੇਸ਼ਾ ਇਨਕਾਰ ਕਰ ਦਿੰਦੇ ਸੀ।

ਜ਼ਿੰਦਗੀ ਦੇ ਆਖ਼ਰੀ ਸਾਲਾਂ 'ਚ ਵੀ ਉਨ੍ਹਾਂ ਦੀ ਜ਼ਿੰਦਗੀ ਨਹੀਂ ਰੁਕੀ। ਉਹ ਲਗਾਤਾਰ ਵਰਲਡ ਵਾਈਡ ਫੰਡ ਲਈ ਅਤੇ ਰਾਣੀ ਐਲਿਜ਼ਾਬੇਥ ਨਾਲ ਕਈ ਮੁਲਕਾਂ ਦੀ ਯਾਤਰਾ 'ਤੇ ਰਹੇ।

ਉਹ ਸਾਲ 1994 ਵਿੱਚ ਯੇਰੂਸ਼ਲਮ ਦੀ ਯਾਤਰਾ 'ਤੇ ਵੀ ਗਏ ਜਿੱਥੇ ਉਨ੍ਹਾਂ ਦੀ ਮਾਂ ਦਾ ਮਕਬਰਾ ਬਣਿਆ ਸੀ। ਉਨ੍ਹਾਂ ਦੀ ਮਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਯੇਰੂਸ਼ਲਮ ਵਿੱਚ ਹੋਵੇ।

1995 ਵਿੱਚ ਉਨ੍ਹਾਂ ਲਈ ਇੱਕ ਹੋਰ ਮਾਯੂਸੀ ਵਾਲਾ ਪਲ ਆਇਆ ਜਦੋਂ ਜਪਾਨ 'ਤੇ ਜਿੱਤ ਦੀ 50ਵੀਂ ਵਰ੍ਹੇਗੰਢ ਸੀ।

ਪ੍ਰਿੰਸ ਫਿਲਿਪ ਟੋਕੀਓ ਵਿੱਚ ਬ੍ਰਿਟਿਸ਼ ਡੇਸਟ੍ਰੋਇਰ 'ਤੇ ਤੈਨਾਤ ਸਨ ਜਦੋਂ ਜਪਾਨ ਨੇ ਆਤਮ ਸਮਰਪਣ ਕੀਤਾ ਸੀ।

ਇਸੇ ਦਿਨ ਉਨ੍ਹਾਂ ਨੂੰ ਲੰਡਨ ਵਿੱਚ ਦਿ ਮਾਲ ਰੋਡ 'ਤੇ ਇੱਕ ਸਲਾਮੀ ਸਮਾਗਮ ਵਿੱਚ ਦੂਜੇ ਸਾਬਕਾ ਅਫ਼ਸਰਾਂ ਨਾਲ ਸ਼ਾਮਲ ਹੋਣਾ ਪਿਆ।

ਨਿੱਘਾ ਸੁਭਾਅ

ਜਪਾਨ ਦੇ ਬੰਦੀਆਂ ਨਾਲ ਜੋ ਕੁਝ ਹੋਇਆ ਉਸ ਲਈ ਉਨ੍ਹਾਂ ਨੇ ਆਪਣੀ ਹਮਦਰਦੀ ਜ਼ਾਹਿਰ ਕੀਤੀ

ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦਾ ਸਖ਼ਤ ਸੁਭਾਅ ਨਿਮਰਤਾ ਵਾਲਾ ਹੁੰਦਾ ਗਿਆ।

ਸਾਲ 2007 ਵਿੱਚ ਡਿਊਕ ਅਤੇ ਪ੍ਰਿੰਸੈਸ ਡਾਇਨਾ ਦੀਆਂ ਚਿੱਠੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ।

ਕੋਸ਼ਿਸ਼ ਇਹ ਦੱਸਣ ਦੀ ਸੀ ਕਿ ਫਿਲਿਪ ਆਪਣੀ ਨੂੰਹ ਨੂੰ ਨਫ਼ਰਤ ਕਰਦੇ ਸੀ।

ਇਹ ਚਿੱਠੀ ਪੱਤਰ ਡੀਅਰ ਪਾ ਸ਼ੀਰਸ਼ਕ ਹੇਠ ਛਪੇ। ਚਿੱਠੀ ਦੀ ਸ਼ਬਦਾਵਲੀ ਤੋਂ ਇਹ ਲਗਦਾ ਸੀ ਕਿ ਡਾਇਨਾ ਲਈ ਫਿਲਿਪ ਪ੍ਰੇਰਣਾ ਸਰੋਤ ਸਨ।

ਡਾਇਨਾ ਦੇ ਆਖਰੀ ਸਾਥੀ ਡੋਡੀ ਦੇ ਪਿਤਾ ਮੋਹੰਮਦ ਅਲ-ਫਾਏਦ ਨੇ ਜਾਂਚ ਦੌਰਾਨ ਕਿਹਾ ਸੀ ਕਿ ਡਾਇਨਾ ਪ੍ਰਿੰਸ ਫਿਲਿਪ ਦੇ ਇਸ਼ਾਰੇ 'ਤੇ ਮਾਰ ਦਿੱਤੀ ਗਈ। ਇਹ ਇਲਜ਼ਾਮ ਪੂਰੀ ਤਰ੍ਹਾਂ ਨਕਾਰ ਦਿੱਤੇ ਗਏ।

ਡਿਊਕ ਆਫ ਐਡਿਨਬਰਾ ਦੇ ਪ੍ਰਿੰਸ ਫਿਲਿਪ ਬਰਤਾਨਵੀ ਸਮਾਜ ਵਿੱਚ ਮਜ਼ਬੂਤ ਇੱਛਾ ਸ਼ਕਤੀ ਵਾਲੇ ਇਨਸਾਨ ਦੇ ਤੌਰ 'ਤੇ ਜਾਣੇ ਜਾਂਦੇ ਸਨ।

'ਸਪੱਸ਼ਟਵਾਦੀ ਰਵੱਈਆ'

ਉਹ ਬੇਹੱਦ ਕੁਦਰਤੀ ਸੁਭਾਅ ਵਾਲੇ ਨੇਤਾ ਸਨ। ਹਮਲਾਵਰ ਸੁਭਾਅ ਅਤੇ ਸੰਵੇਦਨਸ਼ੀਲਤਾ ਉਨ੍ਹਾਂ ਲਈ ਹਮੇਸ਼ਾ ਪ੍ਰੇਸ਼ਾਨੀ ਲੈ ਕੇ ਆਉਂਦੀ ਸੀ।

ਉਨ੍ਹਾਂ ਨੇ ਇੱਕ ਵਾਰ ਬੀਬੀਸੀ ਨੂੰ ਕਿਹਾ ਸੀ, ''ਮੈਨੂੰ ਜੋ ਚੰਗਾ ਲੱਗਿਆ ਮੈਂ ਕੀਤਾ। ਮੈਂ ਅਚਾਨਕ ਆਪਣੀਆਂ ਆਦਤਾਂ ਤੇ ਵਿਵਹਾਰ ਕਿ ਨਹੀਂ ਬਦਲ ਲਵਾਂਗਾ। ਇਹ ਮੇਰਾ ਤਰੀਕਾ ਹੈ।''

ਇਸ ਦਾ ਜ਼ਿਕਰ ਤਤਕਾਲੀ ਪ੍ਰਧਾਨਮੰਤਰੀ ਡੇਵਿਡ ਕੈਮਰੂਨ ਨੇ ਸਾਲ 2011 ਵਿੱਚ ਉਨ੍ਹਾਂ ਦੇ 90ਵੇਂ ਜਨਮ ਦਿਨ ਉੱਤੇ ਕੀਤਾ ਸੀ।

ਉਨ੍ਹਾਂ ਕਿਹਾ, "ਉਨ੍ਹਾਂ ਸਾਰੇ ਕੰਮ ਆਪਣੇ ਹੀ ਵਿਲੱਖਣ ਤਰੀਕੇ ਨਾਲ ਕੀਤੇ ਜੋ ਬਰਤਾਨੀਆ ਦੇ ਲੋਕਾਂ ਲਈ ਪ੍ਰੇਰਣਾਦਾਇਕ ਹੈ।"

ਬਦਲਦੇ ਸਮਾਜ ਤੇ ਰਾਜਸ਼ਾਹੀ ਨਾਲ ਤਾਲਮੇਲ ਬਣਾਉਣ ਵਿੱਚ ਫਿਲਿਪ ਨੇ ਅਹਿਮ ਭੂਮਿਕਾ ਨਿਭਾਈ।

ਪਰ ਉਨ੍ਹਾਂ ਦੀ ਕੁਈਨ ਐਲਿਜ਼ਾਬੇਥ ਦੇ ਲੰਮੇ ਸ਼ਾਸਨ ਵਿੱਚ ਨਿਭਾਈ ਗਈ ਭੂਮਿਕਾ ਅਤੇ ਦਿੱਤਾ ਗਿਆ ਸਾਥ ਬੇਹੱਦ ਅਹਿਮ ਹੈ।

ਉਨ੍ਹਾਂ ਨੇ ਜਿਵੇਂ ਆਪਣੀ ਜੀਵਨੀ ਲਿਖਣ ਵਾਲੇ ਨੂੰ ਕਿਹਾ ਕਿ ਉਨ੍ਹਾਂ ਦਾ ਕੰਮ ਸੀ "ਇਹ ਪੱਕਾ ਕਰਨਾ ਕਿ ਕੁਈਨ ਲੰਬੇ ਸਮੇਂ ਤੱਕ ਗੱਦੀ 'ਤੇ ਕਾਇਮ ਰਹੇ।"

ਸ਼ਾਹੀ ਜੋੜੇ ਦੀ ਗੋਲਡਲ ਜੁਬਲੀ ਮੌਕੇ ਕੁਈਨ ਐਲਿਜ਼ਾਬੇਥ ਨੇ ਪ੍ਰਿੰਸ ਫਿਲਿਪ ਦੀ ਸ਼ਲਾਘਾ ਕੀਤੀ ਸੀ।

ਉਨ੍ਹਾਂ ਕਿਹਾ ਸੀ, "ਇਹ ਉਹ ਸ਼ਖਸ ਹਨ ਜੋ ਆਪਣੀ ਸ਼ਲਾਘਾ ਨੂੰ ਲੈ ਕੇ ਸਹਿਜ ਨਹੀਂ ਹਨ। ਪਰ ਇਨ੍ਹਾਂ ਸਾਲਾਂ ਦੌਰਾਨ ਉਹ ਮੇਰੀ ਸ਼ਕਤੀ ਬਣੇ ਰਹੇ। ਅਸੀਂ ਸਾਰੇ ਉਨ੍ਹਾਂ ਦੇ ਕਰਜ਼ਦਾਰ ਹਾਂ ਜੋ ਕੁਝ ਉਨ੍ਹਾਂ ਨੇ ਕੀਤਾ।"

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ea2b97f7-ab6d-4a7e-be4f-5a18caf0d78f','assetType': 'STY','pageCounter': 'punjabi.international.story.56691409.page','title': 'ਪ੍ਰਿੰਸ ਫਿਲਿਪ: ਬ੍ਰਿਟੇਨ ਵਿੱਚ ਬਹੁਤ ਸਨਮਾਨਿਤ ਸ਼ਖਸੀਅਤ ਰਹੇ','published': '2021-04-09T12:53:27Z','updated': '2021-04-09T13:01:25Z'});s_bbcws('track','pageView');

  • bbc news punjabi

ਡਿਊਕ ਆਫ ਐਡਿਨਬਰਾ ਦਾ 99 ਸਾਲ ਵਿੱਚ ਦੇਹਾਂਤ ਹੋਇਆ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • targeted caso operation by commissionerate police jalandhar
    ਸਬ ਡਿਵਿਜ਼ਨ ਸੈਂਟ੍ਰਲ ਤੇ ਮਾਡਲ ਟਾਊਨ 'ਚ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ...
  • government holiday in punjab on 15th 16th 17th
    ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
  • cm bhagwant mann s big announcement for punjab s players
    ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...
  • big incident in jalandhar firing near railway lines
    ਜਲੰਧਰ 'ਚ ਵੱਡੀ ਵਾਰਦਾਤ! ਰੇਲਵੇ ਲਾਈਨਾਂ ਨੇੜੇ ਹੋਈ ਫਾਇਰਿੰਗ
  • sewa kendra will now open 6 days a week in jalandhar
    ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ...
  • big revolt in shiromani akali dal 90 percent leaders resign
    ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
  • major weather forecast for 19 districts of punjab
    ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ...
  • police registers case against congress councilor bunty neelkanth
    ਜਲੰਧਰ 'ਚ ਕਾਂਗਰਸੀ ਕੌਂਸਲਰ ਖ਼ਿਲਾਫ਼ ਮਾਮਲਾ ਦਰਜ
Trending
Ek Nazar
government holiday in punjab on 15th 16th 17th

ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...

cm bhagwant mann s big announcement for punjab s players

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...

big revolt in shiromani akali dal 90 percent leaders resign

ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ

relief news for those registering land in punjab

ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

guide services at sri harmandir sahib

ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...

major orders issued for shopkeepers located on the way to sri harmandir sahib

ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ

palestinians killed in gaza

ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ

the young man took a scary step

ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...

european union  mexico criticize trump tariff decision

ਯੂਰਪੀਅਨ ਯੂਨੀਅਨ, ਮੈਕਸੀਕੋ ਨੇ ਟਰੰਪ ਦੇ ਟੈਰਿਫ ਫੈਸਲੇ ਦੀ ਕੀਤੀ ਆਲੋਚਨਾ

movement for release of imran khan

ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 110 ਫਲਸਤੀਨੀਆਂ ਦੀ ਮੌਤ

drone attack on police station for  fifth time

ਵੱਡੀ ਖ਼ਬਰ : ਮਹੀਨੇ 'ਚ ਪੰਜਵੀਂ ਵਾਰ ਪੁਲਸ ਸਟੇਸ਼ਨ 'ਤੇ ਡਰੋਨ ਹਮਲਾ

migrant detention centers in  us states

ਪੰਜ ਅਮਰੀਕੀ ਰਾਜਾਂ 'ਚ ਪ੍ਰਵਾਸੀ ਨਜ਼ਰਬੰਦੀ ਕੇਂਦਰ ਹੋਣਗੇ ਸਥਾਪਤ!

australian pm albanese arrives in china

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਪਹੁੰਚੇ ਚੀਨ, ਵਪਾਰਕ ਸਬੰਧ ਹੋਣਗੇ ਮਜ਼ਬੂਤ

meerut news wife caught with lover in hotel panicked on seeing husband

Oyo 'ਚ ਪ੍ਰੇਮੀ ਨਾਲ ਫੜੀ ਗਈ ਪਤਨੀ! ਪਤੀ ਨੂੰ ਦੇਖ ਅੱਧੇ ਕੱਪੜਿਆਂ 'ਚ ਹੀ ਛੱਤ ਤੋਂ...

cheese sold in lakhs of rupees

ਲੱਖਾਂ ਰੁਪਏ 'ਚ ਵਿਕਿਆ 10 ਮਹੀਨੇ ਪੁਰਾਣਾ ਪਨੀਰ, ਬਣਿਆ ਵਰਲਡ ਰਿਕਾਰਡ

sri lankan navy arrests indian fishermen

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

saeed abbas araghchi statement

'ਈਰਾਨ ਹਮੇਸ਼ਾ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਲਈ ਤਿਆਰ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • apply uk study visa
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਆਸਾਨੀ ਨਾਲ ਮਿਲੇਗਾ STUDY VISA
    • abdu rozik arrested
      Bigg Boss 16 ਫੇਮ ਅਬਦੁ ਰੋਜ਼ਿਕ ਗ੍ਰਿਫ਼ਤਾਰ, ਜਾਣੋ ਕੀ ਹੈ ਦੋਸ਼?
    • nonveg will not be sold in sawan
      ਸਾਵਣ ਮਹੀਨੇ ਨਹੀਂ ਵਿਕੇਗਾ ਮਟਨ-ਚਿਕਨ ਤੇ ਮੱਛੀ, ਦੁਕਾਨ ਖੁੱਲ੍ਹੀ ਤਾਂ ਹੋਵੇਗੀ FIR
    • rats swallowed 802 bottles of liquor
      ਸ਼ਰਾਬੀ ਚੂਹੇ! ਪੀ ਗਏ 802 ਬੋਤਲਾਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
    • russian woman found with 2 children in cave
      ਗੁਫਾ 'ਚ 2 ਬੱਚਿਆਂ ਨਾਲ ਮਿਲੀ ਰਸ਼ੀਅਨ ਔਰਤ, ਜਾਣੋ ਕੀ ਹੈ ਮਾਮਲਾ
    • dragon has imprisoned 1 million tibetan children tai claims
      'ਡ੍ਰੈਗਨ' ਨੇ 10 ਲੱਖ ਤਿੱਬਤੀ ਬੱਚਿਆਂ ਨੂੰ ਕੀਤਾ ਹੈ ਕੈਦ! TAI ਦਾ ਦਾਅਵਾ
    • indvseng 3rd day india s innings ends at 387 england scores 2 runs
      IND VS ENG 3RD DAY : ਭਾਰਤ ਦੀ ਪਾਰੀ 387 'ਤੇ ਖਤਮ, ਇੰਗਲੈਂਡ ਨੇ ਬਣਾਈਆਂ 2...
    • neet ug counselling schedule released for mbbs admission
      ਐੱਮਬੀਬੀਐੱਸ 'ਚ ਦਾਖ਼ਲੇ ਲਈ NEET UG ਕਾਊਂਸਲਿੰਗ ਦਾ ਸ਼ਡਿਊਲ ਜਾਰੀ, ਇਸ ਤਾਰੀਖ਼...
    • goddess kali s special blessings on indian armed forces rajnath singh
      ਭਾਰਤੀ ਫੌਜ ’ਤੇ ਮਾਂ ਕਾਲੀ ਦਾ ਆਸ਼ੀਰਵਾਦ, ਆਪ੍ਰੇਸ਼ਨ ਸਿੰਧੂਰ ਬਦਲਦੇ ਭਾਰਤ ਦਾ...
    • air india crash  15 page preliminary investigation report reveals
      Air India Crash : 15 ਪੰਨਿਆਂ ਦੀ ਮੁੱਢਲੀ ਜਾਂਚ ਰਿਪੋਰਟ ’ਚ ਹੋਇਆ ਖੁਲਾਸਾ
    • meeting at tejashwi yadav house
      ਤੇਜਸਵੀ ਦੀ ਰਿਹਾਇਸ਼ ’ਤੇ ‘ਇੰਡੀਆ’ ਗੱਠਜੋੜ ਦੀ 6 ਘੰਟੇ ਤੱਕ ਚੱਲੀ ਮੀਟਿੰਗ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +